Makki Di Roti Benefits: ਮੱਕੀ ਦੀ ਰੋਟੀ ਖਾਣ ਨਾਲ ਮਿਲਦੇ ਗਜ਼ਬ ਦੇ ਫਾਇਦੇ, ਅਨੀਮੀਆ ਤੋਂ ਲੈ ਕੇ ਡਾਇਬੀਟੀਜ਼ ਲਈ ਰਾਮਬਾਣ
Makki Di Roti: ਮੱਕੀ ਦੀ ਰੋਟੀ ਦੇ ਵਿੱਚ ਆਇਰਨ, ਫਾਸਫੋਰਸ, ਕਾਪਰ, ਸੇਲੇਨੀਅਮ, ਵਿਟਾਮਿਨ-ਏ, ਮੈਂਗਨੀਜ਼, ਪੋਟਾਸ਼ੀਅਮ, ਜ਼ਿੰਕ ਅਤੇ ਹੋਰ ਐਂਟੀ-ਆਕਸੀਡੈਂਟ ਹੁੰਦੇ ਹਨ। ਜਿਸ ਦੇ ਸੇਵਨ ਨਾਲ ਸਰੀਰ ਨੂੰ ਕਈ ਫਾਇਦੇ ਮਿਲਦੇ ਹਨ।
Makki Di Roti Benefits: ਪੀਲੇ ਰੰਗ ਦੀ ਮੱਕੀ ਦੀ ਰੋਟੀ ਸਿਹਤ ਲਈ ਵਰਦਾਨ ਹੈ। ਮੱਕੀ ਦੀ ਰੋਟੀ (Makki Di Roti) ਦੇ ਵਿੱਚ ਆਇਰਨ, ਫਾਸਫੋਰਸ, ਕਾਪਰ, ਸੇਲੇਨੀਅਮ, ਵਿਟਾਮਿਨ-ਏ, ਮੈਂਗਨੀਜ਼, ਪੋਟਾਸ਼ੀਅਮ, ਜ਼ਿੰਕ ਅਤੇ ਹੋਰ ਐਂਟੀ-ਆਕਸੀਡੈਂਟ ਹੁੰਦੇ ਹਨ। ਜਿਸ ਦੇ ਸੇਵਨ ਨਾਲ ਸਰੀਰ (body) ਨੂੰ ਕਈ ਫਾਇਦੇ ਮਿਲਦੇ ਹਨ। ਆਓ ਜਾਣਦੇ ਹਾਂ ਮੱਕੀ ਦੀ ਰੋਟੀ ਖਾਣ ਨਾਲ ਮਿਲਣ ਵਾਲੇ ਫਾਇਦਿਆਂ ਬਾਰੇ...
ਖੂਨ ਦੀ ਕਮੀ ਪੂਰੀ- ਜਿਨ੍ਹਾਂ ਲੋਕਾਂ ਦੇ ਵਿੱਚ ਖੂਨ ਦੀ ਕਮੀ ਹੁੰਦੀ ਹੈ, ਉਨ੍ਹਾਂ ਦੇ ਲਈ ਮੱਕੀ ਦੀ ਰੋਟੀ ਰਾਮਬਾਣ ਹੈ। ਸਰੀਰ ਵਿੱਚ ਅਨੀਮੀਆ ਨੂੰ ਠੀਕ ਕਰਨ ਲਈ ਮੱਕੀ ਦੀ ਰੋਟੀ ਦਾ ਸੇਵਨ ਵੀ ਕੀਤਾ ਜਾ ਸਕਦਾ ਹੈ। ਜਿਨ੍ਹਾਂ ਲੋਕਾਂ ਨੂੰ ਕਣਕ ਤੋਂ ਐਲਰਜ਼ੀ ਹੁੰਦੀ ਹੈ, ਉਹ ਲੋਕ ਵੀ ਮੱਕੀ ਦੀ ਰੋਟੀ ਖਾ ਸਕਦੇ ਹਨ। ਕਣਕ ਦੀ ਰੋਟੀ ਨਾਲੋਂ ਮੱਕੀ ਦੀ ਰੋਟੀ ਹਜ਼ਮ ਕਰਨੀ ਸੌਖੀ ਹੁੰਦੀ ਹੈ। ਇਸ ਤੋਂ ਇਲਾਵਾ, ਇਸ ਵਿਚ ਮੌਜੂਦ ਜ਼ਿੰਕ, ਆਇਰਨ ਅਤੇ ਬੀਟਾ-ਕੈਰੋਟੀਨ ਵਰਗੇ ਪੋਸ਼ਕ ਤੱਤ ਸਰੀਰ ਵਿਚ ਲਾਲ ਰਕਤਾਣੂਆਂ ਦੇ ਵਾਧੇ ਵਿਚ ਮਹੱਤਵਪੂਰਣ ਭੂਮਿਕਾ ਨਿਭਾਉਂਦੇ ਹਨ। ਜਿਸ ਨਾਲ ਸਰੀਰ 'ਚ ਖੂਨ ਦੀ ਕਮੀ ਦੂਰ ਹੁੰਦੀ ਹੈ ਅਤੇ ਵਿਅਕਤੀ ਨੂੰ ਅਨੀਮੀਆ ਦੀ ਸਮੱਸਿਆ ਤੋਂ ਰਾਹਤ ਮਿਲਦੀ ਹੈ।
ਇਮਿਊਨਿਟੀ -ਸਰਦੀਆਂ ਵਿੱਚ ਇਮਿਊਨਿਟੀ ਕਮਜ਼ੋਰ ਹੋਣ ਕਾਰਨ ਲੋਕ ਜ਼ਿਆਦਾ ਬਿਮਾਰ ਹੋ ਜਾਂਦੇ ਹਨ। ਪਰ ਇਸ ਮੌਸਮ ਵਿੱਚ ਮੱਕੀ ਦਾ ਸੇਵਨ ਤੁਹਾਡੀ ਇਮਿਊਨਿਟੀ ਨੂੰ ਮਜ਼ਬੂਤ ਕਰ ਸਕਦਾ ਹੈ ਅਤੇ ਤੁਹਾਨੂੰ ਬਿਮਾਰ ਹੋਣ ਤੋਂ ਬਚਾ ਸਕਦਾ ਹੈ। ਮੱਕੀ ਵਿੱਚ ਮੌਜੂਦ ਜ਼ਿੰਕ ਅਤੇ ਵਿਟਾਮਿਨ ਇਮਿਊਨਿਟੀ ਨੂੰ ਮਜ਼ਬੂਤ ਰੱਖਣ ਵਿੱਚ ਮਦਦ ਕਰਦੇ ਹਨ।
ਸਰੀਰ ਨੂੰ ਗਰਮੀ ਪ੍ਰਦਾਨ- ਸਰਦੀਆਂ ਵਿੱਚ ਸਰੀਰ ਦਾ ਤਾਪਮਾਨ ਘੱਟ ਹੋਣ ਕਾਰਨ ਵਿਅਕਤੀ ਨੂੰ ਜ਼ਿਆਦਾ ਠੰਢ ਮਹਿਸੂਸ ਹੁੰਦੀ ਹੈ। ਅਜਿਹੀ ਸਥਿਤੀ ਵਿੱਚ, ਸਰੀਰ ਨੂੰ ਗਰਮ ਰੱਖਣ ਲਈ ਗਰਮ ਸੁਭਾਅ ਵਾਲੀਆਂ ਚੀਜ਼ਾਂ ਦਾ ਸੇਵਨ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ। ਮੱਕੀ ਦਾ ਸੁਭਾਅ ਗਰਮ ਹੁੰਦਾ ਹੈ, ਜਿਸ ਕਾਰਨ ਸਰੀਰ ਗਰਮ ਰਹਿੰਦਾ ਹੈ।
ਕਬਜ਼ ਤੋਂ ਰਾਹਤ-ਮੱਕੀ ਵਿੱਚ ਮੌਜੂਦ ਫਾਈਬਰ ਸਹੀ ਪਾਚਨ ਵਿੱਚ ਮਦਦ ਕਰਦਾ ਹੈ ਅਤੇ ਸਰੀਰ ਵਿੱਚੋਂ ਹਾਨੀਕਾਰਕ ਤੱਤਾਂ ਨੂੰ ਬਾਹਰ ਕੱਢਦਾ ਹੈ। ਜਿਸ ਨਾਲ ਕਬਜ਼ ਦੀ ਸਮੱਸਿਆ ਤੋਂ ਰਾਹਤ ਮਿਲਦੀ ਹੈ।
ਬਲੱਡ ਸ਼ੂਗਰ ਕੰਟਰੋਲ- ਸਰਦੀਆਂ ਵਿੱਚ, ਖੁਰਾਕ ਵਿੱਚ ਤਬਦੀਲੀ ਅਤੇ ਘੱਟ ਸਰੀਰਕ ਗਤੀਵਿਧੀਆਂ ਦੇ ਕਾਰਨ ਬਲੱਡ ਸ਼ੂਗਰ ਵਧਣ ਦੀ ਸੰਭਾਵਨਾ ਵੱਧ ਜਾਂਦੀ ਹੈ। ਅਜਿਹੀ ਸਥਿਤੀ 'ਚ ਮੱਕੀ ਦਾ ਸੇਵਨ ਕਰਨਾ ਫਾਇਦੇਮੰਦ ਹੋ ਸਕਦਾ ਹੈ। ਮੱਕੀ ਵਿੱਚ ਫਾਈਬਰ ਭਰਪੂਰ ਮਾਤਰਾ ਵਿੱਚ ਹੁੰਦਾ ਹੈ, ਜੋ ਇਨਸੁਲਿਨ ਸੰਤੁਲਨ ਬਣਾਈ ਰੱਖਣ ਵਿੱਚ ਮਦਦ ਕਰਦਾ ਹੈ। ਜਿਸ ਨਾਲ ਖੂਨ 'ਚ ਸ਼ੂਗਰ ਲੈਵਲ ਕੰਟਰੋਲ 'ਚ ਰਹਿੰਦਾ ਹੈ।
ਭਾਰ ਘਟਾਉਣ 'ਚ ਮਦਦਗਾਰ- ਮੱਕੀ ਦੀ ਰੋਟੀ ਦਾ ਸੇਵਨ ਕਰਨ ਨਾਲ ਨਾ ਸਿਰਫ਼ ਸਰੀਰ ਵਿੱਚ ਊਰਜਾ ਬਣੀ ਰਹਿੰਦੀ ਹੈ ਸਗੋਂ ਪੇਟ ਵੀ ਲੰਬੇ ਸਮੇਂ ਤੱਕ ਭਰਿਆ ਰਹਿੰਦਾ ਹੈ। ਜਿਸ ਕਾਰਨ ਵਿਅਕਤੀ ਨੂੰ ਵਾਰ-ਵਾਰ ਭੁੱਖ ਨਹੀਂ ਲੱਗਦੀ ਅਤੇ ਉਹ ਵਾਰ-ਵਾਰ ਖਾਣਾ ਖਾਣ ਤੋਂ ਪਰਹੇਜ਼ ਕਰਦਾ ਹੈ, ਜਿਸ ਨਾਲ ਭਾਰ ਘਟਾਉਣ 'ਚ ਮਦਦ ਮਿਲਦੀ ਹੈ।
ਇਸ ਆਸਾਨ ਢੰਗ ਨਾਲ ਘਰ ‘ਚ ਕਰੋ ਤਿਆਰ-
ਮੱਕੀ ਦੀ ਰੋਟੀ ਬਣਾਉਣ ਲਈ ਆਟੇ ਨੂੰ ਹਮੇਸ਼ਾ ਗਰਮ ਪਾਣੀ 'ਚ ਗੁੰਨ੍ਹੋ। ਗਰਮ ਪਾਣੀ ਵਿੱਚ ਆਟੇ ਨੂੰ ਗੁੰਨਣ ਨਾਲ ਰੋਟੀਆਂ ਲਚਕੀਲੀਆਂ ਅਤੇ ਰੋਲ ਕਰਨ ਵਿੱਚ ਆਸਾਨ ਹੋ ਜਾਂਦੀਆਂ ਹਨ। ਧਿਆਨ ਰਹੇ ਕਿ ਮੱਕੀ ਦਾ ਆਟਾ ਥੋੜ੍ਹਾ ਮੋਟਾ ਜਿਹਾ ਹੋਵੇ, ਇਸ ਲਈ ਇਸ ਦੇ ਲਈ ਗਰਮ ਪਾਣੀ ਸਭ ਤੋਂ ਵਧੀਆ ਵਿਕਲਪ ਹੈ। ਰੋਟੀਆਂ ਨੂੰ ਰੋਲ ਕਰਦੇ ਸਮੇਂ ਆਪਣੇ ਹੱਥਾਂ 'ਤੇ ਥੋੜ੍ਹਾ ਜਿਹਾ ਘਿਓ ਲਗਾਓ ਅਤੇ ਆਟੇ ਨੂੰ ਪਾਣੀ ਨਾਲ ਦੁਬਾਰਾ ਗਰੀਸ ਕਰੋ। ਇਸ ਤਰ੍ਹਾਂ ਕਰਨ ਨਾਲ ਇਹ ਰੋਟੀਆਂ ਬਣਾਉਂਦੇ ਸਮੇਂ ਤੁਹਾਡੇ ਹੱਥਾਂ 'ਤੇ ਨਹੀਂ ਚਿਪਕਦੀ ਹੈ। ਜੇ ਹੋ ਸਕਦੇ ਤਾਂ ਮਿੱਟੀ ਦੇ ਚੁੱਲ੍ਹੇ ਉੱਤੇ ਬਣੀ ਮਿੱਕੀ ਦੀ ਰੋਟੀ ਖਾਓ, ਇਸ ਨਾਲ ਸਰੀਰ ਨੂੰ ਜ਼ਿਆਦਾ ਫਾਇਦੇ ਮਿਲਦੇ ਹਨ।
Check out below Health Tools-
Calculate Your Body Mass Index ( BMI )