Health Tips: ਥੋੜਾ ਜਿਹਾ ਕੰਮ ਕਰਦਿਆਂ ਹੋ ਜਾਂਦੀ ਥਕਾਵਟ ਤਾਂ ਅੱਜ ਹੀ ਇਨ੍ਹਾਂ ਚੀਜ਼ਾਂ ਨੂੰ ਬਣਾਓ ਡੇਲੀ ਡਾਈਟ ਦਾ ਹਿੱਸਾ
Health Tips: ਬਹੁਤ ਆਸਾਨੀ ਨਾਲ ਥਕਾਵਟ ਨਾਲ ਸਾਹ ਚੜ੍ਹ ਜਾਂਦਾ ਹੈ ਜਾਂ ਥੱਕ ਜਾਂਦੇ ਹੋ,ਬਹੁਤ ਆਸਾਨੀ ਨਾਲ ਥਕਾਵਟ ਕਰਕੇ ਸਾਹ ਚੜ੍ਹ ਜਾਂਦਾ ਹੈ ਅਤੇ ਤੁਹਾਨੂੰ ਜ਼ਿਆਦਾ ਥਕਾਵਟ ਹੁੰਦੀ ਹੈ ਤਾਂ ਮਾਮਲਾ ਸਿਰਫ ਸਿਹਤ ਦਾ ਨਹੀਂ ਤੁਹਾਡੀ ਡਾਈਟ ਦਾ ਵੀ ਹੈ। ਜਿਸ ਨੂੰ ਬਦਲਣ ਦੀ ਲੋੜ ਹੈ।
Foods That Help You To Fight Fatigue: ਗਰਮੀਆਂ ਦੇ ਮੌਸਮ ਵਿੱਚ ਪਸੀਨਾ-ਪਸੀਨਾ ਹੋ ਜਾਣਾ ਆਮ ਗੱਲ ਹੈ। ਇਸ ਪਸੀਨੇ ਨਾਲ ਥਕਾਵਟ ਵੀ ਹੋਣੀ ਸ਼ੁਰੂ ਹੋ ਜਾਂਦੀ ਹੈ। ਥੋੜੀ ਜਿਹੀ ਮਿਹਨਤ ਕਰਨ ‘ਤੇ ਲੱਗਦਾ ਹੈ ਕਿ ਇੰਨੀ ਥਕਾਵਟ ਹੋ ਚੁੱਕੀ ਹੈ। ਸਿਰਫ ਗਰਮੀ ਹੀ ਨਹੀਂ ਕਿਸੇ ਵੀ ਸੀਜ਼ਨ ਵਿੱਚ ਇਹ ਹੀ ਹਾਲ ਹੁੰਦਾ ਹੈ। ਇਸ ਕਰਕੇ ਤੁਹਾਨੂੰ ਥਕਾਵਟ ਹੋਣ ਦੇ ਕਾਰਨਾਂ ‘ਤੇ ਗੌਰ ਕਰਨਾ ਜ਼ਰੂਰੀ ਹੈ। ਕਈ ਵਾਰ ਨੀਂਦ ਨਾ ਆਉਣ ਕਾਰਨ ਥਕਾਵਟ ਵੀ ਹੁੰਦੀ ਹੈ। ਪਰ ਜ਼ਿਆਦਾਤਰ ਇਹ ਡਾਈਟ ਕਾਰਨ ਵੀ ਹੋ ਸਕਦਾ ਹੈ। ਜੇਕਰ ਤੁਹਾਡੀ ਡਾਈਟ ਵਿੱਚ ਜ਼ਰੂਰੀ ਪੌਸ਼ਟਿਕ ਤੱਤ ਨਹੀਂ ਹਨ ਤਾਂ ਥਕਾਵਟ ਵੀ ਜ਼ਿਆਦਾ ਹੋ ਸਕਦੀ ਹੈ। ਇਸ ਨਾਲ ਨਜਿੱਠਣ ਲਈ ਆਪਣੀ ਰੋਜ਼ਾਨਾ ਖੁਰਾਕ 'ਚ ਕੁਝ ਚੀਜ਼ਾਂ ਨੂੰ ਧਿਆਨ ਨਾਲ ਸ਼ਾਮਲ ਕਰੋ।
ਓਮੇਗਾ 3 ਫੈਟੀ ਐਸਿਡ
ਇਟਲੀ ਦੀ ਯੂਨੀਵਰਸਿਟੀ ਆਫ ਸਿਏਨਾ ਦੀ ਖੋਜ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਓਮੇਗਾ 3 ਫੈਟੀ ਐਸਿਡ ਅਲਰਟਨੈਸ ਵਧਾਉਂਦੇ ਹਨ। ਜੋ ਲੋਕ ਆਪਣੀ ਖੁਰਾਕ 'ਚ ਮੱਛੀ, ਸੀਡ ਵਰਗੀਆਂ ਚੀਜ਼ਾਂ ਦਾ ਜ਼ਿਆਦਾ ਸੇਵਨ ਕਰਦੇ ਹਨ, ਉਨ੍ਹਾਂ ਨੂੰ ਥਕਾਵਟ ਘੱਟ ਹੁੰਦੀ ਹੈ ਅਤੇ ਉਹ ਵੀ ਦੂਜਿਆਂ ਨਾਲੋਂ ਜ਼ਿਆਦਾ ਅਲਰਟ ਵੀ ਰਹਿੰਦੇ ਹਨ।
ਬਦਾਮ
ਬਦਾਮ ਵਿੱਚ ਥਕਾਵਟ ਨਾਲ ਲੜਨ ਦੀ ਤਾਕਤ ਹੁੰਦੀ ਹੈ। ਬਦਾਮ ਖਾਣ ਨਾਲ ਭੁੱਖ ਵੀ ਘੱਟ ਹੁੰਦੀ ਹੈ। ਇਸ ਤੋਂ ਇਲਾਵਾ ਇਹ ਵਿਟਾਮਿਨ ਅਤੇ ਜ਼ਿੰਕ ਤੋਂ ਇਲਾਵਾ ਓਮੇਗਾ ਥ੍ਰੀ ਫੈਟੀ ਐਸਿਡ ਦਾ ਵੀ ਭਰਪੂਰ ਸਰੋਤ ਹੈ। ਇਸ ਨਾਲ ਸਰੀਰ ਨੂੰ ਕਾਫੀ ਊਰਜਾ ਵੀ ਮਿਲਦੀ ਹੈ ਜਿਸ ਕਾਰਨ ਥਕਾਵਟ ਨਹੀਂ ਹੁੰਦੀ। ਕੇਲਾਤੁਸੀਂ ਫਲ ਖਾਣਾ ਪਸੰਦ ਕਰੋ ਜਾਂ ਨਾ ਕਰੋ, ਦੋਵਾਂ ਸਥਿਤੀਆਂ ਵਿੱਚ ਕੇਲੇ ਤੋਂ ਮੂੰਹ ਨਾ ਮੋੜੋ। ਕੇਲਾ ਇੱਕ ਪ੍ਰਭਾਵਸ਼ਾਲੀ ਫਲ ਹੈ ਜੋ ਥੱਕੇ ਹੋਣ ਜਾਂ ਥਕਾਵਟ ਨੂੰ ਰੋਕਣ ਲਈ ਤੁਰੰਤ ਊਰਜਾ ਦਿੰਦਾ ਹੈ। ਕੇਲੇ 'ਚ ਤੁਹਾਨੂੰ ਭਰਪੂਰ ਮਾਤਰਾ 'ਚ ਪੋਟਾਸ਼ੀਅਮ, ਫਾਈਬਰਸ ਅਤੇ ਕਈ ਤਰ੍ਹਾਂ ਦੇ ਵਿਟਾਮਿਨ ਮਿਲਦੇ ਹਨ, ਜੋ ਤੁਹਾਨੂੰ ਥਕਾਵਟ ਤੋਂ ਦੂਰ ਰੱਖਦੇ ਹਨ।
ਇਹ ਵੀ ਪੜ੍ਹੋ: Corona: ਕੋਰੋਨਾ ਦੇ ਚੱਕਰ 'ਚ ਵਾਰ-ਵਾਰ ਗਰਮ ਪਾਣੀ ਪੀਣਾ ਹੋਰ ਬਿਮਾਰੀਆਂ ਦਾ ਬਣ ਸਕਦਾ ਕਾਰਨ ... ਫਿਰ ਕੀ ਹੈ ਸਹੀ ਤਰੀਕਾ?
ਪਾਣੀ
ਡਾਈਟ ਵਿੱਚ ਕੁਝ ਚੀਜ਼ਾਂ ਨੂੰ ਸ਼ਾਮਲ ਕਰਨਾ ਜਿੰਨਾ ਜ਼ਰੂਰੀ ਹੈ, ਓੰਨੀ ਹੀ ਪਾਣੀ ਦੀ ਮਹੱਤਤਾ ਹੈ। ਜਿੰਨਾ ਜ਼ਿਆਦਾ ਪਾਣੀ ਤੁਸੀਂ ਪੀਓਗੇ, ਤੁਹਾਡਾ ਸਰੀਰ ਓਨਾ ਹੀ ਜ਼ਿਆਦਾ ਹਾਈਡ੍ਰੇਟ ਹੋਵੇਗਾ। ਸਰੀਰ ਵਿੱਚ ਪਾਣੀ ਦੀ ਭਰਪੂਰ ਮਾਤਰਾ ਹੋਣ ਕਾਰਨ ਥਕਾਵਟ ਅਤੇ ਸੁਸਤੀ ਘੱਟ ਹੁੰਦੀ ਹੈ। ਵਰਕਆਊਟਇਸ ਸਭ ਦੇ ਨਾਲ-ਨਾਲ ਸਰੀਰ ਨੂੰ ਕਿਰਿਆਸ਼ੀਲ ਰੱਖਣਾ ਸਭ ਤੋਂ ਜ਼ਰੂਰੀ ਹੈ। ਨਿਯਮ ਦੇ ਨਾਲ ਰੋਜ਼ਾਨਾ ਕਸਰਤ ਜਾਂ ਹਲਕੀ ਕਸਰਤ ਕਰਨ ਨਾਲ ਤੁਹਾਡੀ ਫਿਟਨੈਸ ਬਰਕਰਾਰ ਰਹੇਗੀ। ਜੇਕਰ ਮਾਸਪੇਸ਼ੀਆਂ ਨੂੰ ਖਿੱਚਿਆ ਜਾਵੇ ਤਾਂ ਉਨ੍ਹਾਂ ਦਾ ਤਣਾਅ ਵੀ ਦੂਰ ਹੋ ਜਾਵੇਗਾ। ਜਿਸ ਨਾਲ ਸਰੀਰ ਵਿੱਚ ਚੁਸਤੀ ਆਵੇਗੀ।
ਵਰਕਆਊਟ
ਇਸ ਸਭ ਦੇ ਨਾਲ-ਨਾਲ ਸਰੀਰ ਨੂੰ ਕਿਰਿਆਸ਼ੀਲ ਰੱਖਣਾ ਸਭ ਤੋਂ ਜ਼ਰੂਰੀ ਹੈ। ਨਿਯਮ ਦੇ ਨਾਲ ਰੋਜ਼ਾਨਾ ਕਸਰਤ ਜਾਂ ਹਲਕੀ ਕਸਰਤ ਕਰਨ ਨਾਲ ਤੁਹਾਡੀ ਫਿਟਨੈਸ ਬਰਕਰਾਰ ਰਹੇਗੀ। ਜੇਕਰ ਮਾਸਪੇਸ਼ੀਆਂ ਨੂੰ ਖਿੱਚਿਆ ਜਾਵੇ ਤਾਂ ਉਨ੍ਹਾਂ ਦਾ ਤਣਾਅ ਵੀ ਦੂਰ ਹੋ ਜਾਵੇਗਾ। ਜਿਸ ਨਾਲ ਸਰੀਰ ਵਿੱਚ ਚੁਸਤੀ ਆਵੇਗੀ।
ਕੇਲਾ
ਤੁਸੀਂ ਫਲ ਖਾਣਾ ਪਸੰਦ ਕਰੋ ਜਾਂ ਨਾ ਕਰੋ, ਦੋਵਾਂ ਸਥਿਤੀਆਂ ਵਿੱਚ ਕੇਲੇ ਤੋਂ ਮੂੰਹ ਨਾ ਮੋੜੋ। ਕੇਲਾ ਇੱਕ ਪ੍ਰਭਾਵਸ਼ਾਲੀ ਫਲ ਹੈ ਜੋ ਥੱਕੇ ਹੋਣ ਜਾਂ ਥਕਾਵਟ ਨੂੰ ਰੋਕਣ ਲਈ ਤੁਰੰਤ ਊਰਜਾ ਦਿੰਦਾ ਹੈ। ਕੇਲੇ 'ਚ ਤੁਹਾਨੂੰ ਭਰਪੂਰ ਮਾਤਰਾ 'ਚ ਪੋਟਾਸ਼ੀਅਮ, ਫਾਈਬਰਸ ਅਤੇ ਕਈ ਤਰ੍ਹਾਂ ਦੇ ਵਿਟਾਮਿਨ ਮਿਲਦੇ ਹਨ, ਜੋ ਤੁਹਾਨੂੰ ਥਕਾਵਟ ਤੋਂ ਦੂਰ ਰੱਖਦੇ ਹਨ।
ਇਹ ਵੀ ਪੜ੍ਹੋ: Special Salad Recipe : ਘਰ 'ਚ ਬਣਾਓ ਬਾਦਾਮ ਅਤੇ ਫੁੱਲ ਗੋਭੀ ਤੋਂ ਬਣੇ ਮਿਕਸ ਚੌਲ , ਸਵਾਦ ਅਤੇ ਸਿਹਤ ਦੋਵਾਂ ਲਈ ਵਧੀਆ
Check out below Health Tools-
Calculate Your Body Mass Index ( BMI )