(Source: ECI/ABP News)
Kids Health: ਸਾਵਧਾਨ! ਕੀ ਤੁਸੀਂ ਵੀ ਬੱਚਿਆਂ ਨੂੰ ਚਮਚ ਜਾਂ ਢੱਕਣ ਨਾਲ ਮਾਪ ਕੇ ਦਿੰਦੇ ਹੋ ਦਵਾਈ? ਨੁਕਸਾਨ ਜਾਣ ਕੇ ਉਡ ਜਾਣਗੇ ਹੋਸ਼
Medicines With Spoon: ਸਰਦੀ ਦਾ ਮੌਸਮ ਖਤਮ ਹੋ ਗਿਆ ਹੈ ਤੇ ਗਰਮੀਆਂ ਸ਼ੁਰੂ ਹੋ ਰਹੀਆਂ ਹਨ। ਇਸ ਬਦਲਦੇ ਮੌਸਮ ਵਿੱਚ ਐਲਰਜ਼ੀ ਤੇ ਇਨਫੈਕਸ਼ਨ ਕਾਰਨ ਬੱਚਿਆਂ ਦੀ ਸਿਹਤ ਜਲਦੀ ਵਿਗੜ ਜਾਂਦੀ ਹੈ। ਇਸ ਮੌਸਮ ਵਿੱਚ ਬੱਚੇ ਜ਼ੁਕਾਮ ਤੇ ਬੁਖਾਰ ਤੋਂ ਪੀੜਤ ਹੋ
![Kids Health: ਸਾਵਧਾਨ! ਕੀ ਤੁਸੀਂ ਵੀ ਬੱਚਿਆਂ ਨੂੰ ਚਮਚ ਜਾਂ ਢੱਕਣ ਨਾਲ ਮਾਪ ਕੇ ਦਿੰਦੇ ਹੋ ਦਵਾਈ? ਨੁਕਸਾਨ ਜਾਣ ਕੇ ਉਡ ਜਾਣਗੇ ਹੋਸ਼ Do you also measure medicine with a spoon or lid to children? Know side effects of this Kids Health: ਸਾਵਧਾਨ! ਕੀ ਤੁਸੀਂ ਵੀ ਬੱਚਿਆਂ ਨੂੰ ਚਮਚ ਜਾਂ ਢੱਕਣ ਨਾਲ ਮਾਪ ਕੇ ਦਿੰਦੇ ਹੋ ਦਵਾਈ? ਨੁਕਸਾਨ ਜਾਣ ਕੇ ਉਡ ਜਾਣਗੇ ਹੋਸ਼](https://feeds.abplive.com/onecms/images/uploaded-images/2024/03/26/80770afc0dfb08bc4fea6cf76e7d4c6c1711431767906700_original.jpg?impolicy=abp_cdn&imwidth=1200&height=675)
Side Effects Of Giving Medicines With Spoon: ਸਰਦੀ ਦਾ ਮੌਸਮ ਖਤਮ ਹੋ ਗਿਆ ਹੈ ਤੇ ਗਰਮੀਆਂ ਸ਼ੁਰੂ ਹੋ ਰਹੀਆਂ ਹਨ। ਇਸ ਬਦਲਦੇ ਮੌਸਮ ਵਿੱਚ ਐਲਰਜ਼ੀ ਤੇ ਇਨਫੈਕਸ਼ਨ ਕਾਰਨ ਬੱਚਿਆਂ ਦੀ ਸਿਹਤ ਜਲਦੀ ਵਿਗੜ ਜਾਂਦੀ ਹੈ। ਇਸ ਮੌਸਮ ਵਿੱਚ ਬੱਚੇ ਜ਼ੁਕਾਮ ਤੇ ਬੁਖਾਰ ਤੋਂ ਪੀੜਤ ਹੋ ਜਾਂਦੇ ਹਨ। ਜਦੋਂ ਛੋਟੇ ਬੱਚੇ ਬਿਮਾਰ ਹੁੰਦੇ ਹਨ ਤਾਂ ਅਸੀਂ ਅਕਸਰ ਉਨ੍ਹਾਂ ਨੂੰ ਚਮਚੇ ਜਾਂ ਫਿਰ ਢੱਕਣ ਨਾਲ ਮਾਪ ਕੇ ਦਵਾਈ ਦਿੰਦੇ ਹਾਂ ਪਰ ਕੀ ਤੁਸੀਂ ਜਾਣਦੇ ਹੋ ਕਿ ਅਜਿਹਾ ਕਰਕੇ ਤੁਸੀਂ ਜਾਣੇ-ਅਣਜਾਣੇ ਵਿੱਚ ਉਨ੍ਹਾਂ ਦੀ ਸਿਹਤ ਨਾਲ ਖੇਡ ਰਹੇ ਹੋ? ਛੋਟੇ ਬੱਚਿਆਂ ਨੂੰ ਸਹੀ ਮਾਤਰਾ ਵਿੱਚ ਦਵਾਈ ਦੇਣਾ ਬੇਹੱਦ ਮਹੱਤਵਪੂਰਨ ਹੈ।
ਚਮਚਾ ਜਾਂ ਛੱਕਣ ਨਾਲ ਦਵਾਈ ਦੇਣਾ ਗਲਤ
ਤਾਜ਼ਾ ਖੋਜ ਮੁਤਾਬਕ 42 ਪ੍ਰਤੀਸ਼ਤ ਲੋਕ ਅਜਿਹੇ ਹਨ ਜੋ ਦਵਾਈਆਂ ਦੀਆਂ ਸ਼ੀਸ਼ੀਆਂ ਨਾਲ ਆਉਣ ਵਾਲੇ ਕੈਪਸ ਦੀ ਵਰਤੋਂ ਕਰਦੇ ਹਨ। ਇਸ ਦੇ ਨਾਲ ਹੀ ਕਈ ਮਾਪੇ ਆਪਣੇ ਬੱਚਿਆਂ ਨੂੰ ਘਰ ਵਿੱਚ ਮੌਜੂਦ ਚਮਚੇ ਨਾਲ ਦਵਾਈ ਦਿੰਦੇ ਹਨ। ਦਿੱਲੀ ਦੀ ਫਾਰਮਾਸਿਊਟੀਕਲ ਸਾਇੰਸਿਜ਼ ਐਂਡ ਰਿਸਰਚ ਯੂਨੀਵਰਸਿਟੀ ਨੇ ਮਾਪਿਆਂ ਵੱਲੋਂ ਬੱਚਿਆਂ ਨੂੰ ਦਵਾਈਆਂ ਦੇਣ ਦੇ ਤਰੀਕੇ ਬਾਰੇ ਵਿਸਤ੍ਰਿਤ ਅਧਿਐਨ ਕੀਤਾ ਹੈ।
ਇਸ ਅਧਿਐਨ ਵਿੱਚ ਦਿੱਲੀ ਸਮੇਤ ਚਾਰ ਮਹਾਨਗਰਾਂ ਦੇ ਕਰੀਬ 300 ਮਾਪੇ ਸ਼ਾਮਲ ਸਨ। ਅਧਿਐਨ ਵਿੱਚ ਸਾਹਮਣੇ ਆਇਆ ਹੈ ਕਿ ਵੱਡੀ ਗਿਣਤੀ ਵਿੱਚ ਮਾਪੇ ਆਧੁਨਿਕ ਉਪਕਰਨਾਂ ਤੋਂ ਜਾਣੂ ਨਹੀਂ ਹਨ। ਇਸ ਸਬੰਧੀ ਡਾਕਟਰਾਂ ਦਾ ਮੰਨਣਾ ਹੈ ਕਿ ਥੋੜ੍ਹੀ ਜਿਹੀ ਸਾਵਧਾਨੀ ਵਰਤ ਕੇ ਤੁਸੀਂ ਆਪਣੇ ਬੱਚਿਆਂ ਨੂੰ ਸਹੀ ਮਾਤਰਾ ਵਿੱਚ ਦਵਾਈ ਦੇ ਸਕਦੇ ਹੋ।
ਹੋਰ ਪੜ੍ਹੋ : ਦੰਦਾਂ ਅਤੇ ਮਸੂੜਿਆਂ ਦਾ ਦਰਦ ਹੋ ਸਕਦੇ ਹਾਰਟ ਅਟੈਕ ਦਾ ਲੱਛਣ? ਜਾਣੋ ਡਾਕਟਰ ਤੋਂ ਇਸ ਦੀ ਸੱਚਾਈ
ਬੱਚਿਆਂ ਨੂੰ ਇਸ ਤਰ੍ਹਾਂ ਦਵਾਈ ਦੇਣੀ ਚਾਹੀਦੀ
ਖੋਜਕਰਤਾਵਾਂ ਅਨੁਸਾਰ, 86 ਪ੍ਰਤੀਸ਼ਤ ਮਾਪਿਆਂ ਨੇ ਕਦੇ ਵੀ ਓਰਲ ਸਰਿੰਜ ਜਾਂ ਦਵਾਈ ਦੇਣ ਵਾਲਾ ਕੋਈ ਹੋਰ ਉਪਕਰਣ ਦੇਖਿਆ ਹੀ ਨਹੀਂ। ਅਜੇ ਵੀ ਵੱਡੀ ਗਿਣਤੀ ਵਿੱਚ ਮਾਪੇ ਆਧੁਨਿਕ ਉਪਕਰਨਾਂ ਤੋਂ ਜਾਣੂ ਨਹੀਂ ਹਨ। ਓਰਲ ਸਰਿੰਜ, ਡਿਸਪੈਂਸਰ, ਪੈਸੀਫਾਇਰ ਇੱਕ ਮਸ਼ੀਨ ਹੈ ਜਿਸ ਰਾਹੀਂ ਬੱਚੇ ਨੂੰ ਦਵਾਈ ਦਿੱਤੀ ਜਾ ਸਕਦੀ ਹੈ।
ਦਵਾਈਆਂ ਨਾਲ ਆਉਣ ਵਾਲੇ ਢੱਕਣ ਠੀਕ ਨਹੀਂ
ਇੰਗਲੈਂਡ ਦੇ ਮਾਨਚੈਸਟਰ ਵਿੱਚ ਕੰਮ ਕਰ ਰਹੇ ਬਾਲ ਰੋਗਾਂ ਦੇ ਮਾਹਿਰ ਡਾਕਟਰ ਰਾਹੁਲ ਚੌਧਰੀ ਦਾ ਕਹਿਣਾ ਹੈ ਕਿ ਪੱਛਮੀ ਦੇਸ਼ਾਂ ਵਿੱਚ ਦਵਾਈ ਡਿਲੀਵਰੀ ਯੰਤਰਾਂ ਦਾ ਬਹੁਤ ਧਿਆਨ ਰੱਖਿਆ ਜਾਂਦਾ ਹੈ। ਕਈ ਵਾਰ ਤਾਂ ਭਾਰਤੀ ਬਾਜ਼ਾਰ ਵਿੱਚ ਦਵਾਈਆਂ ਦੇ ਨਾਲ ਮਿਲਦੇ ਮਾਪਣ ਵਾਲੇ ਢੱਕਣ ਵੀ ਸਹੀ ਮਾਪ ਦੇ ਨਹੀਂ ਹੁੰਦੇ।
ਉਦਾਹਰਨ ਲਈ, ਜੇਕਰ ਪਲਾਸਟਿਕ ਦੇ ਢੱਕਣ ਵਿੱਚ ਮਾਪ 5 ਮਿਲੀਲੀਟਰ ਤੋਂ ਬਾਅਦ 10 ਮਿਲੀਲੀਟਰ ਦਿੱਤਾ ਜਾਂਦਾ ਹੈ ਤੇ ਬੱਚੇ ਨੂੰ ਜੇਕਰ 6 ਮਿਲੀਲੀਟਰ ਦਵਾਈ ਦੇਣੀ ਪਵੇ ਤਾਂ ਮਾਪੇ ਇਸ ਨੂੰ ਕਿਵੇਂ ਮਾਪਣਗੇ। ਜੇਕਰ ਓਰਲ ਸਰਿੰਜ ਦੀ ਵਰਤੋਂ ਕੀਤੀ ਜਾਵੇ ਤਾਂ ਦਵਾਈ ਦੀ ਸਹੀ ਮਾਤਰਾ ਦਿੱਤੀ ਜਾ ਸਕਦੀ ਹੈ।
ਸਹੀ ਮਾਪ ਵਿੱਚ ਦਵਾਈ ਦੇਣਾ ਮਹੱਤਵਪੂਰਨ
ਡਾਕਟਰਾਂ ਦਾ ਕਹਿਣਾ ਹੈ ਕਿ ਬੱਚਿਆਂ ਦੀਆਂ ਦਵਾਈਆਂ ਠੋਸ ਤੋਂ ਸਿਰਪ ਵਿੱਚ ਬਦਲ ਜਾਂਦੀਆਂ ਹਨ। ਇਸ ਵਿੱਚ ਅੱਧੇ ਮਿਲੀਲੀਟਰ ਦਾ ਅੰਤਰ ਹੋ ਸਕਦਾ ਹੈ। ਜੇਕਰ ਦੋ ਮਿਲੀਗ੍ਰਾਮ ਦਵਾਈ ਨੂੰ ਸਿਰਪ ਵਿੱਚ ਬਦਲਿਆ ਜਾਵੇ ਤਾਂ ਇਹ 3.69 ਮਿਲੀਲੀਟਰ ਹੋ ਗਈ, ਪਰ ਡਾਕਟਰ ਜਾਂ ਤਾਂ ਸਾਢੇ ਤਿੰਨ ਮਿਲੀਲੀਟਰ ਜਾਂ ਚਾਰ ਮਿਲੀਲੀਟਰ ਲਿਖਣਗੇ। ਜੇਕਰ ਦਵਾਈ ਸਹੀ ਮਾਪ ਵਿੱਚ ਨਾ ਦਿੱਤੀ ਜਾਵੇ ਤਾਂ ਇੱਕ ਜਾਂ ਇੱਕ ਤੋਂ ਵੱਧ ਮਿਲੀਲੀਟਰ ਦਾ ਫ਼ਰਕ ਹੋ ਸਕਦਾ ਹੈ। ਇਸ ਨਾਲ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ।
Check out below Health Tools-
Calculate Your Body Mass Index ( BMI )
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)