Disadvantages of tea: ਚਾਹ ਪੀਣ ਦੇ ਸ਼ੌਕੀਨ ਹੋ ਤਾਂ ਇਨ੍ਹਾਂ ਗੱਲਾਂ ਦਾ ਜ਼ਰੂਰ ਰੱਖੋ ਧਿਆਨ, ਨਹੀਂ ਤਾਂ...
ਸਾਡੇ ਦੇਸ਼ ਵਿਚ ਚਾਹ ਪੀਣ ਵਾਲਿਆਂ ਦੀ ਇੱਕ ਵੱਡੀ ਗਿਣਤੀ ਹੈ। ਕਈ ਲੋਕਾਂ ਦੇ ਦਿਨ ਦੀ ਸ਼ੁਰੂਆਤ ਵੀ ਚਾਹ ਨਾਲ ਹੀ ਹੁੰਦੀ ਹੈ।
Disadvantages of tea in evening: ਸਾਡੇ ਦੇਸ਼ ਵਿਚ ਚਾਹ ਪੀਣ ਵਾਲਿਆਂ ਦੀ ਇੱਕ ਵੱਡੀ ਗਿਣਤੀ ਹੈ। ਕਈ ਲੋਕਾਂ ਦੇ ਦਿਨ ਦੀ ਸ਼ੁਰੂਆਤ ਵੀ ਚਾਹ ਨਾਲ ਹੀ ਹੁੰਦੀ ਹੈ। ਕੁਝ ਚਾਹ ਦੇ ਸ਼ੌਕੀਨ ਅਜਿਹੇ ਹਨ ਜੋ ਸਵੇਰੇ-ਸ਼ਾਮ ਚਾਹ ਪੀਏ ਬਿਨਾਂ ਨਹੀਂ ਰਹਿ ਸਕਦੇ।
ਮਾਹਿਰਾਂ ਦਾ ਕਹਿਣਾ ਹੈ ਕਿ ਖਾਲੀ ਪੇਟ ਚਾਹ ਪੀਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਕਿਉਂਕਿ ਇਸ ਨਾਲ ਕੁਝ ਲੋਕਾਂ ਨੂੰ ਗੈਸ ਅਤੇ ਜਲਣ ਦੀ ਸਮੱਸਿਆ ਹੋ ਜਾਂਦੀ ਹੈ। ਇਸੇ ਤਰ੍ਹਾਂ ਸ਼ਾਮ ਨੂੰ ਚਾਹ ਪੀਣ ਦਾ ਸਹੀ ਸਮਾਂ ਹੈ, ਜਿਸ ਬਾਰੇ ਜ਼ਿਆਦਾਤਰ ਲੋਕਾਂ ਨੂੰ ਪਤਾ ਨਹੀਂ ਹੁੰਦਾ। ਆਯੁਰਵੇਦ ਡਾਕਟਰ ਦੀਕਸ਼ਾ ਭਾਵਸਰ ਦੇ ਅਨੁਸਾਰ, 64% ਭਾਰਤੀ ਆਬਾਦੀ ਹਰ ਰੋਜ਼ ਚਾਹ ਪੀਣਾ ਪਸੰਦ ਕਰਦੀ ਹੈ। ਇਨ੍ਹਾਂ ਵਿੱਚੋਂ 30% ਤੋਂ ਵੱਧ ਸ਼ਾਮ ਦੀ ਚਾਹ ਪੀਂਦੇ ਹਨ। ਜੇਕਰ ਤੁਸੀਂ ਵੀ ਸ਼ਾਮ ਨੂੰ ਦਫਤਰ ਤੋਂ ਘਰ ਆ ਕੇ ਚਾਹ ਪੀਣਾ ਪਸੰਦ ਕਰਦੇ ਹੋ ਤਾਂ ਆਓ ਜਾਣਦੇ ਹਾਂ ਕਿ ਸ਼ਾਮ ਨੂੰ ਚਾਹ ਪੀਣ ਦੀ ਆਦਤ ਸਿਹਤਮੰਦ ਹੈ ਜਾਂ ਨਹੀਂ?
ਆਓ ਜਾਣਦੇ ਹਾਂ ਕਿ ਕੌਣ ਕੌਣ ਸ਼ਾਮ ਦੀ ਚਾਹ ਪੀ ਸਕਦਾ ਹੈ:
ਆਯੁਰਵੇਦ ਡਾਕਟਰ ਦੀਕਸ਼ਾ ਭਾਵਸਰ ਨੇ ਆਪਣੀ ਇੰਸਟਾਗ੍ਰਾਮ ਪੋਸਟ ‘ਚ ਲਿਖਿਆ ਹੈ ਕਿ ਜੇਕਰ ਤੁਸੀਂ ਰਾਤ ਨੂੰ ਚੰਗੀ ਨੀਂਦ ਲੈਣਾ ਚਾਹੁੰਦੇ ਹੋ, ਲੀਵਰ ਨੂੰ ਠੀਕ ਤਰ੍ਹਾਂ ਡੀਟੌਕਸ ਕਰਨਾ ਚਾਹੁੰਦੇ ਹੋ, ਸੋਜ ਨੂੰ ਘੱਟ ਕਰਨਾ ਚਾਹੁੰਦੇ ਹੋ ਅਤੇ ਸਿਹਤਮੰਦ ਪਾਚਨ ਚਾਹੁੰਦੇ ਹੋ ਤਾਂ ਤੁਸੀਂ ਸੌਣ ਤੋਂ 10 ਘੰਟੇ ਪਹਿਲਾਂ ਕੈਫੀਨ ਦਾ ਸੇਵਨ ਬੰਦ ਕਰ ਦਿਓ।
ਜੇ ਤੁਹਾਡੀ ਨਾਈਟ ਸ਼ਿਫਟ ਹੈ ਤਾਂ ਤੁਸੀਂ ਸ਼ਾਮ ਨੂੰ ਚਾਹ ਪੀ ਸਕਦੇ ਹਨ। ਜਿਨ੍ਹਾਂ ਨੂੰ ਐਸੀਡਿਟੀ ਜਾਂ ਪੇਟ ਦੀ ਸਮੱਸਿਆ ਨਹੀਂ ਹੈ, ਉਹ ਵੀ ਸ਼ਾਮ ਨੂੰ ਚਾਹ ਪੀ ਸਕਦੇ ਹਨ। ਉਹ ਲੋਕ ਜੋ ਚਾਹ ਪੀਣ ਦੇ ਆਦੀ ਨਹੀਂ ਹਨ ਉਹ ਵੀ ਕਦੇ ਕਦਾਈਂ ਚਾਹ ਪੀ ਸਕਦੇ ਹਨ।
ਰਾਤ ਨੂੰ ਚੰਗੀ ਨੀਂਦ ਲੈਣ ਵਾਲੇ ਲੋਕ ਸ਼ਾਮ ਦੀ ਚਾਹ ਪੀ ਸਕਦੇ ਹਨ। ਉਹ ਲੋਕ ਜੋ ਹਰ ਰੋਜ਼ ਤਿੰਨੋਂ ਸਮੇਂ ਭੋਜਨ ਕਰਦੇ ਹਨ ਉਹ ਵੀ ਸ਼ਾਮ ਦੀ ਚਾਹ ਪੀ ਸਕਦੇ ਹਨ। ਅੱਧਾ ਜਾਂ 1 ਕੱਪ ਤੋਂ ਘੱਟ ਚਾਹ ਪੀਣ ਵਾਲਿਆਂ ਨੂੰ ਵੀ ਸ਼ਾਮ ਦੀ ਚਾਹ ਪੀਣ ਦਾ ਕੋਈ ਨੁਕਸਾਨ ਨਹੀਂ ਹੁੰਦਾ ਹੈ।
ਸ਼ਾਮ ਦੀ ਚਾਹ ਤੋਂ ਪਰਹੇਜ਼:
ਜਿਨ੍ਹਾਂ ਲੋਕਾਂ ਨੂੰ ਰਾਤ ਨੂੰ ਆਰਾਮ ਨਾਲ ਨੀਂਦ ਨਹੀਂ ਆਉਂਦੀ। ਜੋ ਲੋਕ ਇਨਸੌਮਨੀਆ ਤੋਂ ਪੀੜਤ ਹਨ, ਉਨ੍ਹਾਂ ਨੂੰ ਸ਼ਾਮ ਨੂੰ ਜਾਂ ਸੌਣ ਤੋਂ ਪਹਿਲਾਂ ਚਾਹ ਨਹੀਂ ਪੀਣੀ ਚਾਹੀਦੀ। ਜੋ ਲੋਕ ਐਂਜ਼ਾਇਟੀ ਤੋਂ ਪੀੜਤ ਹਨ ਅਤੇ ਤਣਾਅਪੂਰਨ ਜੀਵਨ ਜੀ ਰਹੇ ਹਨ, ਉਨ੍ਹਾਂ ਨੂੰ ਵੀ ਬਹੁਤ ਜ਼ਿਆਦਾ ਚਾਹ ਪੀਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਜਿਨ੍ਹਾਂ ਲੋਕਾਂ ਨੂੰ ਵਾਤ ਸੰਬੰਧੀ ਸਮੱਸਿਆਵਾਂ ਬਹੁਤ ਜ਼ਿਆਦਾ ਹੁੰਦੀਆਂ ਹਨ ਅਤੇ ਉਨ੍ਹਾਂ ਦੀ ਸਕਿਨ ਅਤੇ ਵਾਲ ਵੀ ਖੁਸ਼ਕ ਰਹਿੰਦੇ ਹਨ, ਇਨ੍ਹਾਂ ਨੂੰ ਸ਼ਾਮ ਦੀ ਚਾਹ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਜੇਕਰ ਤੁਹਾਡਾ ਵਜ਼ਨ ਘੱਟ ਹੈ ਅਤੇ ਇਸ ਨੂੰ ਵਧਾਉਣ ਦੀ ਕੋਸ਼ਿਸ਼ ਕਰ ਰਹੇ ਹੋ ਤਾਂ ਸ਼ਾਮ ਨੂੰ ਚਾਹ ਨਾ ਪੀਓ। ਜਿਨ੍ਹਾਂ ਲੋਕਾਂ ਨੂੰ ਸਮੇਂ ‘ਤੇ ਭੁੱਖ ਨਹੀਂ ਲੱਗਦੀ ਉਹ ਚਾਹ ਦਾ ਸੇਵਨ ਨਾ ਕਰਨ ਕਿਉਂਕਿ ਬਹੁਤ ਜ਼ਿਆਦਾ ਚਾਹ ਪੀਣ ਨਾਲ ਭੁੱਖ ਹੋਰ ਵੀ ਘੱਟ ਜਾਂਦੀ ਹੈ।
ਜੇਕਰ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਹਾਰਮੋਨਲ ਸਮੱਸਿਆ ਹੈ ਤਾਂ ਸ਼ਾਮ ਨੂੰ ਚਾਹ ਨਾ ਪੀਓ। ਇਸ ਤੋਂ ਇਲਾਵਾ ਜਿਨ੍ਹਾਂ ਲੋਕਾਂ ਨੂੰ ਕਬਜ਼/ਐਸੀਡਿਟੀ ਜਾਂ ਪੇਟ ਦੀ ਸਮੱਸਿਆ ਹੈ, ਮੈਟਾਬੋਲਿਕ ਅਤੇ ਆਟੋ-ਇਮਿਊਨ ਬਿਮਾਰੀਆਂ ਹਨ ਤਾਂ ਉਨ੍ਹਾਂ ਨੂੰ ਵੀ ਇਹ ਆਦਤ ਛੱਡ ਦੇਣੀ ਚਾਹੀਦੀ ਹੈ।
Check out below Health Tools-
Calculate Your Body Mass Index ( BMI )