(Source: ECI/ABP News)
Marriage ਤੋਂ ਬਾਅਦ ਕੁਝ ਕਾਰਨਾਂ ਕਰਕੇ ਔਰਤਾਂ ਬਣਾਉਂਦੀਆਂ ਦੂਜੇ ਮਰਦਾਂ ਨਾਲ ਸੰਬੰਧ, ਰਿਪੋਰਟ 'ਚ ਹੋਇਆ ਹੈਰਾਨ ਕਰਨ ਵਾਲਾ ਖੁਲਾਸਾ
Extramarital Affairs: ਵਿਆਹੁਤਾ ਜੀਵਨ ਵਿੱਚ ਪਿਆਰ ਅਤੇ ਵਿਸ਼ਵਾਸ ਬਹੁਤ ਜ਼ਰੂਰੀ ਹੈ। ਇਸ ਦੀ ਅਣਹੋਂਦ ਹੋਣ 'ਤੇ ਪਤੀ-ਪਤਨੀ ਦਾ ਰਿਸ਼ਤਾ ਮਜ਼ਬੂਤ ਨਹੀਂ ਹੁੰਦਾ। ਇੱਕ ਤੀਸਰਾ ਵਿਅਕਤੀ ਹਮੇਸ਼ਾ ਇੱਕ ਵਿਆਹ ਨੂੰ ਬਰਬਾਦ ਕਰਨ ਵਿੱਚ ਇੱਕ ਅਹਿਮ ਰੋਲ ਅਦਾ ਕਰਦਾ ਹੈ।
![Marriage ਤੋਂ ਬਾਅਦ ਕੁਝ ਕਾਰਨਾਂ ਕਰਕੇ ਔਰਤਾਂ ਬਣਾਉਂਦੀਆਂ ਦੂਜੇ ਮਰਦਾਂ ਨਾਲ ਸੰਬੰਧ, ਰਿਪੋਰਟ 'ਚ ਹੋਇਆ ਹੈਰਾਨ ਕਰਨ ਵਾਲਾ ਖੁਲਾਸਾ After marriage for some reasons women form relationships with other men, a shocking revelation was made in the report Marriage ਤੋਂ ਬਾਅਦ ਕੁਝ ਕਾਰਨਾਂ ਕਰਕੇ ਔਰਤਾਂ ਬਣਾਉਂਦੀਆਂ ਦੂਜੇ ਮਰਦਾਂ ਨਾਲ ਸੰਬੰਧ, ਰਿਪੋਰਟ 'ਚ ਹੋਇਆ ਹੈਰਾਨ ਕਰਨ ਵਾਲਾ ਖੁਲਾਸਾ](https://feeds.abplive.com/onecms/images/uploaded-images/2024/08/18/7e47176f0b5c0e673093121d853dbdf21723944928655647_original.png?impolicy=abp_cdn&imwidth=1200&height=675)
Extramarital Affairs: ਪਤੀ-ਪਤਨੀ ਦਾ ਰਿਸ਼ਤਾ ਬਹੁਤ ਪਵਿੱਤਰ ਮੰਨਿਆ ਜਾਂਦਾ ਹੈ। ਵੱਖ-ਵੱਖ ਧਰਮਾਂ ਵਿੱਚ ਪਤੀ-ਪਤਨੀ ਦੇ ਰਿਸ਼ਤੇ ਵਿੱਚ ਭਰੋਸਾ ਅਤੇ ਪਵਿੱਤਰਤਾ ਨੂੰ ਮਹੱਤਵਪੂਰਨ ਮੰਨਿਆ ਜਾਂਦਾ ਹੈ। ਜੇਕਰ ਇਨ੍ਹਾਂ ਦੋਨਾਂ ਵਿੱਚੋਂ ਇੱਕ ਚੀਜ਼ ਵੀ ਕਮਜ਼ੋਰ ਪੈ ਜਾਵੇ ਤਾਂ ਰਿਸ਼ਤੇ ਦਾ ਟੁੱਟਣਾ ਯਕੀਨੀ ਹੈ। ਅੱਜਕੱਲ੍ਹ Extramarital Affair ਦੇ ਕਈ ਮਾਮਲੇ ਸਾਹਮਣੇ ਆ ਰਹੇ ਹਨ। ਇਸ ਸਬੰਧ ਵਿਚ ਇੰਗਲੈਂਡ ਵਿਚ ਇਕ ਸਰਵੇਖਣ ਕੀਤਾ ਗਿਆ ਹੈ, ਜਿਸ ਦੇ ਨਤੀਜੇ ਹੈਰਾਨ ਕਰਨ ਵਾਲੇ ਹਨ।
ਵਿਆਹੁਤਾ ਜੀਵਨ ਵਿੱਚ ਪਿਆਰ ਅਤੇ ਵਿਸ਼ਵਾਸ ਬਹੁਤ ਜ਼ਰੂਰੀ ਹੈ। ਇਸ ਦੀ ਅਣਹੋਂਦ ਹੋਣ 'ਤੇ ਪਤੀ-ਪਤਨੀ ਦਾ ਰਿਸ਼ਤਾ ਮਜ਼ਬੂਤ ਨਹੀਂ ਹੁੰਦਾ। ਇੱਕ ਤੀਸਰਾ ਵਿਅਕਤੀ ਹਮੇਸ਼ਾ ਇੱਕ ਵਿਆਹ ਨੂੰ ਬਰਬਾਦ ਕਰਨ ਵਿੱਚ ਇੱਕ ਅਹਿਮ ਰੋਲ ਅਦਾ ਕਰਦਾ ਹੈ। ਜਿਸ ਕਾਰਨ ਸੁਖੀ ਜੀਵਨ ਦੁੱਖਾਂ ਨਾਲ ਭਰ ਜਾਂਦਾ ਹੈ। Extramarital Affair ਜ਼ਿੰਦਗੀ ਖਰਾਬ ਕਰ ਦਿੰਦੇ ਹਨ ਅਤੇ ਸਾਰੀ ਉਮਰ ਦਾ ਪਛਤਾਵਾ ਰਹਿ ਜਾਂਦਾ ਹੈ।
ਰਿਪੋਰਟ ਵਿੱਚ ਹੋਇਆ ਖੁਲਾਸਾ
ਇਨ੍ਹਾਂ ਗੱਲਾਂ ਨਾਲ ਜੁੜੀ ਇਕ ਖੋਜ ਸਾਹਮਣੇ ਆਈ ਹੈ ਕਿ ਵਿਆਹ ਤੋਂ ਬਾਅਦ ਔਰਤਾਂ ਦੂਜੇ ਮਰਦਾਂ ਵਿਚ ਦਿਲਚਸਪੀ ਕਿਉਂ ਲੈਣ ਲੱਗ ਜਾਂਦੀਆਂ ਹਨ। ਇੰਗਲੈਂਡ ਵਿਚ ਸੋਸ਼ਲ ਇਨਸਾਈਟ ਨਾਂ ਦੀ ਇਕ ਸੰਸਥਾ ਨੇ Extramarital Affairs 'ਤੇ ਇਕ ਸਰਵੇਖਣ ਕੀਤਾ ਹੈ। ਸਰਵੇਖਣ ਵਿੱਚ ਸ਼ਾਮਲ 28 ਫੀਸਦੀ ਔਰਤਾਂ ਨੇ ਕਿਹਾ ਕਿ ਪ੍ਰੇਮ ਸਬੰਧ ਹੋਣ ਦਾ ਮੁੱਖ ਕਾਰਨ ਭਾਵਨਾਤਮਕ ਸੰਤੁਸ਼ਟੀ ਦੀ ਕਮੀ ਹੈ। ਇਸ ਕਾਰਨ ਉਹ ਆਪਣੇ ਪਤੀ ਤੋਂ ਇਲਾਵਾ ਹੋਰ ਮਰਦਾਂ ਵਿੱਚ ਵੀ ਦਿਲਚਸਪੀ ਲੈਣ ਲੱਗ ਜਾਂਦੀਆਂ ਹਨ।
ਅੱਜਕੱਲ੍ਹ Extramarital Affair ਦੇ ਕਈ ਮਾਮਲੇ ਸਾਹਮਣੇ ਆ ਰਹੇ ਹਨ। ਇਸ ਸਬੰਧ ਵਿਚ ਇੰਗਲੈਂਡ ਵਿਚ ਇਕ ਸਰਵੇਖਣ ਕੀਤਾ ਗਿਆ ਹੈ, ਜਿਸ ਦੇ ਨਤੀਜੇ ਹੈਰਾਨ ਕਰਨ ਵਾਲੇ ਹਨ। ਜਦੋਂ ਔਰਤ ਨੂੰ ਆਪਣੇ ਪਤੀ ਤੋਂ ਭਾਵਨਾਤਮਕ ਸੰਤੁਸ਼ਟੀ ਨਹੀਂ ਮਿਲਦੀ, ਤਾਂ ਉਹ Extramarital Affair ਬਣਾਉਣੇ ਸ਼ੁਰੂ ਕਰ ਦਿੰਦੀ ਹੈ। ਇਸ ਰਿਸਰਚ 'ਚ Extramarital Affair ਹੋਣ ਦਾ ਕਾਰਨ ਦੱਸਿਆ ਗਿਆ ਹੈ। ਇਸ ਕਰਕੇ ਉਨ੍ਹਾਂ ਦਾ Extramarital Affair ਸ਼ੁਰੂ ਹੋ ਜਾਂਦਾ ਹੈ।
ਇਸ ਦੇ ਨਾਲ ਹੀ ਕਈ ਵਾਰ ਵਿਅਕਤੀ ਕੋਲ ਆਪਣੇ ਸਾਥੀ ਲਈ ਵੀ ਸਮਾਂ ਨਹੀਂ ਹੁੰਦਾ। ਇਸ ਕਾਰਨ ਉਨ੍ਹਾਂ ਦਾ ਪਾਰਟਨਰ ਇਕੱਲਾਪਣ ਮਹਿਸੂਸ ਕਰਨ ਲੱਗ ਜਾਂਦਾ ਹੈ। ਉਸ ਨੂੰ ਲੱਗਦਾ ਹੈ ਕਿ ਉਸ ਦੇ ਪਾਰਟਨਰ ਦਾ ਉਸ ਲਈ ਪਿਆਰ ਘੱਟ ਗਿਆ ਹੈ। ਇਸ ਕਾਰਨ ਜਦੋਂ ਕੋਈ ਹੋਰ ਉਸ ਨੂੰ ਸਮਾਂ ਦੇਣ ਲੱਗ ਜਾਂਦਾ ਹੈ ਤਾਂ ਉਹ ਉਸ ਵੱਲ ਆਕਰਸ਼ਿਤ ਹੋ ਜਾਂਦੀ ਹੈ। ਇਸ ਕਾਰਨ ਦੋਵਾਂ ਵਿਚਾਲੇ ਨਾਜਾਇਜ਼ ਪ੍ਰੇਮ ਸਬੰਧ ਬਣ ਜਾਂਦੇ ਹਨ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)