ਅਚਾਨਕ ਹਾਰਟ ਫੇਲ ਹੋਣ ਤੋਂ ਪਹਿਲਾਂ ਸਰੀਰ ਦਿੰਦਾ ਇਹ 4 ਸੰਕੇਤ, ਸਮਝ ਗਏ ਤਾਂ ਬਚਾਅ ਸਕਦੇ ਹੋ ਜ਼ਿੰਦਗੀ
ਅੱਜਕੱਲ੍ਹ ਦੇ ਸਮੇਂ ਵਿੱਚ ਲੋਕਾਂ ਨੂੰ ਘੱਟ ਉਮਰ ਵਿੱਚ ਵੀ ਹਾਰਟ ਫੇਲ ਹੋਣ ਵਰਗੀਆਂ ਗੰਭੀਰ ਸਮੱਸਿਆਵਾਂ ਹੋ ਰਹੀਆਂ ਹਨ। ਇਹ ਇਕ ਐਸਾ ਹਾਲਾਤ ਹੁੰਦਾ ਹੈ ਜਿਸ ਵਿੱਚ ਦਿਲ ਕਮਜ਼ੋਰ ਹੋ ਜਾਂਦਾ ਹੈ ਅਤੇ ਸਰੀਰ ਦੀ ਲੋੜ ਮੁਤਾਬਕ..

Symptoms of Heart Failure : ਅੱਜਕੱਲ੍ਹ ਦੇ ਸਮੇਂ ਵਿੱਚ ਲੋਕਾਂ ਨੂੰ ਘੱਟ ਉਮਰ ਵਿੱਚ ਵੀ ਹਾਰਟ ਫੇਲ ਹੋਣ ਵਰਗੀਆਂ ਗੰਭੀਰ ਸਮੱਸਿਆਵਾਂ ਹੋ ਰਹੀਆਂ ਹਨ। ਇਹ ਇਕ ਐਸਾ ਹਾਲਾਤ ਹੁੰਦਾ ਹੈ ਜਿਸ ਵਿੱਚ ਦਿਲ ਕਮਜ਼ੋਰ ਹੋ ਜਾਂਦਾ ਹੈ ਅਤੇ ਸਰੀਰ ਦੀ ਲੋੜ ਮੁਤਾਬਕ ਖੂਨ ਲੋੜੀਦਾ ਮਾਤਰਾ ਪੰਪ ਨਹੀਂ ਕਰ ਪਾਉਂਦਾ। ਸਮੇਂ ਦੇ ਨਾਲ ਇਹ ਸਮੱਸਿਆ ਵਧਦੀ ਜਾਂਦੀ ਹੈ ਅਤੇ ਸਰੀਰ ਵਕਤ ਰਹਿੰਦਿਆਂ ਕੁਝ ਇਸ਼ਾਰੇ ਦਿੰਦਾ ਹੈ, ਜਿਨ੍ਹਾਂ ਨੂੰ ਅਣਡਿੱਠਾ ਕਰਨਾ ਤੁਹਾਡੇ ਲਈ ਖਤਰਨਾਕ ਹੋ ਸਕਦਾ ਹੈ। ਇਸ ਲਈ ਸਰੀਰ ਵਿੱਚ ਆ ਰਹੇ ਇਨ੍ਹਾਂ ਤਬਦੀਲੀਆਂ ‘ਤੇ ਧਿਆਨ ਦੇਣ ਦੀ ਲੋੜ ਹੈ। ਆਓ ਜਾਣੀਏ ਹਾਰਟ ਫੇਲ ਹੋਣ ਦੇ ਮੁੱਖ ਲੱਛਣਾਂ ਬਾਰੇ –
ਸੀਨੇ 'ਚ ਦਰਦ ਅਤੇ ਦਬਾਅ ਮਹਿਸੂਸ ਹੋਣਾ
ਹਾਰਟ ਫੇਲ ਹੋਣ ਦਾ ਸਭ ਤੋਂ ਆਮ ਅਤੇ ਗੰਭੀਰ ਲੱਛਣ ਸੀਨੇ 'ਚ ਦਰਦ ਜਾਂ ਦਬਾਅ ਵਰਗਾ ਅਹਿਸਾਸ ਹੋਣਾ ਹੁੰਦਾ ਹੈ। ਇਸ ਹਾਲਤ ਵਿੱਚ ਕੁਝ ਲੋਕਾਂ ਨੂੰ ਛਾਤੀ 'ਚ ਭਾਰੀਪਨ, ਸੜਨ, ਜਕੜਣ ਜਾਂ ਦਬਾਅ ਮਹਿਸੂਸ ਹੁੰਦਾ ਹੈ, ਜੋ ਕਈ ਵਾਰੀ ਖੱਬੇ ਬਾਂਹ, ਜਬੜੇ, ਪਿੱਠ ਜਾਂ ਗਰਦਨ ਤੱਕ ਵੀ ਫੈਲ ਸਕਦਾ ਹੈ। ਇਹ ਇਸ਼ਾਰਾ ਦਿਲ ਦੀਆਂ ਮਾਸਪੇਸ਼ੀਆਂ ਵਿੱਚ ਆਕਸੀਜਨ ਦੀ ਘਾਟ ਵੱਲ ਹੋ ਸਕਦਾ ਹੈ। ਇਸ ਕਰਕੇ ਜੇ ਤੁਹਾਨੂੰ ਵਾਰ ਵਾਰ ਸੀਨੇ 'ਚ ਦਰਦ ਜਾਂ ਦਬਾਅ ਮਹਿਸੂਸ ਹੁੰਦਾ ਹੈ ਤਾਂ ਫੌਰਨ ਆਪਣੇ ਡਾਕਟਰ ਨਾਲ ਸਲਾਹ ਕਰੋ ਅਤੇ ਜਲਦੀ ਜਾਂਚ ਕਰਵਾਓ।
ਬਿਨਾਂ ਕਿਸੇ ਕੰਮ ਦੇ ਸਾਂਹ ਚੜ੍ਹਣਾ
ਸਾਂਹ ਲੈਣ ਵਿੱਚ ਦਿੱਕਤ ਹੋਣਾ ਹਾਰਟ ਫੇਲ ਹੋਣ ਦਾ ਇਕ ਗੰਭੀਰ ਇਸ਼ਾਰਾ ਹੋ ਸਕਦਾ ਹੈ। ਸ਼ੁਰੂ ਵਿੱਚ ਇਹ ਸਮੱਸਿਆ ਸਿਰਫ਼ ਜਦੋਂ ਸਰੀਰਕ ਐਕਟੀਵੀਟੀ ਕਰਦੇ ਹਾਂ, ਉਦੋਂ ਹੀ ਮਹਿਸੂਸ ਹੁੰਦੀ ਹੈ, ਜਿਵੇਂ ਕਿ ਸੀੜ੍ਹੀਆਂ ਚੜ੍ਹਦਿਆਂ ਸਾਂਹ ਚੜ੍ਹਣਾ। ਪਰ ਜਿਵੇਂ ਜਿਵੇਂ ਹਾਲਤ ਵਿਗੜਦੀ ਹੈ, ਤਾਂ ਵਿਅਕਤੀ ਨੂੰ ਆਰਾਮ ਕਰਦਿਆਂ ਵੀ ਸਾਂਹ ਚੜ੍ਹਣ ਦੀ ਸ਼ਿਕਾਇਤ ਹੋਣ ਲੱਗਦੀ ਹੈ। ਇੱਥੇ ਤੱਕ ਕਿ ਕੁਝ ਲੋਕਾਂ ਨੂੰ ਰਾਤ ਨੂੰ ਲੰਮਿਆਂ ਹੀ ਸਾਂਹ ਲੈਣ ਵਿੱਚ ਮੁਸ਼ਕਲ ਹੋ ਸਕਦੀ ਹੈ, ਜਿਸ ਕਰਕੇ ਉਨ੍ਹਾਂ ਦੀ ਨੀਂਦ ਵੀ ਵਾਰੀ-ਵਾਰੀ ਖਰਾਬ ਹੁੰਦੀ ਹੈ।
ਬਹੁਤ ਜ਼ਿਆਦਾ ਥਕਾਵਟ ਅਤੇ ਕਮਜ਼ੋਰੀ
ਜੇਕਰ ਤੁਸੀਂ ਬਿਨਾਂ ਕਿਸੇ ਭਾਰੀ ਕੰਮ ਦੇ ਵੀ ਲਗਾਤਾਰ ਥਕਾਵਟ ਮਹਿਸੂਸ ਕਰ ਰਹੇ ਹੋ, ਤਾਂ ਇਹ ਹਾਰਟ ਫੇਲ ਹੋਣ ਵੱਲ ਇਸ਼ਾਰਾ ਹੋ ਸਕਦਾ ਹੈ। ਅਸਲ 'ਚ, ਜਦੋਂ ਦਿਲ ਸਰੀਰ ਦੇ ਵੱਖ-ਵੱਖ ਹਿੱਸਿਆਂ ਤੱਕ ਪੂਰੀ ਮਾਤਰਾ ਵਿੱਚ ਖੂਨ ਨਹੀਂ ਪਹੁੰਚਾ ਪਾਉਂਦਾ, ਤਾਂ ਮਾਸਪੇਸ਼ੀਆਂ ਨੂੰ ਲੋੜੀਂਦੀ ਊਰਜਾ ਨਹੀਂ ਮਿਲਦੀ। ਇਸ ਕਾਰਨ ਸਰੀਰ ਵਿੱਚ ਥਕਾਵਟ ਅਤੇ ਕਮਜ਼ੋਰੀ ਬਣੀ ਰਹਿੰਦੀ ਹੈ। ਇਨ੍ਹਾਂ ਕਾਰਨਾਂ ਕਰਕੇ ਰੋਜ਼ਾਨਾ ਦੇ ਸਧਾਰਣ ਕੰਮ ਕਰਣੇ ਵੀ ਮੁਸ਼ਕਲ ਹੋ ਜਾਂਦੇ ਹਨ।
ਪੈਰਾਂ ਦੇ ਆਲੇ-ਦੁਆਲੇ ਸੋਜ ਆਉਣਾ
ਜਦੋਂ ਦਿਲ ਫੇਲ ਹੋਣ ਦੀ ਸਥਿਤੀ ਬਣਦੀ ਹੈ, ਤਾਂ ਸਰੀਰ ਵਿੱਚ ਪਾਣੀ ਇਕੱਠਾ ਹੋਣਾ ਸ਼ੁਰੂ ਹੋ ਜਾਂਦਾ ਹੈ। ਖ਼ਾਸ ਕਰਕੇ ਸਰੀਰ ਦੇ ਹੇਠਲੇ ਹਿੱਸੇ ਵਿੱਚ ਪਾਣੀ ਜੰਮਣ ਕਰਕੇ ਪੈਰਾਂ, ਅੱਡੀਆਂ ਅਤੇ ਪੇਟ ਵਿੱਚ ਸੋਜ ਆਉਣ ਲੱਗਦੀ ਹੈ। ਕਈ ਵਾਰ ਇਹ ਸੋਜ ਚਿਹਰੇ ਅਤੇ ਅੱਖਾਂ ਹੇਠਾਂ ਵੀ ਦਿਖਾਈ ਦੇ ਸਕਦੀ ਹੈ। ਇਸਦਾ ਮੁੱਖ ਕਾਰਨ ਇਹ ਹੁੰਦਾ ਹੈ ਕਿ ਦਿਲ ਕਿਡਨੀ ਤੱਕ ਢੰਗ ਨਾਲ ਖੂਨ ਨਹੀਂ ਪਹੁੰਚਾ ਪਾਂਦਾ, ਜਿਸ ਕਾਰਨ ਸਰੀਰ ਵਧੇਰੇ ਫਲੂਇਡ (ਤਰਲ ਪਦਾਰਥ) ਇਕੱਠਾ ਕਰਨਾ ਸ਼ੁਰੂ ਕਰ ਦਿੰਦਾ ਹੈ।
Disclaimer: ਖ਼ਬਰਾਂ ਵਿੱਚ ਦਿੱਤੀ ਗਈ ਕੁਝ ਜਾਣਕਾਰੀ ਮੀਡੀਆ ਰਿਪੋਰਟਾਂ 'ਤੇ ਅਧਾਰਤ ਹੈ। ਕਿਸੇ ਵੀ ਸੁਝਾਅ ਨੂੰ ਲਾਗੂ ਕਰਨ ਤੋਂ ਪਹਿਲਾਂ, ਤੁਹਾਨੂੰ ਸਬੰਧਤ ਮਾਹਿਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।
Check out below Health Tools-
Calculate Your Body Mass Index ( BMI )






















