Awareness About Health: ਕੀ ਸ਼ੈਂਪੂ ਤੇ ਟੂਥਪੇਸਟ ਨਾਲ ਹੋ ਸਕਦਾ ਕੈਂਸਰ, ਜਾਣੋ ਮਾਹਿਰ ਕੀ ਕਹਿੰਦੇ ਨੇ
Heath News: ਇਸ ਦੇ ਕਈ ਕਾਰਨ ਹਨ। ICMR ਦੇ ਅਨੁਸਾਰ, ਸਾਲ 2022 ਵਿੱਚ ਭਾਰਤ ਵਿੱਚ ਕੈਂਸਰ ਦੇ 14.6 ਲੱਖ ਮਾਮਲੇ ਸਨ, ਜੋ 2025 ਤੱਕ ਵੱਧ ਕੇ 15.7 ਲੱਖ ਹੋ ਸਕਦੇ ਹਨ। ਇਹ ਕਿੰਨਾ ਖ਼ਤਰਨਾਕ ਹੈ, ਇਸ ਦਾ ਅੰਦਾਜ਼ਾ ਇਸ ਗੱਲ ਤੋਂ...
Cause Cancer: ਕੈਂਸਰ ਇੱਕ ਅਜਿਹੀ ਜਾਨਲੇਵਾ ਬਿਮਾਰੀ ਹੈ, ਜੋਕਿ ਪੂਰੀ ਦੁਨੀਆ ਲਈ ਚੁਣੌਤੀ ਬਣੀ ਹੋਈ ਹੈ। ਹਰ ਸਾਲ ਵੱਡੀ ਗਿਣਤੀ ਵਿੱਚ ਲੋਕ ਚਮੜੀ ਦਾ ਕੈਂਸਰ, ਹੱਡੀਆਂ ਦਾ ਕੈਂਸਰ, ਛਾਤੀ ਦਾ ਕੈਂਸਰ, ਖ਼ੂਨ ਦਾ ਕੈਂਸਰ, ਦਿਮਾਗ਼ ਦਾ ਕੈਂਸਰ ਦੇ ਸ਼ਿਕਾਰ ਹੋ ਰਹੇ ਹਨ। ਇਸ ਦੇ ਕਈ ਕਾਰਨ ਹਨ। ICMR ਦੇ ਅਨੁਸਾਰ, ਸਾਲ 2022 ਵਿੱਚ ਭਾਰਤ ਵਿੱਚ ਕੈਂਸਰ ਦੇ 14.6 ਲੱਖ ਮਾਮਲੇ ਸਨ, ਜੋ 2025 ਤੱਕ ਵੱਧ ਕੇ 15.7 ਲੱਖ ਹੋ ਸਕਦੇ ਹਨ। ਇਹ ਕਿੰਨਾ ਖ਼ਤਰਨਾਕ ਹੈ, ਇਸ ਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਪਿਛਲੇ ਸਾਲ ਸਿਰਫ਼ 8 ਲੱਖ ਦੇ ਕਰੀਬ ਲੋਕਾਂ ਦੀ ਕੈਂਸਰ ਨਾਲ ਮੌਤ ਹੋਈ ਸੀ। ਇਹ ਅੰਕੜਾ ਹਰ ਸਾਲ ਵਧਦਾ ਜਾ ਰਿਹਾ ਹੈ। ਕੈਂਸਰ ਦੇ ਮੁੱਖ ਕਾਰਨ ਮਾੜੀ ਖੁਰਾਕ, ਹਵਾ ਪ੍ਰਦੂਸ਼ਣ ਅਤੇ ਸਰੀਰਕ ਗਤੀਵਿਧੀਆਂ ਦੀ ਕਮੀ ਹਨ। ਰੋਜ਼ਾਨਾ ਅਸੀਂ ਕਈ ਅਜਿਹੇ ਕੰਮ ਕਰਦੇ ਹਾਂ, ਜੋ ਕੈਂਸਰ ਨੂੰ ਵਧਾ ਸਕਦੇ ਹਨ। ਜੀ ਹਾਂ ਇਨ੍ਹਾਂ ਵਿੱਚੋਂ ਇੱਕ ਹੈ ਟੂਥਪੇਸਟ ਅਤੇ ਸ਼ੈਂਪੂ ਦੀ ਵਰਤੋਂ। ਮੰਨਿਆ ਜਾਂਦਾ ਹੈ ਕਿ ਦੋਵਾਂ ਉਤਪਾਦਾਂ ਦੀ ਵਰਤੋਂ ਕਰਨ ਨਾਲ ਕੈਂਸਰ ਵਧ ਸਕਦਾ ਹੈ। ਆਓ ਜਾਣਦੇ ਹਾਂ ਖੋਜ ਅਤੇ ਮਾਹਿਰ ਕੀ ਕਹਿੰਦੇ ਹਨ...
ਕੀ ਸ਼ੈਂਪੂ ਬਣ ਸਕਦਾ ਹੈ ਕੈਂਸਰ ਦਾ ਕਾਰਨ
ਸ਼ੈਂਪੂ ਅਜਿਹੀ ਚੀਜ਼ ਹੈ ਕਿ ਜਿਸ ਨੂੰ ਅੱਜ ਦੇ ਸਮੇਂ ਵਿੱਚ ਹਰ ਕੋਈ ਵਰਤਦਾ ਹੈ। ਮਾਹਿਰਾਂ ਮੁਤਾਬਕ ਡਰਾਈ ਸ਼ੈਂਪੂ ਕੈਂਸਰ ਦਾ ਕਾਰਨ ਹੋ ਸਕਦਾ ਹੈ। ਡਰਾਈ ਸ਼ੈਂਪੂ ਵਿੱਚ ਬੈਂਜੀਨ ਨਾਮਕ ਇੱਕ ਰਸਾਇਣ ਪਾਇਆ ਜਾਂਦਾ ਹੈ, ਜੋ ਸ਼ੈਂਪੂ ਦੀ ਵਰਤੋਂ ਦੌਰਾਨ ਰਸਾਇਣ ਸਰੀਰ ਵਿੱਚ ਜਾਂਦਾ ਹੈ ਅਤੇ ਬਲੱਡ ਕੈਂਸਰ ਦਾ ਖ਼ਤਰਾ ਵਧਾ ਸਕਦਾ ਹੈ।
ਇਹੀ ਕਾਰਨ ਹੈ ਕਿ ਕੁਝ ਮਹੀਨੇ ਪਹਿਲਾਂ, ਐਫਡੀਏ ਨੇ ਅਮਰੀਕੀ ਬਾਜ਼ਾਰਾਂ ਤੋਂ ਕਈ ਬ੍ਰਾਂਡਾਂ ਦੇ ਡਰਾਈ ਸ਼ੈਂਪੂਆਂ 'ਤੇ ਪਾਬੰਦੀ ਲਗਾ ਦਿੱਤੀ ਸੀ। ਇਹ ਅਜਿਹੇ ਸ਼ੈਂਪੂ ਸਨ, ਜਿਨ੍ਹਾਂ ਵਿੱਚ ਜ਼ਿਆਦਾ ਬੈਂਜੀਨ ਪਾਇਆ ਜਾਂਦਾ ਸੀ। ਮਾਹਿਰਾਂ ਅਨੁਸਾਰ ਡਰਾਈ ਸ਼ੈਂਪੂ ਦੀ ਵਰਤੋਂ ਕਰਦੇ ਸਮੇਂ ਵਾਲਾਂ ਨੂੰ ਗਿੱਲਾ ਕਰਨਾ ਪੈਂਦਾ ਹੈ। ਇਹ ਇੱਕ ਸਪਰੇਅ ਵਰਗਾ ਹੈ। ਇਸ 'ਚ ਬੈਂਜੀਨ ਜ਼ਿਆਦਾ ਪਾਇਆ ਜਾਂਦਾ ਹੈ, ਜਿਸ ਕਾਰਨ ਇਹ ਕੈਂਸਰ ਦਾ ਕਾਰਨ ਬਣ ਸਕਦਾ ਹੈ। ਇਸ ਲਈ ਇਸ ਦੀ ਵਰਤੋਂ ਸਾਵਧਾਨੀ ਨਾਲ ਕਰਨੀ ਚਾਹੀਦੀ ਹੈ।
ਕੀ ਟੂਥਪੇਸਟ ਬਣ ਸਕਦਾ ਹੈ ਕੈਂਸਰ ਦਾ ਕਾਰਨ
ਪੁਰਾਣੇ ਸਮੇਂ ਦੇ ਵਿੱਚ ਲੋਕ ਦਾਤਣ ਦੀ ਵਰਤੋਂ ਕਰਦੇ ਸਨ। ਪਰ ਜਿਵੇਂ ਇਨਸਾਨ ਨੇ ਤਰੱਕੀ ਕੀਤੀ, ਉਵੇਂ ਹੀ ਨਵੇਂ-ਨਵੇਂ ਉਤਪਾਦਨ ਬਾਜ਼ਾਰਾਂ ਦੇ ਵਿੱਚ ਆ ਗਏ। ਜਿਨ੍ਹਾਂ ਵਿੱਚੋਂ ਇੱਕ ਰੋਜ਼ਾਨਾ ਵਰਤੋਂ ਦੇ ਵਿੱਚ ਆਉਣ ਵਾਲਾ ਟੂਥਪੇਸਟ। ਹੁਣ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਜੋ ਟੂਥਪੇਸਟ ਅਸੀਂ ਸਵੇਰੇ-ਸ਼ਾਮ ਕਰਦੇ ਹਾਂ, ਕੀ ਉਹ ਕੈਂਸਰ ਦਾ ਖ਼ਤਰਾ ਵਧਾ ਸਕਦਾ ਹੈ। ਆਓ ਜਾਣਦੇ ਹਾਂ ਇਸ ਬਾਰੇ ਖੋਜ ਕੀ ਕਹਿੰਦੀ ਹੈ। ਟੋਰਾਂਟੋ ਯੂਨੀਵਰਸਿਟੀ ਦੀ ਇੱਕ ਖੋਜ ਵਿੱਚ ਕਿਹਾ ਗਿਆ ਹੈ ਕਿ ਟੂਥਪੇਸਟ ਵਿੱਚ ਟ੍ਰਾਈਕਲੋਸੈਨ ਕੰਪਾਊਂਡ ਪਾਇਆ ਜਾਂਦਾ ਹੈ, ਜੋ ਕੈਂਸਰ ਦਾ ਖ਼ਤਰਾ ਵਧਾ ਸਕਦਾ ਹੈ। ਇਹ ਅਜਿਹਾ ਉਤਪਾਦ ਹੈ ਜੋ ਸਰੀਰ ਵਿੱਚ ਕੈਂਸਰ ਪੈਦਾ ਕਰਨ ਵਾਲੇ ਕਾਰਕ ਨੂੰ ਐਕਟਿਵ ਕਰਦਾ ਹੈ। ਕਈ ਟੂਥਪੇਸਟਾਂ 'ਚ ਟ੍ਰਾਈਕੋਸਨ ਜ਼ਿਆਦਾ ਮਾਤਰਾ 'ਚ ਪਾਇਆ ਜਾਂਦਾ ਹੈ, ਜੋ ਕੈਂਸਰ ਦਾ ਕਾਰਨ ਬਣ ਸਕਦਾ ਹੈ। ਓਨਕੋਲੋਜਿਸਟ ਦੱਸਦੇ ਹਨ ਕਿ ਟੂਥਪੇਸਟ ਵਿੱਚ ਪਾਇਆ ਜਾਣ ਵਾਲਾ ਟ੍ਰਾਈਕੋਸੇਨ ਅੰਤੜੀਆਂ ਵਿੱਚ ਚੰਗੇ ਬੈਕਟੀਰੀਆ ਨੂੰ ਨੁਕਸਾਨ ਪਹੁੰਚਾ ਸਕਦਾ ਹੈ। ਜਿਸ ਕਾਰਨ ਅੰਤੜੀਆਂ ਦਾ ਕੈਂਸਰ ਫੈਲ ਸਕਦਾ ਹੈ। ਇਸ ਲਈ ਟੂਥਪੇਸਟ ਦੀ ਜ਼ਿਆਦਾ ਵਰਤੋਂ ਨਹੀਂ ਕਰਨੀ ਚਾਹੀਦੀ। ਹੁਣ ਬਾਜ਼ਾਰ ਦੇ ਵਿੱਚ ਕੈਮਿਕਲ ਫਰੀ ਟੂਥਪੇਸਟ ਆ ਚੁੱਕੇ ਹਨ, ਹੋ ਸਕੇ ਤਾਂ ਟੂਥਪੇਸਟ ਖਰੀਦਣ ਵਾਲੇ ਧਿਆਨ ਵਾਲੇ ਸਾਰੀਆਂ ਚੀਜ਼ਾਂ ਨੂੰ ਪੜ੍ਹੋ। ਕਦੇ-ਕਦੇ ਦਾਤਣ ਵੀ ਕਰਨੀ ਚਾਹੀਦੀ ਹੈ, ਜਿਸ ਨਾਲ ਦੰਦਾਂ ਨੂੰ ਫਾਇਦਾ ਮਿਲਦਾ ਹੈ।
Disclaimer: ਇਸ ਲੇਖ ਵਿਚ ਦੱਸੇ ਗਏ ਤਰੀਕਿਆਂ ਅਤੇ ਸੁਝਾਵਾਂ ਨੂੰ ਅਪਣਾਉਣ ਤੋਂ ਪਹਿਲਾਂ,ਕਿਸੇ ਡਾਕਟਰ ਜਾਂ ਸਬੰਧਤ ਮਾਹਰ ਦੀ ਸਲਾਹ ਜ਼ਰੂਰ ਲਓ।
Check out below Health Tools-
Calculate Your Body Mass Index ( BMI )