Hair Fall in Winter: ਸਰਦੀਆਂ ‘ਚ ਵਾਲਾਂ ਦਾ ਝੜਨਾ ਨਹੀਂ ਰੁੱਕ ਰਿਹਾ? ਤਾਂ ਇਸ ਤਰੀਕੇ ਨਾਲ ਖਾਓ ਆਂਵਲਾ, ਕੁੱਝ ਹੀ ਹਫਤਿਆਂ ‘ਚ ਦਿਖੇਗਾ ਅਸਰ
Amla Benefits: ਸਰਦੀਆਂ ਦੇ ਮੌਸਮ ਦੇ ਵਿੱਚ ਬਹੁਤ ਸਾਰੇ ਲੋਕ ਵਾਲਾਂ ਦੇ ਝੜਨ ਤੋਂ ਪ੍ਰੇਸ਼ਾਨ ਰਹਿੰਦੇ ਹਨ।
Remedies to stop hair fall: ਸਰਦੀਆਂ ਦੇ ਵਿੱਚ ਲੋਕ ਸਿੱਕਰੀ (dandruff) ਦੇ ਨਾਲ ਨਾਲ ਵਾਲਾਂ ਦੇ ਝੜਨ (hair fall) ਤੋਂ ਪ੍ਰੇਸ਼ਾਨ ਰਹਿੰਦੇ ਹਨ। ਵਾਲਾਂ ਦਾ ਝੜਨਾ ਬਹੁਤ ਸਾਰੇ ਲੋਕਾਂ ਲਈ ਸਮੱਸਿਆ ਹੈ। ਖਾਸ ਕਰਕੇ ਸਰਦੀਆਂ ਵਿੱਚ ਵਾਲ ਸੁੱਕੇ ਅਤੇ ਬੇਜਾਨ ਹੋ ਜਾਂਦੇ ਹਨ ਅਤੇ ਟੁੱਟਣ ਲੱਗਦੇ ਹਨ। ਜਿਸ ਦਾ ਕਾਰਨ ਵਾਲਾਂ ਵਿੱਚ ਸਹੀ ਪੋਸ਼ਣ ਦੀ ਕਮੀ ਹੈ। ਜਿਸ ਕਾਰਨ ਵਾਲ ਬਹੁਤ ਪਤਲੇ ਅਤੇ ਕਮਜ਼ੋਰ ਹੋ ਜਾਂਦੇ ਹਨ। ਅਤੇ ਉਹ ਮਾਮੂਲੀ ਜਿਹੀ ਖਿੱਚ ਨਾਲ ਵੀ ਟੁੱਟਣ ਲੱਗ ਜਾਂਦੇ ਹਨ। ਜੇਕਰ ਤੁਹਾਡੇ ਵਾਲਾਂ ਦੀ ਜਾਨ ਚਲੀ ਗਈ ਹੈ ਤਾਂ ਆਂਵਲਾ (Amla) ਖਾਓ।
ਪਰ ਇਹ ਜਾਣਨਾ ਜ਼ਰੂਰੀ ਹੈ ਕਿ ਆਂਵਲੇ ਨੂੰ ਆਸਾਨੀ ਨਾਲ ਕਿਵੇਂ ਖਾਧਾ ਜਾ ਸਕਦਾ ਹੈ। ਤਾਂ ਆਓ ਜਾਣਦੇ ਹਾਂ ਆਂਵਲਾ ਖਾਣਾ ਵਾਲਾਂ ਦੇ ਝੜਨ ਤੋਂ ਰੋਕਣ ਦੇ ਨਾਲ-ਨਾਲ ਵਾਲਾਂ ਦੀ ਚੰਗੀ ਸਿਹਤ ਲਈ ਵੀ ਕਿਵੇਂ ਫਾਇਦੇਮੰਦ ਹੋਵੇਗਾ।
ਵਾਲਾਂ ਦੀ ਚੰਗੀ ਸਿਹਤ ਲਈ ਇਸ ਤਰ੍ਹਾਂ ਖਾਓ ਆਂਵਲਾ
2 ਚਮਚ ਆਂਵਲਾ ਪਾਊਡਰ
1 ਚਮਚ ਗਾਂ ਦੇ ਦੁੱਧ ਤੋਂ ਤਿਆਰ ਘਿਓ
1 ਚਮਚ ਧਾਗੇ ਵਾਲੀ ਮਿਸ਼ਰੀ
ਇਨ੍ਹਾਂ ਤਿੰਨਾਂ ਚੀਜ਼ਾਂ ਨੂੰ ਮਿਲਾ ਕੇ ਪੇਸਟ ਬਣਾ ਲਓ। ਹੁਣ ਇਸ ਪੇਸਟ ਨੂੰ ਸਵੇਰੇ ਖਾਲੀ ਪੇਟ ਖਾਓ ਅਤੇ ਕੋਸਾ ਪਾਣੀ ਪੀਓ। ਵਾਲਾਂ ਨੂੰ ਮਜ਼ਬੂਤ ਬਣਾਉਣ ਲਈ ਇਹ ਬਹੁਤ ਹੀ ਫਾਇਦੇਮੰਦ ਨੁਸਖਾ ਹੈ। ਇਸ ਦੇ ਵਾਲਾਂ ਲਈ ਬਹੁਤ ਸਾਰੇ ਫਾਇਦੇ ਹਨ।
ਵਾਲਾਂ ਵਿਕਾਸ ਦਰ-ਆਂਵਲਾ, ਮਿਸ਼ਰੀ ਅਤੇ ਘਿਓ ਦੇ ਬਣੇ ਇਸ ਮਿਸ਼ਰਣ ਨੂੰ ਖਾਣ ਨਾਲ ਵਾਲਾਂ ਦਾ ਵਿਕਾਸ ਹੁੰਦਾ ਹੈ ਅਤੇ ਨਵੇਂ ਵਾਲ ਉੱਗਦੇ ਹਨ। ਇਸ ਤੋਂ ਇਲਾਵਾ ਇਹ ਮਿਸ਼ਰਣ ਵਾਲਾਂ ਦੀ ਲੰਬਾਈ ਵਧਾਉਣ ਲਈ ਵੀ ਫਾਇਦੇਮੰਦ ਹੈ।
ਚਿੱਟੇ ਵਾਲਾਂ ਨੂੰ ਰੋਕਦਾ-ਮੇਲੇਨਿਨ ਦੀ ਕਮੀ ਕਾਰਨ ਵਾਲਾਂ ਦਾ ਸਮੇਂ ਤੋਂ ਪਹਿਲਾਂ ਸਫੈਦ ਹੋਣਾ ਹੁੰਦਾ ਹੈ। ਆਂਵਲਾ ਦੇ ਇਸ ਮਿਸ਼ਰਣ ਨੂੰ ਖਾਣ ਨਾਲ ਸਰੀਰ ਵਿੱਚ ਮੇਲਾਨਿਨ ਦਾ ਉਤਪਾਦਨ ਤੇਜ਼ ਹੁੰਦਾ ਹੈ। ਆਂਵਲੇ ਦਾ ਇਹ ਮਿਸ਼ਰਣ ਵਾਲਾਂ ਦੇ ਸਮੇਂ ਤੋਂ ਪਹਿਲਾਂ ਸਫੈਦ ਹੋਣ ਤੋਂ ਵੀ ਬਚਾਉਂਦਾ ਹੈ।
ਵਾਲ ਝੜਨ ਨੂੰ ਰੋਕਦਾ ਹੈ- ਜੇਕਰ ਆਂਵਲਾ ਨਿਯਮਿਤ ਰੂਪ ਨਾਲ ਖਾਧਾ ਜਾਵੇ ਤਾਂ ਵਾਲਾਂ ਦੀ ਸਿਹਤ 'ਚ ਤੇਜ਼ੀ ਨਾਲ ਸੁਧਾਰ ਹੁੰਦਾ ਹੈ। ਜੇਕਰ ਤੁਹਾਡੇ ਵਾਲ ਪੌਸ਼ਟਿਕਤਾ ਦੀ ਕਮੀ ਦੇ ਕਾਰਨ ਝੜ ਰਹੇ ਹਨ ਤਾਂ ਆਂਵਲੇ ਦੇ ਇਸ ਮਿਸ਼ਰਣ ਨੂੰ ਖਾਣ ਨਾਲ ਵਾਲ ਝੜਨੇ ਬੰਦ ਹੋ ਜਾਂਦੇ ਹਨ ਅਤੇ ਵਾਲਾਂ ਦਾ ਵਿਕਾਸ ਵੀ ਸ਼ੁਰੂ ਹੋ ਜਾਂਦਾ ਹੈ। ਜਿਸ ਕਾਰਨ ਵਾਲ ਸੰਘਣੇ ਅਤੇ ਲੰਬੇ ਹੋ ਜਾਂਦੇ ਹਨ।
Disclaimer: ਇਸ ਲੇਖ ਵਿਚ ਦੱਸੇ ਗਏ ਤਰੀਕਿਆਂ ਅਤੇ ਸੁਝਾਵਾਂ ਨੂੰ ਅਪਣਾਉਣ ਤੋਂ ਪਹਿਲਾਂ,ਕਿਸੇ ਡਾਕਟਰ ਜਾਂ ਸਬੰਧਤ ਮਾਹਰ ਦੀ ਸਲਾਹ ਜ਼ਰੂਰ ਲਓ।
Check out below Health Tools-
Calculate Your Body Mass Index ( BMI )