Makki Ki Roti Side Effects: ਮੱਕੀ ਦੀ ਰੋਟੀ ਦੇ ਸਿਰਫ ਫਾਇਦੇ ਹੀ ਨਹੀਂ ਸਗੋਂ ਨੁਕਸਾਨ ਵੀ ਹੁੰਦੇ, ਜਾਣੋ ਕਿਹੜੇ ਲੋਕਾਂ ਨੂੰ ਭੁੱਲ ਕੇ ਨਹੀਂ ਖਾਣੀ ਚਾਹੀਦੀ
Health Tips:ਮੱਕੀ ਦੇ ਆਟੇ ਤੋਂ ਬਣੀਆਂ ਰੋਟੀਆਂ ਬਹੁਤ ਫਾਇਦੇਮੰਦ ਹੁੰਦੀਆਂ ਹਨ ਪਰ ਇਸ ਦੇ ਕਈ ਮਾੜੇ ਪ੍ਰਭਾਵ ਵੀ ਹੁੰਦੇ ਹਨ। ਕੁੱਝ ਲੋਕਾਂ ਨੂੰ ਇਸ ਰੋਟੀ ਨੂੰ ਖਾਣ ਤੋਂ ਪ੍ਰਹੇਜ਼ ਕਰਨਾ ਚਾਹੀਦਾ ਹੈ। ਆਓ ਜਾਣਦੇ ਹਾਂ ਇਸ ਦੇ ਸੇਵਨ ਨਾਲ ਹੋਣ ਵਾਲੇ..
Makki Ki Roti Side Effects: ਸਰਦੀਆਂ ਦੇ ਮੌਸਮ ਵਿੱਚ ਮੱਕੀ ਦੀ ਰੋਟੀ ਅਤੇ ਸਰ੍ਹੋਂ ਦਾ ਸਾਗ ਬਹੁਤ ਪਸੰਦ ਕੀਤਾ ਜਾਂਦਾ ਹੈ। ਭਾਵੇਂ ਸਰਦੀ ਹੁਣ ਜਾਣ ਵਾਲੀ ਹੈ ਪਰ ਫਿਰ ਵੀ ਮੱਕੀ ਦੀ ਰੋਟੀ ਦਾ ਲੁਤਫ ਲੈਣਾ ਬੰਦ ਨਹੀਂ ਹੁੰਦਾ। ਮੱਕੀ ਦੀ ਰੋਟੀ ਨੂੰ ਵਿਦੇਸ਼ ਵਿੱਚ ਬੈਠੇ ਭਾਰਤੀ ਵੀ ਖੂਬ ਪਸੰਦ ਕਰਦੇ ਹਨ। ਜੇ ਗੱਲ ਕਰੀਏ ਤਾਂ ਪੰਜਾਬੀਆਂ ਨੂੰ ਮੱਕੀ ਦੀ ਰੋਟੀ ਜ਼ਿਆਦਾ ਪਸੰਦ ਹੁੰਦੀ ਹੈ। ਜੇਕਰ ਮਿੱਟੀ ਦੇ ਚੁੱਲ੍ਹਾ ਉੱਤੇ ਬਣੀ ਮੱਕੀ ਦੀ ਰੋਟੀ ਖਾਈ ਜਾਵੇ ਤਾਂ ਉਸ ਦਾ ਸੁਆਦ ਹੀ ਵੱਖਰਾ ਹੁੰਦਾ ਹੈ। ਮੱਕੀ ਦੀ ਰੋਟੀ ਅਤੇ ਸਰ੍ਹੋਂ ਦਾ ਸਾਗ ਖਾਣ ਨਾਲ ਕਈ ਸਿਹਤ ਲਾਭ ਹੁੰਦੇ ਹਨ। ਹਾਲਾਂਕਿ ਇਸ ਦਾ ਸੇਵਨ ਕਰਨ ਤੋਂ ਪਹਿਲਾਂ ਕੁੱਝ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ, ਨਹੀਂ ਤਾਂ ਇਸ ਦੇ ਮਾੜੇ ਪ੍ਰਭਾਵ ਹੋ (Makki Ki Roti Side Effects) ਸਕਦੇ ਹਨ। ਕਿਉਂਕਿ ਕੁੱਝ ਸਥਿਤੀਆਂ ਵਿੱਚ, ਮੱਕੀ ਜਾਂ ਮੱਕੀ ਦੇ ਆਟੇ ਦੀਆਂ ਰੋਟੀਆਂ ਖਾਣ ਨਾਲ ਵੀ ਮਾੜੇ ਪ੍ਰਭਾਵ ਹੋ ਸਕਦੇ ਹਨ। ਆਓ ਜਾਣਦੇ ਹਾਂ ਕਿ ਕਿਹੜੇ ਲੋਕਾਂ ਨੂੰ ਇਸ ਦਾ ਸੇਵਨ ਨਹੀਂ ਕਰਨਾ ਚਾਹੀਦਾ ਹੈ।
ਮੱਕੀ ਦੀ ਰੋਟੀ ਦੇ ਫਾਇਦੇ
- ਡਾਇਟਰੀ ਫਾਈਬਰ ਨਾਲ ਭਰਪੂਰ ਆਟਾ ਮੈਟਾਬੋਲਿਜ਼ਮ ਨੂੰ ਸੁਧਾਰਦਾ ਹੈ।
- ਮੱਕੀ 'ਚ ਆਇਰਨ ਦੀ ਮੌਜੂਦਗੀ ਕਮਜ਼ੋਰੀ ਨੂੰ ਦੂਰ ਕਰਦੀ ਹੈ।
- ਵਿਟਾਮਿਨ ਬੀ ਲੈਣ ਨਾਲ ਬਲੱਡ ਪ੍ਰੈਸ਼ਰ ਕੰਟਰੋਲ ਹੁੰਦਾ ਹੈ।
- ਕਬਜ਼ ਦੀ ਸਮੱਸਿਆ ਨੂੰ ਦੂਰ ਕਰਨ 'ਚ ਮੱਕੀ ਦੀ ਰੋਟੀ ਫਾਇਦੇਮੰਦ ਹੁੰਦੀ ਹੈ।
- ਮੱਕੀ ਦੀ ਰੋਟੀ ਖਾਣ ਨਾਲ ਕੋਲੈਸਟ੍ਰਾਲ ਦਾ ਪੱਧਰ ਵੀ ਘੱਟ ਹੋ ਸਕਦਾ ਹੈ।
- ਮੱਕੀ ਦੀ ਰੋਟੀ ਦਿਲ ਦੀ ਸਿਹਤ ਲਈ ਫਾਇਦੇਮੰਦ ਹੁੰਦੀ ਹੈ।
ਹੋਰ ਪੜ੍ਹੋ : ਸਾਹ ਲੈਣ ਵਿੱਚ ਹੋ ਰਹੀ ਦਿੱਕਤ! ਹੋ ਸਕਦੀ Heart Attack ਦੀ ਨਿਸ਼ਾਨੀ! ਇੰਝ ਲਗਾਓ ਪਤਾ
ਮੱਕੀ ਦੀ ਰੋਟੀ ਕਿਸ ਨੂੰ ਨਹੀਂ ਖਾਣੀ ਚਾਹੀਦੀ?
- ਮੱਕੀ ਦੇ ਆਟੇ ਤੋਂ ਬਣੀਆਂ ਚੀਜ਼ਾਂ ਐਲਰਜੀ ਨੂੰ ਵਧਾ ਸਕਦੀਆਂ ਹਨ। ਇਸ ਨਾਲ ਚਮੜੀ 'ਤੇ ਧੱਫੜ ਪੈ ਜਾਂਦੇ ਹਨ ਅਤੇ ਖੁਜਲੀ ਅਤੇ ਜਲਨ ਮਹਿਸੂਸ ਹੋ ਸਕਦੀ ਹੈ।
- ਮੱਕੀ ਦੇ ਕਾਰਨ ਹੋਣ ਵਾਲੇ ਮਾੜੇ ਪ੍ਰਭਾਵ ਉਲਟੀਆਂ, ਚੱਕਰ ਆਉਣੇ, ਸਿਰ ਦਰਦ, ਜੀਅ ਕੱਚਾ ਹੋਣਾ ਅਤੇ ਕਮਜ਼ੋਰੀ ਵਰਗੀਆਂ ਸਮੱਸਿਆਵਾਂ ਨੂੰ ਵਧਾ ਸਕਦੇ ਹਨ।
- ਮੱਕੀ ਦੀ ਰੋਟੀ ਖਾਣ ਨਾਲ ਅਸਥਮਾ ਦੇ ਮਰੀਜ਼ਾਂ ਦੀਆਂ ਸਮੱਸਿਆਵਾਂ ਵੱਧ ਸਕਦੀਆਂ ਹਨ। ਇਸ ਨਾਲ ਉਨ੍ਹਾਂ ਦੇ ਲੱਛਣ ਵੱਧ ਜਾਂਦੇ ਹਨ।
- ਬਲੱਡ ਸ਼ੂਗਰ ਲੈਵਲ ਵੱਧ ਹੋਣ ਦੀ ਸੂਰਤ ਵਿੱਚ ਮੱਕੀ ਦੇ ਆਟੇ ਦੀਆਂ ਰੋਟੀਆਂ ਖਾਣ ਦੀ ਮਨਾਹੀ ਹੈ। ਕਿਉਂਕਿ ਇਸ ਵਿਚ ਕਾਰਬੋਹਾਈਡ੍ਰੇਟਸ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਅਤੇ ਇਸ ਦਾ ਸੇਵਨ ਬਲੱਡ ਸ਼ੂਗਰ ਲੈਵਲ ਨੂੰ ਵਧਾ ਸਕਦਾ ਹੈ। ਗਲੂਕੋਜ਼ ਦਾ ਪੱਧਰ ਵਧਣ ਨਾਲ ਸ਼ੂਗਰ ਨਾਲ ਜੁੜੀਆਂ ਸਮੱਸਿਆਵਾਂ ਵੱਧ ਸਕਦੀਆਂ ਹਨ।
Disclaimer: ਇਸ ਲੇਖ ਵਿਚ ਦੱਸੇ ਗਏ ਤਰੀਕਿਆਂ ਅਤੇ ਸੁਝਾਵਾਂ ਨੂੰ ਅਪਣਾਉਣ ਤੋਂ ਪਹਿਲਾਂ,ਕਿਸੇ ਡਾਕਟਰ ਜਾਂ ਸਬੰਧਤ ਮਾਹਰ ਦੀ ਸਲਾਹ ਜ਼ਰੂਰ ਲਓ।
Check out below Health Tools-
Calculate Your Body Mass Index ( BMI )