Heart ਸਿਹਤਮੰਦ ਜਾਂ ਨਹੀਂ? ਸਰੀਰ 'ਚ ਨਜ਼ਰ ਆਉਣ ਆਹ ਲੱਛਣ ਤਾਂ ਲੱਗ ਜਾਵੇਗਾ ਪਤਾ
ਅਕਸਰ ਦਿਲ ਦੀ ਬਿਮਾਰੀ ਦਾ ਖਤਰਾ ਗਲਤ ਖਾਣ-ਪੀਣ ਦੀਆਂ ਆਦਤਾਂ ਅਤੇ ਜੀਵਨ ਸ਼ੈਲੀ ਕਾਰਨ ਅਕਸਰ ਵੱਧ ਜਾਂਦਾ ਹੈ। ਪਰ ਇਸ ਦੌਰਾਨ ਤੁਹਾਡੇ ਲਈ ਇਹ ਜਾਣਨਾ ਬਹੁਤ ਜ਼ਰੂਰੀ ਹੈ ਕਿ ਤੁਹਾਡਾ ਦਿਲ ਸਿਹਤਮੰਦ ਹੈ ਜਾਂ ਨਹੀਂ?
Heart Health: ਤੁਹਾਡਾ ਦਿਲ ਸਭ ਤੋਂ ਮਹੱਤਵਪੂਰਨ ਅੰਗਾਂ ਵਿੱਚੋਂ ਇੱਕ ਹੈ ਅਤੇ ਇਸ ਨੂੰ ਸਿਹਤਮੰਦ ਰੱਖਣ ਲਈ ਤੁਹਾਨੂੰ ਆਪਣੀ ਜੀਵਨ ਸ਼ੈਲੀ ਨੂੰ ਸਿਹਤਮੰਦ ਬਣਾ ਕੇ ਰੱਖਣਾ ਬਹੁਤ ਜ਼ਰੂਰੀ ਹੈ। 'ਵਰਲਡ ਹੈਲਥ ਆਰਗੇਨਾਈਜ਼ੇਸ਼ਨ' (WHO) ਅਨੁਸਾਰ ਹਰ ਸਾਲ ਲਗਭਗ 17.9 ਮਿਲੀਅਨ ਲੋਕ ਦਿਲ ਨਾਲ ਸਬੰਧਤ ਬਿਮਾਰੀਆਂ ਨਾਲ ਮਰਦੇ ਹਨ। ਜਿਨ੍ਹਾਂ ਵਿੱਚੋਂ 85% ਦਿਲ ਦੇ ਦੌਰੇ ਅਤੇ ਸਟ੍ਰੋਕ ਕਾਰਨ ਮਰਦੇ ਹਨ। ਹਾਲ ਹੀ ਦੇ ਸਾਲਾਂ ਵਿੱਚ ਦਿਲ ਨਾਲ ਸਬੰਧਤ ਬਿਮਾਰੀਆਂ ਵਿੱਚ ਲਗਾਤਾਰ ਵਾਧਾ ਹੋਇਆ ਹੈ। ਖ਼ਰਾਬ ਜੀਵਨ ਸ਼ੈਲੀ, ਖਾਣ-ਪੀਣ ਦੀਆਂ ਆਦਤਾਂ ਅਤੇ ਸਰੀਰਕ ਗਤੀਵਿਧੀਆਂ ਦੀ ਕਮੀਂ ਕਰਕੇ ਦਿਲ ਨਾਲ ਸਬੰਧਤ ਬਿਮਾਰੀਆਂ ਦਾ ਖ਼ਤਰਾ ਅਕਸਰ ਵੱਧ ਜਾਂਦਾ ਹੈ।
ਇਨ੍ਹਾਂ ਸਾਰੇ ਕਾਰਨਾਂ ਕਰਕੇ ਧਮਨੀਆਂ ਵਿੱਚ ਪਲੇਕ ਜਮ੍ਹਾ ਹੋਣ ਲੱਗ ਜਾਂਦੀ ਹੈ। ਖੂਨ ਸੰਚਾਰ ਦਾ ਰਸਤਾ ਬੰਦ ਹੋਣਾ ਸ਼ੁਰੂ ਹੋ ਜਾਂਦਾ ਹੈ। ਜਦੋਂ ਤੁਹਾਡੀਆਂ ਧਮਨੀਆਂ ਬੰਦ ਹੋ ਜਾਂਦੀਆਂ ਹਨ, ਤਾਂ ਇਹ ਦਿਲ ਦਾ ਦੌਰਾ ਅਤੇ ਸਟ੍ਰੋਕ ਦਾ ਕਾਰਨ ਬਣ ਸਕਦੀ ਹੈ। ਇਸ ਲਈ, ਤੁਹਾਡੇ ਲਈ ਇਹ ਜਾਣਨਾ ਜ਼ਰੂਰੀ ਹੈ ਕਿ ਤੁਹਾਡਾ ਦਿਲ ਸਿਹਤਮੰਦ ਹੈ ਜਾਂ ਨਹੀਂ। ਇੱਥੇ ਸਿਹਤਮੰਦ ਦਿਲ ਦੇ ਕੁਝ ਸੰਕੇਤ ਅਤੇ ਲੱਛਣ ਦੱਸੇ ਗਏ ਹਨ।
ਬਲੱਡ ਪ੍ਰੈਸ਼ਰ
ਆਪਣੇ ਬੀਪੀ ਦੀ ਰੈਗੂਲਰ ਜਾਂਚ ਕਰਵਾਉਂਦੇ ਰਹੋ। ਜਦੋਂ ਤੁਹਾਡਾ ਬੀਪੀ ਨਾਰਮਲ ਰਹਿੰਦਾ ਹੈ ਤਾਂ ਇਹ ਇੱਕ ਸਿਹਤਮੰਦ ਦਿਲ ਦੀ ਨਿਸ਼ਾਨੀ ਹੈ। ਜੇਕਰ ਤੁਹਾਡਾ ਬੀਪੀ ਨਾਰਮਲ ਹੈ ਤਾਂ ਇਹ ਇਸ ਗੱਲ ਦਾ ਸੰਕੇਤ ਹੈ ਕਿ ਤੁਹਾਡੀਆਂ ਧਮਨੀਆਂ ਠੀਕ ਤਰ੍ਹਾਂ ਕੰਮ ਕਰ ਰਹੀਆਂ ਹਨ ਅਤੇ ਉਨ੍ਹਾਂ ਵਿੱਚ ਕੋਈ ਰੁਕਾਵਟ ਨਹੀਂ ਹੈ।
ਛਾਤੀ ਵਿੱਚ ਦਰਦ
ਜੇਕਰ ਤੁਹਾਨੂੰ ਛਾਤੀ ਵਿੱਚ ਕਿਸੇ ਕਿਸਮ ਦਾ ਦਰਦ ਹੁੰਦਾ ਹੈ, ਤਾਂ ਇਹ ਦਿਲ ਵਿੱਚ ਰੁਕਾਵਟ ਦਾ ਸੰਕੇਤ ਹੋ ਸਕਦਾ ਹੈ। ਹਾਲਾਂਕਿ, ਜੇਕਰ ਤੁਹਾਨੂੰ ਕਸਰਤ ਕਰਨ ਜਾਂ ਆਰਾਮ ਕਰਨ ਵੇਲੇ ਵੀ ਛਾਤੀ ਵਿੱਚ ਦਰਦ ਨਹੀਂ ਹੁੰਦਾ ਹੈ ਤਾਂ ਇਹ ਇਸ ਗੱਲ ਦਾ ਸੰਕੇਤ ਹੈ ਕਿ ਤੁਹਾਡਾ ਦਿਲ ਸਿਹਤਮੰਦ ਹੈ।
ਐਨਰਜੀ
ਜੇਕਰ ਤੁਸੀਂ ਪੂਰਾ ਦਿਨ ਐਨਰਜੈਟਿਕ ਰਹਿੰਦੇ ਹੋ, ਤਾਂ ਇਹ ਤੁਹਾਡੇ ਦਿਲ ਲਈ ਇੱਕ ਚੰਗਾ ਸੰਕੇਤ ਹੈ। ਜਿਨ੍ਹਾਂ ਲੋਕਾਂ ਨੂੰ ਦਿਲ ਵਿੱਚ ਰੁਕਾਵਟ ਜਾਂ ਦਿਲ ਨਾਲ ਸਬੰਧਤ ਕੋਈ ਹੋਰ ਸਮੱਸਿਆ ਹੈ, ਤਾਂ ਉਨ੍ਹਾਂ ਨੂੰ ਥਕਾਵਟ ਮਹਿਸੂਸ ਹੁੰਦੀ ਹੈ। ਇਹ ਇਸ ਗੱਲ ਦਾ ਸੰਕੇਤ ਹੈ ਕਿ ਉਸ ਦਾ ਦਿਲ ਠੀਕ ਤਰ੍ਹਾਂ ਕੰਮ ਨਹੀਂ ਕਰ ਰਿਹਾ ਹੈ।
ਕੋਲੈਸਟ੍ਰੋਲ
ਕੋਲੈਸਟ੍ਰੋਲ ਦਾ ਸਧਾਰਣ ਪੱਧਰ ਸਿਹਤਮੰਦ ਦਿਲ ਦੀ ਇੱਕ ਹੋਰ ਨਿਸ਼ਾਨੀ ਹੈ। ਇਸ ਲਈ ਇਹ ਜ਼ਰੂਰੀ ਹੈ ਕਿ ਤੁਸੀਂ ਆਪਣੇ ਕੋਲੈਸਟ੍ਰੋਲ ਦੇ ਪੱਧਰ ਦੀ ਜਾਂਚ ਕਰਵਾਉਂਦੇ ਰਹੋ। ਨਾਲ ਹੀ, ਆਪਣੇ ਕੋਲੈਸਟ੍ਰੋਲ ਦੀ ਨਿਯਮਤ ਜਾਂਚ ਕਰਵਾਉਂਦੇ ਰਹੋ। ਜਦੋਂ ਤੁਹਾਡੇ ਸਰੀਰ ਵਿੱਚ ਬੈਡ ਕੋਲੇਸਟ੍ਰੋਲ ਦੀ ਮਾਤਰਾ ਵੱਧ ਜਾਂਦੀ ਹੈ, ਤਾਂ ਇਹ ਦਿਲ ਦੇ ਦੌਰੇ ਅਤੇ ਸਟ੍ਰੋਕ ਦੇ ਜੋਖਮ ਨੂੰ ਵਧਾਉਂਦਾ ਹੈ।
ਸਾਹ ਲੈਣਾ
ਜਦੋਂ ਤੁਹਾਨੂੰ ਸਾਹ ਲੈਣ ਵਿੱਚ ਕੋਈ ਸਮੱਸਿਆ ਨਹੀਂ ਹੁੰਦੀ ਹੈ। ਤਾਂ ਇਹ ਇਸ ਗੱਲ ਦਾ ਸੰਕੇਤ ਹੈ ਕਿ ਤੁਹਾਡਾ ਦਿਲ ਸਿਹਤਮੰਦ ਹੈ। ਦਿਲ ਨਾਲ ਸਬੰਧਤ ਬਿਮਾਰੀਆਂ ਦੇ ਮਾਮਲੇ ਵਿੱਚ ਸਾਹ ਲੈਣਾ ਮੁਸ਼ਕਲ ਹੋ ਸਕਦਾ ਹੈ। ਅਜਿਹਾ ਇਸ ਲਈ ਹੁੰਦਾ ਹੈ ਕਿਉਂਕਿ ਆਕਸੀਜਨ ਦਿਲ ਅਤੇ ਸਰੀਰ ਦੇ ਹੋਰ ਅੰਗਾਂ ਤੱਕ ਸਹੀ ਢੰਗ ਨਾਲ ਨਹੀਂ ਪਹੁੰਚਦੀ।
ਦਿਲ ਦੀ ਧੜਕਣ
ਜੇਕਰ ਤੁਹਾਡੇ ਦਿਲ ਦੀ ਧੜਕਣ ਨਿਯਮਤ ਹੈ, ਤਾਂ ਇਹ ਇੱਕ ਸਿਹਤਮੰਦ ਦਿਲ ਦੀ ਨਿਸ਼ਾਨੀ ਹੈ। ਅਨਿਯਮਿਤ ਦਿਲ ਦੀ ਧੜਕਣ, ਭਾਵੇਂ ਬਹੁਤ ਤੇਜ਼ ਜਾਂ ਬਹੁਤ ਹੌਲੀ ਹੋਵੇ ਤਾਂ ਇਹ ਇੱਕ ਬੁਰਾ ਸੰਕੇਤ ਹੋ ਸਕਦਾ ਹੈ ਕਿਉਂਕਿ ਇਹ ਦਿਲ ਦੀ ਬਿਮਾਰੀ ਦਾ ਸੰਕੇਤ ਹੈ।
ਸੋਜ
ਹੱਥਾਂ, ਪੈਰਾਂ, ਪੰਜਿਆਂ, ਉਂਗਲਾਂ ਅਤੇ ਗਿੱਟਿਆਂ ਵਿੱਚ ਸੋਜ ਦਿਲ ਦੀ ਬਿਮਾਰੀ ਦੀ ਨਿਸ਼ਾਨੀ ਹੋ ਸਕਦੀ ਹੈ। ਅਜਿਹਾ ਇਸ ਲਈ ਹੁੰਦਾ ਹੈ ਕਿਉਂਕਿ ਤੁਹਾਡਾ ਦਿਲ ਸਹੀ ਢੰਗ ਨਾਲ ਪੰਪ ਕਰਨ ਵਿੱਚ ਅਸਮਰੱਥ ਹੁੰਦਾ ਹੈ ਅਤੇ ਇਨ੍ਹਾਂ ਖੇਤਰਾਂ ਨੂੰ ਲੋੜੀਂਦੀ ਆਕਸੀਜਨ ਨਹੀਂ ਮਿਲਦੀ, ਜਿਸ ਨਾਲ ਅਖੀਰ ਵਿੱਚ ਸੋਜ ਹੋ ਜਾਂਦੀ ਹੈ।
Disclaimer: ਖਬਰ 'ਚ ਦਿੱਤੀ ਗਈ ਕੁਝ ਜਾਣਕਾਰੀ ਮੀਡੀਆ ਰਿਪੋਰਟਾਂ 'ਤੇ ਆਧਾਰਿਤ ਹੈ। ਕਿਸੇ ਵੀ ਸੁਝਾਅ ਨੂੰ ਲਾਗੂ ਕਰਨ ਤੋਂ ਪਹਿਲਾਂ, ਤੁਹਾਨੂੰ ਸਬੰਧਤ ਮਾਹਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।
Check out below Health Tools-
Calculate Your Body Mass Index ( BMI )