Health Care: ਲੋਕਾਂ 'ਚ ਵਧ ਰਹੀ ਕੋਲੈਸਟ੍ਰੋਲ ਦੀ ਸਮੱਸਿਆ, ਜਾਣੋ ਕੋਲੈਸਟ੍ਰੋਲ ਕੀ ਹੈ? ਇਸ ਸਮੱਸਿਆ ਦੇ ਕਾਰਨ ਤੇ ਲੱਛਣ
What Is Cholestrol : ਕੋਲੈਸਟ੍ਰੋਲ ਇੱਕ ਮੋਮ ਵਰਗਾ ਪਦਾਰਥ ਹੈ, ਜੋ ਖੂਨ ਦੇ ਅੰਦਰ ਪਾਇਆ ਜਾਂਦਾ ਹੈ। ਸਰੀਰ ਨੂੰ ਇਸ ਦੀ ਲੋੜ ਸੈੱਲਾਂ ਨੂੰ ਸਿਹਤਮੰਦ ਰੱਖਣ ਅਤੇ ਨਵੇਂ ਸੈੱਲਾਂ ਦੇ ਨਿਰਮਾਣ ਲਈ ਵੀ ਹੁੰਦੀ ਹੈ।
What Is Cholestrol : ਕੋਲੈਸਟ੍ਰੋਲ ਇੱਕ ਮੋਮ ਵਰਗਾ ਪਦਾਰਥ ਹੈ, ਜੋ ਖੂਨ ਦੇ ਅੰਦਰ ਪਾਇਆ ਜਾਂਦਾ ਹੈ। ਸਰੀਰ ਨੂੰ ਇਸ ਦੀ ਲੋੜ ਸੈੱਲਾਂ ਨੂੰ ਸਿਹਤਮੰਦ ਰੱਖਣ ਤੇ ਨਵੇਂ ਸੈੱਲਾਂ ਦੇ ਨਿਰਮਾਣ ਲਈ ਵੀ ਹੁੰਦੀ ਹੈ। ਪਰ ਜਦੋਂ ਕੋਲੈਸਟ੍ਰੋਲ ਦਾ ਪੱਧਰ ਵਧ ਜਾਂਦਾ ਹੈ ਤਾਂ ਇਹ ਦਿਲ ਦੀਆਂ ਬਿਮਾਰੀਆਂ ਦਾ ਕਾਰਨ ਬਣ ਜਾਂਦਾ ਹੈ। ਹਾਈ ਕੋਲੈਸਟ੍ਰੋਲ ਦੇ ਕਾਰਨ ਖੂਨ ਦੀਆਂ ਨਾੜੀਆਂ 'ਚ ਚਰਬੀ ਜਮ੍ਹਾਂ ਹੋ ਜਾਂਦੀ ਹੈ, ਜੋ ਬਾਅਦ 'ਚ ਇੰਨੀ ਵਧ ਜਾਂਦੀ ਹੈ ਕਿ ਇਹ ਸਰੀਰ 'ਚ ਖੂਨ ਦੇ ਪ੍ਰਵਾਹ ਵਿੱਚ ਰੁਕਾਵਟ ਪਾਉਣ ਲੱਗਦੀ ਹੈ।
ਕੋਲੈਸਟ੍ਰੋਲ ਕਿਉਂ ਵਧਦਾ ਹੈ?
ਕੋਲੈਸਟ੍ਰੋਲ ਵਧਣ ਦੀ ਸਮੱਸਿਆ ਜੈਨੇਟਿਕ ਕਾਰਨਾਂ ਕਰਕੇ ਵੀ ਹੋ ਸਕਦੀ ਹੈ, ਪਰ ਆਮ ਤੌਰ 'ਤੇ ਇਸ ਸਮੱਸਿਆ ਦਾ ਕਾਰਨ ਸਹੀ ਜੀਵਨ ਸ਼ੈਲੀ ਦੀ ਕਮੀ ਹੈ। ਇਸ ਲਈ ਇਹ ਸਪੱਸ਼ਟ ਹੈ ਕਿ ਤੁਸੀਂ ਇਸ ਬਿਮਾਰੀ ਨੂੰ ਹੋਣ ਤੋਂ ਰੋਕ ਸਕਦੇ ਹੋ ਅਤੇ ਇਸ ਦੇ ਹੋਣ ਤੋਂ ਬਾਅਦ ਵੀ ਇਸ ਨੂੰ ਕੰਟਰੋਲ ਵੀ ਕਰ ਸਕਦੇ ਹੋ।
ਕੋਲੇਸਟ੍ਰੋਲ ਵਧਣ ਦੇ ਲੱਛਣ
ਵਧੇ ਹੋਏ ਕੋਲੇਸਟ੍ਰੋਲ ਨੂੰ ਪਛਾਣਨ ਲਈ ਕੋਈ ਖ਼ਾਸ ਲੱਛਣ ਨਹੀਂ ਹਨ। ਡਾਕਟਰ ਤੁਹਾਡੇ ਸਰੀਰ ਦੀ ਜਾਂਚ ਕਰਨ ਤੋਂ ਬਾਅਦ ਹੀ ਇਸ ਬਾਰੇ ਅਗਾਊਂ ਜਾਣਕਾਰੀ ਦੇ ਸਕਦੇ ਹਨ। ਹਾਲਾਂਕਿ ਤੁਸੀਂ ਆਪਣੇ ਖੂਨ ਦੀ ਜਾਂਚ ਦੁਆਰਾ ਕੋਲੈਸਟ੍ਰੋਲ ਦੀ ਸਥਿਤੀ ਬਾਰੇ ਜਾਣ ਸਕਦੇ ਹੋ। ਹਾਲਾਂਕਿ ਲਗਾਤਾਰ ਬੇਚੈਨੀ ਹੋਣ, ਜਬਾੜਿਆਂ ਤੇ ਬਾਹਾਂ 'ਚ ਦਰਦ, ਸਾਹ ਲੈਣ 'ਚ ਸਮੱਸਿਆ ਅਤੇ ਇੱਕਠੇ ਬਹੁਤ ਜ਼ਿਆਦਾ ਪਸੀਨਾ ਆਉਣ ਵਰਗੀਆਂ ਸਮੱਸਿਆਵਾਂ ਇਕੱਠੇ ਹੋਣ ਤਾਂ ਤੁਹਾਨੂੰ ਇਨ੍ਹਾਂ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ।
ਡਾਕਟਰ ਨੂੰ ਕਦੋਂ ਮਿਲਣਾ ਚਾਹੀਦਾ ਹੈ ?
ਸਿਹਤ ਮਾਹਿਰਾਂ ਦਾ ਕਹਿਣਾ ਹੈ ਕਿ ਕੋਲੈਸਟ੍ਰੋਲ ਦੀ ਜਾਂਚ ਕਰਨ ਅਤੇ ਇਸ ਬਿਮਾਰੀ ਤੋਂ ਬਚਣ ਲਈ 40-45 ਸਾਲ ਤੋਂ 65 ਸਾਲ ਤੱਕ ਦੇ ਮਰਦਾਂ ਨੂੰ ਹਰ ਸਾਲ ਆਪਣਾ ਕੋਲੈਸਟ੍ਰੋਲ ਟੈਸਟ ਕਰਵਾਉਣਾ ਚਾਹੀਦਾ ਹੈ। ਦੂਜੇ ਪਾਸੇ 55 ਤੋਂ 65 ਸਾਲ ਦੀਆਂ ਔਰਤਾਂ ਨੂੰ ਹਰ ਸਾਲ ਆਪਣੇ ਕੋਲੈਸਟ੍ਰੋਲ ਦੀ ਜਾਂਚ ਕਰਵਾਉਣੀ ਚਾਹੀਦੀ ਹੈ। ਜੇਕਰ ਤੁਹਾਡੀ ਜਾਂਚ ਰਿਪੋਰਟ 'ਚ ਕੋਈ ਸਮੱਸਿਆ ਆਉਂਦੀ ਹੈ ਤਾਂ ਤੁਹਾਡਾ ਡਾਕਟਰ ਤੁਹਾਡੀ ਲੋੜ ਅਨੁਸਾਰ ਦਵਾਈਆਂ ਅਤੇ ਥੈਰੇਪੀ ਦੀ ਸਲਾਹ ਦੇਣਗੇ।
Disclaimer: ਇਸ ਲੇਖ 'ਚ ਦੱਸੇ ਗਏ ਤਰੀਕਿਆਂ ਅਤੇ ਦਾਅਵਿਆਂ ਨੂੰ ਸਿਰਫ਼ ਸੁਝਾਵਾਂ ਵਜੋਂ ਲਿਆ ਜਾਣਾ ਹੈ। ਏਬੀਪੀ ਨਿਊਜ਼ ਇਨ੍ਹਾਂ ਦੀ ਪੁਸ਼ਟੀ ਨਹੀਂ ਕਰਦਾ। ਅਜਿਹੇ ਕਿਸੇ ਵੀ ਇਲਾਜ/ਦਵਾਈ/ਖੁਰਾਕ ਦੀ ਪਾਲਣਾ ਕਰਨ ਤੋਂ ਪਹਿਲਾਂ ਡਾਕਟਰ ਨਾਲ ਸਲਾਹ ਕਰੋ।
Check out below Health Tools-
Calculate Your Body Mass Index ( BMI )