Father's Day 2023: ਜੇਕਰ ਤੁਸੀਂ ਵੀ ਪਿਤਾ ਨਾਲ ਹੋ ਨਾਰਾਜ਼, ਤਾਂ ਫਾਦਰਸ ਡੇ 'ਤੇ ਪਿਤਾ ਨੂੰ ਇਦਾਂ ਕਰੋ ਖੁਸ਼
Father's Day 2023: ਜੇਕਰ ਤੁਸੀਂ ਵੀ ਕਿਸੇ ਗੱਲ ਨੂੰ ਲੈ ਕੇ ਪਿਤਾ ਨਾਲ ਨਾਰਾਜ਼ ਚੱਲ ਰਹੇ ਹੋ ਤਾਂ ਤੁਸੀਂ ਫਾਦਰਸ ਡੇਅ ਦੇ ਮੌਕੇ 'ਤੇ ਆਪਣੇ ਪਿਤਾ ਨੂੰ ਇਦਾ ਖੁਸ਼ ਕਰ ਸਕਦੇ ਹੋ। ਅਪਣਾਓ ਇਹ ਟਿਪਸ
Father’s day 2023: ਪਿਓ ਅਤੇ ਪੁੱਤ ਰਿਸ਼ਤਾ ਬਹੁਤ ਖਾਸ ਹੁੰਦਾ ਹੈ। ਪੁੱਤ ਦੇ ਜਨਮ ਤੋਂ ਬਾਅਦ ਪਿਓ ਨੂੰ ਮਹਿਸੂਸ ਹੁੰਦਾ ਹੈ ਕਿ ਉਸ ਦੇ ਨਾਲ ਕਦਮ ਨਾਲ ਕਦਮ ਮਿਲਾ ਕੇ ਚਲਣ ਵਾਲਾ, ਉਸ ਦੇ ਨਾਲ ਮਿਲ ਕੇ ਪਰਿਵਾਰ ਦੀ ਜ਼ਿੰਮੇਵਾਰੀ ਸੰਭਾਲਣ ਵਾਲਾ ਆ ਗਿਆ ਹੈ। ਬਚਪਨ ਵਿੱਚ ਬੱਚਾ ਪਿਤਾ ਨੂੰ ਆਪਣਾ ਰੋਲ ਮਾਡਲ ਸਮਝਦਾ ਹੈ। ਪਿਓ ਆਪਣੇ ਬੱਚੇ ਨੂੰ ਉੰਗਲੀ ਫੜ ਕੇ ਚਲਣਾ ਸਿਖਾਉਣ ਤੋਂ ਲੈ ਕੇ ਟੂ ਵ੍ਹੀਲਰ ਚਲਾਉਣਾ ਸਿਖਾਉਣ ਦਾ ਕੰਮ ਕਰਦਾ ਹੈ।
ਹਾਲਾਂਕਿ ਜਿਵੇਂ-ਜਿਵੇਂ ਪੁੱਤ ਜਵਾਨ ਹੋਣ ਲੱਗਦਾ ਹੈ ਤਾਂ ਪਿਓ-ਪੁੱਤ ਦੀ ਆਪਸ ਵਿੱਚ ਅਣਬਣ ਹੋਣੀ ਸ਼ੁਰੂ ਹੋ ਜਾਂਦੀ ਹੈ, ਦੋਹਾਂ ਦੇ ਵਿਚਾਰ ਆਪਸ ਵਿੱਚ ਨਹੀਂ ਮਿਲਦੇ ਹਨ। ਦੋਹਾਂ ਵਿੱਚ ਨਾਰਾਜ਼ਗੀ ਹੋਣ ਦੇ ਹੋਰ ਵੀ ਕਈ ਕਾਰਨ ਹੋ ਸਕਦੇ ਹਨ। ਜੇਕਰ ਤੁਹਾਡੇ ਵੀ ਆਪਣੇ ਪਿਤਾ ਨਾਲ ਵਿਚਾਰ ਨਹੀਂ ਮਿਲ ਰਹੇ ਹਨ ਜਾਂ ਤੁਹਾਡੀਆਂ ਵੀ ਪਿਓ-ਪੁੱਤ ਦੀਆਂ ਆਪਸ ਵਿੱਚ ਦੂਰੀਆਂ ਬਣ ਰਹੀਆਂ ਹਨ ਤਾਂ 18 ਜੂਨ ਨੂੰ ਫਾਦਰਸ ਡੇ ਹੈ। ਤੁਸੀਂ ਇਸ ਦਿਨ ਆਪਣੇ ਪਿਤਾ ਨਾਲ ਹੋਈ ਨਾਰਾਜ਼ਗੀ ਨੂੰ ਦੂਰ ਕਰਨ ਲਈ ਇਹ ਤਰੀਕੇ ਅਪਣਾ ਸਕਦੇ ਹੋ ਤਾਂ ਕਿ ਦੋਹਾਂ ਵਿਚਕਾਰ ਦੂਰੀਆਂ ਖ਼ਤਮ ਹੋ ਜਾਣ ਤੇ ਰਿਸ਼ਤਾ ਮਜਬੂਤ ਹੋ ਸਕੇ।
ਕਿਸ ਕਾਰਨ ਹੁੰਦੇ ਪਿਓ-ਪੁੱਤ ਵਿੱਚ ਮਤਭੇਦ
ਪਿਉ-ਪੁੱਤਰ ਵਿੱਚ ਦਰਾਰ ਆਉਣ ਦੇ ਕਈ ਕਾਰਨ ਹੋ ਸਕਦੇ ਹਨ। ਇਸ ਦਾ ਪਹਿਲਾ ਕਾਰਨ ਜਨਰੇਸ਼ਨ ਗੈਪ ਹੈ। ਉਨ੍ਹਾਂ ਵਿਚਕਾਰ ਉਮਰ ਦਾ ਫਰਕ ਹੋਣਾ ਵੀ ਦੂਰੀ ਲਿਆਉਂਦਾ ਹੈ।
ਜ਼ਿਆਦਾਤਰ ਮਾਮਲਿਆਂ ਵਿੱਚ ਮਾਂ ਦਾ ਮਨ ਨਿਰਮਲ ਹੁੰਦਾ ਹੈ ਅਤੇ ਪਿਤਾ ਕਠੋਰ ਸੁਭਾਅ ਦਾ ਹੁੰਦਾ ਹੈ। ਪੁੱਤਰ ਨੂੰ ਸਹੀ ਰਸਤਾ ਦਿਖਾਉਣ ਲਈ ਪਿਤਾ ਅਕਸਰ ਸਖਤ ਹੁੰਦਾ ਹੈ। ਇਸ ਕਾਰਨ ਪੁੱਤਰ ਵੀ ਪਿਤਾ ਦੇ ਸਾਹਮਣੇ ਆਪਣੀਆਂ ਭਾਵਨਾਵਾਂ ਦਾ ਪ੍ਰਗਟਾਵਾ ਨਹੀਂ ਕਰ ਪਾਉਂਦਾ ਅਤੇ ਪਿਤਾ ਦੇ ਵਿਵਹਾਰ ਤੋਂ ਦੁਖੀ ਰਹਿੰਦਾ ਹੈ।
ਪਿਓ ਅਤੇ ਪੁੱਤ ਵਿੱਚ ਵਿਚਾਰਧਾਰਕ ਮਤਭੇਦ ਹੋਣਾ ਸੁਭਾਵਿਕ ਹੈ। ਕਿਸੇ ਵੀ ਰਿਸ਼ਤੇ ਵਿੱਚ ਵਿਚਾਰਧਾਰਕ ਮਤਭੇਦ ਹੋ ਸਕਦੇ ਹਨ ਪਰ ਪਿਓ ਅਤੇ ਪੁੱਤ ਦੋਵੇਂ ਹੀ ਮਰਦ ਹਨ। ਅਜਿਹੀ ਸਥਿਤੀ ਵਿੱਚ ਮੇਲ ਈਗੋ ਉਨ੍ਹਾਂ ਦੇ ਰਿਸ਼ਤੇ ਨੂੰ ਵਿਗਾੜ ਸਕਦੀ ਹੈ।
ਕਈ ਵਾਰ ਪਿਓ ਪੁੱਤ ਲਈ ਸੁਪਨੇ ਦੇਖਦਾ ਹੈ ਅਤੇ ਪੁੱਤ ਤੋਂ ਉਸ ਸੁਪਨੇ ਨੂੰ ਪੂਰਾ ਕਰਨ ਦੀ ਉਮੀਦ ਕਰਨਾ ਸ਼ੁਰੂ ਕਰ ਦਿੰਦਾ ਹੈ, ਹਾਲਾਂਕਿ ਪੁੱਤਰ ਦੀਆਂ ਆਪਣੀ ਜ਼ਿੰਦਗੀ ਲਈ ਕਈ ਯੋਜਨਾਵਾਂ ਹੁੰਦੀਆਂ ਹਨ। ਇਸ ਵਜ੍ਹਾ ਕਰਕੇ ਜਦੋਂ ਪੁੱਤ ਪਿਓ ਦੀਆਂ ਉਮੀਦਾਂ 'ਤੇ ਖਰਾ ਨਹੀਂ ਉਤਰਦਾ ਤਾਂ ਦੋਵਾਂ ਵਿਚਾਲੇ ਵਿਵਾਦ ਹੋ ਸਕਦਾ ਹੈ।
ਇਹ ਵੀ ਪੜ੍ਹੋ: Yoga Day 2023: 21 ਜੂਨ ਨੂੰ ਹੀ ਕਿਉਂ ਮਨਾਇਆ ਜਾਂਦਾ ਅੰਤਰਰਾਸ਼ਟਰੀ ਯੋਗ ਦਿਵਸ? ਕਦੋਂ ਹੋਈ ਸ਼ੁਰੂਆਤ, ਜਾਣੋ ਸਾਲ 2023 ਦਾ ਥੀਮ
ਪਿਓ-ਪੁੱਤ ਦਾ ਵਿਵਾਦ ਕਿਵੇਂ ਖ਼ਤਮ ਹੋ ਸਕਦਾ?
ਇਹ ਸਮਝਣ ਦੀ ਕੋਸ਼ਿਸ਼ ਕਰੋ ਕਿ ਪਿਤਾ-ਪੁੱਤਰ ਵਿੱਚ ਦਰਾਰ ਦਾ ਕਾਰਨ ਕੀ ਹੈ। ਇੱਕ ਦੂਜੇ ਤੋਂ ਦੂਰ ਹੋਣ ਦਾ ਕਾਰਨ ਜਾਣ ਕੇ ਇਸ ਨੂੰ ਹੱਲ ਕੀਤਾ ਜਾ ਸਕਦਾ ਹੈ।
ਜੇਕਰ ਕਿਸੇ ਗੱਲ 'ਤੇ ਪਿਓ-ਪੁੱਤ ਵਿਚ ਮਤਭੇਦ ਹੋ ਜਾਂਦਾ ਹੈ ਜਾਂ ਉਹ ਇਕ-ਦੂਜੇ ਦੇ ਵਿਚਾਰਾਂ ਨਾਲ ਸਹਿਮਤ ਨਹੀਂ ਹਨ, ਤਾਂ ਉਨ੍ਹਾਂ ਨੂੰ ਉਨ੍ਹਾਂ ਗੱਲਾਂ ਨੂੰ ਨਜ਼ਰਅੰਦਾਜ਼ ਕਰਨਾ ਚਾਹੀਦਾ ਹੈ, ਜਿਸ ਨਾਲ ਝਗੜਾ ਹੋ ਰਿਹਾ ਹੈ।
ਕਿਸੇ ਵੀ ਵਿਵਾਦ ਨੂੰ ਵਧਾਉਣ ਦਾ ਇੱਕ ਕਾਰਨ ਭਾਸ਼ਾ ਹੈ। ਨਾਰਾਜ਼ਗੀ ਜ਼ਾਹਰ ਕਰਨ ਲਈ ਲੋਕ ਅਕਸਰ ਅਜਿਹੇ ਸ਼ਬਦਾਂ ਦੀ ਚੋਣ ਕਰਦੇ ਹਨ, ਜਿਸ ਨਾਲ ਦੂਜੇ ਦਾ ਦਿਲ ਦੁਖਦਾ ਹੈ। ਇਸ ਲਈ ਗੁੱਸੇ ਵਿੱਚ ਕੁਝ ਨਾ ਕਹੋ, ਹਮੇਸ਼ਾ ਸ਼ਾਂਤ ਰਹੋ।
ਜੇਕਰ ਪਿਤਾ-ਪੁੱਤਰ ਆਪਣੇ ਰਿਸ਼ਤੇ ਨੂੰ ਸੁਧਾਰਨਾ ਚਾਹੁੰਦੇ ਹਨ, ਤਾਂ ਉਨ੍ਹਾਂ ਨੂੰ ਇਹ ਨਿਯਮ ਬਣਾਉਣਾ ਚਾਹੀਦਾ ਹੈ ਕਿ ਉਨ੍ਹਾਂ ਵਿੱਚ ਭਾਵੇਂ ਕਿੰਨਾ ਵੀ ਫਰਕ ਕਿਉਂ ਨਾ ਹੋਵੇ, ਉਹ ਇੱਕ ਦੂਜੇ ਨਾਲ ਗੱਲ ਕਰਨਾ ਬੰਦ ਨਾ ਕਰਨ। ਜਦੋਂ ਗੁੱਸਾ ਘੱਟ ਜਾਵੇ ਤਾਂ ਠੰਢੇ ਦਿਮਾਗ ਨਾਲ ਗੱਲ ਕਰਨ।
ਇਹ ਵੀ ਪੜ੍ਹੋ: Surya Namaskar: ਇਦਾਂ ਕਰੋ ਸੂਰਜ ਨਮਸਕਾਰ, ਸਰੀਰ ਦੇ ਨਾਲ ਮਨ ਵੀ ਰਹੇਗਾ ਸਿਹਤਮੰਦ, ਦੂਰ ਹੋਣਗੀਆਂ ਬਿਮਾਰੀਆਂ