Egg Health Benifits: ਗਰਮੀਆਂ 'ਚ ਵੀ ਖਾਧੇ ਜਾ ਸਕਦੇ ਰੋਜ਼ਾਨਾ ਦੋ ਅੰਡੇ, ਪੌਸ਼ਟਿਕ ਤੱਤਾਂ ਦਾ ਹੁੰਦੇ ਭੰਡਾਰ
Health News: ਸਿਹਤ ਮਾਹਿਰਾਂ ਦੀ ਮੰਨੀਏ ਤਾਂ ਅੰਡੇ ਵਿੱਚ ਪੌਸ਼ਟਿਕ ਤੱਤਾਂ ਦੀ ਭਰਮਾਰ ਹੁੰਦੀ ਹੈ ਜਿਸ ਕਾਰਨ ਅੰਡੇ ਨੂੰ ਸੁਪਰ ਫੂਡ ਵੀ ਕਿਹਾ ਜਾਂਦਾ ਹੈ। ਅੰਡੇ ਦੇ ਕਾਫੀ ਫਾਇਦੇ ਹਨ। ਅੰਡੇ ਦੀ ਜਰਦੀ 90 ਫੀਸਦ ਕੈਲਸ਼ੀਅਮ ਤੇ ਆਇਰਨ ਪਾਇਆ ਜਾਂਦਾ ਹੈ।
Egg Health Benifits: ਪੰਜਾਬ ਵਿੱਚ ਬਹੁਤ ਸਾਰੇ ਲੋਕ ਅੰਡੇ ਤੇ ਮੀਟ-ਮਾਸ ਨਹੀਂ ਖਾਂਦੇ। ਬੇਸ਼ੱਕ ਅੰਡਿਆਂ ਦੀ ਬਜਾਏ ਹੋਰ ਚੀਜ਼ਾਂ ਤੋਂ ਪੌਸ਼ਟਿਕ ਤੱਤਾਂ ਦੀ ਪ੍ਰਾਪਤੀ ਕੀਤੀ ਜਾ ਸਕਦੀ ਹੈ ਪਰ ਜਿਹੜੇ ਲੋਕ ਮਾਸਾਹਾਰੀ ਹਨ, ਉਨ੍ਹਾਂ ਲਈ ਅੰਡੇ ਬੇਹੱਦ ਫਾਇਦੇਮੰਦ ਹਨ। ਅੰਡੇ ਦੇ ਫਾਇਦਿਆਂ 'ਤੇ ਨਜ਼ਰ ਪਾਈਏ ਤਾਂ ਤੁਹਾਨੂੰ ਪਤਾ ਲੱਗੇਗਾ ਕਿ ਆਖਰ ਕਿਉਂ ਹਰ ਡਾਈਟ ਵਿੱਚ ਅੰਡੇ ਸ਼ਾਮਲ ਹੋਣੇ ਚਾਹੀਦੇ ਹਨ।
ਸਿਹਤ ਮਾਹਿਰਾਂ ਦੀ ਮੰਨੀਏ ਤਾਂ ਅੰਡੇ ਵਿੱਚ ਪੌਸ਼ਟਿਕ ਤੱਤਾਂ ਦੀ ਭਰਮਾਰ ਹੁੰਦੀ ਹੈ ਜਿਸ ਕਾਰਨ ਅੰਡੇ ਨੂੰ ਸੁਪਰ ਫੂਡ ਵੀ ਕਿਹਾ ਜਾਂਦਾ ਹੈ। ਅੰਡੇ ਦੇ ਕਾਫੀ ਫਾਇਦੇ ਹਨ। ਅੰਡੇ ਦੀ ਜਰਦੀ 90 ਫੀਸਦ ਕੈਲਸ਼ੀਅਮ ਤੇ ਆਇਰਨ ਪਾਇਆ ਜਾਂਦਾ ਹੈ। ਉਸ ਦੇ ਵ੍ਹਾਈਟ ਹਿੱਸੇ ‘ਚ ਲਗਪਗ ਅੱਧਾ ਪ੍ਰੋਟੀਨ ਹੁੰਦਾ ਹੈ। ਜਾਹਿਰ ਹੈ ਅੰਡੇ ਪੌਸ਼ਟਿਕ ਤੱਤਾਂ ਦਾ ਬਿਹਤਰੀਨ ਸ੍ਰੋਤ ਹੈ।
ਇਸ ਤੋਂ ਬਾਅਦ ਇਹ ਸਵਾਲ ਪੈਦਾ ਹੁੰਦਾ ਹੈ ਕਿ ਗਰਮੀਆਂ ‘ਚ ਅੰਡੇ ਖਾਣੇ ਸਹੀ ਹਨ ਜਾਂ ਨਹੀਂ। ਇਹ ਸੋਚ ਬਿਲਕੁੱਲ ਗਲਤ ਹੈ ਕਿ ਗਰਮੀਆਂ ‘ਚ ਅੰਡੇ ਖਾਣੇ ਸਿਹਤ ਲਈ ਨੁਕਸਾਨਦੇਹ ਹਨ। ਖੁਰਾਕ ਮਾਹਿਰਾਂ ਮੁਤਾਬਕ, ‘ਇਹ ਸਹੀ ਹੈ ਕਿ ਅੰਡੇ ਸਰੀਰ ‘ਚ ਗਰਮੀ ਦਾ ਕਾਰਨ ਬਣ ਸਕਦੇ ਹਨ, ਪਰ ਇਨ੍ਹਾਂ ਨੂੰ ਇੱਕ ਲਿਮਟਿਡ ਮਾਤਰਾ ‘ਚ ਖਾਧਾ ਜਾਣਾ ਚਾਹੀਦਾ ਹੈ। ਤੁਹਾਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਤੁਸੀਂ ਹਰ ਰੋਜ਼ ਦਿਨ ‘ਚ 2 ਅੰਡੇ ਤਕ ਖਾ ਸਕਦੇ ਹੋ।
ਅੰਡੇ ਦੇ ਫਾਇਦੇ ਵੀ ਹਨ:
1. ਨਾਸ਼ਤੇ ‘ਚ ਅੰਡੇ ਖਾਣ ਨਾਲ ਜ਼ਿਆਦਾ ਵਜ਼ਨ ਵਾਲੇ ਲੋਕਾਂ ‘ਚ ਭੁੱਖ ਨੂੰ ਮਾਰਦਾ ਹੈ। ਇਸ ਨਾਲ ਉਹ ਮੋਟੇ ਲੋਕਾਂ ਨੂੰ ਜ਼ਿਆਦਾ ਖਾਣ ਤੋਂ ਰੋਕਦੀ ਹੈ। ਇਸ ਨਾਲ ਵਜ਼ਨ ਘਟਣ ‘ਚ ਮਦਦ ਮਿਲਦੀ ਹੈ।
2. ਅੰਡਾ ਐਂਟੀਆਕਸੀਡੈਂਟਸ ਜਿਵੇਂ ਲਿਟਯੂਨ ਤੇ ਜ਼ੈਕੇਕਟੀਨ ਦਾ ਵੱਡਾ ਸ੍ਰੋਤ ਹੈ ਜੋ ਅੱਖਾਂ ਨੂੰ ਸਿਹਤਮੰਦ ਰੱਖਣ ਲਈ ਮੁੱਖ ਭੂਮਿਕਾ ਨਿਭਾਏ ਸਕਦਾ ਹੈ।
3. ਅੰਡੇ ਵਿਟਾਮਿਨ ਡੀ ਤੇ ਕੈਲਸ਼ੀਅਮ ਹੁੰਦਾ ਹੈ ਜੋ ਹੱਡੀਆਂ ਨੂੰ ਮਜ਼ਬੂਤ ਬਣਾਉਂਦਾ ਹੈ।
4. ਅੰਡੇ ‘ਚ ਸਲਫਰ ਤੇ ਐਮਿਨੋ ਐਸਿਡ ਕਾਫੀ ਮਾਤਰਾ ‘ਚ ਹੁੰਦਾ ਹੈ ਜੋ ਸਵਛੱਤਾ ਵਿਕਾਸ ਨੂੰ ਵਧਾਵਾ ਦੇਣ ਵਾਲੇ ਵਿਟਾਮਿਨਾਂ ਨੂੰ ਵਧਾਵਾ ਦਿੰਦੀ ਹੈ।
Check out below Health Tools-
Calculate Your Body Mass Index ( BMI )