Health News: ਇਹ 6 ਅਹਾਰ ਜੇਕਰ ਸਹੀ ਸਮੇਂ ਖਾਓਗੇ ਤਾਂ ਹੀ ਫਾਇਦਾ ਦੇਣਗੇ, ਨਹੀਂ ਤਾਂ ਨੁਕਸਾਨ ਹੀ ਕਰਣਗੇ
ਸਰੀਰ ਲਈ ਪੌਸ਼ਟਿਕ ਆਹਾਰ ਬਹੁਤ ਹੀ ਜ਼ਰੂਰੀ ਹੁੰਦਾ ਹੈ। ਪਰ ਕੀ ਤੁਸੀਂ ਜਾਣਦੇ ਹੋ ਕਿ ਇਨ੍ਹਾਂ ਪੌਸ਼ਟਿਕ ਤੱਤਾਂ ਦੀ ਵਰਤੋਂ ਜੇਕਰ ਗਲਤ ਤਰੀਕੇ ਜਾਂ ਗਲਤ ਸਮੇਂ ਕੀਤੀ ਜਾਵੇ ਤਾਂ ਇਹ ਫਾਇਦਾ ਕਰਨ ਦੀ ਬਜਾਏ ਨੁਕਸਾਨ ਹੀ ਕਰਦੀਆਂ ਹਨ।
ਚੰਡੀਗੜ੍ਹ : ਸਰੀਰ ਲਈ ਪੌਸ਼ਟਿਕ ਆਹਾਰ ਬਹੁਤ ਹੀ ਜ਼ਰੂਰੀ ਹੁੰਦਾ ਹੈ। ਪਰ ਕੀ ਤੁਸੀਂ ਜਾਣਦੇ ਹੋ ਕਿ ਇਨ੍ਹਾਂ ਪੌਸ਼ਟਿਕ ਤੱਤਾਂ ਦੀ ਵਰਤੋਂ ਜੇਕਰ ਗਲਤ ਤਰੀਕੇ ਜਾਂ ਗਲਤ ਸਮੇਂ ਕੀਤੀ ਜਾਵੇ ਤਾਂ ਇਹ ਫਾਇਦਾ ਕਰਨ ਦੀ ਬਜਾਏ ਨੁਕਸਾਨ ਹੀ ਕਰਦੀਆਂ ਹਨ। ਸੋ ਇਹ ਜਾਨਣਾ ਬਹੁਤ ਹੀ ਜ਼ਰੂਰੀ ਹੈ ਕਿ ਕਿਹੜਾ ਭੋਜਨ ਕਿਸ ਸਮੇਂ ‘ਤੇ ਕੀਤਾ ਜਾਵੇ।
1. ਚਾਵਲ — ਚਾਵਲ ਰਾਤ ਦੇ ਵੇਲੇ ਨਹੀਂ ਖਾਣੇ ਚਾਹੀਦੇ ਇਸ ਨਾਲ ਪੇਟ ਫੁੱਲ ਜਾਂਦਾ ਹੈ ਅਤੇ ਨੀਂਦ ਸਬੰਧੀ ਸਮੱਸਿਆ ਹੋ ਸਕਦੀ ਹੈ। ਰਾਤ ਨੂੰ ਚਾਵਲ ਖਾਣ ਨਾਲ ਭਾਰ ਵੀ ਵੱਧਦਾ ਹੈ ਕਿਉਂਕਿ ਇਸ ਨੂੰ ਪਚਣ ਲਈ ਸਮਾਂ ਵੀ ਜ਼ਿਆਦਾ ਲਗਦਾ ਹੈ। ਚਾਵਲ ਦਿਨ ਦੇ ਸਮੇਂ ਹੀ ਖਾਣੇ ਚਾਹੀਦੇ ਹਨ।
2. ਦੁੱਧ — ਇਸ ਦੇ ਵਿੱਚ ਪ੍ਰੋਟੀਨ ਅਤੇ ਹੋਰ ਪੌਸ਼ਕ ਤੱਤ ਭਰਪੂਰ ਮਾਤਰਾ ‘ਚ ਹੁੰਦੇ ਹਨ। ਇਹ ਹੀ ਕਾਰਣ ਹੈ ਕਿ ਇਸਨੂੰ ਪੌਸ਼ਟਿਕ ਤਰਲ ਕਿਹਾ ਜਾਂਦਾ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਦਿਨ ਦੇ ਸਮੇਂ ਦੁੱਧ ਦੀ ਵਰਤੋਂ ਕਰਨ ਨਾਲ ਤੁਸੀਂ ਸੁਸਤੀ ਮਹਿਸੂਸ ਕਰ ਸਕਦੇ ਹੋ ਕਿਉਂਕਿ ਇਸਨੂੰ ਹਜਮ ਹੋਣ ਲਈ ਜ਼ਿਆਦਾ ਸਮਾਂ ਲੱਗਦਾ ਹੈ। ਰਾਤ ਨੂੰ ਦੁੱਧ ‘ਚ ਖੰਡ ਪਾ ਕੇ ਪੀਣ ਨਾਲ ਕਬਜ਼ ਦੀ ਸਮੱਸਿਆ ਤਾਂ ਠੀਕ ਹੁੰਦੀ ਹੀ ਹੈ, ਇਸ ਨਾਲ ਸਰੀਰ ਨੂੰ ਅਰਾਮ ਵੀ ਮਿਲਦਾ ਹੈ। ਰਾਤ ਨੂੰ ਦੁੱਧ ਪੀਣ ਨਾਲ ਸਰੀਰ ਦੁੱਧ ਦੇ ਪੌਸ਼ਕ ਤੱਤ ਅਰਾਮ ਨਾਲ ਜਜ਼ਬ ਕਰ ਲੈਂਦਾ ਹੈ।
3. ਦਹੀਂ — ਰਾਤ ਨੂੰ ਦਹੀਂ ਖਾਣ ਦੇ ਨਾਲ ਹਾਜਮੇ ਨਾਲ ਸਬੰਧਿਤ, ਕੱਫ, ਸਰਦੀ ਅਤੇ ਬਲਗਮ ਦੀ ਸਮੱਸਿਆ ਹੋ ਸਕਦੀ ਹੈ। ਇਸ ਨੂੰ ਦਿਨ ਦੇ ਸਮੇਂ ਖਾਣ ਨਾਲ ਸਿਹਤ ਨੂੰ ਫਾਇਦਾ ਹੁੰਦਾ ਹੈ। ਇਸ ਨੂੰ ਦਿਨ ਸਮੇਂ ਖਾਣ ਦੇ ਨਾਲ ਪੇਟ ਅਤੇ ਹਾਜਮਾ ਸਹੀ ਰਹਿੰਦਾ ਹੈ।
4. ਗ੍ਰੀਨ-ਟੀ — ਗ੍ਰੀਨ-ਟੀ ਦੇ ਬਹੁਤ ਸਾਰੇ ਫਾਇਦੇ ਹਨ। ਇਸ ਦੇ ਲਾਭ ਤੁਹਾਨੂੰ ਤਾਂ ਹੀ ਮਿਲ ਸਕਦੇ ਹਨ ਜਦੋਂ ਇਸ ਨੂੰ ਸਹੀ ਸਮੇਂ ‘ਤੇ ਪੀਤਾ ਜਾਵੇ। ਇਸ ਨੂੰ ਸਵੇਰੇ ਜਲਦੀ ਪੀਣ ਨਾਲ ਗੈਸ ਅਤੇ ਡੀਹਾਈਡ੍ਰੇਸ਼ਨ ਦੀ ਸਮੱਸਿਆ ਹੋ ਸਕਦੀ ਹੈ। ਸਵੇਰ ਦਾ ਸਮਾਂ ਛੋੜ ਕੇ ਦਿਨ ‘ਚ ਕਦੇ ਵੀ ਗ੍ਰੀਨ-ਟੀ ਪੀ ਸਕਦੇ ਹੋ।
5. ਸੇਬ — ਇਸ ‘ਚ ਜੈਵਿਕ ਐਸਿਡ ਭਰਪੂਰ ਮਾਤਰਾ ‘ਚ ਹੁੰਦਾ ਹੈ। ਇਹ ਪੇਟ ‘ਚ ਗੈਸ ਦੀ ਸਮੱਸਿਆ ਪੈਦਾ ਕਰਦਾ ਹੈ। ਇਸ ਲਈ ਰਾਤ ਨੂੰ ਇਸਨੂੰ ਖਾਣ ਨਾਲ ਪੇਟ ‘ਚ ਗੈਸ ਦੀ ਸਮੱਸਿਆ ਹੋ ਸਕਦੀ ਹੈ। ਸੇਬ ਦੀ ਵਰਤੋਂ ਦਿਨ ਸਮੇਂ ਕਰਨੀ ਚਾਹੀਦੀ ਹੈ ਇਸ ਨੂੰ ਖਾਣ ਨਾਲ ਮਲ ਤਿਆਗ ਅਸਾਨ ਹੁੰਦਾ ਹੈ ਅਤੇ ਕੈਂਸਰ ਪੈਦਾ ਕਰਨ ਵਾਲੇ ਤੱਤਾਂ ਨੂੰ ਸਰੀਰ ਤੋਂ ਬਾਹਰ ਨਿਕਾਲਦਾ ਹੈ।
6. ਕੇਲਾ — ਕੇਲਾ ਰਾਤ ਦੇ ਸਮੇਂ ਖਾਣ ਨਾਲ ਸਰਦੀ, ਜ਼ੁਕਾਮ ਦੀ ਸਮੱਸਿਆ ਹੋ ਸਕਦੀ ਹੈ। ਇਸ ਨੂੰ ਰਾਤ ਵੇਲੇ ਖਾਣ ਨਾਲ ਬਲਗਮ ਬਨਣ ਦੀ ਸਮੱਸਿਆਂ ਹੋ ਸਕਦੀ ਹੈ। ਸੋ ਇਸਨੂੰ ਰਾਤ ਵੇਲੇ ਖਾਲੀ ਪੇਟ ਨਾ ਖਾਓ। ਰਾਤ ਵੇਲੇ ਖਾਣ ਨਾਲ ਪੇਟ ਦੀ ਤਕਲੀਫ ਵੀ ਹੋ ਸਕਦੀ ਹੈ। ਕੇਲੇ ‘ਚ ਫਾਈਬਰ ਭਰਪੂਰ ਮਾਤਰਾ ‘ਚ ਹੁੰਦਾ ਹੈ ਅਤੇ ਪਚਣ ਲਈ ਵੀ ਸਹਾਇਕ ਹੁੰਦਾ ਹੈ। ਇਸ ਨਾਲ ‘ਹਾਰਟਬਰਨ’ ਦੀ ਸਮੱਸਿਆਂ ਤੋਂ ਵੀ ਅਰਾਮ ਮਿਲਦਾ ਹੈ। ਦਿਨ ਦੇ ਸਮੇਂ ਇਸਨੂੰ ਖਾਣ ਸਾਰਾ ਦਿਨ ਊਰਜਾ ਬਣੀ ਰਹਿੰਦੀ ਹੈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
Check out below Health Tools-
Calculate Your Body Mass Index ( BMI )