ਸਰੀਰ ਦੇ ਲਈ ਕਿੰਨਾ ਖਤਰਨਾਕ ਹੋ ਸਕਦਾ ਰਿਫਾਈਂਡ ਤੇਲ! ਜਾਣੋ ਇਸ ਦੀ ਵਰਤੋਂ ਨਾਲ ਕਿਹੜੀਆਂ ਬਿਮਾਰੀਆਂ ਨੂੰ ਦੇ ਰਹੇ ਹੋ ਸੱਦਾ
ਕੀ ਤੁਸੀਂ ਕਦੇ ਸੋਚਿਆ ਹੈ ਕਿ ਜਿਸ ਤੇਲ ਨੂੰ ਅਸੀਂ ਹਰ ਰੋਜ਼ ਖਾਂਦੇ ਹਾਂ, ਉਹ ਸਾਡੇ ਸਰੀਰ 'ਤੇ ਕੀ ਅਸਰ ਪਾ ਰਿਹਾ ਹੈ? ਦੱਸਣਯੋਗ ਗੱਲ ਹੈ ਕਿ ਰਿਫਾਈਂਡ ਤੇਲ ਖਾਣ ਨਾਲ ਦਿਲ ਦੀਆਂ ਬਿਮਾਰੀਆਂ ਦਾ ਖਤਰਾ ਸਭ ਤੋਂ ਵੱਧ ਵਧ ਜਾਂਦਾ ਹੈ ਅਤੇ ਇਹ ਸਰੀਰ..

ਅੱਜਕੱਲ੍ਹ ਹਰ ਘਰ ਦੀ ਰਸੋਈ ਵਿੱਚ ਖਾਣਾ ਬਣਾਉਣ ਲਈ ਸਭ ਤੋਂ ਵੱਧ ਵਰਤੋਂ ਵਿੱਚ ਆਉਣ ਵਾਲੀਆਂ ਚੀਜ਼ਾਂ ਵਿੱਚੋਂ ਇੱਕ ਹੈ ਰਿਫਾਈਂਡ ਤੇਲ। ਟੀਵੀ ਇਸ਼ਤਿਹਾਰਾਂ ਵਿੱਚ ਇਸਨੂੰ ਹਲਕਾ, ਫਿਟਨੈੱਸ-ਫ੍ਰੈਂਡਲੀ ਅਤੇ ਕੋਲੇਸਟਰੋਲ-ਫਰੀ ਦੱਸ ਕੇ ਵੇਚਿਆ ਜਾਂਦਾ ਹੈ, ਪਰ ਕੀ ਤੁਸੀਂ ਕਦੇ ਸੋਚਿਆ ਹੈ ਕਿ ਜਿਸ ਤੇਲ ਨੂੰ ਅਸੀਂ ਹਰ ਰੋਜ਼ ਖਾਂਦੇ ਹਾਂ, ਉਹ ਸਾਡੇ ਸਰੀਰ 'ਤੇ ਕੀ ਅਸਰ ਪਾ ਰਿਹਾ ਹੈ? ਦੱਸਣਯੋਗ ਗੱਲ ਹੈ ਕਿ ਰਿਫਾਈਂਡ ਤੇਲ ਖਾਣ ਨਾਲ ਦਿਲ ਦੀਆਂ ਬਿਮਾਰੀਆਂ ਦਾ ਖਤਰਾ ਸਭ ਤੋਂ ਵੱਧ ਵਧ ਜਾਂਦਾ ਹੈ ਅਤੇ ਇਹ ਸਰੀਰ ਦੇ ਕਈ ਅੰਗਾਂ ਨੂੰ ਨੁਕਸਾਨ ਵੀ ਪਹੁੰਚਾ ਸਕਦਾ ਹੈ। ਆਓ ਜਾਣੀਏ ਕਿ ਇਹ ਤੇਲ ਖਤਰਨਾਕ ਕਿਉਂ ਹੈ ਅਤੇ ਇਸਦੀ ਵਰਤੋਂ ਤੋਂ ਕਿਉਂ ਬਚਣਾ ਚਾਹੀਦਾ ਹੈ।
ਰਿਫਾਈਂਡ ਤੇਲ ਖਤਰਨਾਕ ਕਿਉਂ ਹੈ?
ਰਿਫਾਈਂਡ ਤੇਲ ਕਈ ਤਰ੍ਹਾਂ ਦੇ ਹੁੰਦੇ ਹਨ ਅਤੇ ਇਨ੍ਹਾਂ ਨੂੰ ਪਾਮ ਆਇਲ ਵੀ ਕਿਹਾ ਜਾਂਦਾ ਹੈ। ਇਹ ਵੱਖ-ਵੱਖ ਕੁਦਰਤੀ ਚੀਜ਼ਾਂ ਤੋਂ ਬਣਦੇ ਹਨ, ਪਰ ਇਸਦੇ ਨੁਕਸਾਨ ਦੀ ਵਜ੍ਹਾ ਇਸਦੀ ਅਤਿ-ਪ੍ਰੋਸੈਸਿੰਗ ਹੈ। ਰਿਫਾਈਂਡ ਤੇਲ ਦੀ ਪ੍ਰੋਸੈਸਿੰਗ ਇੰਨੀ ਜ਼ਿਆਦਾ ਹੁੰਦੀ ਹੈ ਕਿ ਇਸ ਵਿੱਚੋਂ ਕੁਦਰਤੀ ਪੋਸ਼ਕ ਤੱਤ ਖਤਮ ਹੋ ਜਾਂਦੇ ਹਨ ਅਤੇ ਅਜਿਹੇ ਰਸਾਇਣ (ਕੈਮੀਕਲ) ਸ਼ਾਮਿਲ ਹੋ ਜਾਂਦੇ ਹਨ ਜੋ ਲੰਬੇ ਸਮੇਂ ਤੱਕ ਸਿਹਤ ਨੂੰ ਨੁਕਸਾਨ ਪਹੁੰਚਾ ਸਕਦੇ ਹਨ।
ਐਕਸਪਰਟ ਕੀ ਕਹਿੰਦੇ ਹਨ?
SAAOL ਹਾਰਟ ਸੈਂਟਰ ਦੇ ਡਾਕਟਰ ਬਿਮਲ ਛਾਜੇੜ ਦੱਸਦੇ ਹਨ ਕਿ ਤੇਲ ਵਿੱਚ ਕਿਸੇ ਵੀ ਤਰ੍ਹਾਂ ਦਾ ਸੁਆਦ ਨਹੀਂ ਹੁੰਦਾ, ਇਸ ਲਈ ਇਸਨੂੰ ਵਧੇਰੇ ਮਾਤਰਾ ਵਿੱਚ ਖਾਣ ਦੀ ਲੋੜ ਨਹੀਂ ਹੁੰਦੀ। ਰਿਫਾਈਂਡ ਤੇਲ ਵਿੱਚ ਟ੍ਰਾਈਗਲਿਸਰਾਈਡ ਅਤੇ ਕੈਲੋਰੀਜ਼ ਹੁੰਦੀਆਂ ਹਨ, ਜੋ ਇਸਨੂੰ ਨੁਕਸਾਨਦਾਇਕ ਬਣਾ ਦਿੰਦੀਆਂ ਹਨ। ਜੇ ਅਸੀਂ ਇਹ ਤੇਲ ਵੱਧ ਮਾਤਰਾ ਵਿੱਚ ਖਾਵਾਂਗੇ ਤਾਂ ਸਾਡੇ ਕੋਲੈਸਟਰੋਲ ਦੀ ਲੈਵਲ ਵਧੇਗੀ ਅਤੇ ਦਿਲ ਦੇ ਦੌਰੇ (ਹਾਰਟ ਐਟੈਕ) ਦਾ ਖਤਰਾ ਵੀ ਵਧ ਜਾਵੇਗਾ। ਡਾਕਟਰ ਕਹਿੰਦੇ ਹਨ ਕਿ ਜਿਵੇਂ ਸਿਗਰਟ ਸਰੀਰ ਨੂੰ ਨੁਕਸਾਨ ਪਹੁੰਚਾਉਂਦੀ ਹੈ, ਓਸੇ ਤਰ੍ਹਾਂ ਰਿਫਾਈਂਡ ਤੇਲ ਵੀ ਸਿਹਤ ਲਈ ਵੱਡਾ ਖਤਰਾ ਬਣ ਸਕਦਾ ਹੈ।
ਕਿਹੜੀਆਂ ਬਿਮਾਰੀਆਂ ਹੋ ਸਕਦੀਆਂ ਹਨ?
ਦਿਲ ਦੀਆਂ ਬਿਮਾਰੀਆਂ
ਰਿਫਾਈਂਡ ਤੇਲ ਵਿੱਚ ਮੌਜੂਦ ਟ੍ਰਾਂਸ ਫੈਟ ਅਤੇ ਓਮੇਗਾ-6 ਫੈਟੀ ਐਸਿਡ ਦੀ ਵੱਧ ਮਾਤਰਾ ਸਰੀਰ ਵਿੱਚ ਕੋਲੈਸਟਰੋਲ ਦੇ ਅਸੰਤੁਲਨ ਅਤੇ ਸੂਜਨ (ਇੰਫਲੇਮੇਸ਼ਨ) ਨੂੰ ਜਨਮ ਦਿੰਦੀ ਹੈ। ਇਸ ਕਾਰਨ ਦਿਲ ਦੀਆਂ ਨਸਾਂ ਵਿੱਚ ਜਾਮ (ਬਲਾਕੇਜ) ਹੋਣ ਦੀ ਸੰਭਾਵਨਾ ਵੱਧ ਜਾਂਦੀ ਹੈ, ਜਿਸ ਨਾਲ ਹਾਰਟ ਐਟੈਕ ਜਾਂ ਸਟਰੋਕ ਦਾ ਖਤਰਾ ਕਾਫੀ ਵੱਧ ਸਕਦਾ ਹੈ।
ਦਿਮਾਗ਼ ਅਤੇ ਨਰਵਸ ਸਿਸਟਮ 'ਤੇ ਅਸਰ
ਰਿਫਾਈਂਡ ਤੇਲ ਵਿੱਚ ਅਣਹੈਲਥੀ ਤੱਤ ਹੁੰਦੇ ਹਨ, ਜੋ ਦਿਮਾਗ਼ ਦੀ ਮੈਮਬਰੇਨ ਨੂੰ ਨੁਕਸਾਨ ਪਹੁੰਚਾਉਂਦੇ ਹਨ। ਇਸ ਕਾਰਨ ਵਿਅਕਤੀ ਨੂੰ ਡਿਪ੍ਰੈਸ਼ਨ, ਤਣਾਅ ਅਤੇ ਯਾਦਦਾਸ਼ਤ ਘਟਣ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ।
ਮੋਟਾਪਾ ਅਤੇ ਸ਼ੂਗਰ (ਡਾਇਬਟੀਜ਼) ਦਾ ਮੁੱਖ ਕਾਰਣ
ਰਿਫਾਈਂਡ ਤੇਲ ਸਰੀਰ ਵਿੱਚ ਇੰਸੁਲਿਨ ਰੋਧਕਤਾ (Insulin Resistance) ਪੈਦਾ ਕਰ ਸਕਦਾ ਹੈ, ਜਿਸ ਨਾਲ ਖੂਨ ਵਿੱਚ ਸ਼ੂਗਰ ਦੀ ਮਾਤਰਾ ਕਾਬੂ 'ਚ ਨਹੀਂ ਰਹਿੰਦੀ। ਇਹ ਮੋਟਾਪੇ, ਟਾਈਪ-2 ਡਾਇਬਟੀਜ਼ ਅਤੇ ਫੈਟੀ ਲਿਵਰ ਵਰਗੀਆਂ ਸਮੱਸਿਆਵਾਂ ਦਾ ਮੁੱਖ ਕਾਰਣ ਬਣ ਸਕਦਾ ਹੈ।
ਮੋਟਾਪਾ ਇੱਕ ਅਜਿਹਾ ਮਸਲਾ ਹੈ ਜਿਸ ਵਿੱਚ ਵਿਅਕਤੀ ਦੇ ਸਰੀਰ ਦਾ ਵਜ਼ਨ ਬੇਲਗਾਮ ਢੰਗ ਨਾਲ ਵੱਧਣ ਲੱਗ ਪੈਂਦਾ ਹੈ। ਵੱਧ ਵਜ਼ਨ ਆਪਣੇ ਆਪ ਵਿੱਚ ਕਈ ਗੰਭੀਰ ਬਿਮਾਰੀਆਂ ਨੂੰ ਜਨਮ ਦੇ ਸਕਦਾ ਹੈ। ਫੈਟੀ ਲਿਵਰ, ਜੋ ਅੱਜ ਦੇ ਸਮੇਂ ਵਿੱਚ ਦੇਸ਼ ਵਿੱਚ ਇੱਕ ਨਵੀਂ ਆਫ਼ਤ ਵਾਂਗ ਉਭਰ ਰਿਹਾ ਹੈ, ਉਹ ਵੀ ਰਿਫਾਈਂਡ ਤੇਲ ਦੇ ਲੰਮੇ ਸਮੇਂ ਤੱਕ ਸੇਵਨ ਨਾਲ ਹੋ ਸਕਦਾ ਹੈ।
ਕੈਂਸਰ ਦਾ ਵੀ ਖਤਰਾ
ਰਿਫਾਈਂਡ ਤੇਲ ਨੂੰ ਵੱਧ ਤਾਪਮਾਨ 'ਤੇ ਵਾਰ-ਵਾਰ ਗਰਮ ਕਰਨ ਨਾਲ ਇਸ ਵਿੱਚ ਫ੍ਰੀ ਰੈਡੀਕਲਸ ਬਣਦੇ ਹਨ। ਇਹ ਤੱਤ ਸਰੀਰ ਵਿੱਚ ਆਕਸੀਡੇਟਿਵ ਤਣਾਅ (Oxidative Stress) ਵਧਾਉਂਦੇ ਹਨ, ਜਿਸ ਨਾਲ ਕੈਂਸਰ ਵਰਗੀਆਂ ਗੰਭੀਰ ਬਿਮਾਰੀਆਂ ਹੋਣ ਦੀ ਸੰਭਾਵਨਾ ਵਧ ਜਾਂਦੀ ਹੈ। ਖ਼ਾਸ ਕਰਕੇ ਬ੍ਰੈਸਟ ਕੈਂਸਰ ਅਤੇ ਕੋਲਨ ਕੈਂਸਰ ਦੇ ਮਾਮਲਿਆਂ ਵਿੱਚ ਰਿਫਾਈਂਡ ਤੇਲ ਇੱਕ ਵੱਡਾ ਕਾਰਕ ਹੋ ਸਕਦਾ ਹੈ।
ਕੀ ਹਨ ਸਿਹਤਮੰਦ ਵਿਕਲਪ?
ਗਊ ਦਾ ਖ਼ਾਲਸਾ ਦੇਸੀ ਘੀ ਦੀ ਵਰਤੋਂ ਕਰੋ।
ਕੋਲਡ ਪ੍ਰੈੱਸਡ ਤੇਲ (ਜਿਵੇਂ ਤਿੱਲ ਦਾ ਤੇਲ ਜਾਂ ਨਾਰੀਅਲ ਦਾ ਤੇਲ) ਵਰਤਿਆ ਜਾ ਸਕਦਾ ਹੈ।
ਓਲਿਵ ਆਇਲ (ਜੈਤੂਨ ਦਾ ਤੇਲ) ਵੀ ਇੱਕ ਚੰਗਾ ਵਿਕਲਪ ਹੈ।
ਡਾਕਟਰ ਬਿਮਲ ਛਾਜੇੜ ਦੱਸਦੇ ਹਨ ਕਿ ਸਭ ਤੋਂ ਵਧੀਆ ਗੱਲ ਇਹ ਹੈ ਕਿ ਤੇਲ ਦੀ ਵਰਤੋਂ ਨਾ ਹੀ ਕੀਤੀ ਜਾਵੇ। ਪਰ ਭਾਰਤੀ ਖਾਣੇ ਦੀ ਪਹਿਚਾਣ ਤੇਲ ਅਤੇ ਘੀ ਨਾਲ ਜੁੜੀ ਹੋਈ ਹੈ, ਇਸ ਕਰਕੇ ਘੱਟ ਤੋਂ ਘੱਟ ਤੇਲ ਦੀ ਵਰਤੋਂ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।
Disclaimer: ਖ਼ਬਰਾਂ ਵਿੱਚ ਦਿੱਤੀ ਗਈ ਕੁਝ ਜਾਣਕਾਰੀ ਮੀਡੀਆ ਰਿਪੋਰਟਾਂ 'ਤੇ ਅਧਾਰਤ ਹੈ। ਕਿਸੇ ਵੀ ਸੁਝਾਅ ਨੂੰ ਲਾਗੂ ਕਰਨ ਤੋਂ ਪਹਿਲਾਂ, ਤੁਹਾਨੂੰ ਸਬੰਧਤ ਮਾਹਿਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।
Check out below Health Tools-
Calculate Your Body Mass Index ( BMI )





















