ਇਨ੍ਹਾਂ 5 ਵਜ੍ਹਾ ਕਰਕੇ ਜ਼ਰੂਰ ਖਾਣਾ ਚਾਹੀਦਾ ਇਹ ਫਲ! ਇਮਿਊਨ ਸਿਸਟਮ ਮਜ਼ਬੂਤ ਕਰਨ ਤੋਂ ਲੈ ਕੇ ਵਜ਼ਨ ਘਟਾਉਣ 'ਚ ਮਦਦਗਾਰ
ਇਹ ਇੱਕ ਟ੍ਰਾਪੀਕਲ ਫਲ ਹੈ ਜਿਸਨੂੰ ਕਈ ਲੋਕ ਖੁਸ਼ੀ-ਖੁਸ਼ੀ ਖਾਂਦੇ ਹਨ ਪਰ ਕੁਝ ਲੋਕ ਇਸਨੂੰ ਖਾਸ ਪਸੰਦ ਨਹੀਂ ਕਰਦੇ। ਜੇ ਤੁਸੀਂ ਵੀ ਇਸਦੇ ਖੱਟੇ ਸਵਾਦ ਕਰਕੇ ਇਹਨੂੰ ਖਾਣ ਤੋਂ ਕਤਰਾਉਂਦੇ ਹੋ ਤਾਂ ਸਿਹਤ ਮਾਹਿਰਾਂ ਤੋਂ ਜਾਣੋ ਇਸ ਨੂੰ ਖਾਣ ਨਾਲ ਮਿਲਣ..

ਕੀਵੀ ਇੱਕ ਭੂਰੇ ਰੰਗ ਦਾ ਫਲ ਹੁੰਦਾ ਹੈ ਜਿਸਦੇ ਛਿਲਕੇ ਉੱਪਰ ਹਲਕੇ ਰੋਏ ਹੁੰਦੇ ਹਨ। ਇਸਦਾ ਅੰਦਰੂਨੀ ਹਿੱਸਾ ਹਰੇ ਰੰਗ ਦਾ ਨਰਮ ਗੂਦਾ ਹੁੰਦਾ ਹੈ। ਇਸਨੂੰ ਸਵਾਦ ਅਤੇ ਸਿਹਤ ਦਾ ਖਜਾਨਾ ਮੰਨਿਆ ਜਾਂਦਾ ਹੈ। ਇਹ ਇੱਕ ਟ੍ਰਾਪੀਕਲ ਫਲ ਹੈ ਜਿਸਨੂੰ ਕਈ ਲੋਕ ਖੁਸ਼ੀ-ਖੁਸ਼ੀ ਖਾਂਦੇ ਹਨ ਪਰ ਕੁਝ ਲੋਕ ਇਸਨੂੰ ਖਾਸ ਪਸੰਦ ਨਹੀਂ ਕਰਦੇ। ਜੇ ਤੁਸੀਂ ਵੀ ਇਸਦੇ ਖੱਟੇ ਸਵਾਦ ਕਰਕੇ ਇਹਨੂੰ ਖਾਣ ਤੋਂ ਕਤਰਾਉਂਦੇ ਹੋ ਤਾਂ ਸਿਹਤ ਮਾਹਿਰਾਂ ਤੋਂ ਜਾਣੋ ਇਸ ਨੂੰ ਖਾਣ ਨਾਲ ਮਿਲਣ ਵਾਲੇ ਫਾਇਦਿਆਂ ਬਾਰੇ।
ਡਾਇਟੀਸ਼ਨ ਕੋਲੋਂ ਜਾਣੋ ਕੀਵੀ ਖਾਣ ਦੇ 5 ਕਾਰਣ:
ਵਿਟਾਮਿਨ C ਨਾਲ ਭਰਪੂਰ –
ਕੀਵੀ ਵਿੱਚ ਵਿਟਾਮਿਨ C ਦੀ ਵਾਫਰ ਮਾਤਰਾ ਪਾਈ ਜਾਂਦੀ ਹੈ। ਇਹ ਤੱਤ ਸਰੀਰ ਦੀ ਰੋਗ ਪ੍ਰਤਿਰੋਧਕ ਤਾਕਤ (ਇਮਿਊਨ ਸਿਸਟਮ) ਨੂੰ ਮਜ਼ਬੂਤ ਬਣਾਉਂਦਾ ਹੈ ਅਤੇ ਚਮੜੀ ਨੂੰ ਨਿਖਾਰਦਾ ਹੈ। ਵਿਟਾਮਿਨ C ਹਾਈ ਐਂਟੀਓਕਸੀਡੈਂਟ ਹੁੰਦਾ ਹੈ ਜੋ ਸਰੀਰ ਵਿੱਚ ਹੋਣ ਵਾਲੀ ਆਕਸੀਕਰਨ ਸੰਬੰਧੀ ਨੁਕਸਾਨ ਤੋਂ ਰੱਖਿਆ ਕਰਦਾ ਹੈ।
ਫਾਈਬਰ ਨਾਲ ਭਰਪੂਰ –
ਕੀਵੀ ਵਿੱਚ ਚੰਗੀ ਮਾਤਰਾ ਵਿੱਚ ਫਾਈਬਰ ਮੌਜੂਦ ਹੁੰਦਾ ਹੈ, ਜੋ ਰੁਟੀਨ ਵਿੱਚ ਪਾਚਣ ਲਈ ਬਹੁਤ ਜ਼ਰੂਰੀ ਹੁੰਦਾ ਹੈ। ਇਹ ਪਾਚਣ ਤੰਤਰ ਨੂੰ ਸੁਧਾਰਦਾ ਹੈ, ਅੰਤੜੀਆਂ ਦੀ ਸਿਹਤ ਨੂੰ ਵਧੀਆ ਬਣਾਉਂਦਾ ਹੈ ਅਤੇ ਕਬਜ਼ ਜਾਂ ਗੈਸ ਵਾਂਗੀਆਂ ਸਮੱਸਿਆਵਾਂ ਤੋਂ ਰਾਹਤ ਦਵਾਉਂਦਾ ਹੈ। ਇਹ ਫਲ 'ਫੱਟ ਗਟ' (gut health) ਲਈ ਬਹੁਤ ਹੀ ਲਾਭਕਾਰੀ ਮੰਨਿਆ ਜਾਂਦਾ ਹੈ।
3) ਘੱਟ ਕੈਲੋਰੀ ਅਤੇ ਐਂਟੀਓਕਸੀਡੈਂਟ ਨਾਲ ਭਰਪੂਰ –
ਜੇ ਤੁਸੀਂ ਵਜ਼ਨ ਘਟਾਉਣ ਦੀ ਕੋਸ਼ਿਸ਼ ਕਰ ਰਹੇ ਹੋ ਤਾਂ ਕੀਵੀ ਤੁਹਾਡੇ ਲਈ ਬਹੁਤ ਵਧੀਆ ਚੋਣ ਹੋ ਸਕਦੀ ਹੈ। ਇਹ ਫਲ ਘੱਟ ਕੈਲੋਰੀ ਵਾਲਾ ਹੁੰਦਾ ਹੈ, ਜਿਸ ਕਰਕੇ ਇਹ ਵਜ਼ਨ ਕੰਟਰੋਲ ਕਰਨ ਵਿੱਚ ਮਦਦਗਾਰ ਸਾਬਤ ਹੁੰਦਾ ਹੈ। ਇਸਦੇ ਨਾਲ-ਨਾਲ, ਕੀਵੀ ਵਿੱਚ ਐਂਟੀਓਕਸੀਡੈਂਟਸ ਵੀ ਵਾਫਰ ਮਾਤਰਾ ਵਿੱਚ ਹੁੰਦੇ ਹਨ, ਜੋ ਚਮੜੀ ਦੀ ਸਿਹਤ ਨੂੰ ਸੁਧਾਰਦੇ ਹਨ ਅਤੇ ਉਮਰ ਦੇ ਲੱਛਣਾਂ ਨੂੰ ਘਟਾਉਂਦੇ ਹਨ।
ਫੋਲੇਟ ਦਾ ਕੁਦਰਤੀ ਸਰੋਤ –
ਕੀਵੀ ਵਿੱਚ ਫੋਲੇਟ (ਫੋਲਿਕ ਐਸਿਡ) ਭਰਪੂਰ ਮਾਤਰਾ ਵਿੱਚ ਮੌਜੂਦ ਹੁੰਦਾ ਹੈ, ਜੋ ਖ਼ਾਸ ਕਰਕੇ ਔਰਤਾਂ ਦੀ ਸਿਹਤ ਲਈ ਲਾਭਦਾਇਕ ਹੈ। ਗਰਭਾਵਸਥਾ ਦੌਰਾਨ ਕੀਵੀ ਖਾਣ ਦੀ ਸਿਫਾਰਸ਼ ਕੀਤੀ ਜਾਂਦੀ ਹੈ ਕਿਉਂਕਿ ਇਹ ਬੱਚੇ ਦੀ ਸਿਹਤਮੰਦ ਵਿਕਾਸ ਲਈ ਮਦਦ ਕਰਦਾ ਹੈ ਅਤੇ ਕੁਝ ਗੰਭੀਰ ਜਨਮ ਦੋਸ਼ਾਂ ਤੋਂ ਬਚਾਅ ਕਰ ਸਕਦਾ ਹੈ।
ਨੀਂਦ ਦੀ ਗੁਣਵੱਤਾ ਵਿੱਚ ਸੁਧਾਰ –
ਕੀਵੀ ਵਿੱਚ ਸੈਰੋਟੋਨਿਨ ਨਾਂ ਦਾ ਤੱਤ ਮੌਜੂਦ ਹੁੰਦਾ ਹੈ, ਜੋ ਨੀਂਦ ਦੇ ਚੱਕਰ (sleep cycle) ਨੂੰ ਸਧਾਰਨ ਬਣਾਊਂਦਾ ਹੈ। ਜੇਕਰ ਤੁਸੀਂ ਅਕਸਰ ਨੀਂਦ ਨਾ ਆਉਣ ਜਾਂ ਉਥਲ-ਪੁਥਲ ਨੀਂਦ ਦੀ ਸਮੱਸਿਆ ਨਾਲ ਪੀੜਤ ਹੋ ਤਾਂ ਕੀਵੀ ਖਾਣਾ ਲਾਭਕਾਰੀ ਰਹੇਗਾ। ਇਹ ਮਨ ਨੂੰ ਠੰਢਕ ਦਿੰਦਾ ਹੈ ਅਤੇ ਸਰੀਰ ਨੂੰ ਆਰਾਮ ਦਿੰਦਾ ਹੈ।
ਹੋਰ ਵੀ ਕਈ ਫ਼ਾਇਦੇ –
ਕੀਵੀ ਵਿੱਚ ਪੋਟੈਸ਼ੀਅਮ ਦੀ ਚੰਗੀ ਮਾਤਰਾ ਹੁੰਦੀ ਹੈ ਜੋ ਦਿਲ ਦੀ ਧੜਕਣ ਨੂੰ ਨਿਯਮਤ ਰੱਖਣ ਵਿੱਚ ਮਦਦ ਕਰਦਾ ਹੈ। ਇਹ ਹਾਈ ਬਲੱਡ ਪ੍ਰੈਸ਼ਰ ਵਾਲਿਆਂ ਲਈ ਵੀ ਫਾਇਦੇਮੰਦ ਹੈ, ਕਿਉਂਕਿ ਇਹ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ਵਿੱਚ ਸਹਾਇਕ ਹੈ।
ਕਦੋਂ ਖਾਣਾ ਰਹਿੰਦਾ ਸਹੀ?
ਚੰਗੇ ਨਤੀਜਿਆਂ ਲਈ ਕੀਵੀ ਨੂੰ ਸਵੇਰੇ ਖਾਲੀ ਪੇਟ ਜਾਂ ਦੁਪਹਿਰ ਦੇ ਸਨੈਕ ਵਜੋਂ ਖਾਣ ਦੀ ਸਿਫਾਰਸ਼ ਕੀਤੀ ਜਾਂਦੀ ਹੈ। ਇਹ ਸਰੀਰ ਨੂੰ ਤਾਜਗੀ ਦਿੰਦਾ ਹੈ ਅਤੇ ਪੂਰੇ ਦਿਨ ਲਈ ਊਰਜਾ ਦਿੰਦਾ ਹੈ।
Disclaimer: ਖ਼ਬਰਾਂ ਵਿੱਚ ਦਿੱਤੀ ਗਈ ਕੁਝ ਜਾਣਕਾਰੀ ਮੀਡੀਆ ਰਿਪੋਰਟਾਂ 'ਤੇ ਅਧਾਰਤ ਹੈ। ਕਿਸੇ ਵੀ ਸੁਝਾਅ ਨੂੰ ਲਾਗੂ ਕਰਨ ਤੋਂ ਪਹਿਲਾਂ, ਤੁਹਾਨੂੰ ਸਬੰਧਤ ਮਾਹਿਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।
Check out below Health Tools-
Calculate Your Body Mass Index ( BMI )






















