Health News: ਸ਼ਾਇਦ ਤੁਸੀਂ ਨਹੀਂ ਜਾਣਦੇ! Lemongrass Tea ਪੀਣ ਨਾਲ ਮਿਲਦੇ ਨੇ ਇਹ ਗਜ਼ਬ ਦੇ ਫਾਇਦੇ
Lemongrass Tea: ਲੈਮਨਗ੍ਰਾਸ ਚਾਹ ਇੱਕ ਪ੍ਰਸਿੱਧ ਹਰਬਲ ਡਰਿੰਕ ਹੈ ਜੋ ਇਸਦੇ ਬਹੁਤ ਸਾਰੇ ਸਿਹਤ ਲਾਭਾਂ ਲਈ ਜਾਣੀ ਜਾਂਦੀ ਹੈ। ਲੈਮਨਗ੍ਰਾਸ ਚਾਹ ਸਾਡੀ ਸਿਹਤ ਲਈ ਬਹੁਤ ਲਾਭਦਾਇਕ ਹੁੰਦੀ ਹੈ।
Lemongrass Tea Benefits: ਲੈਮਨਗ੍ਰਾਸ ਚਾਹ ਇੱਕ ਜੜੀ ਬੂਟੀ ਹੈ ਅਤੇ ਅਕਸਰ ਇਸ ਦੇ ਕਮਾਲ ਦੇ ਗੁਣ ਲਈ ਵਰਤਿਆ ਜਾਂਦਾ ਹੈ। ਲੈਮਨਗ੍ਰਾਸ ਚਾਹ ਇੱਕ ਪ੍ਰਸਿੱਧ ਹਰਬਲ ਡਰਿੰਕ ਹੈ ਜੋ ਇਸਦੇ ਬਹੁਤ ਸਾਰੇ ਸਿਹਤ ਲਾਭਾਂ ਲਈ ਜਾਣੀ ਜਾਂਦੀ ਹੈ। ਲੈਮਨਗ੍ਰਾਸ ਚਾਹ ਸਾਡੀ ਸਿਹਤ ਲਈ ਬਹੁਤ ਲਾਭਦਾਇਕ ਹੁੰਦੀ ਹੈ। ਲੈਮਨਗ੍ਰਾਸ ਚਾਹ ਵਿਟਾਮਿਨ ਏ ਅਤੇ ਸੀ ,ਫੋਲੇਟ, ਫੋਲਿਕ ਐਸਿਡ, ਕੈਲਸ਼ੀਅਮ ਅਤੇ ਮੈਂਗਨੀਜ਼ ਨਾਲ ਭਰਪੂਰ ਹੁੰਦੀ ਹੈ। ਇਸ ਦੇ ਨਾਲ, ਇਮਿਊਨ ਸਿਸਟਮ ਨੂੰ ਮਜ਼ਬੂਤ ਬਣਾ ਕੇ, ਇਹ ਸਾਨੂੰ ਬਹੁਤ ਸਾਰੀਆਂ ਬਿਮਾਰੀਆਂ ਤੋਂ ਬਚਾਉਂਦੀ ਹੈ।
ਰੋਜ਼ਾਨਾ ਲੈਮਨਗ੍ਰਾਸ ਚਾਹ ਪੀਣ ਨਾਲ ਸਰੀਰ ਨੂੰ ਡੀਟੌਕਸ ਕੀਤਾ ਜਾਂਦਾ ਹੈ ਅਤੇ ਪਿਸ਼ਾਬ ਰਾਹੀਂ ਜ਼ਹਿਰੀਲੇ ਪਦਾਰਥ ਬਾਹਰ ਨਿਕਲ ਜਾਂਦੇ ਹਨ। ਇਹ ਗੁਰਦੇ, ਜਿਗਰ, ਬਲੈਡਰ ਅਤੇ ਪਾਚਕ ਨੂੰ ਸਾਫ਼ ਕਰਦੀ ਹੈ। ਜਿਵੇਂ ਹੁਣ ਸਰਦ ਰੁੱਤ ਹੋਣ ਕਰਕੇ ਲੋਕ ਖੰਘ ਅਤੇ ਜ਼ੁਕਾਮ ਵਰਗੀਆਂ ਬਿਮਾਰੀਆਂ ਤੋਂ ਪੀੜਤ ਚੱਲ ਰਹੇ ਨੇ, ਜਿਸ ਕਰਕੇ ਜੇ ਇਸ ਚਾਹ ਦੀ ਵਰਤੋਂ ਕੀਤੀ ਜਾਂਦੀ ਹੈ। ਤਾਂ ਇਸ ਵਿੱਚ ਐਂਟੀ-ਬੈਕਟੀਰੀਅਲ ਅਤੇ ਐਂਟੀ-ਫੰਗਲ ਗੁਣਾਂ ਨਾਲ ਭਰਪੂਰ ਹੁੰਦੀ ਹੈ, ਜੋ ਖੰਘ, ਬੁਖਾਰ ਅਤੇ ਜ਼ੁਕਾਮ ਤੋਂ ਰਾਹਤ ਪ੍ਰਦਾਨ ਕਰਦੀ ਹੈ।
ਪੇਟ ਦੀਆਂ ਸਮੱਸਿਆਵਾਂ ਤੋਂ ਛੁਟਕਾਰਾ ਪਾਉਣ ਲਈ ਰਵਾਇਤੀ ਤੌਰ 'ਤੇ ਲੈਮਨਗ੍ਰਾਸ ਚਾਹ ਦੀ ਵਰਤੋਂ ਕੀਤੀ ਜਾਂਦੀ ਹੈ, ਜੋ ਲੋਕ ਇਸ ਦਾ ਨਿਯਮਤ ਸੇਵਨ ਕਰਦੇ ਹਨ, ਉਨ੍ਹਾਂ ਨੂੰ ਬਦਹਜ਼ਮੀ, ਕਬਜ਼, ਗੈਸ ਅਤੇ ਪੇਟ ਫੁੱਲਣ ਦੀ ਸ਼ਿਕਾਇਤ ਨਹੀਂ ਹੁੰਦੀ।
ਕਈ ਅਧਿਐਨਾਂ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਲੈਮਨਗ੍ਰਾਸ ਚਾਹ ਪੀਣ ਵਾਲੇ ਲੋਕਾਂ ਦੀਆਂ ਨਾੜੀਆਂ ਵਿੱਚ ਖਰਾਬ ਕੋਲੈਸਟ੍ਰਾਲ ਦਾ ਪੱਧਰ ਘੱਟ ਹੋਣ ਲੱਗਦਾ ਹੈ, ਜਿਸ ਨਾਲ ਬਲੱਡ ਪ੍ਰੈਸ਼ਰ ਘੱਟ ਹੁੰਦਾ ਹੈ ਅਤੇ ਦਿਲ ਦੀਆਂ ਬਿਮਾਰੀਆਂ ਦਾ ਖਤਰਾ ਵੀ ਘੱਟ ਹੁੰਦਾ ਹੈ।
ਕਈ ਖੋਜਾਂ ਵਿੱਚ ਇਹ ਸਾਬਤ ਹੋਇਆ ਹੈ ਕਿ ਲੈਮਨਗ੍ਰਾਸ ਵਿੱਚ ਕੈਂਸਰ ਵਿਰੋਧੀ ਗੁਣ ਪਾਏ ਜਾਂਦੇ ਹਨ, ਜੋ ਕੈਂਸਰ ਸੈੱਲਾਂ ਦੇ ਵਾਧੇ ਨੂੰ ਰੋਕ ਸਕਦੇ ਹਨ, ਤੁਸੀਂ ਇਸ ਹਰਬਲ ਚਾਹ ਨੂੰ ਦਿਨ ਵਿੱਚ ਇੱਕ ਜਾਂ ਦੋ ਵਾਰ ਪੀ ਸਕਦੇ ਹੋ।
ਹੋਰ ਪੜ੍ਹੋ : ਨਾਸ਼ਤੇ ਵਿੱਚ ਅੰਡੇ ਖਾਣ ਦੇ ਜ਼ਬਰਦਸਤ ਫਾਇਦੇ...ਕੁਝ ਹੀ ਦਿਨਾਂ 'ਚ ਗਾਇਬ ਹੋ ਜਾਵੇਗੀ Belly Fat
ਜੋ ਲੋਕ ਨਿਯਮਿਤ ਤੌਰ 'ਤੇ ਲੈਮਨਗ੍ਰਾਸ ਟੀ ਪੀਂਦੇ ਹਨ, ਉਨ੍ਹਾਂ ਦਾ ਭਾਰ ਹੌਲੀ-ਹੌਲੀ ਘੱਟ ਹੋਣਾ ਸ਼ੁਰੂ ਹੋ ਜਾਂਦਾ ਹੈ, ਕਿਉਂਕਿ ਇਸ ਨਾਲ ਸਾਡਾ ਮੈਟਾਬੋਲਿਜ਼ਮ ਬੂਸਟ ਹੁੰਦਾ ਹੈ ਅਤੇ ਪੇਟ ਦੀ ਚਰਬੀ ਵੀ ਗਾਇਬ ਹੋ ਜਾਂਦੀ ਹੈ। ਇਹ ਵਾਰ-ਵਾਰ ਕੁੱਝ ਖਾਣ ਦੀ ਲਾਲਸਾ ਨੂੰ ਘਟਾਉਂਦਾ ਹੈ ਅਤੇ ਤੁਹਾਨੂੰ ਜ਼ਿਆਦਾ ਖਾਣ ਤੋਂ ਰੋਕਦੀ ਹੈ।
Disclaimer: ਇਸ ਲੇਖ ਵਿਚ ਦੱਸੇ ਗਏ ਤਰੀਕਿਆਂ ਅਤੇ ਸੁਝਾਵਾਂ ਨੂੰ ਅਪਣਾਉਣ ਤੋਂ ਪਹਿਲਾਂ,ਕਿਸੇ ਡਾਕਟਰ ਜਾਂ ਸਬੰਧਤ ਮਾਹਰ ਦੀ ਸਲਾਹ ਜ਼ਰੂਰ ਲਓ।
Check out below Health Tools-
Calculate Your Body Mass Index ( BMI )