Year Ender 2024: ਗੂਗਲ 'ਤੇ ਸਭ ਤੋਂ ਜ਼ਿਆਦਾ ਪਸੰਦ ਕੀਤੀ ਗਈ ਆਚਾਰ ਦੀ ਰੈਸੇਪੀ, ਜਾਣੋ ਇਸ ਨੂੰ ਖਾਣ ਦੇ ਪੰਜ ਬਿਹਤਰੀਨ ਤਰੀਕੇ
ਹਰ ਸਾਲ ਗੂਗਲ 'ਤੇ ਸਭ ਤੋਂ ਵੱਧ ਸਰਚ ਕੀਤੇ ਗਏ ਫੂਡ ਆਈਟਮਸ ਦੀ ਸੂਚੀ ਜਾਰੀ ਕੀਤੀ ਜਾਂਦੀ ਹੈ। ਇਸ 'ਚ ਸਾਲ 2024 'ਚ ਅੰਬ ਦੇ ਅਚਾਰ ਦੀ ਰੈਸਿਪੀ ਨੂੰ ਸਭ ਤੋਂ ਜ਼ਿਆਦਾ ਦੇਖਿਆ ਗਿਆ ਸੀ ਪਰ ਆਓ ਤੁਹਾਨੂੰ ਦੱਸਦੇ ਹਾਂ ਕਿ ਇਸ ਰੈਸਿਪੀ ਦੇ ਕੀ ਫਾਇਦੇ ਹਨ।
Five benefits of consuming pickle: ਅੰਬ ਦੇ ਅਚਾਰ ਦਾ ਨਾਮ ਸੁਣ ਕੇ ਹੀ ਮੂੰਹ ਵਿੱਚ ਪਾਣੀ ਆ ਜਾਂਦਾ ਹੈ। ਪਰਾਠੇ, ਦਾਲ, ਚਾਵਲ ਜਾਂ ਕੋਈ ਵੀ ਸਾਧਾਰਨ ਸਬਜ਼ੀ, ਰੋਟੀ ਹੀ ਕਿਉਂ ਨਾ ਹੋਵੇ, ਅੰਬ ਦਾ ਥੋੜ੍ਹਾ ਜਿਹਾ ਅਚਾਰ ਹੀ ਇਸ ਦੇ ਸੁਆਦ ਨੂੰ ਵਧਾ ਦਿੰਦਾ ਹੈ। ਇਸੇ ਲਈ ਇਸ ਅੰਬ ਦੇ ਅਚਾਰ ਨੂੰ ਪੂਰੀ ਦੁਨੀਆ ਵਿਚ ਪਸੰਦ ਕੀਤਾ ਜਾਂਦਾ ਹੈ ਅਤੇ ਅੰਬ ਦੇ ਅਚਾਰ ਦੀ ਰੈਸਿਪੀ ਨੂੰ ਭਾਰਤ ਵਿਚ ਦੂਜਾ ਅਤੇ ਪੂਰੀ ਦੁਨੀਆ ਵਿੱਚ ਚੌਥਾ ਸਥਾਨ ਮਿਲਿਆ ਹੈ। ਆਓ ਜਾਣਦੇ ਹਾਂ ਅਚਾਰ ਦੇ ਪੰਜ ਫਾਇਦਿਆਂ ਬਾਰੇ-
ਅੰਬ ਦੇ ਅਚਾਰ ਦੇ ਫਾਇਦੇ
ਭਾਰਤ ਵਿੱਚ ਕਈ ਤਰ੍ਹਾਂ ਦੇ ਅਚਾਰ ਬਣਾਏ ਜਾਂਦੇ ਹਨ, ਜਿਸ ਵਿੱਚ ਰਾਈ, ਸੌਂਫ, ਅਜਵਾਇਨ, ਹੀਂਗ ਵਰਗੇ ਦੇਸੀ ਮਸਾਲਿਆਂ ਦੀ ਵਰਤੋਂ ਕੀਤੀ ਜਾਂਦੀ ਹੈ। ਇਹ ਮਸਾਲੇ ਪੇਟ ਲਈ ਫਾਇਦੇਮੰਦ ਹੁੰਦੇ ਹਨ ਅਤੇ ਸਾਡੀ ਰੋਗ ਪ੍ਰਤੀਰੋਧਕ ਸ਼ਕਤੀ ਨੂੰ ਵੀ ਵਧਾਉਂਦੇ ਹਨ। ਖਾਸ ਤੌਰ 'ਤੇ ਜੇਕਰ ਅੰਬ ਦੇ ਅਚਾਰ ਨੂੰ ਸੰਤੁਲਿਤ ਮਾਤਰਾ 'ਚ ਖਾਧਾ ਜਾਵੇ ਤਾਂ ਇਸ ਦੇ ਸਿਹਤ ਲਈ ਬਹੁਤ ਫਾਇਦੇ ਹੁੰਦੇ ਹਨ।
ਹੱਡੀਆਂ ਅਤੇ ਸਕਿਨ ਦੇ ਲਈ ਫਾਇਦੇਮੰਦ
ਪਕਾਏ ਹੋਏ ਅਚਾਰ ਵਿੱਚ ਨੈਚੂਰਲ ਵਿਟਾਮਿਨ ਕੇ, ਕੈਲਸ਼ੀਅਮ ਅਤੇ ਐਂਟੀਆਕਸੀਡੈਂਟ ਪਾਏ ਜਾਂਦੇ ਹਨ। ਜੇਕਰ ਘੱਟ ਮਾਤਰਾ 'ਚ ਇਸ ਦਾ ਸੇਵਨ ਕੀਤਾ ਜਾਵੇ ਤਾਂ ਇਹ ਹੱਡੀਆਂ ਨੂੰ ਮਜ਼ਬੂਤ ਬਣਾਉਂਦਾ ਹੈ ਅਤੇ ਹੱਡੀਆਂ ਦੀ ਘਣਤਾ ਬਣਾਈ ਰੱਖਣ 'ਚ ਮਦਦ ਕਰਦਾ ਹੈ। ਇੰਨਾ ਹੀ ਨਹੀਂ, ਇਹ ਓਸਟੀਓਪੋਰੋਸਿਸ ਦੇ ਖਤਰੇ ਨੂੰ ਘੱਟ ਕਰਦਾ ਹੈ ਅਤੇ ਇਸ ਵਿੱਚ ਮੌਜੂਦ ਐਂਟੀਆਕਸੀਡੈਂਟ ਐਂਟੀ-ਏਜਿੰਗ ਨੂੰ ਵੀ ਘੱਟ ਕਰਦੇ ਹਨ।
ਭਾਰ ਘਟਾਉਣ ਵਿੱਚ ਮਦਦਗਾਰ
ਅੰਬ ਦੇ ਅਚਾਰ ਵਿੱਚ ਮੇਥੀ ਦਾਣਾ ਅਤੇ ਸੌਂਫ ਵਰਗੀਆਂ ਸਮੱਗਰੀਆਂ ਦੀ ਵਰਤੋਂ ਕੀਤੀ ਜਾਂਦੀ ਹੈ, ਜੋ ਮੇਟਾਬੋਲਿਜ਼ਮ ਵਿੱਚ ਸੁਧਾਰ ਕਰਦੇ ਹਨ ਅਤੇ ਭਾਰ ਘਟਾਉਣ ਵਿੱਚ ਮਦਦ ਕਰਦੇ ਹਨ। ਅਚਾਰ ਖਾਣ ਨਾਲ ਪਾਚਨ ਤੰਤਰ ਵੀ ਮਜ਼ਬੂਤ ਹੁੰਦਾ ਹੈ ਅਤੇ ਲੰਬੇ ਸਮੇਂ ਤੱਕ ਭੁੱਖ ਨਹੀਂ ਲੱਗਦੀ।
ਪਾਚਨ ਵਿੱਚ ਸੁਧਾਰ ਕਰੇ
ਜਿਵੇਂ ਕਿ ਅਸੀਂ ਦੱਸਿਆ ਹੈ ਕਿ ਅਚਾਰ ਵਿੱਚ ਕਈ ਤਰ੍ਹਾਂ ਦੇ ਸਥਾਨਕ ਮਸਾਲਿਆਂ ਦੀ ਵਰਤੋਂ ਕੀਤੀ ਜਾਂਦੀ ਹੈ ਅਤੇ ਇਸਨੂੰ ਫਰਮੈਂਟੇਸ਼ਨ ਪ੍ਰਕਿਰਿਆ ਦੁਆਰਾ ਬਣਾਇਆ ਜਾਂਦਾ ਹੈ, ਜਿਸ ਕਾਰਨ ਇਸ ਵਿੱਚ ਕੁਦਰਤੀ ਪ੍ਰੋਬਾਇਓਟਿਕਸ ਹੁੰਦੇ ਹਨ। ਇਹ ਸਾਡੀਆਂ ਅੰਤੜੀਆਂ ਲਈ ਫਾਇਦੇਮੰਦ ਹੁੰਦੇ ਹਨ, ਚੰਗੇ ਬੈਕਟੀਰੀਆ ਵਧਾਉਂਦੇ ਹਨ ਅਤੇ ਪੇਟ ਨਾਲ ਜੁੜੀਆਂ ਸਮੱਸਿਆਵਾਂ ਜਿਵੇਂ ਕਬਜ਼, ਫੁੱਲਣਾ, ਬਦਹਜ਼ਮੀ ਨੂੰ ਦੂਰ ਰੱਖਦੇ ਹਨ।
ਸ਼ੂਗਰ ਨੂੰ ਕਰੋ ਕੰਟਰੋਲ
ਜੇਕਰ ਅੰਬ ਦੇ ਅਚਾਰ ਦਾ ਸੇਵਨ ਨਿਯੰਤਰਿਤ ਮਾਤਰਾ 'ਚ ਕੀਤਾ ਜਾਵੇ ਤਾਂ ਇਹ ਸ਼ੂਗਰ ਦੇ ਰੋਗੀਆਂ ਲਈ ਵੀ ਫਾਇਦੇਮੰਦ ਹੁੰਦਾ ਹੈ। ਇਸ 'ਚ ਸਿਰਕਾ ਮੌਜੂਦ ਹੁੰਦਾ ਹੈ, ਜੋ ਸਰੀਰ ਦੇ ਸ਼ੂਗਰ ਲੈਵਲ ਨੂੰ ਸੰਤੁਲਿਤ ਕਰਦਾ ਹੈ ਅਤੇ ਬਲੱਡ ਸ਼ੂਗਰ ਲੈਵਲ ਨੂੰ ਵਧਣ ਤੋਂ ਰੋਕਦਾ ਹੈ।
Check out below Health Tools-
Calculate Your Body Mass Index ( BMI )