ਪੜਚੋਲ ਕਰੋ

ਬਾਗਬਾਨੀ ਕਰਦੇ ਸਮੇਂ ਹੋ ਜਾਓ ਸਾਵਧਾਨ, ਨਹੀਂ ਤਾਂ ਵੱਧ ਸਕਦਾ ਇਨ੍ਹਾਂ 6 ਬਿਮਾਰੀਆਂ ਦਾ ਖਤਰਾ

ਲੋਕਾਂ ਨੂੰ ਬਾਗਬਾਨੀ ਕਰਨਾ ਪਸੰਦ ਹੁੰਦਾ ਹੈ, ਉਹ ਆਪਣੇ ਘਰ ਵਿੱਚ ਬਹੁਤ ਸਾਰੇ ਪੌਦੇ ਲਗਾਉਂਦੇ ਹਨ। ਪਰ ਬਾਗਬਾਨੀ ਕਰਦੇ ਸਮੇਂ ਤੁਹਾਨੂੰ ਕੁਝ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ, ਨਹੀਂ ਤਾਂ ਇਨ੍ਹਾਂ ਛੇ ਬਿਮਾਰੀਆਂ ਦਾ ਖਤਰਾ ਵੱਧ ਸਕਦਾ ਹੈ।

ਕੀ ਤੁਸੀਂ ਵੀ ਆਪਣੇ ਬਗੀਚੇ ਵਿੱਚ ਵੱਖ-ਵੱਖ ਕਿਸਮ ਦੇ ਪੌਦੇ ਲਾਉਂਦੇ ਹੋ? ਰੁੱਖਾਂ ਅਤੇ ਪੌਦਿਆਂ ਦੀ ਦੇਖਭਾਲ ਛੋਟੇ ਬੱਚਿਆਂ ਵਾਂਗ ਕਰਨੀ ਪੈਂਦੀ ਹੈ, ਉਨ੍ਹਾਂ ਨੂੰ ਸਮੇਂ-ਸਮੇਂ 'ਤੇ ਪਾਣੀ ਦੇਣਾ, ਖਾਦ ਪਾਉਣਾ ਅਤੇ ਛਾਂਟਣਾ ਪੈਂਦਾ ਹੈ। ਪਰ ਕੀ ਤੁਸੀਂ ਜਾਣਦੇ ਹੋ ਕਿ ਬਾਗਬਾਨੀ ਕਰਨ ਨਾਲ 6 ਬਿਮਾਰੀਆਂ ਦਾ ਖਤਰਾ ਵੱਧ ਸਕਦਾ ਹੈ, ਤਾਂ ਆਓ ਅੱਜ ਤੁਹਾਨੂੰ ਦੱਸਦੇ ਹਾਂ ਕਿ ਤੁਸੀਂ ਇਨ੍ਹਾਂ ਬਿਮਾਰੀਆਂ ਤੋਂ ਕਿਵੇਂ ਬਚ ਸਕਦੇ ਹੋ ਅਤੇ ਆਪਣੇ ਬਾਗਬਾਨੀ ਦੇ ਸਮੇਂ ਨੂੰ ਕਿਵੇਂ ਮਜ਼ੇਦਾਰ ਅਤੇ ਸੁਰੱਖਿਅਤ ਬਣਾ ਸਕਦੇ ਹੋ।

1. ਟੈਟਨਸ

ਮਿੱਟੀ ਅਤੇ ਗੰਦਗੀ ਵਿੱਚ ਟੈਟਨਸ ਬੈਕਟੀਰੀਆ (ਕਲੋਸਟ੍ਰਿਡੀਅਮ ਟੈਟਨੀ) ਪਾਇਆ ਜਾਂਦਾ ਹੈ, ਜੋ ਕਿ ਪੌਦੇ ਲਗਾਉਣ ਦੌਰਾਨ ਚਮੜੀ 'ਤੇ ਸੱਟ ਲੱਗਣ 'ਤੇ ਸਰੀਰ ਵਿੱਚ ਦਾਖਲ ਹੋ ਸਕਦਾ ਹੈ। ਇਸ ਤੋਂ ਬਚਣ ਲਈ, ਬਾਗਬਾਨੀ ਕਰਦੇ ਸਮੇਂ ਹਮੇਸ਼ਾ ਦਸਤਾਨੇ ਪਾਓ ਅਤੇ ਤੇਜ਼ਧਾਰ ਵਾਲੇ ਸੰਦਾਂ ਤੋਂ ਸਾਵਧਾਨ ਰਹੋ। ਟੈਟਨਸ ਦਾ ਟੀਕਾ ਸਮੇਂ 'ਤੇ ਲਓ ਅਤੇ ਜੇਕਰ ਕੋਈ ਕੱਟ ਜਾਂ ਸੱਟ ਲੱਗ ਜਾਵੇ ਤਾਂ ਤੁਰੰਤ ਸਾਫ਼ ਕਰਕੇ ਮਲਮ ਲਗਾਓ।

2. ਲੈਪਟੋਸਪਾਇਰੋਸਿਸ

ਇਹ ਬੈਕਟੀਰੀਆ ਗੰਦੇ ਪਾਣੀ ਵਿੱਚ ਪਾਇਆ ਜਾਂਦਾ ਹੈ, ਖਾਸ ਕਰਕੇ ਪਾਲਤੂ ਜਾਨਵਰਾਂ ਜਾਂ ਚੂਹਿਆਂ ਦੇ ਪਿਸ਼ਾਬ ਨਾਲ ਸੰਕਰਮਿਤ ਪਾਣੀ ਵਿੱਚ। ਬਾਗਬਾਨੀ ਕਰਦੇ ਸਮੇਂ ਰਬੜ ਦੇ ਦਸਤਾਨੇ ਅਤੇ ਗੱਮ ਬੂਟਸ ਪਾਓ, ਸਾਫ਼ ਪਾਣੀ ਦੀ ਵਰਤੋਂ ਕਰੋ ਅਤੇ ਆਪਣੇ ਬਗੀਚੇ ਵਿੱਚ ਪਾਣੀ ਨੂੰ ਖੜ੍ਹੇ ਨਾ ਹੋਣ ਦਿਓ।

3. ਫੰਗਲ ਇਨਫੈਕਸ਼ਨ (ਦਾਦ)

ਰਿੰਗਵਰਮ ਫੰਗਸ ਸੰਕਰਮਿਤ ਮਿੱਟੀ ਜਾਂ ਪੌਦਿਆਂ ਵਿੱਚ ਪਾਇਆ ਜਾਂਦਾ ਹੈ ਅਤੇ ਲਾਗ ਚਮੜੀ ਦੇ ਸੰਪਰਕ ਦੁਆਰਾ ਫੈਲਦੀ ਹੈ। ਇਸ ਤੋਂ ਬਚਣ ਲਈ ਹਮੇਸ਼ਾ ਚੰਗੀ ਕੁਆਲਿਟੀ ਦੇ ਦਸਤਾਨੇ ਪਾਏ। ਜੇਕਰ ਚਮੜੀ 'ਤੇ ਕੋਈ ਖਾਰਸ਼ ਜਾਂ ਧੱਫੜ ਹੋ ਜਾਵੇ ਤਾਂ ਤੁਰੰਤ ਐਂਟੀ-ਫੰਗਲ ਕਰੀਮ ਲਗਾਓ।

4. ਐਲਰਜੀ ਅਤੇ ਦਮਾ ਦੇ ਲੱਛਣ

ਰੁੱਖ ਲਗਾਉਣ ਸਮੇਂ ਪਰਾਗਕਣ, ਉੱਲੀ ਦੇ ਬੀਜਾਣੂ ਅਤੇ ਧੂੜ ਕਰਕੇ ਐਲਰਜੀ ਹੋ ਸਕਦੀ ਹੈ। ਅਜਿਹੀ ਸਥਿਤੀ ਵਿੱਚ ਬਾਗਬਾਨੀ ਕਰਦੇ ਸਮੇਂ ਮਾਸਕ ਪਹਿਨੋ, ਖਾਸ ਕਰਕੇ ਜੇ ਤੁਸੀਂ ਧੂੜ ਵਿੱਚ ਜਾਂ ਫੁੱਲਾਂ ਵਾਲੇ ਪੌਦਿਆਂ ਵਿੱਚ ਕੰਮ ਕਰ ਰਹੇ ਹੋ। ਇਸ ਤੋਂ ਬਾਅਦ ਤੁਰੰਤ ਨਹਾਓ ਅਤੇ ਕੱਪੜੇ ਬਦਲੋ।

5. Giardiasis

ਇਹ ਪਰਜੀਵੀ ਪਾਣੀ ਵਿੱਚ ਪਾਇਆ ਜਾਂਦਾ ਹੈ ਅਤੇ ਗੰਦੇ ਹੱਥਾਂ ਜਾਂ ਪਾਣੀ ਰਾਹੀਂ ਸਰੀਰ ਵਿੱਚ ਦਾਖਲ ਹੋ ਸਕਦਾ ਹੈ। ਇਸ ਤੋਂ ਬਚਣ ਲਈ ਬਾਗਬਾਨੀ ਤੋਂ ਬਾਅਦ ਹੱਥਾਂ ਨੂੰ ਸਾਬਣ ਅਤੇ ਪਾਣੀ ਨਾਲ ਚੰਗੀ ਤਰ੍ਹਾਂ ਧੋਵੋ।

6. ਬੈਕਟੀਰੀਆ ਦੀ ਲਾਗ (ਸੈਪਸਿਸ)

ਮਿੱਟੀ ਵਿੱਚ ਪਾਏ ਜਾਣ ਵਾਲੇ ਵੱਖ-ਵੱਖ ਬੈਕਟੀਰੀਆ, ਜਿਵੇਂ ਕਿ ਸਟੈਫ਼ੀਲੋਕੋਕਸ, ਜ਼ਖ਼ਮ ਰਾਹੀਂ ਸਰੀਰ ਵਿੱਚ ਦਾਖਲ ਹੋ ਸਕਦੇ ਹਨ ਅਤੇ ਲਾਗ ਦਾ ਕਾਰਨ ਬਣ ਸਕਦੇ ਹਨ। ਅਜਿਹੀ ਸਥਿਤੀ 'ਚ ਦਸਤਾਨੇ ਪਾਓ ਅਤੇ ਜੇਕਰ ਕੋਈ ਕੱਟ ਜਾਂ ਝਰੀਟ ਨਜ਼ਰ ਆਉਂਦੀ ਹੈ ਤਾਂ ਉਸ ਨੂੰ ਤੁਰੰਤ ਸਾਫ ਕਰੋ ਅਤੇ ਦਵਾਈ ਲਗਾਓ।

Disclaimer:  ਖਬਰ 'ਚ ਦਿੱਤੀ ਗਈ ਕੁਝ ਜਾਣਕਾਰੀ ਮੀਡੀਆ ਰਿਪੋਰਟਾਂ 'ਤੇ ਆਧਾਰਿਤ ਹੈ। ਕਿਸੇ ਵੀ ਸੁਝਾਅ ਨੂੰ ਲਾਗੂ ਕਰਨ ਤੋਂ ਪਹਿਲਾਂ, ਤੁਹਾਨੂੰ ਸਬੰਧਤ ਮਾਹਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।

Check out below Health Tools-
Calculate Your Body Mass Index ( BMI )

Calculate The Age Through Age Calculator

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Badrinath Temple: ਸ਼ਰਧਾਲੂਆਂ ਲਈ ਚੰਗੀ ਖਬਰ! ਇਸ ਦਿਨ ਖੁੱਲ੍ਹਣਗੇ ਬਦਰੀਨਾਥ ਮੰਦਰ ਦੇ ਕਪਾਟ
Badrinath Temple: ਸ਼ਰਧਾਲੂਆਂ ਲਈ ਚੰਗੀ ਖਬਰ! ਇਸ ਦਿਨ ਖੁੱਲ੍ਹਣਗੇ ਬਦਰੀਨਾਥ ਮੰਦਰ ਦੇ ਕਪਾਟ
Punjab News: ਵਿਦਿਆਰਥੀਆਂ ਲਈ ਚੰਗੀ ਖਬਰ! ਪੰਜਾਬ ਸਰਕਾਰ ਵੱਲੋਂ ਜਾਰੀ ਕੀਤੀ ਗਈ 55.45 ਕਰੋੜ ਰੁਪਏ ਦੀ ਰਾਸ਼ੀ
Punjab News: ਵਿਦਿਆਰਥੀਆਂ ਲਈ ਚੰਗੀ ਖਬਰ! ਪੰਜਾਬ ਸਰਕਾਰ ਵੱਲੋਂ ਜਾਰੀ ਕੀਤੀ ਗਈ 55.45 ਕਰੋੜ ਰੁਪਏ ਦੀ ਰਾਸ਼ੀ
Apple ਨੇ ਐਲਨ ਮਸਕ ਦੀ ਕੰਪਨੀ ਨਾਲ ਮਿਲਾਇਆ ਹੱਥ, ਹੁਣ iPhone 'ਚ Satellite ਨਾਲ ਹੋਣਗੀਆਂ ਗੱਲਾਂ
Apple ਨੇ ਐਲਨ ਮਸਕ ਦੀ ਕੰਪਨੀ ਨਾਲ ਮਿਲਾਇਆ ਹੱਥ, ਹੁਣ iPhone 'ਚ Satellite ਨਾਲ ਹੋਣਗੀਆਂ ਗੱਲਾਂ
ਟਰੰਪ ਨਾਲ ਮੋਦੀ ਦੀ ਯਾਰੀ ਆਈ ਕੰਮ ! ਚੀਨ, ਕੈਨੇਡਾ ਤੇ ਮੈਕਸੀਕੋ ਨੂੰ ਦਿੱਤਾ ਟੈਰਿਫ ਝਟਕਾ, ਭਾਰਤ ਨੂੰ ਰੱਖਿਆ ਸੂਚੀ ਤੋਂ ਬਾਹਰ, ਜਾਣੋ ਕੀ ਹੋਵੇਗਾ ਫ਼ਾਇਦਾ ?
ਟਰੰਪ ਨਾਲ ਮੋਦੀ ਦੀ ਯਾਰੀ ਆਈ ਕੰਮ ! ਚੀਨ, ਕੈਨੇਡਾ ਤੇ ਮੈਕਸੀਕੋ ਨੂੰ ਦਿੱਤਾ ਟੈਰਿਫ ਝਟਕਾ, ਭਾਰਤ ਨੂੰ ਰੱਖਿਆ ਸੂਚੀ ਤੋਂ ਬਾਹਰ, ਜਾਣੋ ਕੀ ਹੋਵੇਗਾ ਫ਼ਾਇਦਾ ?
Advertisement
ABP Premium

ਵੀਡੀਓਜ਼

Farmers | ਕਣਕ ਦਾ ਘਟੇਗਾ ਝਾੜ ? ਮੌਸਮ ਬਦਲਣ ਮਗਰੋਂ ਕਿਸਾਨਾਂ ਨੇ ਦੱਸੀ ਅਸਲੀਅਤ |Abp Sanjha | Weath CropFarmers Protest | ਪੰਧੇਰ ਨੇ ਕਰ ਦਿੱਤੀ ਮੋਦੀ ਦੇ ਬਜਟ ਦੀ 'ਚੀਰ ਫਾੜ', ਹੈਰਾਨ ਕਰ ਦੇਣਗੇ ਦਾਅਵੇ..| Budgetਕੇਂਦਰੀ ਬਜਟ ਤੇ ਕੀ ਬੋਲੇ ਸਾਂਸਦ ਸ਼ਸ਼ੀ ਥਰੂਰKhanna 'ਚ ਘਰਾਂ ਦੀਆਂ ਛੱਤਾਂ 'ਤੇ ਪੁਲਿਸ ਦੀ ਛਾਪੇਮਾਰੀ ਪਤੰਗਬਾਜ਼ ਛੱਡ ਕੇ ਭੱਜੇ ਡੋਰ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Badrinath Temple: ਸ਼ਰਧਾਲੂਆਂ ਲਈ ਚੰਗੀ ਖਬਰ! ਇਸ ਦਿਨ ਖੁੱਲ੍ਹਣਗੇ ਬਦਰੀਨਾਥ ਮੰਦਰ ਦੇ ਕਪਾਟ
Badrinath Temple: ਸ਼ਰਧਾਲੂਆਂ ਲਈ ਚੰਗੀ ਖਬਰ! ਇਸ ਦਿਨ ਖੁੱਲ੍ਹਣਗੇ ਬਦਰੀਨਾਥ ਮੰਦਰ ਦੇ ਕਪਾਟ
Punjab News: ਵਿਦਿਆਰਥੀਆਂ ਲਈ ਚੰਗੀ ਖਬਰ! ਪੰਜਾਬ ਸਰਕਾਰ ਵੱਲੋਂ ਜਾਰੀ ਕੀਤੀ ਗਈ 55.45 ਕਰੋੜ ਰੁਪਏ ਦੀ ਰਾਸ਼ੀ
Punjab News: ਵਿਦਿਆਰਥੀਆਂ ਲਈ ਚੰਗੀ ਖਬਰ! ਪੰਜਾਬ ਸਰਕਾਰ ਵੱਲੋਂ ਜਾਰੀ ਕੀਤੀ ਗਈ 55.45 ਕਰੋੜ ਰੁਪਏ ਦੀ ਰਾਸ਼ੀ
Apple ਨੇ ਐਲਨ ਮਸਕ ਦੀ ਕੰਪਨੀ ਨਾਲ ਮਿਲਾਇਆ ਹੱਥ, ਹੁਣ iPhone 'ਚ Satellite ਨਾਲ ਹੋਣਗੀਆਂ ਗੱਲਾਂ
Apple ਨੇ ਐਲਨ ਮਸਕ ਦੀ ਕੰਪਨੀ ਨਾਲ ਮਿਲਾਇਆ ਹੱਥ, ਹੁਣ iPhone 'ਚ Satellite ਨਾਲ ਹੋਣਗੀਆਂ ਗੱਲਾਂ
ਟਰੰਪ ਨਾਲ ਮੋਦੀ ਦੀ ਯਾਰੀ ਆਈ ਕੰਮ ! ਚੀਨ, ਕੈਨੇਡਾ ਤੇ ਮੈਕਸੀਕੋ ਨੂੰ ਦਿੱਤਾ ਟੈਰਿਫ ਝਟਕਾ, ਭਾਰਤ ਨੂੰ ਰੱਖਿਆ ਸੂਚੀ ਤੋਂ ਬਾਹਰ, ਜਾਣੋ ਕੀ ਹੋਵੇਗਾ ਫ਼ਾਇਦਾ ?
ਟਰੰਪ ਨਾਲ ਮੋਦੀ ਦੀ ਯਾਰੀ ਆਈ ਕੰਮ ! ਚੀਨ, ਕੈਨੇਡਾ ਤੇ ਮੈਕਸੀਕੋ ਨੂੰ ਦਿੱਤਾ ਟੈਰਿਫ ਝਟਕਾ, ਭਾਰਤ ਨੂੰ ਰੱਖਿਆ ਸੂਚੀ ਤੋਂ ਬਾਹਰ, ਜਾਣੋ ਕੀ ਹੋਵੇਗਾ ਫ਼ਾਇਦਾ ?
ਦਿੱਲੀ-NCR ਅਤੇ ਯੂਪੀ 'ਚ ਹੋਵੇਗੀ ਬਾਰਿਸ਼, ਪੰਜਾਬ ਸਣੇ ਇਨ੍ਹਾਂ ਰਾਜਾਂ 'ਚ ਪਏਗੀ ਸੰਘਣੀ ਧੁੰਦ, ਠੰਡ ਦਾ ਵਰ੍ਹੇਗਾ ਕਹਿਰ! ਜਾਣੋ IMD ਦਾ ਤਾਜ਼ਾ ਅਪਡੇਟ
ਦਿੱਲੀ-NCR ਅਤੇ ਯੂਪੀ 'ਚ ਹੋਵੇਗੀ ਬਾਰਿਸ਼, ਪੰਜਾਬ ਸਣੇ ਇਨ੍ਹਾਂ ਰਾਜਾਂ 'ਚ ਪਏਗੀ ਸੰਘਣੀ ਧੁੰਦ, ਠੰਡ ਦਾ ਵਰ੍ਹੇਗਾ ਕਹਿਰ! ਜਾਣੋ IMD ਦਾ ਤਾਜ਼ਾ ਅਪਡੇਟ
ਆਪ ਦੀ ਪ੍ਰਚਾਰ ਵਾਲੀ ਗੱਡੀ ਦੀ ਹੋਈ ਭੰਨਤੋੜ ਤਾਂ ਭੜਕੇ ਸੰਜੇ ਸਿੰਘ, ਕਿਹਾ- ਅਮਿਤ ਸ਼ਾਹ ਦੇ ਗੁੰਡਿਆ ਤੋਂ ਦਿੱਲੀ ਨੂੰ ਬਚਾਉਣਾ ਪਏਗਾ, ਦੇਖੋ ਵੀਡੀਓ
ਆਪ ਦੀ ਪ੍ਰਚਾਰ ਵਾਲੀ ਗੱਡੀ ਦੀ ਹੋਈ ਭੰਨਤੋੜ ਤਾਂ ਭੜਕੇ ਸੰਜੇ ਸਿੰਘ, ਕਿਹਾ- ਅਮਿਤ ਸ਼ਾਹ ਦੇ ਗੁੰਡਿਆ ਤੋਂ ਦਿੱਲੀ ਨੂੰ ਬਚਾਉਣਾ ਪਏਗਾ, ਦੇਖੋ ਵੀਡੀਓ
Trade War: ਟਰੂਡੋ ਨੇ ਮੋੜੀ ਟਰੰਪ ਨੂੰ ਭਾਜੀ ! ਕੈਨੇਡਾ ਨੇ ਵੀ ਅਮਰੀਕਾ 'ਤੇ ਠੋਕਿਆ 25% ਟੈਰਿਫ, 106 ਬਿਲੀਅਨ ਡਾਲਰ ਦਾ ਵਪਾਰ ਹੋਵੇਗਾ ਪ੍ਰਭਾਵਿਤ
Trade War: ਟਰੂਡੋ ਨੇ ਮੋੜੀ ਟਰੰਪ ਨੂੰ ਭਾਜੀ ! ਕੈਨੇਡਾ ਨੇ ਵੀ ਅਮਰੀਕਾ 'ਤੇ ਠੋਕਿਆ 25% ਟੈਰਿਫ, 106 ਬਿਲੀਅਨ ਡਾਲਰ ਦਾ ਵਪਾਰ ਹੋਵੇਗਾ ਪ੍ਰਭਾਵਿਤ
CM Mann on Budget 2025: ਕੇਂਦਰ ਸਰਕਾਰ ਵੱਲੋਂ ਪੇਸ਼ ਕੀਤੇ ਬਜਟ 'ਤੇ ਬੋਲੇ CM ਮਾਨ- ਪੰਜਾਬ ਨੂੰ ਕੀਤਾ ਗਿਆ ਅਣਦੇਖਿਆ; ਪੰਜਾਬੀਆਂ ਨਾਲ ਮਤਰੇਈ ਮਾਂ ਵਾਲਾ ਸਲੂਕ...
ਕੇਂਦਰ ਸਰਕਾਰ ਵੱਲੋਂ ਪੇਸ਼ ਕੀਤੇ ਬਜਟ 'ਤੇ ਬੋਲੇ CM ਮਾਨ- ਪੰਜਾਬ ਨੂੰ ਕੀਤਾ ਗਿਆ ਅਣਦੇਖਿਆ; ਪੰਜਾਬੀਆਂ ਨਾਲ ਮਤਰੇਈ ਮਾਂ ਵਾਲਾ ਸਲੂਕ...
Embed widget