(Source: ECI/ABP News)
Radish Ayurvedic Tips: ਜਾਣੋ ਸਰਦੀਆਂ ਵਿੱਚ ਮੂਲੀ ਕਦੋਂ ਖਾਣੀ ਚਾਹੀਦੀ ਹੈ ਤੇ ਕਦੋਂ ਨਹੀਂ... ਆਯੁਰਵੇਦ ਕੀ ਕਹਿੰਦਾ ਹੈ?
Radish:ਮੂਲੀ 'ਚ ਵਿਟਾਮਿਨ C, ਵਿਟਾਮਿਨ B6, ਰਿਬੋਫਲੇਵਿਨ, ਨਿਆਸੀਨ, ਫੋਲੇਟ, ਪੋਟਾਸ਼ੀਅਮ, ਆਇਰਨ, ਮੈਂਗਨੀਜ਼, ਫਾਈਬਰ ਅਤੇ ਸ਼ੂਗਰ ਚੰਗੀ ਮਾਤਰਾ ਵਿੱਚ ਪਾਏ ਜਾਂਦੇ ਹਨ। ਇਹੀ ਕਾਰਨ ਹੈ ਕਿ ਠੰਡੇ ਮੌਸਮ 'ਚ ਮੂਲੀ ਖਾਣਾ ਫਾਇਦੇਮੰਦ ਮੰਨਿਆ ਜਾਂਦਾ ਹੈ।
![Radish Ayurvedic Tips: ਜਾਣੋ ਸਰਦੀਆਂ ਵਿੱਚ ਮੂਲੀ ਕਦੋਂ ਖਾਣੀ ਚਾਹੀਦੀ ਹੈ ਤੇ ਕਦੋਂ ਨਹੀਂ... ਆਯੁਰਵੇਦ ਕੀ ਕਹਿੰਦਾ ਹੈ? best time to eat muli radish know to ayurvedic expert health care news Radish Ayurvedic Tips: ਜਾਣੋ ਸਰਦੀਆਂ ਵਿੱਚ ਮੂਲੀ ਕਦੋਂ ਖਾਣੀ ਚਾਹੀਦੀ ਹੈ ਤੇ ਕਦੋਂ ਨਹੀਂ... ਆਯੁਰਵੇਦ ਕੀ ਕਹਿੰਦਾ ਹੈ?](https://feeds.abplive.com/onecms/images/uploaded-images/2023/11/22/661eb20c45dcb3a8beb63c59b33715df1700620659092700_original.jpg?impolicy=abp_cdn&imwidth=1200&height=675)
Radish Ayurvedic Tips : ਸਰਦੀਆਂ ਦੇ ਮੌਸਮ ਵਿੱਚ ਹਰੀਆਂ-ਹਰੀਆਂ ਸਬਜ਼ੀਆਂ ਖੂਬ ਬਾਜ਼ਾਰਾਂ ਦੇ ਵਿੱਚ ਆਉਂਦੀਆਂ ਹਨ। ਪੰਜਾਬ ਦੇ ਵਿੱਚ ਲੋਕ ਸਰਦੀਆਂ ਆਉਣ ਤੇ ਖੂਬ ਪਰਾਂਠੇ ਖਾਉਂਦੇ ਹਨ। ਕਿਉਂਕਿ ਮੂਲੀ, ਗੋਭੀ, ਮੇਥੀ ਆਦਿ ਜਿਨ੍ਹਾਂ ਦੇ ਨਾਲ ਭਰਵੇਂ ਪਰਾਂਠੇ ਬਣਾਏ ਜਾਂਦੇ ਹਨ। ਸਰਦੀਆਂ ਵਿੱਚ ਮੂਲੀ ਸਿਹਤ ਨੂੰ ਕਈ ਤਰ੍ਹਾਂ ਨਾਲ ਲਾਭ ਪਹੁੰਚਾਉਂਦੀ ਹੈ। ਇਸ ਨੂੰ ਖਾਣ ਨਾਲ ਇਮਿਊਨਿਟੀ ਮਜ਼ਬੂਤ ਹੁੰਦੀ ਹੈ ਅਤੇ ਸਰਦੀ-ਖਾਂਸੀ ਵਰਗੀਆਂ ਸਮੱਸਿਆਵਾਂ ਤੋਂ ਬਚਿਆ ਜਾ ਸਕਦਾ ਹੈ। ਮੂਲੀ ਬਹੁਤ ਹੀ ਸਵਾਦਿਸ਼ਟ ਅਤੇ ਫਾਇਦੇਮੰਦ ਹੁੰਦੀ ਹੈ ਪਰ ਇਹ ਕੁਝ ਲੋਕਾਂ ਲਈ ਨੁਕਸਾਨਦਾਇਕ ਵੀ ਹੋ ਸਕਦੀ ਹੈ। ਅਜਿਹਾ ਇਸ ਲਈ ਕਿਉਂਕਿ ਬਹੁਤ ਸਾਰੇ ਲੋਕਾਂ ਨੂੰ ਮੂਲੀ ਖਾਣ ਦਾ ਸਹੀ ਸਮਾਂ ਨਹੀਂ ਪਤਾ ਹੁੰਦਾ। ਆਯੁਰਵੇਦ ਵਿੱਚ ਮੂਲੀ ਬਾਰੇ ਕੁਝ ਮਹੱਤਵਪੂਰਨ ਗੱਲਾਂ ਦੱਸੀਆਂ ਗਈਆਂ ਹਨ। ਆਓ ਜਾਣਦੇ ਹਾਂ ਉਨ੍ਹਾਂ ਬਾਰੇ...
ਕਿੰਨੀ ਫਾਇਦੇਮੰਦ ਹੈ ਮੂਲੀ?
ਮੂਲੀ ਵਿੱਚ ਵਿਟਾਮਿਨ ਸੀ, ਵਿਟਾਮਿਨ ਬੀ6, ਰਿਬੋਫਲੇਵਿਨ, ਨਿਆਸੀਨ, ਫੋਲੇਟ, ਪੋਟਾਸ਼ੀਅਮ, ਆਇਰਨ, ਮੈਂਗਨੀਜ਼, ਫਾਈਬਰ ਅਤੇ ਸ਼ੂਗਰ ਚੰਗੀ ਮਾਤਰਾ ਵਿੱਚ ਪਾਏ ਜਾਂਦੇ ਹਨ। ਇਹੀ ਕਾਰਨ ਹੈ ਕਿ ਠੰਡੇ ਮੌਸਮ 'ਚ ਮੂਲੀ ਖਾਣਾ ਫਾਇਦੇਮੰਦ ਮੰਨਿਆ ਜਾਂਦਾ ਹੈ। ਇਸ ਦੇ ਸੇਵਨ ਨਾਲ ਅਨੀਮੀਆ ਨੂੰ ਠੀਕ ਕੀਤਾ ਜਾ ਸਕਦਾ ਹੈ ਅਤੇ ਭਾਰ ਵੀ ਕੰਟਰੋਲ ਕੀਤਾ ਜਾਂਦਾ ਹੈ।
ਮੂਲੀ ਖਾਣ ਦੇ ਨੁਕਸਾਨ
ਆਯੁਰਵੇਦ ਵਿੱਚ ਕਿਹਾ ਗਿਆ ਹੈ ਕਿ ਮੂਲੀ ਗਰਮ ਸੁਭਾਅ ਦੀ ਹੁੰਦੀ ਹੈ। ਇਸ ਲਈ ਜਿਨ੍ਹਾਂ ਲੋਕਾਂ ਨੂੰ ਭੁੱਖ ਠੀਕ ਨਹੀਂ ਲੱਗਦੀ ਉਨ੍ਹਾਂ ਨੂੰ ਮੂਲੀ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਕਿਉਂਕਿ ਅਜਿਹੀ ਸਥਿਤੀ 'ਚ ਗੈਸਟਿਕ ਦੀ ਸਮੱਸਿਆ ਵਧ ਸਕਦੀ ਹੈ। ਮਾਹਰਾਂ ਦੇ ਮੁਤਾਬਕ ਜੇਕਰ ਕਿਸੇ ਦਾ ਪੇਟ ਸੁੱਕਾ ਹੋ ਜਾਂਦਾ ਹੈ ਤਾਂ ਉਸ ਨੂੰ ਵੀ ਮੂਲੀ ਨਹੀਂ ਖਾਣੀ ਚਾਹੀਦੀ। ਜਿਨ੍ਹਾਂ ਲੋਕਾਂ ਨੂੰ ਗੈਸ ਦੀ ਸਮੱਸਿਆ ਹੈ, ਉਹ ਘਿਓ ਦੇ ਨਾਲ ਮੂਲੀ ਖਾ ਸਕਦੇ ਹਨ। ਕੱਚੀ ਮੂਲੀ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ, ਨਹੀਂ ਤਾਂ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਵਧ ਸਕਦੀਆਂ ਹਨ।
ਹੋਰ ਪੜ੍ਹੋ : ਸਰਦੀਆਂ 'ਚ ਖਾਓ ਇਹ ਸੁੱਕੇ ਮੇਵੇ, ਤੁਹਾਨੂੰ ਠੰਡ ਘੱਟ ਮਹਿਸੂਸ ਹੋਵੇਗੀ ਅਤੇ ਰਹੋਗੇ ਬਿਲਕੁਲ ਫਿੱਟ
ਮੂਲੀ ਨੂੰ ਕਦੋਂ ਖਾਣਾ ਚਾਹੀਦਾ ਹੈ?
ਮਾਹਿਰਾਂ ਅਨੁਸਾਰ ਮੂਲੀ ਦਾ ਸੇਵਨ ਕਦੇ ਵੀ ਖਾਲੀ ਪੇਟ ਨਹੀਂ ਕਰਨਾ ਚਾਹੀਦਾ। ਰਾਤ ਨੂੰ ਵੀ ਮੂਲੀ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਜੇਕਰ ਤੁਸੀਂ ਮੂਲੀ ਦਾ ਬਿਹਤਰ ਫਾਇਦਾ ਉਠਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਇਸ ਦਾ ਸੇਵਨ ਹਮੇਸ਼ਾ ਸਰਦੀਆਂ 'ਚ ਹੀ ਕਰਨਾ ਚਾਹੀਦਾ ਹੈ। ਸੂਰਜ 'ਚ ਬੈਠ ਕੇ ਮੂਲੀ ਖਾਣਾ ਫਾਇਦੇਮੰਦ ਹੋ ਸਕਦਾ ਹੈ। ਇਸਦਾ ਮਤਲਬ ਹੈ ਕਿ ਦੁਪਹਿਰ ਨੂੰ ਮੂਲੀ ਖਾਣਾ ਸਭ ਤੋਂ ਵਧੀਆ ਹੋ ਸਕਦਾ ਹੈ।
ਮੂਲੀ ਖਾਣ ਤੋਂ ਪਹਿਲਾਂ ਧਿਆਨ ਦਿਓ
ਮੂਲੀ ਨੂੰ ਹੋਰ ਕੱਚੀਆਂ ਸਬਜ਼ੀਆਂ ਦੇ ਨਾਲ ਖਾਓ।
ਜ਼ਿਆਦਾ ਪੱਕੀ ਮੂਲੀ ਖਾਣ ਤੋਂ ਪਰਹੇਜ਼ ਕਰੋ।
ਕਦੇ ਵੀ ਇੱਕ ਥਾਂ 'ਤੇ ਬੈਠ ਕੇ ਮੂਲੀ ਨਾ ਖਾਓ, ਤੁਰਦੇ ਫਿਰਦੇ ਮੂਲੀ ਨੂੰ ਖਾਉਣਾ ਚਾਹੀਦਾ ਹੈ, ਜਿਸ ਨਾਲ ਇਹ ਚੰਗੀ ਤਰ੍ਹਾਂ ਹਜ਼ਮ ਹੋ ਜਾਂਦੀ ਹੈ।
ਮੂਲੀ ਖਾਣ ਤੋਂ ਬਾਅਦ ਦੁੱਧ ਨਹੀਂ ਪੀਣਾ ਚਾਹੀਦਾ।
Disclaimer: ਇਸ ਲੇਖ ਵਿਚ ਦੱਸੇ ਗਏ ਤਰੀਕਿਆਂ ਅਤੇ ਸੁਝਾਵਾਂ ਨੂੰ ਅਪਣਾਉਣ ਤੋਂ ਪਹਿਲਾਂ,ਕਿਸੇ ਡਾਕਟਰ ਜਾਂ ਸਬੰਧਤ ਮਾਹਰ ਦੀ ਸਲਾਹ ਜ਼ਰੂਰ ਲਓ।
Check out below Health Tools-
Calculate Your Body Mass Index ( BMI )
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)