Curry Leaves Benefits: ਗਲੋਇੰਗ ਸਕਿਨ ਤੋਂ ਲੈ ਕੇ ਮਜ਼ਬੂਤ ਵਾਲਾਂ ਲਈ ਫਾਇਦੇਮੰਦ ਕੜ੍ਹੀ ਪੱਤੇ, ਇੰਝ ਕਰੋ ਵਰਤੋਂ
Health News: ਨਿੰਮ ਦੇ ਪੱਤਿਆਂ ਵਰਗਾ ਨਜ਼ਰ ਆਉਣ ਵਾਲੇ ਕੜ੍ਹੀ ਪੱਤੇ ਸਿਹਤ ਦੇ ਲਈ ਬਹੁਤ ਹੀ ਫਾਇਦੇਮੰਦ ਹੁੰਦੇ ਹਨ। ਇਸ ਦੀ ਵਰਤੋਂ ਕਈ ਇੰਡੀਅਨ ਫੂਡ ਦੇ ਵਿੱਚ ਵੀ ਕੀਤੀ ਜਾਂਦੀ ਹੈ। ਕੜ੍ਹੀ ਪੱਤੇ ਵਿਟਾਮਿਨ, ਖਣਿਜ ਅਤੇ ਐਂਟੀ-ਆਕਸੀਡੈਂਟਸ ਨਾਲ ਭਰਪੂਰ
Curry Leaves Benefits: ਕੜ੍ਹੀ ਪੱਤੇ ਦੀ ਭਾਰਤੀ ਰਸੋਈ ਦੇ ਵਿੱਚ ਖੂਬ ਵਰਤੋਂ ਕੀਤੀ ਜਾਂਦੀ ਹੈ। ਖਾਸ ਕਰਕੇ ਸਾਊਥ ਇੰਡੀਅਨ ਵਾਲੇ ਭੋਜਨਾਂ ਦੇ ਵਿੱਚ ਇਸ ਦੀ ਵਰਤੋਂ ਲਾਜ਼ਮੀ ਹੁੰਦੀ ਹੈ। ਜਿਸ ਕਰਕੇ ਕਈ ਲੋਕ ਕੜ੍ਹੀ ਪੱਤੇ ਨੂੰ ਮਿੱਠੀ ਨਿੰਮ ਵੀ ਕਹਿੰਦੇ ਹਨ। ਤੁਸੀਂ ਇਸ ਨੂੰ ਕਈ ਤਰੀਕਿਆਂ ਨਾਲ ਆਪਣੀ ਜੀਵਨ ਸ਼ੈਲੀ ਵਿੱਚ ਸ਼ਾਮਲ ਕਰ ਸਕਦੇ ਹੋ।
ਇਹ ਨਾ ਸਿਰਫ ਭੋਜਨ ਦਾ ਸੁਆਦ ਅਤੇ ਖੁਸ਼ਬੂ ਵਧਾਉਂਦੇ ਹਨ ਬਲਕਿ ਕਈ ਸਿਹਤ ਲਾਭ ਵੀ ਪ੍ਰਦਾਨ ਕਰਦੇ ਹਨ। ਇਸ ਤੋਂ ਇਲਾਵਾ ਤੁਸੀਂ ਚਮੜੀ ਅਤੇ ਵਾਲਾਂ ਦੀ ਖਾਸ ਦੇਖਭਾਲ ਲਈ ਵੀ ਕੜ੍ਹੀ ਪੱਤੇ ਦੀ ਵਰਤੋਂ ਕਰ ਸਕਦੇ ਹੋ। ਵਾਲਾਂ ਦੇ ਵਾਧੇ ਤੋਂ ਲੈ ਕੇ ਚਮੜੀ ਨੂੰ ਚਮਕਦਾਰ ਬਣਾਉਣ ਤੱਕ ਹਰ ਚੀਜ਼ ਲਈ ਕੜ੍ਹੀ ਪੱਤੇ ਦੀ ਵਿਆਪਕ ਵਰਤੋਂ ਕੀਤੀ ਜਾਂਦੀ ਹੈ।
ਕੜ੍ਹੀ ਪੱਤੇ ਵਿਟਾਮਿਨ, ਖਣਿਜ ਅਤੇ ਐਂਟੀ-ਆਕਸੀਡੈਂਟਸ ਨਾਲ ਭਰਪੂਰ ਹੁੰਦੇ ਹਨ ਜੋ ਸਿਰ ਦੀ ਚਮੜੀ ਨੂੰ ਪੋਸ਼ਣ ਦੇਣ ਵਿੱਚ ਮਦਦ ਕਰਦੇ ਹਨ। ਵਾਲਾਂ ਵਿੱਚ ਕੜ੍ਹੀ ਪੱਤੇ ਦੀ ਵਰਤੋਂ ਕਰਨ ਨਾਲ ਨਾ ਸਿਰਫ ਵਾਲਾਂ ਦਾ ਵਾਧਾ ਹੁੰਦਾ ਹੈ ਬਲਕਿ ਵਾਲਾਂ ਦੇ ਝੜਨ ਨੂੰ ਵੀ ਕੰਟਰੋਲ ਕਰਨ ਵਿੱਚ ਮਦਦ ਮਿਲਦੀ ਹੈ।
ਜਿੱਥੇ ਇੱਕ ਪਾਸੇ ਤੁਸੀਂ ਕੜ੍ਹੀ ਪੱਤੇ ਦੀ ਵਰਤੋਂ ਕਰਕੇ ਵਾਲਾਂ ਨੂੰ ਸਫੈਦ ਹੋਣ ਤੋਂ ਰੋਕ ਸਕਦੇ ਹੋ, ਉੱਥੇ ਹੀ ਦੂਜੇ ਪਾਸੇ ਇਸ ਦਾ ਫੇਸ ਪੈਕ ਬਣਾ ਕੇ ਇਸ ਨੂੰ ਲਗਾ ਕੇ ਵੀ ਤੁਸੀਂ ਚਮੜੀ ਨੂੰ ਕੁਦਰਤੀ ਤੌਰ 'ਤੇ ਚਮਕਦਾਰ ਬਣਾ ਸਕਦੇ ਹੋ। ਇਸ 'ਚ ਐਂਟੀਆਕਸੀਡੈਂਟ ਅਤੇ ਪ੍ਰੋਟੀਨ ਭਰਪੂਰ ਮਾਤਰਾ 'ਚ ਪਾਏ ਜਾਂਦੇ ਹਨ, ਜੋ ਚਮੜੀ ਦੇ ਨਾਲ-ਨਾਲ ਵਾਲਾਂ ਲਈ ਵੀ ਫਾਇਦੇਮੰਦ ਮੰਨੇ ਜਾਂਦੇ ਹਨ। ਆਓ ਜਾਣਦੇ ਹਾਂ ਕਿ ਕਿਸ ਤਰ੍ਹਾਂ ਕੜ੍ਹੀ ਪੱਤੇ ਦੀ ਵਰਤੋਂ ਨਾਲ ਇਨ੍ਹਾਂ ਲਾਭਾਂ ਨੂੰ ਪ੍ਰਾਪਤ ਕੀਤਾ ਜਾ ਸਕਦਾ ਹੈ।
ਬਲੱਡ ਸ਼ੂਗਰ ਨੂੰ ਕੰਟਰੋਲ (Control blood sugar)
ਕੜ੍ਹੀ ਪੱਤੇ ਆਪਣੇ ਐਂਟੀ-ਹਾਈਪਰਗਲਾਈਸੀਮਿਕ ਗੁਣਾਂ ਲਈ ਜਾਣੇ ਜਾਂਦੇ ਹਨ ਜੋ ਖੂਨ ਵਿੱਚ ਸ਼ੂਗਰ ਦੇ ਪੱਧਰ ਨੂੰ ਨਿਯੰਤਰਿਤ ਕਰਦੇ ਹਨ। ਡਾਇਬਟੀਜ਼ ਦੇ ਮਰੀਜ਼ਾਂ ਲਈ ਕੜ੍ਹੀ ਪੱਤੇ ਕਿਸੇ ਰਾਮਬਾਣ ਤੋਂ ਘੱਟ ਨਹੀਂ ਹੈ। ਰੋਜ਼ਾਨਾ ਸਵੇਰੇ ਖਾਲੀ ਪੇਟ ਇਸ ਨੂੰ ਖਾਣ ਨਾਲ ਲਾਭ ਹੋ ਸਕਦਾ ਹੈ।
ਗਲੋਇੰਗ ਚਮੜੀ ਅਤੇ ਸਿਹਤਮੰਦ ਵਾਲ
ਕੜ੍ਹੀ ਪੱਤੇ ਵਿੱਚ ਵਿਟਾਮਿਨ ਈ ਵਰਗੇ ਪੌਸ਼ਟਿਕ ਤੱਤ ਪਾਏ ਜਾਂਦੇ ਹਨ ਜੋ ਤੁਹਾਡੀ ਚਮੜੀ ਨੂੰ ਚਮਕਦਾਰ ਰੱਖਣ ਵਿੱਚ ਮਦਦ ਕਰਦੇ ਹਨ। ਇਸ ਦੇ ਨਾਲ ਹੀ ਤੁਸੀਂ ਵਾਲਾਂ ਨੂੰ ਝੜਨ ਤੋਂ ਰੋਕਣ ਅਤੇ ਵਾਲਾਂ ਦੇ ਵਾਧੇ ਨੂੰ ਵਧਾਉਣ ਲਈ ਵੀ ਕੜ੍ਹੀ ਪੱਤੇ ਦੀ ਵਰਤੋਂ ਕਰ ਸਕਦੇ ਹੋ।
ਐਂਟੀਆਕਸੀਡੈਂਟਸ ਨਾਲ ਭਰਪੂਰ ਹੁੰਦਾ ਹੈ
ਕੜ੍ਹੀ ਪੱਤੇ ਵਿਟਾਮਿਨ ਸੀ, ਏ ਅਤੇ ਫਲੇਵੋਨੋਇਡਸ ਵਰਗੇ ਐਂਟੀਆਕਸੀਡੈਂਟਸ ਨਾਲ ਭਰਪੂਰ ਹੁੰਦੇ ਹਨ ਜੋ ਆਕਸੀਡੇਟਿਵ ਤਣਾਅ ਨੂੰ ਘਟਾ ਕੇ ਚਮੜੀ ਨੂੰ ਚਮਕਦਾਰ ਅਤੇ ਵਾਲਾਂ ਨੂੰ ਸਿਹਤਮੰਦ ਬਣਾਉਣ ਵਿੱਚ ਮਦਦ ਕਰਦੇ ਹਨ।
ਪਾਚਨ ਵਿੱਚ ਸੁਧਾਰ
ਕੜ੍ਹੀ ਪੱਤੇ ਪਾਚਨ ਤੰਤਰ ਨੂੰ ਸਰਗਰਮ ਕਰਦੇ ਹਨ, ਜੋ ਤੁਹਾਡੀ ਭੁੱਖ ਵਧਾਉਂਦੇ ਹਨ ਅਤੇ ਪਾਚਨ ਕਿਰਿਆ ਨੂੰ ਸੁਧਾਰਦੇ ਹਨ। ਇਸ ਦੇ ਲਈ ਤੁਸੀਂ ਰੋਜ਼ ਸਵੇਰੇ ਖਾਲੀ ਪੇਟ 5-6 ਕੜ੍ਹੀ ਪੱਤੇ ਖਾ ਸਕਦੇ ਹੋ।
ਦਿਲ ਨੂੰ ਸਿਹਤਮੰਦ ਰੱਖਦਾ ਹੈ
ਕੜ੍ਹੀ ਪੱਤੇ (Curry Leaves) ਨਾ ਸਿਰਫ ਤੁਹਾਡੀ ਚਮੜੀ ਅਤੇ ਵਾਲਾਂ ਨੂੰ ਲਾਭ ਪਹੁੰਚਾਉਂਦਾ ਹੈ ਬਲਕਿ ਇਹ ਤੁਹਾਡੇ ਦਿਲ ਨੂੰ ਵੀ ਸਿਹਤਮੰਦ ਰੱਖਦਾ ਹੈ। ਦਰਅਸਲ, ਕੜ੍ਹੀ ਪੱਤੇ ਵਿੱਚ ਰੂਟਿਨ ਅਤੇ ਟੈਨਿਨ ਹੁੰਦੇ ਹਨ ਜੋ ਕੋਲੈਸਟ੍ਰੋਲ ਦੇ ਪੱਧਰ ਨੂੰ ਘੱਟ ਕਰਦੇ ਹਨ ਅਤੇ ਤੁਹਾਨੂੰ ਦਿਲ ਨਾਲ ਸਬੰਧਤ ਬਿਮਾਰੀਆਂ ਤੋਂ ਸੁਰੱਖਿਅਤ ਰੱਖਦੇ ਹਨ।
ਹੋਰ ਪੜ੍ਹੋ : ਭਾਰ ਘਟਾਉਣ ਲਈ ਕੀ ਬੈਸਟ, ਦਹੀਂ ਜਾਂ ਲੱਸੀ?
Disclaimer: ਖ਼ਬਰਾਂ ਵਿੱਚ ਦਿੱਤੀ ਗਈ ਕੁਝ ਜਾਣਕਾਰੀ ਮੀਡੀਆ ਰਿਪੋਰਟਾਂ 'ਤੇ ਅਧਾਰਤ ਹੈ। ਕਿਸੇ ਵੀ ਸੁਝਾਅ ਨੂੰ ਲਾਗੂ ਕਰਨ ਤੋਂ ਪਹਿਲਾਂ, ਤੁਹਾਨੂੰ ਸਬੰਧਤ ਮਾਹਿਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।
Check out below Health Tools-
Calculate Your Body Mass Index ( BMI )