ਸ਼ਰਾਬ ਪੀਂਦੇ ਹੋ ਤਾਂ ਸਾਵਧਾਨ, ਛੋਟਾ ਹੋ ਜਾਵੇਗਾ ਦਿਮਾਗ਼ ! ਵਧ ਜਾਵੇਗੀ ਦਿੱਕਤ
ਸ਼ਰਾਬ ਪੀਣ ਨਾਲ ਨਾ ਸਿਰਫ ਸਰੀਰ 'ਤੇ ਮਾੜਾ ਪ੍ਰਭਾਵ ਪੈਂਦਾ ਹੈ, ਇਹ ਦਿਮਾਗ 'ਤੇ ਵੀ ਬੁਰਾ ਪ੍ਰਭਾਵ ਪਾ ਸਕਦਾ ਹੈ। ਸਿਹਤ ਮਾਹਿਰਾਂ ਮੁਤਾਬਕ ਸ਼ਰਾਬ ਦਾ ਜ਼ਿਆਦਾ ਸੇਵਨ ਕਰਨ ਨਾਲ ਦਿਮਾਗ ਦਾ ਆਕਾਰ ਘੱਟ ਹੋ ਸਕਦਾ ਹੈ। ਇਸ ਲਈ ਇਸ ਤੋਂ ਬਚਣਾ ਚਾਹੀਦਾ ਹੈ।
Alcohol Side Effects : ਕੀ ਤੁਸੀਂ ਸ਼ਾਮ ਹੁੰਦੇ ਹੀ ਤੁਹਾਨੂੰ ਸ਼ਰਾਬ ਦੀ ਯਾਦ ਆਉਣ ਲੱਗ ਜਾਂਦੇ ਹੈ। ਕੀ ਬਿਨਾਂ ਸ਼ਰਾਬ ਪੀਂਦੇ ਇੱਕ ਦਿਨ ਵੀ ਤੁਹਾਡਾ ਗੁਜ਼ਾਰਨਾ ਮੁਸ਼ਕਲ ਹੋ ਜਾਂਦਾ ਹੈ, ਜੇ ਹਾਂ ਤਾਂ ਹੋ ਜਾਓ ਸਾਵਧਾਨ। ਕਿਉਂਕਿ ਇਸ ਦਾ ਸਿਹਤ 'ਤੇ ਖਤਰਨਾਕ ਪ੍ਰਭਾਵ ਪੈਂਦਾ ਹੈ। ਬਹੁਤ ਜ਼ਿਆਦਾ ਸ਼ਰਾਬ ਪੀਣ ਨਾਲ ਦਿਮਾਗ ਦਾ ਆਕਾਰ ਘਟ ਸਕਦਾ ਹੈ। ਜ਼ਿਆਦਾ ਸ਼ਰਾਬ ਪੀਣ ਨਾਲ ਸਿਹਤ ਹੀ ਨਹੀਂ ਦਿਮਾਗ 'ਤੇ ਵੀ ਬੁਰਾ ਅਸਰ ਪੈਂਦਾ ਹੈ।
ਸ਼ਰਾਬ ਦਾ ਦਿਮਾਗ ਉੱਤੇ ਅਸਰ
ਸਾਡੇ ਸਰੀਰ ਦਾ Metabolism Capacity ਨਿਸ਼ਚਿਤ ਹੁੰਦੀ ਹੈ। ਇਸ ਲਈ ਜ਼ਿਆਦਾ ਸ਼ਰਾਬ ਪੀਣ ਨਾਲ metabolic process ਸਹੀ ਤਰੀਕੇ ਨਾਲ ਨਹੀਂ ਹੋ ਪਾਉਂਦੀ। ਸਰੀਰ ਉੱਤੇ ਸ਼ਰਾਬ ਦਾ ਅਸਰ ਬਹੁਤ ਜਲਦੀ ਹੋ ਜਾਂਦਾ ਹੈ। ਇਹ ਪੇਟ ਦੇ ਅਸਤਰ (Stomach Lining) ਨਾਲ ਖੂਨ ਵਿਚ ਆਬਜ਼ਰਵ ਆ ਜਾਂਦੀ ਹੈ। ਇਸ ਨਾਲ ਸਰੀਰ ਦੇ ਟਿਸ਼ੂਜ਼ ਵਿਚ ਫੈਲਣ ਲਗਦੀ ਹੈ। ਸ਼ਰਾਬ 5 ਮਿੰਟ ਵਿੱਚ ਦਿਮਾਗ ਤੱਕ ਪਹੁੰਚ ਜਾਂਦੀ ਹੈ ਤੇ ਸਿਰਫ਼ 10 ਮਿੰਟ ਵਿੱਚ ਇਸ ਦਾ ਅਸਰ ਦਿਖਣ ਲਗਦਾ ਹੈ।
ਕਦੋਂ ਤੱਕ ਸਰੀਰ ਵਿਚ ਰਹਿੰਦੀ ਹੈ ਸ਼ਰਾਬ
ਸ਼ਰਾਬ ਸਰੀਰ ਦੇ ਅੰਦਰ ਜਾਣ ਲਈ ਕਰੀਬ 20 ਮਿੰਟ ਬਾਅਦ ਹੀ ਲਿਵਰ ਅਲਕੋਹਲ ਨੂੰ ਪ੍ਰੋਸੈਸ ਕਰਨ ਲਗਦਾ ਹੈ। ਹਰ ਘੰਟੇ ਲੀਵਰ ਇਕ Ounce Alcohol ਦਾ metabolism ਕਰ ਸਕਦਾ ਹੈ। ਅਲਕੋਹਲ ਲੇਵਲ ਨੂੰ ਸਰੀਰ ਦੇ ਸਿਸਟਮ ਨੂੰ ਛੱਡਣ ਵਿਚ ਲਗਪਗ ਸਾਢੇ 5 ਘੰਟੇ ਦਾ ਸਮਾਂ ਲਗਦਾ ਹੈ। ਸ਼ਰਾਬ ਯੂਰਿਨ ਵਿਚ 80 ਘੰਟੇ ਤੱਕ ਤੇ ਬਾਲਾਂ ਦੇ ਰੋਮ ਵਿਚ 3 ਮਹੀਨੇ ਤੱਕ ਰਹਿ ਸਕਦੀ ਹੈ। ਸਾਡੇ ਸਰੀਰ ਵਿਚ ਸ਼ਰਾਬ ਦਾ ਨਸ਼ਾ ਉਦੋਂ ਹੁੰਦਾ ਹੈ, ਜਦੋਂ ਅਲਕੋਹਲ ਦਾ ਸੇਵਨ ਤੁਹਾਡੇ ਸਰੀਰ ਦੀ ਅਲਕੋਹਲ ਨੂੰ metabolism ਕਰਨ ਤੇ ਇਸ ਨੂੰ ਤੋੜਨ ਦੀ ਸਮੱਰਥਾ ਤੋਂ ਵੱਧ ਹੋ ਜਾਂਦਾ ਹੈ।
ਬ੍ਰੇਨ ਉੱਤੇ ਸ਼ਰਾਬ ਦਾ ਇਫੇਕਟ
ਸਰੀਰ ਸ਼ਰਾਬ ਨੂੰ ਪੂਰਾ ਅਬਜ਼ੌਰਬ ਕਰ ਲੈਂਦਾ ਹੈ। ਇਹ ਬ੍ਰੇਨ (Alcohol effect on Brain) ਦੀਆਂ ਜਾਣਕਾਰੀਆਂ ਨੂੰ ਵੀ ਪ੍ਰਭਾਵਿਤ ਕਰ ਸਕਦੀ ਹੈ। ਇਸ ਨਾਲ ਹੀ ਬ੍ਰੇਨ ਆਕਾਰ ਵਿਚ ਕਮੀ ਆ ਸਕਦੀ ਹੈ ਤੇ ਕਈ ਦੂਜੇ ਹਾਨੀਕਾਰਕ ਪ੍ਰਭਾਵ ਹੋ ਸਕਦੇ ਹਨ।
ਯਾਦਦਾਸ਼ਤ ਅਤੇ ਦਿਮਾਗ ਦੇ ਕੰਮ ਲਈ ਖ਼ਤਰਨਾਕ
ਅਲਕੋਹਲ ਦਿਮਾਗ ਦੇ ਅਗਲੇ ਹਿੱਸੇ ਨੂੰ ਪੂਰੀ ਤਰ੍ਹਾਂ ਪ੍ਰਭਾਵਿਤ ਕਰਦੀ ਹੈ। ਇਹ ਫੈਸਲੇ ਲੈਣ ਅਤੇ ਆਵੇਗ ਨਿਯੰਤਰਣ ਵਾਂਗ ਕੰਮ ਕਰਦੀ ਹੈ। ਇਹ ਹਿਪੋਕੈਂਪਸ ਨੂੰ ਵੀ ਪ੍ਰਭਾਵਿਤ ਕਰਦੀ ਹੈ। ਜੇ ਕੋਈ ਵਿਅਕਤੀ ਲੰਬੇ ਸਮੇਂ ਤੱਕ ਸ਼ਰਾਬ ਦਾ ਸੇਵਨ ਕਰਦਾ ਹੈ ਤਾਂ ਦਿਮਾਗ ਦੇ ਟਿਸ਼ੂ ਨੂੰ ਨੁਕਸਾਨ ਹੋ ਸਕਦਾ ਹੈ।
ਸ਼ਰਾਬ ਦਿਮਾਗ 'ਤੇ ਕਿੰਨੀ ਦੇਰ ਰਹਿੰਦਾ ਹੈ ਅਸਰ
ਸ਼ਰਾਬ ਪੀਣ ਤੋਂ ਬਾਅਦ ਦਿਮਾਗ ਨੂੰ ਆਮ ਵਾਂਗ ਆਉਣ ਲਈ ਘੱਟੋ-ਘੱਟ 15 ਦਿਨ ਲੱਗ ਸਕਦੇ ਹਨ। ਇਹ ਉਦੋਂ ਤੱਕ ਜਾਰੀ ਰਹਿੰਦਾ ਹੈ ਜਦੋਂ ਤੱਕ ਅਲਕੋਹਲ ਰਿਕਵਰੀ ਟਾਈਮਲਾਈਨ ਸ਼ੁਰੂ ਨਹੀਂ ਹੁੰਦੀ। ਹੁਣ ਜਦੋਂ ਤੱਕ ਮਨ ਠੀਕ ਨਹੀਂ ਹੁੰਦਾ ਉਦੋਂ ਤੱਕ ਸ਼ਰਾਬ ਪੀਣ ਦੀ ਲਤ ਘੱਟ ਨਹੀਂ ਹੋ ਸਕੇਗੀ।
ਕੀ ਚਾਹੀਦੈ ਸ਼ਰਾਬ ਦੀ ਲਤ ਤੋਂ ਛੁਟਕਾਰਾ ਪਾਉਣ ਲਈ
ਜੇ ਤੁਸੀਂ ਸ਼ਰਾਬ ਦੀ ਲਤ ਨੂੰ ਛੱਡਣਾ ਚਾਹੁੰਦੇ ਹੋ ਤਾਂ ਇਸ ਦੇ ਨੁਕਸਾਨ ਅਤੇ ਮਾੜੇ ਪ੍ਰਭਾਵਾਂ ਨੂੰ ਸਮੇਂ ਸਿਰ ਸਮਝ ਲੈਣਾ ਚਾਹੀਦਾ ਹੈ। ਇਹ ਸਮਝਣਾ ਵੀ ਜ਼ਰੂਰੀ ਹੈ ਕਿ ਸ਼ਰਾਬ ਛੱਡਣ ਨਾਲ ਮਾਨਸਿਕ ਸਿਹਤ ਵਿੱਚ ਸੁਧਾਰ ਹੁੰਦਾ ਹੈ। ਇਹ ਚਿੰਤਾ ਦੇ ਪੱਧਰ ਨੂੰ ਘਟਾਉਂਦਾ ਹੈ ਅਤੇ ਮੂਡ ਨੂੰ ਸੁਧਾਰਦਾ ਹੈ।
Check out below Health Tools-
Calculate Your Body Mass Index ( BMI )