ਆਖਰ ਕੀ ਨੇ ਗੋਗੜ ਫੁੱਲਣ ਦੇ ਕਾਰਨ, ਜਾਣ ਲਾਓ ਇਸਦਾ ਹੱਲ
ਕਈ ਵਾਰ ਬਿਨਾਂ ਕੁੱਝ ਖਾਣ 'ਤੇ ਹੀ ਪੇਟ ਫੁੱਲ ਜਾਂਦਾ ਹੈ। ਲੋਕਾਂ ਨੂੰ ਪੇਟ 'ਚ ਅਚਾਨਕ ਭਾਰਾਪਣ ਮਹਿਸੂਸ ਹੁੰਦਾ ਹੈ ਅਤੇ ਡਕਾਰ ਆਉਣ ਲੱਗ ਜਾਂਦੇ ਹਨ।
ਚੰਡੀਗੜ੍ਹ: ਕਈ ਵਾਰ ਬਿਨਾਂ ਕੁੱਝ ਖਾਣ 'ਤੇ ਹੀ ਪੇਟ ਫੁੱਲ ਜਾਂਦਾ ਹੈ। ਲੋਕਾਂ ਨੂੰ ਪੇਟ 'ਚ ਅਚਾਨਕ ਭਾਰਾਪਣ ਮਹਿਸੂਸ ਹੁੰਦਾ ਹੈ ਅਤੇ ਡਕਾਰ ਆਉਣ ਲੱਗ ਜਾਂਦੇ ਹਨ। ਕਈ ਵਾਰ ਇਸ ਤਰ੍ਹਾਂ ਲੱਗਦਾ ਹੈ ਕਿ ਪੇਟ ਗ਼ੁਬਾਰੇ ਦੀ ਤਰ੍ਹਾਂ ਫੁੱਲ ਗਿਆ ਹੋਵੇ। ਜੇਕਰ ਤੁਸੀਂ ਵੀ ਇਸ ਸਮੱਸਿਆ ਤੋਂ ਪਰੇਸ਼ਾਨ ਹੋ ਤਾਂ ਜਾਣੋ ਇਸ ਦਾ ਹੱਲ।
ਪੇਟ ਫੁੱਲਣ ਦੇ ਕਾਰਨ
1. ਜੇਕਰ ਤੁਹਾਨੂੰ ਜਲਦੀ-ਜਲਦੀ ਭੋਜਨ ਖਾਣ ਦੀ ਆਦਤ ਹੈ ਤਾਂ ਇਸ ਕਾਰਨ ਵੀ ਪੇਟ ਫੁੱਲਣ ਦੀ ਸ਼ਿਕਾਇਤ ਹੋ ਸਕਦੀ ਹੈ। ਭੋਜਨ ਹੋਲੀ-ਹੋਲੀ ਚਬਾ ਕੇ ਖਾਣਾ ਚਾਹੀਦਾ ਹੈ।
2. ਬਹੁਤ ਜ਼ਿਆਦਾ ਚੁਇੰਗਮ ਖਾਣ ਨਾਲ ਵੀ ਹਵਾ ਮੂੰਹ ਦੇ ਰਸਤੇ ਪੇਟ 'ਚ ਹਵਾ ਭਰ ਜਾਂਦੀ ਹੈ। ਜਿਸ ਕਰਕੇ ਪੇਟ 'ਚ ਭਾਰਾਪਣ ਰਹਿੰਦਾ ਹੈ।
3. ਸਿਗਰਟ ਪੀਣਾ ਸਿਹਤ ਲਈ ਹਾਨੀਕਾਰਕ ਹੁੰਦਾ ਹੈ ਇਸ ਦੀ ਵਰਤੋਂ ਨਾਲ ਵੀ ਪੇਟ ਫੁੱਲ ਜਾਂਦਾ ਹੈ। ਇਸ ਨੂੰ ਜਲਦੀ ਤੋਂ ਜਲਦੀ ਛੱਡ ਦੇਣਾ ਚਾਹੀਦਾ ਹੈ।
4. ਕਈ ਲੋਕਾਂ ਨੂੰ ਗ਼ਲਤ ਆਦਤਾਂ ਕਰਕੇ ਜਾਂ ਟੈਨਸ਼ਨ ਲੈਣ ਦੀ ਆਦਤ ਨਾਲ ਵੀ ਪੇਟ ਫੁੱਲ ਜਾਂਦਾ ਹੈ। ਇਸ ਤਰ੍ਹਾਂ ਦੀ ਪ੍ਰੇਸ਼ਾਨੀ ਤੋਂ ਬਚਣ ਲਈ ਭੋਜਨ ਦਾ ਸਮੇਂ ਸਿਰ ਅਤੇ ਪੌਸ਼ਟਿਕ ਹੋਣਾ ਬਹੁਤ ਜ਼ਰੂਰੀ ਹੈ।
ਇਸ ਤੋਂ ਬਚਣ ਲਈ :
1. ਪੇਟ ਨੂੰ ਸਿੱਧਾ ਅਤੇ ਸਪਾਟ ਬਣਾਏ ਰੱਖਣ ਲਈ ਅੱਧਾ ਚਮਚ ਸੁੱਕਾ ਅਦਰਕ, ਚੁਟਕੀ ਹਿੰਗ ਅਤੇ ਸੇਂਧਾ ਨਮਕ, ਗਰਮ ਪਾਣੀ ਨਾਲ ਮਿਲਾ ਕੇ ਪੀਓ।
2. ਇਸ ਲਈ ਹਰੇ ਧਨੀਏ ਦੀ ਚਾਹ ਪੀਣੀ ਚਾਹੀਦੀ ਹੈ। ਇਸ ਨਾਲ ਪੇਟ ਦਰਦ ਠੀਕ ਹੋ ਜਾਂਦਾ ਹੈ ਅਤੇ ਗੈਸ ਵੀ ਨਹੀਂ ਬਣਦੀ।
3. ਰੋਜ਼ ਸਵੇਰੇ ਗਰਮ ਪਾਣੀ 'ਚ ਨਿੰਬੂ ਨਚੋੜ ਕੇ ਪੀਣ ਨਾਲ ਪੇਟ ਨਹੀਂ ਫੁੱਲਦਾ।
4. ਬਹੁਤ ਜ਼ਿਆਦਾ ਸੋਢੇ ਦੀ ਵਰਤੋਂ ਕਰਨ ਨਾਲ ਵੀ ਪੇਟ ਭਾਰਾ ਹੁੰਦਾ ਹੈ।
5. ਜ਼ਿਆਦਾ ਤੋਂ ਜ਼ਿਆਦਾ ਪਾਣੀ ਪੀਣ ਨਾਲ ਇਸ ਸਮੱਸਿਆ ਤੋਂ ਆਰਾਮ ਮਿਲਦਾ ਹੈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ
Check out below Health Tools-
Calculate Your Body Mass Index ( BMI )