ਕੀ ਤੁਸੀਂ ਵੀ ਹੋ ਚਾਹ ਦੇ ਸ਼ੌਕੀਨ? ਚਾਹ ਨੂੰ ਇੰਝ ਬਣਾਓ ਸਿਹਤ ਲਈ ਗੁਣਕਾਰੀ, ਜਾਣੋ ਮਾਹਿਰ ਕੀ ਕਹਿੰਦੇ...
ਭਾਰਤ ਵਿੱਚ ਚਾਹ ਬਹੁਤ ਹੀ ਹਰਮਨਪਿਆਰਾ ਪੇਅ ਪਦਾਰਥ ਹੈ। ਦਿਨ ਵਿੱਚ ਘੱਟੋ ਘੱਟ ਦੋ ਕੱਪ ਚਾਹ ਪੀਣੀ ਆਮ ਗੱਲ ਹੈ। ਚਾਹ ਦੇ ਪਿੱਛੇ ਬਹੁਤ ਸਾਰੇ ਤਰਕ ਤੇ ਵਿਸ਼ਵਾਸ ਲੁਕੇ ਹੋਏ ਹਨ।
ਨਵੀਂ ਦਿੱਲੀ: ਭਾਰਤ ਵਿੱਚ ਚਾਹ ਬਹੁਤ ਹੀ ਹਰਮਨਪਿਆਰਾ ਪੇਅ ਪਦਾਰਥ ਹੈ। ਦਿਨ ਵਿੱਚ ਘੱਟੋ ਘੱਟ ਦੋ ਕੱਪ ਚਾਹ ਪੀਣੀ ਆਮ ਗੱਲ ਹੈ। ਚਾਹ ਦੇ ਪਿੱਛੇ ਬਹੁਤ ਸਾਰੇ ਤਰਕ ਤੇ ਵਿਸ਼ਵਾਸ ਲੁਕੇ ਹੋਏ ਹਨ। ਕੁਝ ਲੋਕ ਸਿਹਤ ਸਮੱਸਿਆਵਾਂ ਕਾਰਨ ਚਾਹ ਤੋਂ ਦੂਰ ਰਹਿਣ ਲਈ ਕਹਿੰਦੇ ਹਨ। ਦੂਜੇ ਪਾਸੇ ਬਹੁਤੇ ਲੋਕ ਇਹ ਮੰਨਦੇ ਹਨ ਕਿ ਚਾਹ ਸਾਡੀ ਸਿਹਤ ਨੂੰ ਬਣਾਈ ਰੱਖਣ ਵਿੱਚ ਮਦਦ ਕਰ ਸਕਦੀ ਹੈ। ਇਸ ਸਭ ਦੇ ਵਿਚਕਾਰ, ਇੱਕ ਤੀਜੀ ਸ਼੍ਰੇਣੀ ਵੀ ਹੈ ਜੋ ਕੈਫੀਨ ਨੂੰ ਸਿਰ ਦਰਦ, ਨੀਂਦ ਵਿੱਚ ਵਿਘਨ ਤੇ ਚਿੰਤਾ ਦਾ ਕਾਰਨ ਮੰਨਦੀ ਹੈ।
ਚਾਹ ਨੂੰ ਲੈ ਕੇ ਦੁਬਿਧਾ ਨੂੰ ਦੂਰ ਕਰਨ ਲਈ, ਮਾਹਰ ਲਿਊ ਕੋਟੀਨਹੋ ਨੇ ਕੁਝ ਸੁਝਾਅ ਦਿੱਤੇ ਹਨ। ਉਹ ਕਹਿੰਦੇ ਹਨ ਕਿ ਤੁਸੀਂ ਇਨ੍ਹਾਂ ਤਰੀਕਿਆਂ ਨਾਲ ਚਾਹ ਨੂੰ ਆਪਣੇ ਲਈ ਸਿਹਤਮੰਦ ਬਣਾ ਸਕਦੇ ਹੋ। ਤੁਹਾਡੀ ਮਦਦ ਲਈ, ਉਨ੍ਹਾਂ ਇੰਸਟਾਗ੍ਰਾਮ 'ਤੇ ਕੁਝ ਸੁਝਾਅ ਪੋਸਟ ਕੀਤੇ ਹਨ।
View this post on Instagram
ਚਾਹ ਨੂੰ ਸਿਹਤਮੰਦ ਬਣਾਉਣ ਦੇ ਸੁਝਾਅ
ਪੱਤੀਆਂ- ਹਮੇਸ਼ਾ ਚੰਗੀ ਕੁਆਲਿਟੀ ਦੀਆਂ ਚਾਹ ਪੱਤੀਆਂ ਦੀ ਵਰਤੋਂ ਕਰੋ। ਵਧੀਆ ਚਾਹ ਬਾਜ਼ਾਰ ਵਿੱਚ ਕੁਝ ਮਹਿੰਗੀ ਮਿਲ ਸਕਦੀ ਹੈ, ਪਰ ਇਸ ਦਾ ਸੁਆਦ ਬਿਹਤਰ ਹੁੰਦਾ ਹੈ ਅਤੇ ਸਾਡੀ ਸਿਹਤ ਲਈ ਲਾਭਦਾਇਕ ਹੁੰਦਾ ਹੈ।
ਲੈਕਟੋਜ਼ ਸੰਵੇਦਨਸ਼ੀਲਤਾ- ਜੇ ਦੁੱਧ ਦੇ ਕਾਰਨ ਪੇਟ ਫੁੱਲਦਾ ਹੈ ਜਾਂ ਲੈਕਟੋਜ਼ ਤੋਂ ਐਲਰਜੀ ਹੈ, ਤਾਂ ਅਸੀਂ ਪੈਕ ਕੀਤੇ ਦੁੱਧ ਨਾਲੋਂ ਕੁਦਰਤੀ ਦੁੱਧ ਵਰਤ ਸਕਦੇ ਹਾਂ। ਜੇ ਇਹ ਵੀ ਸਾਡੀ ਮਦਦ ਨਹੀਂ ਕਰਦਾ, ਤਾਂ ਦੁੱਧ ਤੋਂ ਦੂਰ ਰਹੋ ਤੇ ਕਾਲੀ ਚਾਹ ਦੀ ਵਰਤੋਂ ਕਰੋ।
ਨਕਲੀ ਮਿੱਠਾ- ਨਕਲੀ ਮਿੱਠੇ ਦੀ ਵਰਤੋਂ ਕਰਨ ਦੀ ਬਜਾਏ ਸਟੀਵੀਆ ਯਾਨੀ ਮਿੱਠੀ ਤੁਲਸੀ ਜਾਂ ਕੁਦਰਤੀ ਗੁੜ ਦੀ ਵਰਤੋਂ ਕਰੋ।
ਮਸਾਲੇ ਤੇ ਜੜ੍ਹੀਆਂ-ਬੂਟੀਆਂ- ਚਾਹ ਦੇ ਸਿਹਤ ਲਾਭ ਵਧਾਉਣ ਲਈ, ਕੱਪ ਵਿੱਚ ਲੌਂਗ, ਇਲਾਇਚੀ, ਅਦਰਕ, ਦਾਲ-ਚੀਨੀ, ਤੁਲਸੀ ਜਾਂ ਕੇਸਰ ਸ਼ਾਮਲ ਕਰੋ।
ਸਮਾਂ- ਲਿਊਕ ਦਾ ਕਹਿਣਾ ਹੈ ਕਿ ਸਾਨੂੰ ਖਾਲੀ ਪੇਟ ਚਾਹ ਨਹੀਂ ਪੀਣੀ ਚਾਹੀਦੀ। ਸੌਣ ਤੋਂ ਪਹਿਲਾਂ ਇਸ ਦੀ ਵਰਤੋਂ ਕਰਨੀ ਵੀ ਚੰਗਾ ਵਿਚਾਰ ਨਹੀਂ।
ਕੈਫ਼ੀਨ- ਜੇ ਚਾਹ ਵਿੱਚ ਮੌਜੂਦ ਕੈਫ਼ੀਨ ਸਾਨੂੰ ਵਧੇਰੇ ਤੇਜ਼ਾਬੀ ਬਣਾ ਰਹੀ ਹੈ ਜਾਂ ਸਾਡੀ ਨੀਂਦ ਨੂੰ ਪ੍ਰੇਸ਼ਾਨ ਕਰ ਰਹੀ ਹੈ, ਤਾਂ ਇਸ ਨੂੰ ਛੱਡਣਾ ਬਿਹਤਰ ਹੈ। ਹਾਲਾਂਕਿ, ਅਸੀਂ ਤੁਲਸੀ ਵਾਲੀ ਚਾਹ ਵੀ ਪੀ ਸਕਦੇ ਹਾਂ, ਜਿਸ ਵਿੱਚ ਕੈਫੀਨ ਨਹੀਂ ਹੁੰਦੀ।
ਹੋਰ ਸੁਝਾਅ- ਅਸੀਂ ਰੋਜ਼ਾਨਾ ਦੋ ਕੱਪ ਚਾਹ ਦਾ ਸੇਵਨ ਸੁਰੱਖਿਅਤ ਢੰਗ ਨਾਲ ਜਾਰੀ ਰੱਖ ਸਕਦੇ ਹਾਂ ਜਦੋਂ ਤੱਕ ਡਾਕਟਰ ਕੋਈ ਹੋਰ ਸਲਾਹ ਨਾ ਦੇਵੇ। ਪਰ ਜੇ ਤੁਸੀਂ ਦਿਨ ਵਿੱਚ ਪੰਜ ਜਾਂ ਵੱਧ ਕੱਪ ਪੀਣ ਦੀ ਆਦਤ ਪਾ ਲਈ ਹੈ, ਤਾਂ ਸਮਾਂ ਆ ਗਿਆ ਹੈ ਕਿ ਹੌਲੀ-ਹੌਲੀ ਇਸ ਆਦਤ ਤੋਂ ਦੂਰ ਚਲੇ ਜਾਓ। ਇਸ ਤੋਂ ਇਲਾਵਾ, ਸ਼ਹਿਦ ਦੇ ਨਾਲ ਚਾਹ ਨੂੰ ਨਾ ਉਬਾਲੋ ਤੇ ਨਾ ਪੀਓ। ਜੇ ਸਾਨੂੰ ਕੋਈ ਸਿਹਤ ਸਮੱਸਿਆ ਨਹੀਂ ਹੈ, ਤਾਂ ਇੱਕ ਚਮਚ ਖੰਡ ਦੀ ਵਰਤੋਂ ਕੀਤੀ ਜਾ ਸਕਦੀ ਹੈ ਪਰ ਬਹੁਤ ਜ਼ਿਆਦਾ ਖੰਡ ਦਾ ਸੇਵਨ ਨਾ ਕਰੋ।
Check out below Health Tools-
Calculate Your Body Mass Index ( BMI )






















