Drinking Water: ਰਾਤ ਨੂੰ ਸੌਣ ਵੇਲੇ ਤੁਹਾਨੂੰ ਵੀ ਅਚਾਨਕ ਲੱਗਦੀ ਠੰਡ ਜਾਂ ਗਰਮੀ, ਤਾਂ ਜਾਣ ਲਓ ਕਾਰਨ...ਰਿਸਰਚ 'ਚ ਹੋਇਆ ਖੁਲਾਸਾ
Drinking water before bed: ਡਾਕਟਰਾਂ ਕਹਿੰਦੇ ਹਨ ਕਿ ਪਾਣੀ ਪੀਣ ਨਾਲ ਚੰਗੀ ਨੀਂਦ ਆਉਂਦੀ ਹੈ। ਜੇਕਰ ਤੁਸੀਂ ਰਾਤ ਨੂੰ ਸੌਣ ਵੇਲੇ ਚੰਗੀ ਤਰ੍ਹਾਂ ਪਾਣੀ ਪੀ ਕੇ ਸੌਂਦੇ ਹੋ, ਤਾਂ ਇਹ ਤੁਹਾਡੀ ਸਕਿਨ, ਪੇਟ ਅਤੇ ਸਰੀਰ ਤਿੰਨਾਂ ਲਈ ਫਾਇਦੇਮੰਦ ਹੈ।
Drinking water before bed: ‘ਮੂੰਹ ਕਿਉਂ ਉਤਰਿਆ ਹੋਇਆ ਹੈ’। ਇਹ ਲਾਈਨ ਤੁਸੀਂ ਘਰ, ਪਾਰਟੀ ਜਾਂ ਦਫ਼ਤਰ ਵਿੱਚ ਜ਼ਰੂਰ ਸੁਣੀ ਹੋਵੇਗੀ। ਇਹ ਸਵਾਲ ਸੁਣ ਕੇ ਤੁਹਾਡਾ ਇਹ ਜਵਾਬ ਹੁੰਦਾ ਹੈ ਕਿ ਯਾਰ ਨੀਂਦ ਪੂਰੀ ਨਹੀਂ ਹੋਈ ਹੈ। ਕਈ ਵਾਰ ਇਹ ਕਹਿ ਕੇ ਚਲੇ ਜਾਂਦੇ ਹਾਂ ਕਿ ਚੰਗੀ ਤਰ੍ਹਾਂ ਖਾਣਾ ਨਹੀਂ ਖਾ ਸਕੀ। ਥਕਾਵਟ ਮਹਿਸੂਸ ਹੋ ਰਹੀ ਹੈ। ਹੁਣ ਸਵਾਲ ਇਹ ਹੈ ਕਿ ਜੇਕਰ ਤੁਸੀਂ ਘਰ ਜਾਂ ਵਰਕ ਪਲੇਸ 'ਤੇ ਫ੍ਰੈਸ਼ ਫਿਲ ਨਹੀਂ ਕਰ ਪਾ ਰਹੇ ਹੋ ਤਾਂ ਇਸ ਦੇ ਪਿੱਛੇ ਕੀ ਕਾਰਨ ਹੋ ਸਕਦਾ ਹੈ? ਹਮੇਸ਼ਾ ਥਕਾਵਟ ਮਹਿਸੂਸ ਹੋਣਾ ਅਤੇ ਕੰਮ ਕਰਨ ਵਿੱਚ ਮਨ ਨਾ ਲੱਗਣਾ, ਇਨ੍ਹਾਂ ਸਾਰੀਆਂ ਚੀਜ਼ਾਂ ‘ਤੇ ਡਾਕਟਰਾਂ ਦਾ ਮੰਨਣਾ ਹੈ ਕਿ ਅਜਿਹਾ ਉਦੋਂ ਹੁੰਦਾ ਹੈ ਜਦੋਂ ਤੁਹਾਡਾ ਲਾਈਫਸਟਾਈਲ ਪੂਰੀ ਤਰ੍ਹਾਂ ਖਰਾਬ ਹੁੰਦਾ ਹੈ। ਤੁਸੀਂ ਆਪਣੀ ਡਾਈਟ ਦਾ ਚੰਗੀ ਤਰ੍ਹਾਂ ਪਾਲਣ ਨਹੀਂ ਕਰਦੇ, ਨਾ ਹੀ ਤੁਸੀਂ ਆਪਣੀ ਨੀਂਦ ਪੂਰੀ ਕਰ ਰਹੇ ਹੋ। ਅਜਿਹੇ 'ਚ ਸਰੀਰ 'ਚ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਸ਼ੁਰੂ ਹੋ ਜਾਂਦੀਆਂ ਹਨ।
ਸਰੀਰ ਨੂੰ ਰੱਖਣਾ ਹਾਈਡ੍ਰੇਟ ਤਾਂ ਸੌਣ ਤੋਂ ਪਹਿਲਾਂ ਪੀਓ ਪਾਣੀ
ਡਾਕਟਰਾਂ ਦਾ ਕਹਿਣਾ ਹੈ ਕਿ ਸਮੇਂ ਸਿਰ ਸੌਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਜਦੋਂ ਵੀ ਤੁਸੀਂ ਰਾਤ ਨੂੰ ਸੌਂਦੇ ਹੋ ਤਾਂ ਸਭ ਤੋਂ ਪਹਿਲਾਂ ਆਪਣੇ ਫ਼ੋਨ, ਲੈਪਟਾਪ, ਟੀਵੀ ਨੂੰ ਆਪਣੇ ਤੋਂ ਦੂਰ ਰੱਖੋ ਕਿਉਂਕਿ ਇੱਕ ਵਾਰ ਜਦੋਂ ਤੁਸੀਂ ਫ਼ੋਨ ਖੋਲ੍ਹ ਕੇ ਸਕ੍ਰੋਲ ਕਰਨਾ ਸ਼ੁਰੂ ਕਰ ਦਿੰਦੇ ਹੋ ਤਾਂ ਤੁਹਾਡੀ ਨੀਂਦ ਉੱਡ ਜਾਂਦੀ ਹੈ। ਸਭ ਤੋਂ ਜ਼ਰੂਰੀ ਗੱਲ ਇਹ ਹੈ ਕਿ ਦੇਰ ਰਾਤ ਨੂੰ ਚਾਹ ਜਾਂ ਕੌਫੀ ਭੁੱਲ ਕੇ ਵੀ ਨਾ ਪੀਓ। ਹੁਣ ਸਵਾਲ ਇਹ ਖੜ੍ਹਾ ਹੁੰਦਾ ਹੈ ਕਿ ਫਿਰ ਕੀ ਕੀਤਾ ਜਾਵੇ? ਇਸ 'ਤੇ ਡਾਕਟਰ ਕਹਿੰਦੇ ਹਨ, 'ਸਾਨੂੰ ਰਾਤ ਨੂੰ ਸੌਣ ਤੋਂ ਪਹਿਲਾਂ ਪਾਣੀ ਪੀਣਾ ਚਾਹੀਦਾ ਹੈ।' ਫਿਰ ਇੱਕ ਸਵਾਲ ਖੜ੍ਹਾ ਹੁੰਦਾ ਹੈ ਕਿ ਪਾਣੀ ਠੰਡਾ ਪੀਣਾ ਚਾਹੀਦਾ ਜਾਂ ਗਰਮ? ਦਰਅਸਲ, ਬਹੁਤ ਸਾਰੇ ਡਾਕਟਰ ਕਹਿੰਦੇ ਹਨ ਕਿ ਪਾਣੀ ਪੀਣ ਨਾਲ ਚੰਗੀ ਨੀਂਦ ਆਉਂਦੀ ਹੈ। ਜੇਕਰ ਤੁਸੀਂ ਰਾਤ ਨੂੰ ਪਾਣੀ ਪੀ ਕੇ ਸੌਂਦੇ ਹੋ ਤਾਂ ਇਹ ਤੁਹਾਡੀ ਚਮੜੀ, ਪੇਟ ਅਤੇ ਸਰੀਰ ਲਈ ਬਹੁਤ ਫਾਇਦੇਮੰਦ ਹੁੰਦਾ ਹੈ।
ਇਹ ਵੀ ਪੜ੍ਹੋ: White Poison: ਮੈਦੇ ਨੂੰ ਕਿਉਂ ਕਿਹਾ ਜਾਂਦਾ ਹੈ 'ਚਿੱਟਾ ਜ਼ਹਿਰ', ਜਾਣੋ ਆਖ਼ਿਰ ਖਾਣ ਤੋਂ ਕਿਉਂ ਰੋਕਦੇ ਨੇ ਮਾਹਿਰ
ਸਰੀਰ ਦੇ ਤਾਪਮਾਨ ਨੂੰ ਕਰਦਾ ਕੰਟਰੋਲ
ਰਾਤ ਨੂੰ ਸੌਣ ਤੋਂ ਪਹਿਲਾਂ ਪਾਣੀ ਪੀਣਾ ਇੱਕ ਦਵਾਈ ਦੀ ਤਰ੍ਹਾਂ ਮੰਨਿਆ ਜਾਂਦਾ ਹੈ। ਡਾਕਟਰਾਂ ਦਾ ਕਹਿਣਾ ਹੈ, 'ਜੇਕਰ ਤੁਸੀਂ ਸੌਣ ਤੋਂ ਪਹਿਲਾਂ ਕਮਰੇ ਦੇ ਤਾਪਮਾਨ ਦੇ ਹਿਸਾਬ ਨਾਲ ਪਾਣੀ ਪੀਂਦੇ ਹੋ, ਤਾਂ ਸਵੇਰੇ ਤੁਸੀਂ ਦੇਖੋਗੇ ਕਿ ਤੁਹਾਡੀ ਸਕਿਨ ਗਲੋਅ ਕਰ ਰਹੀ ਹੋਵੇਗੀ। ਇੰਨਾ ਹੀ ਨਹੀਂ ਪੇਟ ਵੀ ਸਾਫ਼ ਰਹਿੰਦਾ ਹੈ ਅਤੇ ਤੁਸੀਂ ਦਿਨ ਭਰ ਐਨਰਜੀ ਅਤੇ ਫ੍ਰੈਸ਼ ਫੀਲ ਕਰੋਗੇ।
ਕੀ ਕਹਿੰਦੀ ਰਿਸਰਚ
ਮੈਡੀਕਲ ਗੈਸਟ੍ਰੋਐਂਟਰੌਲੋਜੀ ਨਾਰਾਇਣ ਮਲਟੀਸਪੈਸ਼ਲਿਟੀ ਹਸਪਤਾਲ ਦੇ ਸਲਾਹਕਾਰ ਅਭਿਨਵ ਗੁਪਤਾ ਦੇ ਅਨੁਸਾਰ, ਸੌਣ ਤੋਂ ਪਹਿਲਾਂ ਪਾਣੀ ਪੀਣ ਨਾਲ ਤੁਹਾਡੇ ਸਰੀਰ ਦਾ ਤਾਪਮਾਨ ਕੰਟਰੋਲ ਵਿੱਚ ਰਹਿੰਦਾ ਹੈ। ਜਿਸ ਕਾਰਨ ਤੁਸੀਂ ਹਾਈਡ੍ਰੇਟਿਡ ਰਹਿੰਦੇ ਹੋ। ਖੋਜ ਦੇ ਅਨੁਸਾਰ, ਡੀਹਾਈਡ੍ਰੇਸ਼ਨ ਦੇ ਕਾਰਨ ਬਹੁਤ ਸਾਰੇ ਲੋਕਾਂ ਨੂੰ ਸੌਣ ਵੇਲੇ ਬਹੁਤ ਜ਼ਿਆਦਾ ਗਰਮੀ ਜਾਂ ਠੰਡ ਮਹਿਸੂਸ ਹੁੰਦੀ ਹੈ। ਜੇਕਰ ਤੁਸੀਂ ਸੌਣ ਤੋਂ ਪਹਿਲਾਂ ਬਹੁਤ ਸਾਰਾ ਪਾਣੀ ਪੀਂਦੇ ਹੋ, ਤਾਂ ਤੁਹਾਡੇ ਸਰੀਰ ਦਾ ਤਾਪਮਾਨ ਨਾਰਮਲ ਰਹਿੰਦਾ ਹੈ। ਤੁਹਾਨੂੰ ਠੰਡਾ ਜਾਂ ਗਰਮੀ ਨਹੀਂ ਲੱਗੇਗੀ। ਇਸ ਦਾ ਫਾਇਦਾ ਇਹ ਹੈ ਕਿ ਤੁਸੀਂ ਸੌਂਦੇ ਸਮੇਂ ਹਾਈਡ੍ਰੇਟਿਡ ਰਹਿੰਦੇ ਹੋ। ਸਾਲ 2014 ਵਿੱਚ ‘ਨੈਸ਼ਨਲ ਲਾਇਬ੍ਰੇਰੀ ਆਫ਼ ਮੈਡੀਸਨ’ ਵਿੱਚ ਪ੍ਰਕਾਸ਼ਿਤ ਖੋਜ ਅਨੁਸਾਰ ਪਾਣੀ ਦੀ ਕਮੀ ਮੂਡ ਸਵਿੰਗ ਦਾ ਇੱਕ ਵੱਡਾ ਕਾਰਨ ਬਣ ਸਕਦੀ ਹੈ।
ਇਹ ਵੀ ਪੜ੍ਹੋ: Knife rules in India: ਇੰਨ੍ਹੇ ਇੰਚ ਤੋਂ ਲੰਬਾ ਰੱਖਿਆ ਚਾਕੂ ਤਾਂ ਹੋਵੇਗੀ ਜੇਲ, ਛੇਤੀ ਹੀ ਬਣਾ ਲਓ ਲਾਇਸੈਂਸ ਨਹੀਂ ਤਾਂ...
Check out below Health Tools-
Calculate Your Body Mass Index ( BMI )