(Source: ECI/ABP News)
Skin Care Tips: ਸੇਬ ਦੇ ਛਿਲਕਿਆਂ ਦੇ ਗਜ਼ਬ ਫਾਇਦੇ, ਇੰਝ ਕਰੋ ਸਕਿਨ ਦੇ ਲਈ ਵਰਤੋਂ, ਚਿਹਰਾ ਜਾਵੇਗਾ ਚਮਕ
Skin Care Tips: ਅੱਜ ਕੱਲ੍ਹ ਦੇ ਸਮੇਂ ਦੇ ਵਿੱਚ ਪ੍ਰਦੂਸ਼ਨ ਕਾਫੀ ਵੱਧ ਗਿਆ ਹੈ, ਜਦੋਂ ਵੀ ਘਰ ਤੋਂ ਬਾਹਰ ਨਿਕਲਦੇ ਹਾਂ ਤਾਂ ਇਸ ਪ੍ਰਦੂਸ਼ਨ ਦਾ ਸਿੱਧਾ ਅਸਰ ਚਿਹਰੇ ਦੀ ਚਮੜੀ ਉੱਤੇ ਹੁੰਦਾ ਹੈ। ਅੱਜ ਤੁਹਾਨੂੰ ਦੱਸਾਂਗੇ ਕਿ ਸੇਬ ਦੇ ਛਿਲਕਿਆਂ
![Skin Care Tips: ਸੇਬ ਦੇ ਛਿਲਕਿਆਂ ਦੇ ਗਜ਼ਬ ਫਾਇਦੇ, ਇੰਝ ਕਰੋ ਸਕਿਨ ਦੇ ਲਈ ਵਰਤੋਂ, ਚਿਹਰਾ ਜਾਵੇਗਾ ਚਮਕ benefits of apple peel for face will surprise you use it like this glowing and soft skin details inside Skin Care Tips: ਸੇਬ ਦੇ ਛਿਲਕਿਆਂ ਦੇ ਗਜ਼ਬ ਫਾਇਦੇ, ਇੰਝ ਕਰੋ ਸਕਿਨ ਦੇ ਲਈ ਵਰਤੋਂ, ਚਿਹਰਾ ਜਾਵੇਗਾ ਚਮਕ](https://feeds.abplive.com/onecms/images/uploaded-images/2024/07/20/78cb57b09d3570fa93db3a65766946b61721470775269700_original.jpg?impolicy=abp_cdn&imwidth=1200&height=675)
Skin Care Tips: ਜ਼ਿਆਦਾਤਰ ਲੋਕ ਚਿਹਰੇ 'ਤੇ ਮੁਹਾਂਸਿਆਂ ਤੋਂ ਪ੍ਰੇਸ਼ਾਨ ਰਹਿੰਦੇ ਹਨ। ਇਸ ਤੋਂ ਛੁਟਕਾਰਾ ਪਾਉਣ ਲਈ ਲੋਕ ਬਾਜ਼ਾਰ 'ਚ ਮੌਜੂਦ ਕਈ ਮਹਿੰਗੇ ਉਤਪਾਦਾਂ ਦੀ ਵਰਤੋਂ ਕਰਦੇ ਹਨ। ਇੰਨਾ ਹੀ ਨਹੀਂ ਕੁਝ ਲੋਕ ਡਾਕਟਰੀ ਇਲਾਜ ਦਾ ਵੀ ਸਹਾਰਾ ਲੈਂਦੇ ਹਨ ਪਰ ਹੁਣ ਤੁਸੀਂ ਘਰੇਲੂ ਉਪਾਅ ਅਜ਼ਮਾ ਕੇ ਆਪਣੇ ਚਿਹਰੇ ਨੂੰ ਚਮਕਦਾਰ ਅਤੇ ਖੂਬਸੂਰਤ ਬਣਾ ਸਕਦੇ ਹੋ।
ਅਸੀਂ ਸੇਬਾਂ ਬਾਰੇ ਗੱਲ ਕਰ ਰਹੇ ਹਾਂ। ਸਿਹਤ ਲਈ ਫਾਇਦੇਮੰਦ ਹੋਣ ਦੇ ਨਾਲ-ਨਾਲ ਇਹ ਚਮੜੀ ਲਈ ਵੀ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ। ਸੇਬ ਦੇ ਛਿਲਕੇ (apple peel) ਦੀ ਵਰਤੋਂ ਕਰਕੇ ਤੁਸੀਂ ਆਪਣੀ ਸਕਿਨ ਨੂੰ ਸਹੀ ਕਰ ਸਕਦੇ ਹੋ। ਆਓ ਜਾਣਦੇ ਹਾਂ ਸੇਬ ਦੇ ਛਿਲਕੇ ਦੀ ਵਰਤੋਂ ਕਿਵੇਂ ਕਰੀਏ।
ਇੰਝ ਸੇਬ ਦੇ ਛਿਲਕਿਆਂ ਤੋਂ ਤਿਆਰ ਕਰੋ ਫੇਸ ਪੈਕ
ਤੁਸੀਂ ਸੇਬ ਦੇ ਛਿਲਕਿਆਂ ਦਾ ਫੇਸ ਪੈਕ ਬਣਾ ਸਕਦੇ ਹੋ। ਇਸ ਦਾ ਫੇਸ ਪੈਕ ਬਣਾਉਣ ਲਈ ਸੇਬ ਦੇ ਛਿਲਕੇ ਨੂੰ ਕੁਝ ਦਿਨਾਂ ਲਈ ਧੁੱਪ 'ਚ ਸੁਕਾ ਲਓ, ਫਿਰ ਇਸ ਦਾ ਪਾਊਡਰ ਬਣਾ ਲਓ। ਹੁਣ ਇਸ ਵਿਚ ਦੋ ਚਮਚ ਸੇਬ ਪਾਊਡਰ, ਇਕ ਚਮਚ ਬਾਰੀਕ ਪੀਸਿਆ ਹੋਇਆ ਓਟਮੀਲ ਪਾਊਡਰ ਅਤੇ ਇਕ ਚਮਚ ਸ਼ਹਿਦ ਮਿਲਾ ਕੇ ਪੇਸਟ ਤਿਆਰ ਕਰੋ। ਇਸ ਪੇਸਟ ਨੂੰ 15 ਤੋਂ 20 ਮਿੰਟ ਤੱਕ ਚਿਹਰੇ 'ਤੇ ਲਗਾਓ ਅਤੇ ਹੌਲੀ-ਹੌਲੀ ਮਾਲਿਸ਼ ਕਰੋ।
ਇਸ ਤੋਂ ਬਾਅਦ ਆਪਣੇ ਚਿਹਰੇ ਨੂੰ ਸਾਫ਼ ਪਾਣੀ ਨਾਲ ਧੋ ਲਓ। ਇਸ ਤੋਂ ਇਲਾਵਾ ਤੁਸੀਂ ਸੇਬ ਦੇ ਛਿਲਕੇ ਤੋਂ ਇੱਕ ਹੋਰ ਫੇਸ ਪੈਕ ਬਣਾ ਸਕਦੇ ਹੋ। ਇਸ ਦੇ ਲਈ ਤੁਹਾਨੂੰ ਇੱਕ ਕਟੋਰੀ ਵਿੱਚ ਦੋ ਚਮਚ ਸੇਬ ਦੇ ਛਿਲਕੇ ਦਾ ਪਾਊਡਰ ਲੈਣਾ ਹੈ ਅਤੇ ਲੋੜ ਅਨੁਸਾਰ ਇਸ ਵਿੱਚ ਥੋੜ੍ਹਾ ਜਿਹਾ ਦੁੱਧ ਮਿਲਾ ਕੇ ਪੇਸਟ ਤਿਆਰ ਕਰਨਾ ਹੈ।
ਇਸ ਪੇਸਟ ਨੂੰ ਆਪਣੇ ਚਿਹਰੇ ਅਤੇ ਗਰਦਨ 'ਤੇ 15 ਤੋਂ 20 ਮਿੰਟ ਤੱਕ ਲਗਾਓ। ਇਸ ਤੋਂ ਬਾਅਦ ਆਪਣੇ ਚਿਹਰੇ ਨੂੰ ਸਾਫ਼ ਪਾਣੀ ਨਾਲ ਧੋ ਲਓ। ਇਸ ਫੇਸ ਪੈਕ 'ਚ ਤੁਸੀਂ ਦੋ ਚਮਚ ਬਟਰ ਮਿਲਕ ਵੀ ਪਾ ਸਕਦੇ ਹੋ। ਇਹ ਚਮੜੀ ਲਈ ਵੀ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ।
ਸੇਬ ਦੇ ਛਿਲਕੇ ਦੇ ਫਾਇਦੇ (Benefits of apple peel)
ਜੇਕਰ ਤੁਸੀਂ ਸੇਬ ਦੇ ਛਿਲਕੇ ਤੋਂ ਬਣੇ ਫੇਸ ਪੈਕ ਦੀ ਵਰਤੋਂ ਕਰਦੇ ਹੋ, ਤਾਂ ਇਹ ਚਿਹਰੇ ਨੂੰ ਨਰਮ ਅਤੇ ਚਮਕਦਾਰ ਬਣਾਉਂਦਾ ਹੈ। ਸੇਬ ਦੇ ਛਿਲਕੇ ਵਿੱਚ ਵਿਟਾਮਿਨ ਏ, ਸੀ, ਈ ਅਤੇ ਕੇ ਭਰਪੂਰ ਮਾਤਰਾ ਵਿੱਚ ਪਾਇਆ ਜਾਂਦਾ ਹੈ, ਜੋ ਚਮੜੀ ਨੂੰ ਨਮੀ ਦੇਣ ਵਿੱਚ ਬਹੁਤ ਮਦਦ ਕਰਦਾ ਹੈ ਅਤੇ ਦਾਗ-ਧੱਬੇ ਅਤੇ ਮੁਹਾਂਸੇ ਤੋਂ ਵੀ ਛੁਟਕਾਰਾ ਦਵਾਉਂਦਾ ਹੈ। ਇੰਨਾ ਹੀ ਨਹੀਂ, ਸੇਬ ਦੇ ਛਿਲਕੇ ਦੀ ਵਰਤੋਂ ਕਰਕੇ ਤੁਸੀਂ ਅੱਖਾਂ ਦੇ ਹੇਠਾਂ ਕਾਲੇ ਘੇਰਿਆਂ ਤੋਂ ਵੀ ਛੁਟਕਾਰਾ ਪਾ ਸਕਦੇ ਹੋ।
ਹੋਰ ਪੜ੍ਹੋ : ਦੁਬਲੇ ਪਤਲੇ ਲੋਕਾਂ ਦੇ ਲਈ ਫਾਇਦੇਮੰਦ ਛੱਲੀ ਦਾ ਸੇਵਨ, ਇੰਝ ਕਰੋ ਡਾਇਟ ‘ਚ ਸ਼ਾਮਿਲ
Disclaimer: ਖ਼ਬਰਾਂ ਵਿੱਚ ਦਿੱਤੀ ਗਈ ਕੁਝ ਜਾਣਕਾਰੀ ਮੀਡੀਆ ਰਿਪੋਰਟਾਂ 'ਤੇ ਅਧਾਰਤ ਹੈ। ਕਿਸੇ ਵੀ ਸੁਝਾਅ ਨੂੰ ਲਾਗੂ ਕਰਨ ਤੋਂ ਪਹਿਲਾਂ, ਤੁਹਾਨੂੰ ਸਬੰਧਤ ਮਾਹਿਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।
Check out below Health Tools-
Calculate Your Body Mass Index ( BMI )
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)