ਸੋਣ ਤੋਂ ਪਹਿਲਾਂ ਫ਼ੋਨ ਚਲਾਉਣ ਦੀ ਆਦਤ…ਤਾਂ ਸਾਵਧਾਨ ਦੇ ਰਹੇ ਹੋ ਗੰਭੀਰ ਬਿਮਾਰੀ ਨੂੰ ਸੱਦਾ, ਰਿਪੋਰਟ 'ਚ ਹੋਇਆ ਵੱਡਾ ਖੁਲਾਸਾ
ਬੈੱਡ ਵਿੱਚ ਹਰ ਇੱਕ ਘੰਟਾ ਫ਼ੋਨ ਚਲਾਉਣ ਨਾਲ ਇਨਸੋਮਨੀਆ (ਨੀਂਦ ਨਾ ਆਉਣ ਦੀ ਬੀਮਾਰੀ) ਦਾ ਖਤਰਾ 59 ਫੀਸਦੀ ਤੱਕ ਵੱਧ ਜਾਂਦਾ ਹੈ। ਇਸ ਤੋਂ ਇਲਾਵਾ, ਸੋਣ ਦਾ ਸਮਾਂ ਵੀ ਘੱਟ ਹੋ ਜਾਂਦਾ ਹੈ ਅਤੇ ਵਿਅਕਤੀ ਨੂੰ ਔਸਤਨ 24 ਮਿੰਟ ਘੱਟ ਨੀਂਦ ਆਉਂਦੀ ਹੈ..

ਜੇ ਤੁਸੀਂ ਵੀ ਸੋਣ ਤੋਂ ਪਹਿਲਾਂ ਲੰਮੇ ਸਮੇਂ ਤੱਕ ਫ਼ੋਨ ਚਲਾਉਂਦੇ ਹੋ, ਤਾਂ ਤੁਹਾਨੂੰ ਇੱਕ ਗੰਭੀਰ ਬੀਮਾਰੀ ਦਾ ਖਤਰਾ ਵਧ ਸਕਦਾ ਹੈ। ਬਹੁਤ ਸਾਰੇ ਲੋਕ ਰਾਤ ਦੇ ਵੇਲੇ ਤੱਕ ਸੋਸ਼ਲ ਮੀਡੀਆ ਚਲਾਉਂਦੇ ਹਨ, ਫ਼ੋਨ 'ਤੇ ਗੇਮ ਖੇਡਦੇ ਹਨ, ਗਾਣੇ ਸੁਣਦੇ ਹਨ ਜਾਂ ਪੜ੍ਹਾਈ ਨਾਲ ਸੰਬੰਧਤ ਚੀਜ਼ਾਂ ਖੋਜਦੇ ਹਨ ਅਤੇ ਫ਼ੋਨ 'ਤੇ ਪੜ੍ਹਦੇ ਹਨ। ਇਸ ਕਾਰਨ ਉਨ੍ਹਾਂ ਨੂੰ ਨੀਂਦ ਨਾ ਆਉਣ ਦੀ ਸਮੱਸਿਆ, ਜਿਸਨੂੰ ਇਨਸੋਮਨੀਆ ਕਿਹਾ ਜਾਂਦਾ ਹੈ, ਹੋਣ ਦੀ ਸੰਭਾਵਨਾ ਵਧ ਜਾਂਦੀ ਹੈ।
ਲੱਲਨ ਟਾਪ ਦੀ ਰਿਪੋਰਟ ਅਨੁਸਾਰ, ਬੈੱਡ ਵਿਚ ਹਰ ਇੱਕ ਘੰਟਾ ਫ਼ੋਨ ਚਲਾਉਣ ਨਾਲ ਇਨਸੋਮਨੀਆ ਦਾ ਖਤਰਾ 59 ਫੀਸਦੀ ਤੱਕ ਵੱਧ ਜਾਂਦਾ ਹੈ। ਇਨਸੋਮਨੀਆ ਇੱਕ ਨੀਂਦ ਨਾਲ ਸੰਬੰਧਤ ਰੋਗ ਹੈ। ਜਿਸ ਵੀ ਵਿਅਕਤੀ ਨੂੰ ਇਹ ਸਮੱਸਿਆ ਹੁੰਦੀ ਹੈ, ਉਸਨੂੰ ਨੀਂਦ ਆਉਣ ਵਿਚ ਦਿੱਕਤ ਹੁੰਦੀ ਹੈ। ਕਈ ਵਾਰ ਨੀਂਦ ਆਉਂਦੀ ਹੀ ਨਹੀਂ, ਜੇ ਆ ਵੀ ਜਾਏ ਤਾਂ ਠੀਕ ਤਰੀਕੇ ਨਾਲ ਨਹੀਂ ਆਉਂਦੀ। ਐਸੇ ਲੋਕਾਂ ਦੀ ਅੱਧੀ ਰਾਤ ਨੂੰ ਅਕਸਰ ਨੀਂਦ ਖੁੱਲ ਜਾਂਦੀ ਹੈ।
ਰੀਸਰਚ ਕੀ ਕਹਿੰਦੀ ਹੈ?
ਫਰੰਟੀਅਰਜ਼ ਇਨ ਸਾਇਕਾਇਟਰੀ ਨਾਮਕ ਜਰਨਲ ਵਿੱਚ ਛਪੀਆਂ ਇੱਕ ਅਧਿਐਨ ਮੁਤਾਬਕ, ਜੋ ਕਿ ਨਾਰਵੇ, ਆਸਟਰੇਲੀਆ ਅਤੇ ਸਵੀਡਨ ਦੇ ਰਿਸਰਚਰਾਂ ਵੱਲੋਂ ਕੀਤੀ ਗਈ, ਇਹ ਪਤਾ ਲੱਗਿਆ ਕਿ ਬੈੱਡ ਵਿੱਚ ਹਰ ਇੱਕ ਘੰਟਾ ਫ਼ੋਨ ਚਲਾਉਣ ਨਾਲ ਇਨਸੋਮਨੀਆ (ਨੀਂਦ ਨਾ ਆਉਣ ਦੀ ਬੀਮਾਰੀ) ਦਾ ਖਤਰਾ 59 ਫੀਸਦੀ ਤੱਕ ਵੱਧ ਜਾਂਦਾ ਹੈ। ਇਸ ਤੋਂ ਇਲਾਵਾ, ਸੋਣ ਦਾ ਸਮਾਂ ਵੀ ਘੱਟ ਹੋ ਜਾਂਦਾ ਹੈ ਅਤੇ ਵਿਅਕਤੀ ਨੂੰ ਔਸਤਨ 24 ਮਿੰਟ ਘੱਟ ਨੀਂਦ ਆਉਂਦੀ ਹੈ।
ਇਹ ਅਧਿਐਨ ਕਰਨ ਲਈ ਰਿਸਰਚਰਾਂ ਨੇ ਨਾਰਵੇਜੀਅਨ 2022 ਸਟੂਡੈਂਟਸ ਹੈਲਥ ਐਂਡ ਵੈਲਬੀਇੰਗ ਸਰਵੇ ਦਾ ਡਾਟਾ ਵਰਤਿਆ। ਇਸ ਵਿਚ 18 ਤੋਂ 28 ਸਾਲ ਦੀ ਉਮਰ ਦੇ 45 ਹਜ਼ਾਰ ਤੋਂ ਵੱਧ ਨੌਜਵਾਨਾਂ ਦਾ ਡਾਟਾ ਸ਼ਾਮਿਲ ਸੀ।
ਉਨ੍ਹਾਂ ਕੋਲੋਂ ਪੁੱਛਿਆ ਗਿਆ ਕਿ:
ਉਹ ਕਿੰਨੇ ਵਜੇ ਸੋਣ ਜਾਂਦੇ ਹਨ
ਨੀਂਦ ਆਉਣ ਵਿੱਚ ਕਿੰਨਾ ਸਮਾਂ ਲੱਗਦਾ ਹੈ
ਕਿੰਨੇ ਵਜੇ ਉੱਠਦੇ ਹਨ
ਨੀਂਦ ਦੀ ਗੁਣਵੱਤਾ ਕਿਹੋ ਜਿਹੀ ਹੈ ਅਤੇ ਉਹ ਸੋਣ ਤੋਂ ਪਹਿਲਾਂ ਕਿਹੋ ਜਿਹਾ ਕੰਟੈਂਟ ਵੇਖਦੇ ਹਨ।
ਰਿਪੋਰਟ 'ਚ ਕੀ ਨਤੀਜਾ ਨਿਕਲ ਕੇ ਆਇਆ?
ਰੀਸਰਚ ਦੌਰਾਨ ਭਾਗੀਦਾਰਾਂ ਨੂੰ ਛੇ ਤਰ੍ਹਾਂ ਦੇ ਕੰਟੈਂਟ ਚੁਣਨ ਲਈ ਕਿਹਾ ਗਿਆ: ਫ਼ਿਲਮਾਂ ਜਾਂ ਸੀਰੀਜ਼ ਦੇਖਣਾ, ਸੋਸ਼ਲ ਮੀਡੀਆ ਚਲਾਉਣਾ, ਇੰਟਰਨੈੱਟ 'ਤੇ ਕੁਝ ਖੋਜਣਾ, ਗਾਣੇ ਸੁਣਨਾ, ਆਡੀਓ ਬੁੱਕ ਜਾਂ ਪੌਡਕਾਸਟ ਸੁਣਨਾ, ਗੇਮ ਖੇਡਣਾ ਜਾਂ ਪੜ੍ਹਾਈ ਨਾਲ ਜੁੜੀਆਂ ਚੀਜ਼ਾਂ ਦੇਖਣਾ। ਉਨ੍ਹਾਂ ਦੇ ਜਵਾਬਾਂ ਦੇ ਆਧਾਰ 'ਤੇ ਤਿੰਨ ਵੱਖ-ਵੱਖ ਕੈਟੇਗਰੀਆਂ ਬਣਾਈਆਂ ਗਈਆਂ। ਪਹਿਲੀ ਕੈਟੇਗਰੀ ਉਹ ਲੋਕ ਸਨ ਜੋ ਸਿਰਫ਼ ਸੋਸ਼ਲ ਮੀਡੀਆ ਚਲਾਉਂਦੇ ਸਨ। ਦੂਜੀ ਕੈਟੇਗਰੀ ਵਿੱਚ ਉਹ ਸਨ ਜੋ ਸੋਸ਼ਲ ਮੀਡੀਆ ਦੇ ਨਾਲ ਹੋਰ ਕੰਮ ਵੀ ਕਰਦੇ ਸਨ। ਤੀਜੀ ਕੈਟੇਗਰੀ ਵਿੱਚ ਉਹ ਲੋਕ ਆਏ ਜੋ ਸੋਸ਼ਲ ਮੀਡੀਆ ਨਹੀਂ ਚਲਾਉਂਦੇ।
ਅਧਿਐਨ 'ਚ ਇਹ ਸਾਫ਼ ਹੋ ਗਿਆ ਕਿ ਤੁਸੀਂ ਸਕਰੀਨ 'ਤੇ ਜੋ ਵੀ ਦੇਖ ਰਹੇ ਹੋ—ਚਾਹੇ ਸੋਸ਼ਲ ਮੀਡੀਆ ਹੋਵੇ ਜਾਂ ਪੜ੍ਹਾਈ—ਇਹ ਤੁਹਾਡੀ ਨੀਂਦ 'ਤੇ ਨਕਾਰਾਤਮਕ ਅਸਰ ਪਾਂਦਾ ਹੈ। ਜੇਕਰ ਤੁਸੀਂ ਸੋਣ ਤੋਂ ਪਹਿਲਾਂ ਫ਼ੋਨ ਜਾਂ ਲੈਪਟਾਪ ਵਰਗੀ ਸਕਰੀਨ ਦੇ ਸਾਹਮਣੇ ਹੋ, ਤਾਂ ਨੀਂਦ ਵਿੱਚ ਰੁਕਾਵਟ ਆਉਣੀ ਹੀ ਆਉਣੀ ਹੈ। ਇਹ ਆਦਤ ਇਨਸੋਮਨੀਆ ਵਾਂਗ ਗੰਭੀਰ ਨੀਂਦ ਦੀ ਬਿਮਾਰੀ ਦਾ ਖਤਰਾ ਵੀ ਵਧਾ ਸਕਦੀ ਹੈ।
ਇਨਸੋਮਨੀਆ ਕਿਉਂ ਹੁੰਦਾ ਹੈ?
ਜਦੋਂ ਤੁਸੀਂ ਸਕਰੀਨ 'ਤੇ ਕੁਝ ਦੇਖ ਰਹੇ ਹੁੰਦੇ ਹੋ, ਤਾਂ ਤੁਹਾਡਾ ਦਿਮਾਗ ਐਕਟਿਵ ਹੋ ਜਾਂਦਾ ਹੈ। ਤੁਸੀਂ ਭਾਵੇਂ ਬਿਸਤਰ 'ਤੇ ਲੇਟੇ ਹੋਏ ਹੋ, ਪਰ ਅਸਲ ਵਿੱਚ ਅਰਾਮ ਨਹੀਂ ਕਰ ਰਹੇ ਹੁੰਦੇ। ਤੁਸੀਂ ਸੌਂ ਨਹੀਂ ਰਹੇ ਹੁੰਦੇ। ਇਸਦਾ ਨਤੀਜਾ ਇਹ ਹੁੰਦਾ ਹੈ ਕਿ ਨੀਂਦ ਦੇਰ ਨਾਲ ਆਉਂਦੀ ਹੈ ਅਤੇ ਨੀਂਦ ਦੀ ਗੁਣਵੱਤਾ ਵੀ ਘੱਟ ਜਾਂਦੀ ਹੈ। ਇਹ ਹੌਲੀ-ਹੌਲੀ ਇੱਕ ਆਦਤ ਜਾਂ ਪੈਟਰਨ ਬਣ ਜਾਂਦਾ ਹੈ, ਜਿਸ ਕਾਰਨ ਇਨਸੋਮਨੀਆ ਹੋਣ ਦਾ ਖਤਰਾ ਵੱਧ ਜਾਂਦਾ ਹੈ।
ਇਸ ਲਈ ਜ਼ਰੂਰੀ ਹੈ ਕਿ ਸੋਣ ਤੋਂ ਘੱਟੋ-ਘੱਟ ਆਧਾ ਜਾਂ ਇੱਕ ਘੰਟਾ ਪਹਿਲਾਂ ਫ਼ੋਨ ਜਾਂ ਲੈਪਟਾਪ ਚਲਾਉਣਾ ਬੰਦ ਕਰ ਦਿੱਤਾ ਜਾਵੇ। ਇੰਟਰਨੈੱਟ ਵੀ ਬੰਦ ਕਰ ਦਿਓ ਤਾਂ ਜੋ ਕੋਈ ਨੋਟੀਫਿਕੇਸ਼ਨ ਤੁਹਾਡਾ ਧਿਆਨ ਫ਼ੋਨ ਵੱਲ ਨਾ ਖਿੱਚ ਸਕੇ।
ਇਨਸੋਮਨੀਆ ਨੂੰ ਘੱਟ ਕਿਵੇਂ ਕਰੀਏ?
ਨਿਯਮਤ ਨੀਂਦ ਦਾ ਸਮਾਂ ਤੈਅ ਕਰੋ – ਹਰ ਰੋਜ਼ ਇੱਕੋ ਸਮੇਂ ਤੇ ਸੋਣਾ ਅਤੇ ਉੱਠਣਾ ਤੁਹਾਡੀ ਨੀਂਦ ਦੀ ਗੁਣਵੱਤਾ ਨੂੰ ਬਿਹਤਰ ਬਣਾਉਂਦਾ ਹੈ। ਇੱਥੋਂ ਤੱਕ ਕਿ ਛੁੱਟੀਆਂ ਅਤੇ ਵੀਕਐਂਡ 'ਤੇ ਵੀ ਇਹੀ ਰੁਟੀਨ ਬਣਾਈ ਰੱਖੋ, ਤਾਂ ਨੀਂਦ ਸਧਾਰਨ ਤੇ ਗਹਿਰੀ ਆਉਂਦੀ ਹੈ।
ਸੋਣ ਤੋਂ ਪਹਿਲਾਂ ਸਕਰੀਨ ਟਾਈਮ ਘੱਟ ਕਰੋ – ਫ਼ੋਨ, ਲੈਪਟਾਪ ਜਾਂ ਟੀਵੀ ਵਰਗੇ ਡਿਵਾਈਸਾਂ ਦੀ ਵਰਤੋਂ ਸੋਣ ਤੋਂ ਕਮ ਤੋਂ ਕਮ 1 ਘੰਟਾ ਪਹਿਲਾਂ ਬੰਦ ਕਰ ਦਿਓ। ਇਨ੍ਹਾਂ ਦੀ ਸਕਰੀਨ ਤੋਂ ਨਿਕਲਣ ਵਾਲੀ ਨੀਲੀ ਰੋਸ਼ਨੀ (ਬਲੂ ਲਾਈਟ) ਦਿਮਾਗ ਨੂੰ ਅਕਟਿਵ ਕਰ ਦਿੰਦੀ ਹੈ, ਜਿਸ ਨਾਲ ਨੀਂਦ ਆਉਣ ਵਿੱਚ ਰੁਕਾਵਟ ਪੈਂਦੀ ਹੈ।
ਕੈਫੀਨ ਅਤੇ ਨਿਕੋਟਿਨ ਤੋਂ ਬਚੋ – ਸ਼ਾਮ ਦੇ ਬਾਅਦ ਚਾਹ, ਕੌਫੀ ਜਾਂ ਸਿਗਰਟ ਨਾ ਵਰਤੋਂ। ਇਹ ਚੀਜ਼ਾਂ ਨੀਂਦ ਵਿੱਚ ਰੁਕਾਵਟ ਪਾਂਦੀਆਂ ਹਨ ਅਤੇ ਇਨਸੋਮਨੀਆ ਦਾ ਖਤਰਾ ਵੀ ਵਧ ਜਾਂਦਾ ਹੈ।
ਆਰਾਮਦਾਇਕ ਤਕਨੀਕਾਂ ਅਪਣਾਓ – ਧਿਆਨ (ਮੈਡੀਟੇਸ਼ਨ), ਡੂੰਘੇ ਸਾਂਹ ਲੈਣ ਦੀ ਪ੍ਰੈਕਟਿਸ ਜਾਂ "ਯੋਗ ਨਿਦਰਾ" ਕਰਨ ਨਾਲ ਦਿਮਾਗ ਸ਼ਾਂਤ ਹੁੰਦਾ ਹੈ। ਸੋਣ ਤੋਂ ਪਹਿਲਾਂ 10 ਤੋਂ 15 ਮਿੰਟ ਇਹ ਤਰੀਕੇ ਅਜ਼ਮਾਓ।
ਹਰਬਲ ਚਾਹ – ਕੈਮੋਮਾਈਲ ਟੀ, ਅਸ਼ਵਗੰਧਾ ਜਾਂ ਗਰਮ ਦੁੱਧ ਵਿੱਚ ਹਲਦੀ ਪੀਣ ਨਾਲ ਵੀ ਨੀਂਦ ਵਿੱਚ ਸੁਧਾਰ ਆ ਸਕਦਾ ਹੈ।
ਸੋਣ ਤੋਂ ਪਹਿਲਾਂ ਨਹਾਉਣ ਨਾਲ ਸਰੀਰ ਨੂੰ ਆਰਾਮ ਮਿਲਦਾ ਹੈ ਅਤੇ ਨੀਂਦ ਚੰਗੀ ਆਉਂਦੀ ਹੈ।
Disclaimer: ਖ਼ਬਰਾਂ ਵਿੱਚ ਦਿੱਤੀ ਗਈ ਕੁਝ ਜਾਣਕਾਰੀ ਮੀਡੀਆ ਰਿਪੋਰਟਾਂ 'ਤੇ ਅਧਾਰਤ ਹੈ। ਕਿਸੇ ਵੀ ਸੁਝਾਅ ਨੂੰ ਲਾਗੂ ਕਰਨ ਤੋਂ ਪਹਿਲਾਂ, ਤੁਹਾਨੂੰ ਸਬੰਧਤ ਮਾਹਿਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।
Check out below Health Tools-
Calculate Your Body Mass Index ( BMI )






















