Curd In Summer: ਦਹੀਂ ਖਾਣ ਸਮੇਂ ਤਾਂ ਨਹੀਂ ਕਰ ਰਹੇ ਇਹ ਗਲਤੀਆਂ, ਜਾਣੋ ਗਰਮੀਆਂ 'ਚ ਦਹੀਂ ਖਾਣ ਦਾ ਸਹੀ ਤਰੀਕਾ, ਮਿਲਣਗੇ ਦੁਗਣੇ ਫਾਇਦੇ
Health News:ਦਹੀਂ ਦਾ ਸੇਵਨ ਹਰ ਕਿਸੇ ਨੂੰ ਪਸੰਦ ਹੁੰਦਾ ਹੈ। ਕੁੱਝ ਲੋਕ ਮਿੱਠੀ ਦਹੀਂ ਅਤੇ ਕੁੱਝ ਲੂਣ ਪਾ ਕੇ ਦਹੀਂ ਖਾਂਦੇ ਹਨ। ਇਸ ਤੋਂ ਇਲਾਵਾ ਕੁੱਝ ਲੋਕ ਪਾਣੀ ਪਾ ਕੇ ਦਹੀਂ ਤੋਂ ਮਿੱਠੀ ਲੱਸੀ ਬਣਾ ਲੈਂਦੇ ਹਨ। ਦਹੀਂ ਸਿਹਤ ਲਈ ਬਹੁਤ ਫਾਇਦੇਮੰਦ
How To Eat Curd In Summer: ਬਸ ਕੁੱਝ ਹੀ ਦਿਨਾਂ ਦੇ ਵਿੱਚ ਗਰਮੀ ਪੂਰੀ ਤਰ੍ਹਾਂ ਦਸਤਕ ਦੇ ਦੇਵੇਗੀ। ਬਦਲਦੇ ਮੌਸਮ ਕਰਕੇ ਦਿਨ ਦੇ ਵਿੱਚ ਮੌਸਮ ਗਰਮ ਹੀ ਰਹਿੰਦਾ ਹੈ। ਜਿਸ ਕਰਕੇ ਲੋਕਾਂ ਦੇ ਖਾਣ-ਪੀਣ ਦੀ ਸ਼ੈਲੀ ਵੀ ਬਦਲ ਰਹੀਂ ਹੈ। ਇਸ ਲਈ ਲੋਕਾਂ ਨੇ ਦਹੀਂ ਨੂੰ ਆਪਣੀ ਥਾਲੀ ਦੇ ਵਿੱਚ ਸ਼ਾਮਿਲ ਕਰ ਲਿਆ ਹੈ। ਤੁਸੀਂ ਦਹੀਂ ਜਾਂ ਮਿੱਠੀ ਲੱਸੀ ਕਿਸੇ ਵੀ ਰੂਪ ਵਿੱਚ ਖਾ ਸਕਦੇ ਹੋ। ਪਰ ਕੁਝ ਲੋਕਾਂ ਨੂੰ ਗਰਮੀਆਂ ਵਿੱਚ ਵੀ ਦਹੀਂ ਖਾਣ ਨਾਲ ਕੁਝ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਜਿਵੇਂ ਕਿ ਮੁਹਾਂਸੇ, ਐਲਰਜੀ, ਪਾਚਨ ਸੰਬੰਧੀ ਸਮੱਸਿਆਵਾਂ, ਸਰੀਰ ਵਿੱਚ ਗਰਮੀ ਮਹਿਸੂਸ ਹੋਣਾ ਆਦਿ। ਬਚਪਨ ਤੋਂ ਹੀ ਅਸੀਂ ਸੁਣਦੇ ਆ ਰਹੇ ਹਾਂ ਕਿ ਦਹੀਂ 'ਚ ਠੰਡਕ ਦਾ ਅਸਰ ਹੁੰਦਾ ਹੈ ਅਤੇ ਇਸ ਨੂੰ ਖਾਣ ਨਾਲ ਸਰੀਰ ਠੰਡਾ ਰਹਿੰਦਾ ਹੈ। ਪਰ ਜੇਕਰ ਤੁਸੀਂ ਸਿੱਧਾ ਦਹੀਂ ਖਾਂਦੇ ਹੋ ਤਾਂ ਜਾਣੋ ਇਸ ਨੂੰ ਖਾਣ ਦਾ ਸਹੀ ਤਰੀਕਾ।
ਦਹੀਂ ਦੀ ਤਾਸੀਰ ਗਰਮ ਹੁੰਦੀ ਹੈ
'ਓਨਲੀ ਮਾਈ ਹੈਲਥ' 'ਚ ਛਪੀ ਖਬਰ ਮੁਤਾਬਕ ਗਰਮੀਆਂ 'ਚ ਦਹੀਂ ਖਾਣਾ ਫਾਇਦੇਮੰਦ ਹੁੰਦਾ ਹੈ ਪਰ ਜੇਕਰ ਤੁਸੀਂ ਜ਼ਿਆਦਾ ਦਹੀਂ ਖਾਂਦੇ ਹੋ ਤਾਂ ਇਹ ਸਰੀਰ ਲਈ ਨੁਕਸਾਨਦੇਹ ਸਾਬਤ ਹੋ ਸਕਦਾ ਹੈ। ਕਿਉਂਕਿ ਦਹੀਂ ਦੀ ਤਾਸੀਰ ਠੰਡੀ ਨਹੀਂ ਸਗੋਂ ਗਰਮ ਹੁੰਦੀ ਹੈ। ਬਚਪਨ ਤੋਂ ਹੀ ਅਸੀਂ ਜਾਣਦੇ ਹਾਂ ਕਿ ਇਸ ਦਾ ਸੁਭਾਅ ਠੰਡਾ ਹੈ ਪਰ ਆਯੁਰਵੇਦ ਅਨੁਸਾਰ ਇਸ ਦੀ ਤਾਸੀਰ ਗਰਮ ਹੈ। ਇਹੀ ਕਾਰਨ ਹੈ ਕਿ ਗਰਮੀਆਂ 'ਚ ਦਹੀਂ ਖਾਣ ਨਾਲ ਕੁਝ ਲੋਕਾਂ ਦੇ ਸਰੀਰ ਦੀ ਗਰਮੀ ਵੱਧ ਜਾਂਦੀ ਹੈ। ਇਸ ਨਾਲ ਚਿਹਰੇ 'ਤੇ ਮੁਹਾਂਸੇ ਅਤੇ ਸਕਿਨ ਐਲਰਜੀ ਵਾਲੇ ਛੋਟੇ-ਛੋਟੇ ਦਾਣੇ ਵਰਗੀਆਂ ਸਮੱਸਿਆਵਾਂ ਹੋ ਸਕਦੀ ਹੈ।
ਹੋਰ ਪੜ੍ਹੋ : ਔਰਤਾਂ ਵਿੱਚ ਵੀ ਕਿਉਂ ਵੱਧ ਰਹੇ ਹਾਰਟ ਅਟੈਕ ਦੇ ਮਾਮਲੇ? ਜਾਣੋ ਮਾਹਿਰਾਂ ਤੋਂ
ਗਰਮੀਆਂ ਵਿੱਚ ਦਹੀਂ ਖਾਣ ਦਾ ਸਹੀ ਤਰੀਕਾ (The right way to eat curd in summer)
ਗਰਮੀਆਂ ਵਿੱਚ ਲੱਸੀ ਅਤੇ ਮੱਖਣ ਜਾਂ ਦਹੀਂ ਦੀ ਵਰਤੋਂ ਆਰਾਮ ਨਾਲ ਕੀਤੀ ਜਾ ਸਕਦੀ ਹੈ। ਕਈ ਖੋਜਾਂ ਦੇ ਅਨੁਸਾਰ, ਜਦੋਂ ਤੁਸੀਂ ਦਹੀਂ ਵਿੱਚ ਪਾਣੀ ਮਿਲਾਉਂਦੇ ਹੋ। ਇਸ ਲਈ ਦਹੀਂ ਦੀ ਗੁਣਵੱਤਾ ਸੰਤੁਲਿਤ ਹੋ ਜਾਂਦੀ ਹੈ। ਇਹ ਗਰਮੀ ਨੂੰ ਘਟਾਉਂਦਾ ਹੈ। ਇਸ ਲਈ ਜੇਕਰ ਤੁਸੀਂ ਗਰਮੀਆਂ 'ਚ ਦਹੀਂ ਖਾਂਦੇ ਹੋ ਤਾਂ ਹਮੇਸ਼ਾ ਇਸ 'ਚ ਪਾਣੀ ਮਿਲਾ ਕੇ ਖਾਓ। ਜਾਂ ਇਸ ਨੂੰ ਚੰਗੀ ਤਰ੍ਹਾਂ ਫੈਂਟ ਕੇ ਖਾਓ। ਇਸ ਨਾਲ ਸਰੀਰ ਨੂੰ ਠੰਡਕ ਮਿਲਦੀ ਹੈ। ਇਸ ਤੋਂ ਇਲਾਵਾ ਸਿਹਤ ਨੂੰ ਕਈ ਫਾਇਦੇ ਹੁੰਦੇ ਹਨ।
ਦਹੀਂ ਪ੍ਰੋਟੀਨ ਦਾ ਇੱਕ ਵਧੀਆ ਸਰੋਤ ਹੈ ਜੋ ਚੰਗੀ ਅੰਤੜੀਆਂ ਦੀ ਸਿਹਤ ਲਈ ਜ਼ਰੂਰੀ ਹੈ। ਇਸ ਦਾ ਸੇਵਨ ਕਰਨ ਨਾਲ ਪਾਚਨ ਕਿਰਿਆ ਠੀਕ ਰਹਿੰਦੀ ਹੈ। ਦਹੀਂ ਵਿੱਚ ਘੱਟ ਕੈਲੋਰੀ, ਕੈਲਸ਼ੀਅਮ ਅਤੇ ਫਾਸਫੋਰਸ ਹੁੰਦਾ ਹੈ ਜੋ ਸਿਹਤ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਜੇਕਰ ਤੁਸੀਂ ਦਹੀਂ ਦਾ ਸੇਵਨ ਕਰਨਾ ਚਾਹੁੰਦੇ ਹੋ ਤਾਂ ਘਰ 'ਚ ਬਣੇ ਤਾਜ਼ੇ ਦਹੀਂ ਦਾ ਸੇਵਨ ਕਰੋ।
Disclaimer: ਇਸ ਲੇਖ ਵਿਚ ਦੱਸੇ ਗਏ ਤਰੀਕਿਆਂ ਅਤੇ ਸੁਝਾਵਾਂ ਨੂੰ ਅਪਣਾਉਣ ਤੋਂ ਪਹਿਲਾਂ,ਕਿਸੇ ਡਾਕਟਰ ਜਾਂ ਸਬੰਧਤ ਮਾਹਰ ਦੀ ਸਲਾਹ ਜ਼ਰੂਰ ਲਓ।
Check out below Health Tools-
Calculate Your Body Mass Index ( BMI )