Sidhu Moose Wala: ਜਦੋਂ ਸਿੱਧੂ ਮੂਸੇਵਾਲਾ ਦੇ ਘਰ ਰੋਂਦੇ ਹੋਏ ਪਹੁੰਚਿਆ ਫੈਨ, ਬੋਲਿਆ- 'ਮੇਰੀ ਮੋਟਰਸਾਈਕਲ ਚੋਰੀ ਹੋ ਗਈ', ਸਿੱਧੂ ਨੇ ਕੀਤਾ ਸੀ ਇਹ ਕੰਮ
Pollywood Kisse: ਸਿੱਧੂ ਮੂਸੇਵਾਲਾ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਛਾਈ ਹੋਈ ਹੈ। ਇਸ ਵਿੱਚ ਸਿੱਧੂ ਤਾਂ ਨਜ਼ਰ ਨਹੀਂ ਆ ਰਿਹਾ ਹੈ, ਪਰ ਸਿੱਧੂ ਦਾ ਜ਼ਿਕਰ ਜ਼ਰੂਰ ਹੈ। ਮਸ਼ਹੂਰ ਰੈਪਰ ਪੈਰਾਡੌਕਸ ਨੇ ਸਿੱਧੂ ਮੂਸੇਵਾਲਾ ਨਾਲ ਜੁੜਿਆ ਇੱਕ ਕਿੱਸਾ ਸੁਣਾਇਆ ਹੈ
Rapper Paradox On Sidhu Moose Wala: ਸਿੱਧੂ ਮੂਸੇਵਾਲਾ ਮਰਨ ਤੋਂ ਇੱਕ ਸਾਲ ਬਾਅਦ ਵੀ ਲਗਾਤਾਰ ਸੁਰਖੀਆਂ 'ਚ ਬਣਿਆ ਹੋਇਆ ਹੈ। ਉਸ ਦੇ ਚਾਹੁਣ ਵਾਲੇ ਤੇ ਪ੍ਰਸ਼ੰਸਕ ਉਸ ਨੂੰ ਹਾਲੇ ਤੱਕ ਭੁਲਾ ਨਹੀਂ ਸਕੇ ਹਨ। ਸੋਸ਼ਲ ਮੀਡੀਆ 'ਤੇ ਵੀ ਅਕਸਰ ਹੀ ਸਿੱਧੂ ਦੀਆਂ ਤਸਵੀਰਾਂ ਤੇ ਵੀਡੀਓਜ਼ ਛਾਈਆਂ ਰਹਿੰਦੀਆਂ ਹਨ।
ਇੰਨੀਂ ਦਿਨੀਂ ਸਿੱਧੂ ਮੂਸੇਵਾਲਾ ਦੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਛਾਈ ਹੋਈ ਹੈ। ਇਸ ਵਿੱਚ ਸਿੱਧੂ ਤਾਂ ਨਜ਼ਰ ਨਹੀਂ ਆ ਰਿਹਾ ਹੈ, ਪਰ ਸਿੱਧੂ ਦਾ ਜ਼ਿਕਰ ਜ਼ਰੂਰ ਹੈ। ਮਸ਼ਹੂਰ ਰੈਪਰ ਪੈਰਾਡੌਕਸ ਨੇ ਸਿੱਧੂ ਮੂਸੇਵਾਲਾ ਨਾਲ ਜੁੜਿਆ ਇੱਕ ਕਿੱਸਾ ਸੁਣਾਇਆ ਹੈ, ਜਿਸ ਨੂੰ ਸੁਣ ਕੇ ਹਰ ਕਿਸੇ ਦੀਆਂ ਅੱਖਾਂ ਨਮ ਹੋ ਰਹੀਆ ਹਨ ਅਤੇ ਹਰ ਕੋਈ ਸਿੱਧੂ ਦੀ ਤਾਰੀਫ ਕਰ ਰਿਹਾ ਹੈ।
ਪੈਰਾਡੌਕਸ ਨੇ ਦੱਸਿਆ ਕਿ ਸਿੱਧੂ ਦੀ ਮੌਤ ਤੋਂ ਬਾਅਦ ਉਹ ਮਾਨਸਾ 'ਚ ਉਸ ਦੇ ਘਰ ਸਿੱਧੂ ਦੇ ਮਾਪਿਆਂ ਨੂੰ ਮਿਲਣ ਗਿਆ ਤਾਂ ਉਸ ਦੇ ਪਿਤਾ ਬਲਕੌਰ ਸਿੰਘ ਨੇ ਸਿੱਧੂ ਨਾਲ ਜੁੜਿਆ ਇੱਕ ਸੁਣਾਇਆ। ਪੈਰਾਡੌਕਸ ਨੇ ਕਿਹਾ, 'ਅੰਕਲ ਨੇ ਦੱਸਿਆ ਕਿ ਇੱਕ ਵਾਰ ਕਿਸੇ ਦੁੱਧ ਵਾਲੇ ਦੀ ਮੋਟਰ ਸਾਈਕਲ ਚੋਰੀ ਹੋ ਗਈ ਸੀ। ਜਾਂ ਫਿਰ ਉਸ ਦੀ ਮੋਟਰਸਾਈਕਲ ਦਾ ਐਕਸੀਡੈਂਟ ਹੋ ਗਿਆ ਸੀ। ਉਹ ਰੋਂਦਾ ਹੋਇਆ ਸਿੱਧੂ ਦੇ ਘਰ ਜਾ ਪਹੁੰਚਿਆ ਅਤੇ ਕਿਹਾ ਕਿ ਮੈਂ ਬਰਬਾਦ ਹੋ ਗਿਆ। ਮੇਰੀ ਬਾਈਕ ਚੋਰੀ ਹੋ ਗਈ। ਇਸ 'ਤੇ ਸਿੱਧੂ ਨੇ ਉਸ ਨੂੰ ਆਪਣੇ ਕੋਲ ਬੁਲਾਇਆ ਅਤੇ ਬਾਈਕ ਦੀ ਕੀਮਤ ਪੁੱਛੀ। ਉਸ ਨੇ ਕੀਮਤ ਦੱਸੀ, ਤਾਂ ਸਿੱਧੂ ਨੇ ਤੁਰੰਤ ਉਸ ਸ਼ਖਸ ਨੂੰ ਨਵੀਂ ਮੋਟਰ ਸਾਈਕਲ ਖਰੀਦਣ ਦੇ ਪੈਸੇ ਦੇ ਦਿੱਤੇ।' ਦੇਖੋ ਇਹ ਵੀਡੀਓ:
View this post on Instagram
ਦੱਸ ਦਈਏ ਕਿ ਇਸ ਵੀਡੀਓ ਨੂੰ ਦੇਖ ਮੂਸੇਵਾਲਾ ਦੇ ਫੈਨਜ਼ ਕਾਫੀ ਭਾਵੁਕ ਹੋ ਰਹੇ ਹਨ ਅਤੇ ਕਮੈਂਟ ਬਾਕਸ 'ਚ 'ਜਸਟਿਸ ਫਾਰ ਸਿੱਧੂ ਮੂਸੇਵਾਲਾ' ਤੇ 'ਮਿਸ ਯੂ ਬਾਈ' ਲਿਖ ਕੇ ਉਸ ਨੂੰ ਯਾਦ ਕਰ ਰਹੇ ਹਨ। ਕਾਬਿਲੇਗ਼ੌਰ ਹੈ ਕਿ ਸਿੱਧੂ ਮੂਸੇਵਾਲਾ ਨੂੰ 29 ਮਈ 2022 ਨੂੰ ਮਾਨਸਾ ਦੇ ਪਿੰਡ ਜਵਾਹਰਕੇ ਵਿਖੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ।