ਪੜਚੋਲ ਕਰੋ

ਪੂਰੀ ਨੀਂਦ ਲੈਣ ਬਾਵਜੂਦ ਵੀ ਮਹਿਸੂਸ ਹੁੰਦੀ ਰਹਿੰਦੀ ਥਕਾਵਟ: ਡਾਕਟਰ ਨੇ ਕੀਤਾ ਅਲਰਟ, ਜਾਣੋ ਕਾਰਨ

ਅਕਸਰ ਲੋਕ ਸ਼ਿਕਾਇਤ ਕਰਦੇ ਹਨ ਕਿ ਪੂਰੀ ਰਾਤ ਚੰਗੀ ਨੀਂਦ ਲੈਣ ਦੇ ਬਾਵਜੂਦ ਵੀ ਸਵੇਰੇ ਉੱਠਦੇ ਸਮੇਂ ਥਕਾਵਟ ਅਤੇ ਕਮਜ਼ੋਰੀ ਮਹਿਸੂਸ ਹੁੰਦੀ ਹੈ। ਬਹੁਤੇ ਲੋਕ ਸੋਚਦੇ ਹਨ ਕਿ ਇਹ ਦੇਰ ਤੱਕ ਜਾਗਣ, ਤਣਾਅ ਲੈਣ ਜਾਂ ਨੀਂਦ ਠੀਕ ਨਾ ਆਉਣ ਕਰਕੇ ਹੁੰਦਾ ਹੈ।

ਅਕਸਰ ਲੋਕ ਸ਼ਿਕਾਇਤ ਕਰਦੇ ਹਨ ਕਿ ਪੂਰੀ ਰਾਤ ਚੰਗੀ ਨੀਂਦ ਲੈਣ ਦੇ ਬਾਵਜੂਦ ਵੀ ਸਵੇਰੇ ਉੱਠਦੇ ਸਮੇਂ ਥਕਾਵਟ ਅਤੇ ਕਮਜ਼ੋਰੀ ਮਹਿਸੂਸ ਹੁੰਦੀ ਹੈ। ਬਹੁਤੇ ਲੋਕ ਸੋਚਦੇ ਹਨ ਕਿ ਇਹ ਦੇਰ ਤੱਕ ਜਾਗਣ, ਤਣਾਅ ਲੈਣ ਜਾਂ ਨੀਂਦ ਠੀਕ ਨਾ ਆਉਣ ਕਰਕੇ ਹੁੰਦਾ ਹੈ। ਇਸ ਕਰਕੇ ਉਹ ਇਸ ਸਮੱਸਿਆ ਨੂੰ ਆਮ ਸਮਝ ਕੇ ਨਜ਼ਰਅੰਦਾਜ਼ ਕਰ ਦਿੰਦੇ ਹਨ। ਪਰ ਜੇ ਤੁਹਾਡੇ ਨਾਲ ਹਰ ਰੋਜ਼ ਸਵੇਰੇ ਇਹ ਸਮੱਸਿਆ ਹੁੰਦੀ ਹੈ ਤਾਂ ਇਹ ਸਿਰਫ਼ ਖਰਾਬ ਨੀਂਦ ਨਹੀਂ, ਸਗੋਂ ਕਿਸੇ ਗੰਭੀਰ ਸਮੱਸਿਆ ਦਾ ਸੰਕੇਤ ਵੀ ਹੋ ਸਕਦਾ ਹੈ।

ਸੀਕੇ ਬਿੜਲਾ ਹਸਪਤਾਲ ਦੇ ਜੀ.ਆਈ. (ਗੈਸਟ੍ਰੋਇੰਟੈਸਟਿਨਲ) ਅਤੇ ਬੈਰੀਏਟ੍ਰਿਕ ਸਰਜਰੀ ਦੇ ਡਾਇਰੈਕਟਰ ਡਾ. ਸੁਖਵਿੰਦਰ ਸਿੰਘ ਸੱਗੂ ਦੱਸਦੇ ਹਨ ਕਿ ਇਸ ਦੇ ਪਿੱਛੇ ਕਿਹੜੇ ਕਾਰਣ ਜ਼ਿੰਮੇਵਾਰ ਹੋ ਸਕਦੇ ਹਨ।

ਡਾਕਟਰ ਸੱਗੂ ਕੀ ਕਹਿੰਦੇ ਹਨ?

ਡਾ. ਸੁਖਵਿੰਦਰ ਸਿੰਘ ਸੱਗੂ ਦਾ ਕਹਿਣਾ ਹੈ ਕਿ ਰਾਤ ਭਰ ਸੌਣ ਦੇ ਬਾਵਜੂਦ ਸਵੇਰੇ ਥਕਾਵਟ ਅਤੇ ਆਲਸ ਮਹਿਸੂਸ ਕਰਨ ਦਾ ਇੱਕ ਆਮ ਕਾਰਣ ਸਲੀਪ ਐਪਨੀਆ ਹੋ ਸਕਦਾ ਹੈ। ਇਸ ਸਮੱਸਿਆ ਵਿੱਚ ਨੀਂਦ ਦੌਰਾਨ ਸਾਂਹ ਵਾਰ–ਵਾਰ ਰੁਕਦੀ ਤੇ ਮੁੜ ਸ਼ੁਰੂ ਹੁੰਦੀ ਰਹਿੰਦੀ ਹੈ। ਇਸ ਕਾਰਨ ਸਰੀਰ ਨੂੰ ਗਹਿਰੀ ਤੇ ਆਰਾਮਦਾਇਕ ਨੀਂਦ ਨਹੀਂ ਮਿਲਦੀ।

ਇਸ ਸਮੱਸਿਆ ਵਾਲੇ ਲੋਕਾਂ ਵਿੱਚ ਇਹ ਲੱਛਣ ਦੇਖੇ ਜਾ ਸਕਦੇ ਹਨ:

ਜ਼ੋਰ ਨਾਲ ਖਰਾਟੇ ਆਉਣ

ਰਾਤ ਵਿੱਚ ਹੱਫ ਕਰ ਜਾਗ ਪੈਣਾ

ਸਵੇਰੇ ਸਿਰਦਰਦ ਰਹਿਣਾ

ਦਿਨ ਭਰ ਨੀਂਦ ਆਉਣਾ

ਜੇਕਰ ਇਸਨੂੰ ਨਜ਼ਰਅੰਦਾਜ਼ ਕੀਤਾ ਜਾਵੇ ਤਾਂ ਇਹ ਬਲੱਡ ਪ੍ਰੈਸ਼ਰ, ਦਿਲ ਦੀਆਂ ਬਿਮਾਰੀਆਂ ਅਤੇ ਯਾਦਦਾਸ਼ਤ ਦੀਆਂ ਸਮੱਸਿਆਵਾਂ ਦਾ ਕਾਰਣ ਵੀ ਬਣ ਸਕਦਾ ਹੈ।

ਖਰਾਬ ਸਲੀਪ ਹਾਈਜੀਨ

ਖਰਾਬ ਸਲੀਪ ਹਾਈਜੀਨ ਕਰਕੇ ਵੀ ਪੂਰੀ ਰਾਤ ਦੀ ਨੀਂਦ ਲੈਣ ਤੋਂ ਬਾਅਦ ਸਵੇਰੇ ਉੱਠਦੇ ਹੀ ਥਕਾਨ ਮਹਿਸੂਸ ਹੋ ਸਕਦੀ ਹੈ। ਦਰਅਸਲ, ਰਾਤ ਨੂੰ ਦੇਰ ਤੱਕ ਮੋਬਾਈਲ ਜਾਂ ਲੈਪਟਾਪ ਚਲਾਉਣਾ, ਸੋਣ–ਜਾਗਣ ਦਾ ਅਨਿਯਮਿਤ ਸਮਾਂ, ਸੋਣ ਤੋਂ ਪਹਿਲਾਂ ਭਾਰੀ ਖਾਣਾ ਖਾਣਾ ਜਾਂ ਸ਼ਾਮ ਨੂੰ ਕੈਫੀਨ ਲੈਣਾ-ਇਹ ਸਭ ਸਰੀਰ ਦੀ ਕੁਦਰਤੀ ਨੀਂਦ ਦੀ ਲੈਅ ਨੂੰ ਖਰਾਬ ਕਰ ਦਿੰਦੇ ਹਨ।

ਚਾਹੇ ਨੀਂਦ ਦੇ ਘੰਟੇ ਪੂਰੇ ਹੋ ਜਾਣ, ਪਰ ਜੇ ਨੀਂਦ ਵਾਰ–ਵਾਰ ਟੁੱਟ ਰਹੀ ਹੋਵੇ ਜਾਂ ਗਹਿਰੀ ਨਾ ਹੋਵੇ, ਤਾਂ ਸਵੇਰੇ ਥਕਾਵਟ ਮਹਿਸੂਸ ਹੁੰਦੀ ਹੈ।

ਤਣਾਅ ਅਤੇ ਡਿਪ੍ਰੈਸ਼ਨ

ਲਗਾਤਾਰ ਤਣਾਅ, ਐਂਜ਼ਾਇਟੀ ਜਾਂ ਡਿਪ੍ਰੈਸ਼ਨ ਵੀ ਨੀਂਦ ਨੂੰ ਖਰਾਬ ਕਰਨ ਵਿੱਚ ਵੱਡੀ ਭੂਮਿਕਾ ਨਿਭਾਉਂਦੇ ਹਨ। ਇਸ ਹਾਲਤ ਵਿੱਚ ਦਿਮਾਗ ਤਣਾਅ ਵਾਲੇ ਹਾਰਮੋਨ ਜ਼ਿਆਦਾ ਬਣਾਉਣ ਲੱਗਦਾ ਹੈ, ਜਿਸ ਕਰਕੇ ਰਾਤ ਨੂੰ ਦਿਮਾਗ ‘ਸਵਿਚ ਆਫ਼’ ਨਹੀਂ ਕਰ ਪਾਉਂਦਾ।                                                                            

ਇਸ ਦਾ ਨਤੀਜਾ ਹੈ—ਹਲਕੀ, ਬੇਚੈਨ ਨੀਂਦ ਅਤੇ ਸਵੇਰੇ ਉੱਠਦੇ ਹੀ ਭਾਰੀਪਨ ਅਤੇ ਥਕਾਵਟ ਮਹਿਸੂਸ ਹੋਣਾ।

ਮੈਡੀਕਲ ਕਾਰਨ

ਕੁਝ ਮੈਡੀਕਲ ਕਾਰਨ ਵੀ ਲਗਾਤਾਰ ਥਕਾਵਟ ਦਾ ਕਾਰਣ ਬਣ ਸਕਦੇ ਹਨ, ਜਿਵੇਂ ਕਿ ਥਾਇਰਾਇਡ ਦੀ ਸਮੱਸਿਆ, ਖੂਨ ਦੀ ਕਮੀ (ਏਨੀਮੀਆ), ਵਿਟਾਮਿਨ D ਜਾਂ B12 ਦੀ ਘਾਟ, ਅਤੇ ਕੰਟਰੋਲ ਨਾ ਕੀਤੀ ਹੋਈ ਡਾਇਬਟੀਜ਼।

ਜਦੋਂ ਸਰੀਰ ਦੀ ਊਰਜਾ ਬਣਾਉਣ ਦੀ ਸਮਰੱਥਾ ਜਾਂ ਆਕਸੀਜਨ ਲਿਜਾਣ ਦੀ ਸਮਰੱਥਾ ਪ੍ਰਭਾਵਿਤ ਹੁੰਦੀ ਹੈ ਤਾਂ ਲੰਬੀ ਨੀਂਦ ਲੈਣ ਦੇ ਬਾਵਜੂਦ ਵੀ ਤਾਜ਼ਗੀ ਮਹਿਸੂਸ ਨਹੀਂ ਹੁੰਦੀ।

ਇਹੋ ਜਿਹੀਆਂ ਹਾਲਤਾਂ ਵਿੱਚ ਇੱਕ ਸਧਾਰਣ ਖੂਨ ਟੈਸਟ ਰਾਹੀਂ ਕਾਰਣ ਦਾ ਪਤਾ ਲੱਗ ਸਕਦਾ ਹੈ।

ਖਰਾਬ ਲਾਈਫਸਟਾਈਲ

ਨੀਂਦ ਲੈਣ ਦੇ ਬਾਵਜੂਦ ਵੀ ਆਲਸ ਮਹਿਸੂਸ ਹੋਣ ਦੇ ਪਿੱਛੇ ਲਾਈਫਸਟਾਈਲ ਵੀ ਇੱਕ ਵੱਡਾ ਕਾਰਣ ਹੋ ਸਕਦਾ ਹੈ। ਘੱਟ ਸਰੀਰਿਕ ਕਿਰਿਆਸ਼ੀਲਤਾ, ਜ਼ਿਆਦਾ ਸ਼ੂਗਰ ਖਾਣਾ, ਪਾਣੀ ਘੱਟ ਪੀਣਾ, ਜਾਂ ਸੋਣ ਦਾ ਅਸਥਿਰ ਸਮਾਂ-ਇਹ ਸਭ ਸਵੇਰੇ ਦੀ ਊਰਜਾ ‘ਤੇ ਅਸਰ ਪਾਉਂਦੇ ਹਨ। ਸਾਡਾ ਸਰੀਰ ਇੱਕ ਸਰਕੇਡੀਅਨ ਰਿਦਮ ‘ਤੇ ਚੱਲਦਾ ਹੈ, ਤੇ ਜਦੋਂ ਇਹ ਰਿਦਮ ਖਰਾਬ ਹੁੰਦਾ ਹੈ ਤਾਂ ਨੀਂਦ ਦੀ ਗੁਣਵੱਤਾ ਵੀ ਘੱਟ ਜਾਂਦੀ ਹੈ।

ਵਾਤਾਵਰਣ

ਇਸ ਸਮੱਸਿਆ ਨੂੰ ਵਧਾਉਣ ਵਿੱਚ ਵਾਤਾਵਰਣ ਦਾ ਵੀ ਹਿੱਸਾ ਹੁੰਦਾ ਹੈ। ਅਸੁਵਿਧਾਜਨਕ ਗੱਦਾ, ਕਮਰੇ ਵਿੱਚ ਹਵਾ ਦਾ ਘੱਟ ਚਲਣਾ, ਸ਼ੋਰ ਜਾਂ ਬਹੁਤ ਜ਼ਿਆਦਾ ਰੌਸ਼ਨੀ- ਇਹ ਸਭ ਗਹਿਰੀ ਨੀਂਦ ਵਿਚ ਰੁਕਾਵਟ ਪੈਦਾ ਕਰਦੇ ਹਨ।

ਛੋਟੀਆਂ–ਛੋਟੀਆਂ ਰੁਕਾਵਟਾਂ ਵੀ ਦਿਮਾਗ ਨੂੰ ਗਹਿਰੀ ਨੀਂਦ (ਜਿਵੇਂ ਸਲੋ-ਵੇਵ ਅਤੇ REM ਸਲੀਪ) ਵਿੱਚ ਜਾਣ ਨਹੀਂ ਦਿੰਦੀਆਂ, ਜੋ ਸਰੀਰ ਦੀ ਪੂਰੀ ਤਰ੍ਹਾਂ ਰੀਚਾਰਜਿੰਗ ਲਈ ਬਹੁਤ ਜ਼ਰੂਰੀ ਹੈ।

ਡਾਕਟਰ ਦੀ ਸਲਾਹ

ਜੇ ਤੁਸੀਂ ਹਰ ਰੋਜ਼ ਸਵੇਰੇ ਥੱਕੇ ਹੋਏ ਉੱਠਦੇ ਹੋ, ਤਾਂ ਇਸਨੂੰ ਹਲਕੇ ਵਿੱਚ ਨਾ ਲਓ। ਇਹ ਸੰਕੇਤ ਹੋ ਸਕਦਾ ਹੈ ਕਿ ਤੁਹਾਡਾ ਸਰੀਰ ਅਸਲ ਮਾਇਨੇ ਵਿੱਚ ਆਰਾਮ ਨਹੀਂ ਕਰ ਪਾ ਰਿਹਾ ਜਾਂ ਕੋਈ ਅੰਦਰੂਨੀ ਸਿਹਤ ਸਮੱਸਿਆ ਮੌਜੂਦ ਹੈ।

ਡਾਕਟਰ ਸੱਗੂ ਦੀ ਸਲਾਹ ਹੈ ਕਿ ਸਮੱਸਿਆ ਦੇ ਪਿੱਛੇ ਲੁਕਿਆ ਅਸਲੀ ਕਾਰਣ ਪਛਾਣੋ—ਭਾਵੇਂ ਉਹ ਮੈਡੀਕਲ ਹੋਵੇ, ਮਾਨਸਿਕ ਹੋਵੇ ਜਾਂ ਲਾਈਫਸਟਾਈਲ ਨਾਲ ਜੁੜਿਆ ਹੋਵੇ।

ਸਹੀ ਕਾਰਣ ਸਮਝਣਾ ਹੀ ਚੰਗੀ ਨੀਂਦ ਅਤੇ ਸਵੇਰੇ ਵਧੀਆ ਊਰਜਾ ਲਈ ਸਭ ਤੋਂ ਜ਼ਰੂਰੀ ਹੈ।

Check out below Health Tools-
Calculate Your Body Mass Index ( BMI )

Calculate The Age Through Age Calculator

ਹੋਰ ਪੜ੍ਹੋ
Sponsored Links by Taboola
Advertisement

ਟਾਪ ਹੈਡਲਾਈਨ

Ludhiana Court ‘ਚ ਗੈਂਗਸਟਰ ਕੌਸ਼ਲ ਚੌਧਰੀ ਦੀ ਪੇਸ਼ੀ, 2 ਦਿਨ ਦਾ ਮਿਲਿਆ ਰਿਮਾਂਡ; ਜਾਣੋ ਪੂਰਾ ਮਾਮਲਾ
Ludhiana Court ‘ਚ ਗੈਂਗਸਟਰ ਕੌਸ਼ਲ ਚੌਧਰੀ ਦੀ ਪੇਸ਼ੀ, 2 ਦਿਨ ਦਾ ਮਿਲਿਆ ਰਿਮਾਂਡ; ਜਾਣੋ ਪੂਰਾ ਮਾਮਲਾ
Ludhiana 'ਚ ਆਹ ਰਸਤੇ ਹੋਏ ਬੰਦ, ਬਾਹਰ ਨਿਕਲਣ ਤੋਂ ਪਹਿਲਾਂ ਦੇਖ ਲਓ ਨਵਾਂ Route
Ludhiana 'ਚ ਆਹ ਰਸਤੇ ਹੋਏ ਬੰਦ, ਬਾਹਰ ਨਿਕਲਣ ਤੋਂ ਪਹਿਲਾਂ ਦੇਖ ਲਓ ਨਵਾਂ Route
ਪਠਾਨਕੋਟ 'ਚ ਵੱਡਾ ਖੁਲਾਸਾ! ਪਾਕਿਸਤਾਨ ਤੋਂ ਆਏ ਹਥਿਆਰ, ISI ਦਾ ਖ਼ਤਰਨਾਕ ਪਲਾਨ
ਪਠਾਨਕੋਟ 'ਚ ਵੱਡਾ ਖੁਲਾਸਾ! ਪਾਕਿਸਤਾਨ ਤੋਂ ਆਏ ਹਥਿਆਰ, ISI ਦਾ ਖ਼ਤਰਨਾਕ ਪਲਾਨ
ਬਿਨਾਂ ਬਿਮਾਰੀ ਤੋਂ ਹਰ ਵੇਲੇ ਥਕਾਵਟ ਹੁੰਦੀ ਮਹਿਸੂਸ? ਕਿਤੇ ਤੁਹਾਡੇ 'ਚ ਇਸ ਚੀਜ਼ ਦੀ ਕਮੀਂ ਤਾਂ ਨਹੀਂ
ਬਿਨਾਂ ਬਿਮਾਰੀ ਤੋਂ ਹਰ ਵੇਲੇ ਥਕਾਵਟ ਹੁੰਦੀ ਮਹਿਸੂਸ? ਕਿਤੇ ਤੁਹਾਡੇ 'ਚ ਇਸ ਚੀਜ਼ ਦੀ ਕਮੀਂ ਤਾਂ ਨਹੀਂ
Advertisement

ਵੀਡੀਓਜ਼

“ਅਕਾਲ ਤਖ਼ਤ ਹਾਜ਼ਰ ਹੋਣ ਲਈ ਹਰ ਵੇਲੇ ਤਿਆਰ ਹਾਂ
“ਜਥੇਦਾਰ ਦੇ ਹਰ ਇਕ ਸਵਾਲ ਦਾ ਮੈਂ ਜਵਾਬ ਦਿੱਤਾ” — CM ਨੇ ਤੋੜੀ ਚੁੱਪੀ
ਜਥੇਦਾਰ ਦੇ ਹੁਕਮ 'ਤੇ SGPC ਦੇ ਰਹੀ ਸਾਥ : CM ਮਾਨ
“ਮੇਰੀ ਵੀਡੀਓ ਨਕਲੀ? ਜਿਸ ਮਰਜ਼ੀ ਲੈਬ ‘ਚ ਜਾਂਚ ਕਰਵਾ ਲਓ”
“ਅਕਾਲ ਤਖ਼ਤ ਨੂੰ ਚੈਲੰਜ ਕਰਨ ਦੀ ਮੇਰੀ ਕੋਈ ਔਕਾਤ ਨਹੀਂ”
Advertisement

ਫੋਟੋਗੈਲਰੀ

Advertisement
ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Ludhiana Court ‘ਚ ਗੈਂਗਸਟਰ ਕੌਸ਼ਲ ਚੌਧਰੀ ਦੀ ਪੇਸ਼ੀ, 2 ਦਿਨ ਦਾ ਮਿਲਿਆ ਰਿਮਾਂਡ; ਜਾਣੋ ਪੂਰਾ ਮਾਮਲਾ
Ludhiana Court ‘ਚ ਗੈਂਗਸਟਰ ਕੌਸ਼ਲ ਚੌਧਰੀ ਦੀ ਪੇਸ਼ੀ, 2 ਦਿਨ ਦਾ ਮਿਲਿਆ ਰਿਮਾਂਡ; ਜਾਣੋ ਪੂਰਾ ਮਾਮਲਾ
Ludhiana 'ਚ ਆਹ ਰਸਤੇ ਹੋਏ ਬੰਦ, ਬਾਹਰ ਨਿਕਲਣ ਤੋਂ ਪਹਿਲਾਂ ਦੇਖ ਲਓ ਨਵਾਂ Route
Ludhiana 'ਚ ਆਹ ਰਸਤੇ ਹੋਏ ਬੰਦ, ਬਾਹਰ ਨਿਕਲਣ ਤੋਂ ਪਹਿਲਾਂ ਦੇਖ ਲਓ ਨਵਾਂ Route
ਪਠਾਨਕੋਟ 'ਚ ਵੱਡਾ ਖੁਲਾਸਾ! ਪਾਕਿਸਤਾਨ ਤੋਂ ਆਏ ਹਥਿਆਰ, ISI ਦਾ ਖ਼ਤਰਨਾਕ ਪਲਾਨ
ਪਠਾਨਕੋਟ 'ਚ ਵੱਡਾ ਖੁਲਾਸਾ! ਪਾਕਿਸਤਾਨ ਤੋਂ ਆਏ ਹਥਿਆਰ, ISI ਦਾ ਖ਼ਤਰਨਾਕ ਪਲਾਨ
ਬਿਨਾਂ ਬਿਮਾਰੀ ਤੋਂ ਹਰ ਵੇਲੇ ਥਕਾਵਟ ਹੁੰਦੀ ਮਹਿਸੂਸ? ਕਿਤੇ ਤੁਹਾਡੇ 'ਚ ਇਸ ਚੀਜ਼ ਦੀ ਕਮੀਂ ਤਾਂ ਨਹੀਂ
ਬਿਨਾਂ ਬਿਮਾਰੀ ਤੋਂ ਹਰ ਵੇਲੇ ਥਕਾਵਟ ਹੁੰਦੀ ਮਹਿਸੂਸ? ਕਿਤੇ ਤੁਹਾਡੇ 'ਚ ਇਸ ਚੀਜ਼ ਦੀ ਕਮੀਂ ਤਾਂ ਨਹੀਂ
Mohali 'ਚ SBI ਦੇ ਬੈਂਕ ਮੈਨੇਜਰ 'ਤੇ ਦਿਨ-ਦਿਹਾੜੇ ਹਮਲਾ! ਗੋਲੀਬਾਰੀ 'ਚ ਵਾਲ-ਵਾਲ ਬਚਿਆ, ਲੁੱਟ ਦੀ ਵੱਡੀ ਵਾਰਦਾਤ
Mohali 'ਚ SBI ਦੇ ਬੈਂਕ ਮੈਨੇਜਰ 'ਤੇ ਦਿਨ-ਦਿਹਾੜੇ ਹਮਲਾ! ਗੋਲੀਬਾਰੀ 'ਚ ਵਾਲ-ਵਾਲ ਬਚਿਆ, ਲੁੱਟ ਦੀ ਵੱਡੀ ਵਾਰਦਾਤ
ATM Charges: ਅੱਜ ਤੋਂ ATM ਦੇ ਵਧੇ ਚਾਰਜ, ਬੈਲੇਂਸ ਚੈੱਕ ਸਣੇ ਵਿੱਤੀ ਲੈਣ-ਦੇਣ ਹੋਇਆ ਮਹਿੰਗਾ; ਜਾਣੋ ਕਿਹੜੇ ਖਾਤਿਆਂ 'ਤੇ ਨਵੇਂ ਚਾਰਜ ਲੱਗਣਗੇ?
ਅੱਜ ਤੋਂ ATM ਦੇ ਵਧੇ ਚਾਰਜ, ਬੈਲੇਂਸ ਚੈੱਕ ਸਣੇ ਵਿੱਤੀ ਲੈਣ-ਦੇਣ ਹੋਇਆ ਮਹਿੰਗਾ; ਜਾਣੋ ਕਿਹੜੇ ਖਾਤਿਆਂ 'ਤੇ ਨਵੇਂ ਚਾਰਜ ਲੱਗਣਗੇ?
Whatsapp ਤੋਂ ਮਿੰਟਾਂ 'ਚ Download ਕਰੋ ਆਪਣਾ Aadhar Card, ਜਾਣੋ ਸੌਖਾ ਤਰੀਕਾ
Whatsapp ਤੋਂ ਮਿੰਟਾਂ 'ਚ Download ਕਰੋ ਆਪਣਾ Aadhar Card, ਜਾਣੋ ਸੌਖਾ ਤਰੀਕਾ
14 ਸਾਲ ਦੇ Vaibhav Suryavanshi ਨੇ ਤੋੜਿਆ ਵਿਰਾਟ ਕੋਹਲੀ ਦਾ ਰਿਕਾਰਡ, ਵਿਸ਼ਵ ਕੱਪ 'ਚ ਬਣਾਇਆ ਇਤਿਹਾਸ
14 ਸਾਲ ਦੇ Vaibhav Suryavanshi ਨੇ ਤੋੜਿਆ ਵਿਰਾਟ ਕੋਹਲੀ ਦਾ ਰਿਕਾਰਡ, ਵਿਸ਼ਵ ਕੱਪ 'ਚ ਬਣਾਇਆ ਇਤਿਹਾਸ
Embed widget