ਪੜਚੋਲ ਕਰੋ

Copper Vessel Water: ਹਮੇਸ਼ਾਂ ਦਿੱਤੀ ਜਾਂਦੀ ਤਾਂਬੇ ਦੇ ਬਰਤਨ 'ਚ ਪਾਣੀ ਪੀਣ ਦੀ ਸਲਾਹ, ਜਾਣੋ ਇਹ ਸਿਹਤ ਲਈ ਫਾਇਦੇਮੰਦ ਜਾਂ ਨੁਕਸਾਨਦੇਹ

Copper Vessel Water: ਤਾਂਬੇ ਦੇ ਬਰਤਨ ਵਿੱਚ ਪਾਣੀ ਪੀਣ ਦੀ ਹਮੇਸ਼ਾਂ ਸਲਾਹ ਦਿੱਤੀ ਜਾਂਦੀ ਹੈ। ਬਹੁਤ ਸਾਰੇ ਲੋਕ ਸਵੇਰੇ ਵੇਲੇ ਤਾਂਬੇ ਦੇ ਬਰਤਨ ਵਿੱਚ ਪਾਣੀ ਪੀਂਦੇ ਵੀ ਹਨ। ਇਸ ਬਾਰੇ ਇਹ ਵੀ ਭਰਮ ਬਣਿਆ ਰਹਿੰਦਾ ਹੈ ਕਿ ਇਹ ਸਿਹਤ ਲਈ ਫਾਇਦੇਮੰਦ...

Copper Vessel Water: ਤਾਂਬੇ ਦੇ ਬਰਤਨ ਵਿੱਚ ਪਾਣੀ ਪੀਣ ਦੀ ਹਮੇਸ਼ਾਂ ਸਲਾਹ ਦਿੱਤੀ ਜਾਂਦੀ ਹੈ। ਬਹੁਤ ਸਾਰੇ ਲੋਕ ਸਵੇਰੇ ਵੇਲੇ ਤਾਂਬੇ ਦੇ ਬਰਤਨ ਵਿੱਚ ਪਾਣੀ ਪੀਂਦੇ ਵੀ ਹਨ। ਇਸ ਬਾਰੇ ਇਹ ਵੀ ਭਰਮ ਬਣਿਆ ਰਹਿੰਦਾ ਹੈ ਕਿ ਇਹ ਸਿਹਤ ਲਈ ਫਾਇਦੇਮੰਦ ਜਾਂ ਨੁਕਸਾਨਦੇਹ। ਦਰਅਸਲ ਤਾਂਬੇ ਵਿੱਚ ਪਾਣੀ ਪੀਣ ਦੀ ਪਰੰਪਰਾ ਪੁਰਾਣੇ ਸਮੇਂ ਤੋਂ ਚੱਲੀ ਆ ਰਹੀ ਹੈ ਪਰ ਇਸ ਪਰੰਪਰਾ ਨਾਲ ਜੁੜੀਆਂ ਚੀਜ਼ਾਂ ਤੇ ਸਿਹਤ ਲਾਭਾਂ ਵਿੱਚ ਕਿੰਨੀ ਸੱਚਾਈ ਹੈ? ਕੀ ਤਾਂਬੇ ਦੇ ਭਾਂਡੇ ਵਿੱਚ ਪਾਣੀ ਪੀਣਾ ਵਾਕਿਆ ਹੀ ਲਾਭਦਾਇਕ ਹੈ ਜਾਂ ਸਿਰਫ਼ ਇੱਕ ਮਿੱਥ? ਆਓ ਜਾਣਦੇ ਹਾਂ।

ਤਾਂਬੇ ਦੇ ਬਰਤਨ ਵਿੱਚ ਪਾਣੀ ਪੀਣ ਦਾ ਇਤਿਹਾਸ ਬਹੁਤ ਪੁਰਾਣਾ ਹੈ, ਜੋ ਸਾਲਾਂ ਤੋਂ ਚੱਲਿਆ ਆ ਰਿਹਾ ਹੈ। ਤੁਸੀਂ ਆਪਣੇ ਬਜ਼ੁਰਗਾਂ ਨੂੰ ਤਾਂਬੇ ਦੇ ਭਾਂਡਿਆਂ ਦੀ ਵਰਤੋਂ ਕਰਦੇ ਦੇਖਿਆ ਹੋਵੇਗਾ। ਬਹੁਤ ਸਾਰੇ ਲੋਕ ਤਾਂਬੇ ਦੇ ਭਾਂਡੇ ਵਿੱਚ ਪਾਣੀ ਸਟੋਰ ਕਰਕੇ ਪੀਣਾ ਪਸੰਦ ਕਰਦੇ ਹਨ। ਪਹਿਲੇ ਸਮਿਆਂ ਵਿੱਚ ਜ਼ਿਆਦਾਤਰ ਲੋਕ ਤਾਂਬੇ ਜਾਂ ਪਿੱਤਲ ਦੇ ਕਮੰਡਲ ਵਿੱਚ ਪਾਣੀ ਪੀਂਦੇ ਸਨ ਤੇ ਕਿਹਾ ਕਰਦੇ ਸਨ ਕਿ ਇਨ੍ਹਾਂ ਭਾਂਡਿਆਂ ਵਿੱਚ ਪਾਣੀ ਪੀਣਾ ਸਿਹਤ ਲਈ ਬਹੁਤ ਫਾਇਦੇਮੰਦ ਹੈ।

ਦਰਅਸਲ, ਤਾਂਬੇ ਦੇ ਡੱਬੇ ਵਿੱਚ ਪਾਣੀ ਨੂੰ ਸਟੋਰ ਕਰਨ ਤੇ ਪੀਣ ਦੇ ਬਹੁਤ ਸਾਰੇ ਸਿਹਤ ਲਾਭ ਹਨ। ਹੈਲਥਲਾਈਨ ਅਨੁਸਾਰ, ਤਾਂਬਾ ਇੱਕ ਜ਼ਰੂਰੀ ਪੌਸ਼ਟਿਕ ਤੱਤ ਹੈ ਤੇ ਸਰੀਰ ਦੇ ਵੱਖ-ਵੱਖ ਕਾਰਜਾਂ ਵਿੱਚ ਮਹੱਤਵਪੂਰਣ ਭੂਮਿਕਾ ਅਦਾ ਕਰਦਾ ਹੈ। ਤਾਂਬਾ ਦਿਮਾਗ ਤੇ ਦਿਲ ਦੀ ਸਿਹਤ ਨੂੰ ਬਿਹਤਰ ਬਣਾਉਣ ਦਾ ਕੰਮ ਕਰਦਾ ਹੈ। ਇਸ ਵਿਚ ਐਂਟੀਬੈਕਟੀਰੀਅਲ ਤੱਤ ਵੀ ਹੁੰਦੇ ਹਨ। ਤਾਂਬੇ ਦੇ ਕੱਪ ਜਾਂ ਭਾਂਡੇ ਵਿੱਚ ਪਾਣੀ ਨੂੰ 48 ਘੰਟਿਆਂ ਤੋਂ ਵੱਧ ਸਮੇਂ ਤੱਕ ਸਟੋਰ ਕਰਨ ਨਾਲ ਪਾਣੀ ਵਿੱਚ ਮੌਜੂਦ ਹਾਨੀਕਾਰਕ ਬੈਕਟੀਰੀਆ ਖਤਮ ਹੋ ਜਾਂਦੇ ਹਨ।

ਕਬਜ਼ ਤੇ ਐਸੀਡਿਟੀ ਨੂੰ ਰੋਕਣ ਵਿੱਚ ਮਦਦਗਾਰ- ਤਾਂਬਾ ਪਾਚਨ ਪ੍ਰਣਾਲੀ ਨੂੰ ਸੁਧਾਰਨ ਵਿੱਚ ਵੀ ਬਹੁਤ ਮਦਦ ਕਰਦਾ ਹੈ ਤੇ ਕਬਜ਼ ਅਤੇ ਐਸੀਡਿਟੀ ਨੂੰ ਰੋਕਦਾ ਹੈ। ਤਾਂਬੇ 'ਚ ਐਂਟੀ-ਇੰਫਲੇਮੇਟਰੀ ਗੁਣ ਵੀ ਹੁੰਦੇ ਹਨ। ਇਹੀ ਕਾਰਨ ਹੈ ਕਿ ਇਹ ਇਮਿਊਨਿਟੀ ਵਧਾਉਣ ਦਾ ਵੀ ਕੰਮ ਕਰਦਾ ਹੈ। ਤਾਂਬੇ ਦੇ ਭਾਂਡੇ 'ਚ ਰੱਖੇ ਪਾਣੀ 'ਚ ਖਾਰਾ ਹੁੰਦੀ ਹੈ, ਇਸ ਲਈ ਇਸ ਡਰਿੰਕ ਨੂੰ ਪੀਣ ਨਾਲ ਸਰੀਰ ਨੂੰ ਠੰਢਕ ਵੀ ਮਿਲਦੀ ਹੈ।

ਪ੍ਰਾਚੀਨ ਆਯੁਰਵੈਦਿਕ ਗ੍ਰੰਥਾਂ ਦੇ ਅਨੁਸਾਰ, ਤਾਂਬੇ ਦੇ ਕਮੰਡਲ ਵਿੱਚ ਪਾਣੀ ਪੀਣ ਨਾਲ ਸਰੀਰ ਦੇ ਤਿੰਨ ਦੋਸ਼ ਠੀਕ ਹੋ ਜਾਂਦੇ ਹਨ- ਵਾਤ, ਪਿੱਤ ਤੇ ਕਫ। ਭੋਜਨ ਖਾਣ ਤੇ ਪਚਣ ਨਾਲ ਜ਼ਹਿਰੀਲੇ ਪਦਾਰਥ ਬਾਹਰ ਨਿਕਲਦੇ ਹਨ ਤੇ ਸਰੀਰ ਵਿੱਚ ਗਰਮੀ ਪੈਦਾ ਹੁੰਦੀ ਹੈ। ਤਾਂਬੇ 'ਚ ਰੱਖਿਆ ਪਾਣੀ ਸਰੀਰ ਦੇ ਐਸਿਡ ਨੂੰ ਸੰਤੁਲਿਤ ਕਰਦਾ ਹੈ ਤੇ ਸਰੀਰ ਨੂੰ ਠੰਢਾ ਰੱਖਣ ਦੀ ਕੋਸ਼ਿਸ਼ ਕਰਦਾ ਹੈ। ਗਰਮੀਆਂ ਦੇ ਮੌਸਮ 'ਚ ਤਾਂਬੇ ਦਾ ਪਾਣੀ ਪੀਣਾ ਬਿਹਤਰ ਹੁੰਦਾ ਹੈ।

ਖਾਲੀ ਪੇਟ ਮਿਲੇਗਾ ਲਾਭ- ਤਾਂਬੇ ਦਾ ਪਾਣੀ ਦਿਨ ਭਰ ਵਿੱਚ ਕਿਸੇ ਵੀ ਸਮੇਂ ਪੀਤਾ ਜਾ ਸਕਦਾ ਹੈ ਪਰ ਜੇਕਰ ਸਵੇਰੇ ਖਾਲੀ ਪੇਟ ਇਸ ਦੀ ਵਰਤੋਂ ਕੀਤੀ ਜਾਵੇ ਤਾਂ ਇਸ ਨਾਲ ਸਰੀਰ ਨੂੰ ਕਾਫੀ ਫਾਇਦੇ ਹੁੰਦੇ ਹਨ। ਹਾਲਾਂਕਿ, ਇੱਥੇ ਯਾਦ ਰੱਖਣ ਵਾਲੀ ਗੱਲ ਇਹ ਹੈ ਕਿ ਤਾਂਬਾ ਇੱਕ ਟਰੇਸ ਖਣਿਜ ਹੈ, ਜੋ ਸਰੀਰ ਨੂੰ ਥੋੜ੍ਹੀ ਮਾਤਰਾ ਵਿੱਚ ਲੋੜੀਂਦਾ ਹੈ।

ਇਹ ਵੀ ਪੜ੍ਹੋ: CRPF 'ਚ ਹੋਣ ਵਾਲੀ ਹੈ 1.30 ਲੱਖ ਕਾਂਸਟੇਬਲਾਂ ਦੀ ਭਰਤੀ, 10ਵੀਂ ਪਾਸ ਕਰ ਸਕਣਗੇ ਅਪਲਾਈ, ਮੰਤਰਾਲੇ ਨੇ ਜਾਰੀ ਕੀਤਾ ਨੋਟਿਸ

ਇਸ ਲਈ ਧਿਆਨ ਰੱਖੋ ਕਿ ਇਸ ਦਾ ਜ਼ਿਆਦਾ ਸੇਵਨ ਕਰਨ ਦੀ ਜ਼ਰੂਰਤ ਨਹੀਂ, ਇਹ ਤਾਂਬੇ ਦੇ ਜ਼ਹਿਰੀਲੇਪਣ ਦਾ ਕਾਰਨ ਬਣ ਸਕਦਾ ਹੈ। ਤਾਂਬੇ ਦਾ ਜ਼ਹਿਰੀਲਾਪਣ ਮਤਲੀ, ਉਲਟੀਆਂ, ਪੇਟ ਦਰਦ ਤੇ ਦਸਤ ਦਾ ਕਾਰਨ ਬਣਦਾ ਹੈ।

ਇਹ ਵੀ ਪੜ੍ਹੋ: Weird: ਇੱਥੇ ਰਹਿਣ ਲਈ ਹਰ ਕਿਸੇ ਨੂੰ ਕਰਾਉਣਾ ਪੈਂਦਾ ਅਪੈਂਡਿਕਸ ਆਪ੍ਰੇਸ਼ਨ, ਔਰਤਾਂ ਨੂੰ ਦਿੱਤੀ ਜਾਂਦੀ ਗਰਭਵਤੀ ਨਾ ਹੋਣ ਦੀ ਸਲਾਹ

Check out below Health Tools-
Calculate Your Body Mass Index ( BMI )

Calculate The Age Through Age Calculator

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Punjab News: ਪੰਜਾਬ ਵਾਸੀ 31 ਦਸੰਬਰ ਤੋਂ ਪਹਿਲਾਂ ਕਰਵਾਓ ਇਹ ਕੰਮ, ਨਹੀਂ ਤਾਂ 10 ਫੀਸਦੀ ਲੱਗੇਗਾ ਜੁਰਮਾਨਾ
Punjab News: ਪੰਜਾਬ ਵਾਸੀ 31 ਦਸੰਬਰ ਤੋਂ ਪਹਿਲਾਂ ਕਰਵਾਓ ਇਹ ਕੰਮ, ਨਹੀਂ ਤਾਂ 10 ਫੀਸਦੀ ਲੱਗੇਗਾ ਜੁਰਮਾਨਾ
ਕ੍ਰਿਸਮਿਸ ਤੋਂ ਪਹਿਲਾਂ ਗੋਆ 'ਚ ਟੈਨਸ਼ਨ! ਬੀਫ ਦੀਆਂ ਦੁਕਾਨਾਂ ਹੋਈਆਂ ਬੰਦ, ਜਾਣੋ ਪੂਰਾ ਮਾਮਲਾ
ਕ੍ਰਿਸਮਿਸ ਤੋਂ ਪਹਿਲਾਂ ਗੋਆ 'ਚ ਟੈਨਸ਼ਨ! ਬੀਫ ਦੀਆਂ ਦੁਕਾਨਾਂ ਹੋਈਆਂ ਬੰਦ, ਜਾਣੋ ਪੂਰਾ ਮਾਮਲਾ
Health Alert: ਹਰ 33 ਸੈਕਿੰਡ 'ਚ ਇੱਕ ਵਿਅਕਤੀ ਦੀ ਮੌਤ, ਇਸ ਸਾਲ 98.75 ਲੱਖ ਲੋਕ ਮਰੇ! ਸ਼ਰਾਬ ਪੀਣ ਵਾਲੇ ਤੇ ਮੋਟੇ ਲੋਕ ਹੋ ਜਾਣ ਸਾਵਧਾਨ
ਹਰ 33 ਸੈਕਿੰਡ 'ਚ ਇੱਕ ਵਿਅਕਤੀ ਦੀ ਮੌਤ, ਇਸ ਸਾਲ 98.75 ਲੱਖ ਲੋਕ ਮਰੇ! ਸ਼ਰਾਬ ਪੀਣ ਵਾਲੇ ਤੇ ਮੋਟੇ ਲੋਕ ਹੋ ਜਾਣ ਸਾਵਧਾਨ
ਆਈਫੋਨ ਦੇ ਸ਼ੌਕੀਨਾਂ ਲਈ ਖੁਸ਼ਖਬਰੀ! iphone 15 and iphone 15 pro ਦੇ ਡਿੱਗੇ ਰੇਟ, ਹੁਣ 50000 ਰੁਪਏ ਤੋਂ ਸਸਤਾ ਮਿਲ ਰਿਹਾ 
ਆਈਫੋਨ ਦੇ ਸ਼ੌਕੀਨਾਂ ਲਈ ਖੁਸ਼ਖਬਰੀ! iphone 15 and iphone 15 pro ਦੇ ਡਿੱਗੇ ਰੇਟ, ਹੁਣ 50000 ਰੁਪਏ ਤੋਂ ਸਸਤਾ ਮਿਲ ਰਿਹਾ 
Advertisement
ABP Premium

ਵੀਡੀਓਜ਼

Jagjit Singh Dhallewal|ਬੇਸੁੱਧ ਹਾਲਤ ਵਿੱਚ ਦਿਖਾਈ ਦਿੱਤੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲਫਰੀਦਕੋਟ ਤੋਂ ਖਨੌਰੀ ਪਹੁੰਚਿਆ ਵੱਡਾ ਜੱਥਾ, Dhallewal ਨੂੰ ਦਿੱਤਾ ਸਮਰਥਨਖਨੌਰੀ ਬਾਰਡਰ ਤੋਂ ਕਿਸਾਨ ਜਥੇਬੰਦੀਆਂ ਵੱਲੋਂ ਪੰਜਾਬ ਦਾ ਚੱਕਾ ਜਾਮ ਕਰਨ ਦਾ ਐਲਾਨSunil Jakhar ਦੇ ਬਿਆਨ 'ਤੇ Partap Bajwa ਦਾ ਪਲਟਵਾਰ!

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਪੰਜਾਬ ਵਾਸੀ 31 ਦਸੰਬਰ ਤੋਂ ਪਹਿਲਾਂ ਕਰਵਾਓ ਇਹ ਕੰਮ, ਨਹੀਂ ਤਾਂ 10 ਫੀਸਦੀ ਲੱਗੇਗਾ ਜੁਰਮਾਨਾ
Punjab News: ਪੰਜਾਬ ਵਾਸੀ 31 ਦਸੰਬਰ ਤੋਂ ਪਹਿਲਾਂ ਕਰਵਾਓ ਇਹ ਕੰਮ, ਨਹੀਂ ਤਾਂ 10 ਫੀਸਦੀ ਲੱਗੇਗਾ ਜੁਰਮਾਨਾ
ਕ੍ਰਿਸਮਿਸ ਤੋਂ ਪਹਿਲਾਂ ਗੋਆ 'ਚ ਟੈਨਸ਼ਨ! ਬੀਫ ਦੀਆਂ ਦੁਕਾਨਾਂ ਹੋਈਆਂ ਬੰਦ, ਜਾਣੋ ਪੂਰਾ ਮਾਮਲਾ
ਕ੍ਰਿਸਮਿਸ ਤੋਂ ਪਹਿਲਾਂ ਗੋਆ 'ਚ ਟੈਨਸ਼ਨ! ਬੀਫ ਦੀਆਂ ਦੁਕਾਨਾਂ ਹੋਈਆਂ ਬੰਦ, ਜਾਣੋ ਪੂਰਾ ਮਾਮਲਾ
Health Alert: ਹਰ 33 ਸੈਕਿੰਡ 'ਚ ਇੱਕ ਵਿਅਕਤੀ ਦੀ ਮੌਤ, ਇਸ ਸਾਲ 98.75 ਲੱਖ ਲੋਕ ਮਰੇ! ਸ਼ਰਾਬ ਪੀਣ ਵਾਲੇ ਤੇ ਮੋਟੇ ਲੋਕ ਹੋ ਜਾਣ ਸਾਵਧਾਨ
ਹਰ 33 ਸੈਕਿੰਡ 'ਚ ਇੱਕ ਵਿਅਕਤੀ ਦੀ ਮੌਤ, ਇਸ ਸਾਲ 98.75 ਲੱਖ ਲੋਕ ਮਰੇ! ਸ਼ਰਾਬ ਪੀਣ ਵਾਲੇ ਤੇ ਮੋਟੇ ਲੋਕ ਹੋ ਜਾਣ ਸਾਵਧਾਨ
ਆਈਫੋਨ ਦੇ ਸ਼ੌਕੀਨਾਂ ਲਈ ਖੁਸ਼ਖਬਰੀ! iphone 15 and iphone 15 pro ਦੇ ਡਿੱਗੇ ਰੇਟ, ਹੁਣ 50000 ਰੁਪਏ ਤੋਂ ਸਸਤਾ ਮਿਲ ਰਿਹਾ 
ਆਈਫੋਨ ਦੇ ਸ਼ੌਕੀਨਾਂ ਲਈ ਖੁਸ਼ਖਬਰੀ! iphone 15 and iphone 15 pro ਦੇ ਡਿੱਗੇ ਰੇਟ, ਹੁਣ 50000 ਰੁਪਏ ਤੋਂ ਸਸਤਾ ਮਿਲ ਰਿਹਾ 
ਅੱਧੀ ਰਾਤ ਨੂੰ ਅਸਮਾਨ 'ਚ ਹੋਣ ਲੱਗ ਪਈ ਅੱਗ ਦੀ ਵਰਖਾ, ਚੀਨ ਨੇ ਚਲੀ ਕਿਵੇਂ ਦੀ ਚਾਲ, ਜਾਣੋ
ਅੱਧੀ ਰਾਤ ਨੂੰ ਅਸਮਾਨ 'ਚ ਹੋਣ ਲੱਗ ਪਈ ਅੱਗ ਦੀ ਵਰਖਾ, ਚੀਨ ਨੇ ਚਲੀ ਕਿਵੇਂ ਦੀ ਚਾਲ, ਜਾਣੋ
Punjab News: ਪੰਜਾਬ ਸਰਕਾਰ ਨੇ ਇਸ ਵੱਡੇ ਅਹੁਦੇ ਲਈ ਮੰਗੀਆਂ ਅਰਜ਼ੀਆਂ, ਜਾਣੋ ਕਿਵੇਂ ਕਰਨਾ ਅਪਲਾਈ ?
Punjab News: ਪੰਜਾਬ ਸਰਕਾਰ ਨੇ ਇਸ ਵੱਡੇ ਅਹੁਦੇ ਲਈ ਮੰਗੀਆਂ ਅਰਜ਼ੀਆਂ, ਜਾਣੋ ਕਿਵੇਂ ਕਰਨਾ ਅਪਲਾਈ ?
ਤੇਜ਼ ਰਫਤਾਰ ਕਾਰ ਨੇ ਮਹਿਲਾ ਨੂੰ ਦਰੜਿਆ, ਹਸਪਤਾਲ ਲਿਜਾਣ ਵੇਲੇ ਹੋਈ ਮੌਤ, ਦੋਸ਼ੀ ਫਰਾਰ
ਤੇਜ਼ ਰਫਤਾਰ ਕਾਰ ਨੇ ਮਹਿਲਾ ਨੂੰ ਦਰੜਿਆ, ਹਸਪਤਾਲ ਲਿਜਾਣ ਵੇਲੇ ਹੋਈ ਮੌਤ, ਦੋਸ਼ੀ ਫਰਾਰ
Punjab Schools: ਸਰਦੀਆਂ ਦੀਆਂ ਛੁੱਟੀਆਂ ਦੌਰਾਨ ਵਿਦਿਆਰਥੀਆਂ ਤੇ ਅਧਿਆਪਕਾਂ ਨੂੰ ਕਰਨਾ ਪਏਗਾ ਇਹ ਕੰਮ, ਸਖ਼ਤ ਹਦਾਇਤਾਂ ਜਾਰੀ
ਸਰਦੀਆਂ ਦੀਆਂ ਛੁੱਟੀਆਂ ਦੌਰਾਨ ਵਿਦਿਆਰਥੀਆਂ ਤੇ ਅਧਿਆਪਕਾਂ ਨੂੰ ਕਰਨਾ ਪਏਗਾ ਇਹ ਕੰਮ, ਸਖ਼ਤ ਹਦਾਇਤਾਂ ਜਾਰੀ
Embed widget