Health Tips: ਗਰਮੀਆਂ ਚ ਠੰਢੀ ਬੀਅਰ ਪੀਣ ਵਾਲੇ ਸਾਵਧਾਨ! 5 ਖ਼ਤਰਨਾਕ ਬਿਮਾਰੀਆਂ ਦਾ ਖਤਰਾ
ਜੇਕਰ ਤੁਸੀਂ ਰੋਜ਼ਾਨਾ ਬੀਅਰ ਪੀਂਦੇ ਹੋ ਤਾਂ ਸਾਵਧਾਨ ਰਹੋ, ਕਿਉਂਕਿ ਇਹ ਤੁਹਾਡੀ ਸਿਹਤ ਲਈ ਘਾਤਕ ਸਾਬਤ ਹੋ ਸਕਦੀ ਹੈ। ਸਿਹਤ ਮਾਹਿਰਾਂ ਦਾ ਕਹਿਣਾ ਹੈ ਕਿ ਜਿਸ ਤਰ੍ਹਾਂ ਇਨ੍ਹੀਂ ਦਿਨੀਂ ਬੀਅਰ ਦਾ ਰੁਝਾਨ ਵੱਧ ਰਿਹਾ ਹੈ ਤੇ ਲੋਕ ਇਸ ਵੱਲ ਆਕਰਸ਼ਿਤ ਹੋ

Beer Side Effects: ਜੇਕਰ ਤੁਸੀਂ ਰੋਜ਼ਾਨਾ ਬੀਅਰ ਪੀਂਦੇ ਹੋ ਤਾਂ ਸਾਵਧਾਨ ਰਹੋ, ਕਿਉਂਕਿ ਇਹ ਤੁਹਾਡੀ ਸਿਹਤ ਲਈ ਘਾਤਕ ਸਾਬਤ ਹੋ ਸਕਦੀ ਹੈ। ਸਿਹਤ ਮਾਹਿਰਾਂ ਦਾ ਕਹਿਣਾ ਹੈ ਕਿ ਜਿਸ ਤਰ੍ਹਾਂ ਇਨ੍ਹੀਂ ਦਿਨੀਂ ਬੀਅਰ ਦਾ ਰੁਝਾਨ ਵੱਧ ਰਿਹਾ ਹੈ ਤੇ ਲੋਕ ਇਸ ਵੱਲ ਆਕਰਸ਼ਿਤ ਹੋ ਰਹੇ ਹਨ, ਇਸ ਦੇ ਭਿਆਨਕ ਸਿੱਟੇ ਨਿਕਲ ਸਕਦੇ ਹਨ। ਲੋਕ ਇਹ ਜਾਣੇ ਬਿਨਾਂ ਹੀ ਕਿ ਇਸ ਨਾਲ ਕੀ ਨੁਕਸਾਨ ਹੋ ਸਕਦਾ ਹੈ, ਬੀਅਰ ਪੀ ਰਹੇ ਹਨ। ਬੀਅਰ ਬੇਸ਼ੱਕ ਕੁਝ ਸਮੇਂ ਲਈ ਤਣਾਅ ਮੁਕਤ ਕਰਦੀ ਹੈ, ਪਰ ਲੰਬੇ ਸਮੇਂ ਵਿੱਚ ਇਹ ਸਰੀਰਕ ਤੇ ਮਾਨਸਿਕ ਬਿਮਾਰੀਆਂ ਵੀ ਦਿੰਦੀ ਹੈ। ਜੇਕਰ ਤੁਸੀਂ ਵੀ ਬੀਅਰ ਦੇ ਆਦੀ ਹੋ, ਤਾਂ ਇੱਥੇ ਜਾਣੋ ਇਸ ਨਾਲ ਹੋਣ ਵਾਲੇ 5 ਗੰਭੀਰ ਨੁਕਸਾਨ...
1. ਭਾਰ ਤੇਜ਼ੀ ਨਾਲ ਵਧੇਗਾ
ਬੀਅਰ ਵਿੱਚ ਬਹੁਤ ਸਾਰੀਆਂ ਕੈਲੋਰੀਆਂ ਹੁੰਦੀਆਂ ਹਨ। ਜਦੋਂ ਇਸ ਨੂੰ ਹਰ ਰੋਜ਼ ਪੀਤਾ ਜਾਂਦਾ ਹੈ, ਤਾਂ ਸਰੀਰ ਵਿੱਚ ਬਹੁਤ ਸਾਰੀ ਕੈਲੋਰੀ ਪਹੁੰਚਦੀ ਹੈ। ਇਸ ਵਿੱਚ ਕਾਰਬੋਹਾਈਡਰੇਟ ਜ਼ਿਆਦਾ ਮਾਤਰਾ ਵਿੱਚ ਪਾਏ ਜਾਂਦੇ ਹਨ, ਜੋ ਭਾਰ ਵਧਾ ਸਕਦੇ ਹਨ। ਇਸ ਤੋਂ ਇਲਾਵਾ ਇਸ ਨੂੰ ਪੀਣ ਨਾਲ ਭੁੱਖ ਵੀ ਵਧਦੀ ਹੈ ਤੇ ਜ਼ਿਆਦਾ ਖਾਣ ਨਾਲ ਮੋਟਾਪਾ ਵਧਦਾ ਹੈ।
2. ਜਿਗਰ ਲਈ ਖ਼ਤਰਨਾਕ
ਬੀਅਰ ਜਿਗਰ ਨੂੰ ਵੀ ਨੁਕਸਾਨ ਪਹੁੰਚਾ ਸਕਦੀ ਹੈ। ਦਰਅਸਲ, ਜਿਗਰ ਅਲਕੋਹਲ ਨੂੰ ਮੈਟਾਬੋਲਾਈਜ਼ ਕਰਦਾ ਹੈ ਤੇ ਇਸ ਨੂੰ ਬਾਏ ਪ੍ਰੋਡਕਟਸ ਵਿੱਚ ਤੋੜ ਦਿੰਦਾ ਹੈ, ਜੋ ਸਰੀਰ ਲਈ ਨੁਕਸਾਨਦੇਹ ਹੋ ਸਕਦੇ ਹਨ। ਲੰਬੇ ਸਮੇਂ ਤੱਕ ਸ਼ਰਾਬ ਤੇ ਬੀਅਰ ਪੀਣ ਨਾਲ ਜਿਗਰ ਦੀ ਸੋਜ, ਫੈਟੀ ਲੀਵਰ ਤੇ ਲੀਵਰ ਸਿਰੋਸਿਸ ਵਰਗੀਆਂ ਖਤਰਨਾਕ ਬਿਮਾਰੀਆਂ ਹੋ ਸਕਦੀਆਂ ਹਨ। ਇਸ ਨਾਲ ਜਿਗਰ ਨੂੰ ਗੰਭੀਰ ਨੁਕਸਾਨ ਵੀ ਹੋ ਸਕਦਾ ਹੈ।
3. ਕੈਂਸਰ ਦਾ ਕਾਰਨ ਬਣਦੀ
ਨੈਸ਼ਨਲ ਕੈਂਸਰ ਇੰਸਟੀਚਿਊਟ (ਐਨਸੀਆਈ) ਨੇ ਕਈ ਅਧਿਐਨਾਂ ਵਿੱਚ ਕਿਹਾ ਹੈ ਕਿ ਸ਼ਰਾਬ ਤੇ ਬੀਅਰ ਕੁਝ ਕਿਸਮਾਂ ਦੇ ਕੈਂਸਰ ਦੇ ਜੋਖਮ ਨੂੰ ਵੀ ਵਧਾਉਂਦੇ ਹਨ। ਇਸ ਨਾਲ ਮੂੰਹ, ਜਿਗਰ, ਛਾਤੀ ਤੇ ਗਲੇ ਦਾ ਕੈਂਸਰ ਹੋ ਸਕਦਾ ਹੈ। ਸਤੰਬਰ 2021 ਵਿੱਚ ਜਰਨਲ ਨਿਊਟ੍ਰੀਐਂਟਸ ਵਿੱਚ ਪ੍ਰਕਾਸ਼ਿਤ ਇੱਕ ਹੋਰ ਅਧਿਐਨ ਵਿੱਚ ਕਿਹਾ ਗਿਆ ਹੈ ਕਿ ਸ਼ਰਾਬ ਪੀਣ ਨਾਲ ਪਾਚਨ ਪ੍ਰਣਾਲੀ ਦੇ ਕੈਂਸਰ ਯਾਨੀ ਕੋਲੋਰੈਕਟਲ ਕੈਂਸਰ ਵੀ ਵਧ ਸਕਦਾ ਹੈ।
4. ਦਿਲ ਦੀ ਬਿਮਾਰੀ
ਕੁਝ ਅਧਿਐਨਾਂ ਤੋਂ ਪਤਾ ਲੱਗਾ ਹੈ ਕਿ ਘੱਟ ਸ਼ਰਾਬ ਪੀਣ ਨਾਲ ਵੀ ਦਿਲ ਦੀਆਂ ਸਮੱਸਿਆਵਾਂ ਵਧ ਸਕਦੀਆਂ ਹਨ। ਜੇਕਰ ਤੁਸੀਂ ਜ਼ਿਆਦਾ ਮਾਤਰਾ ਵਿੱਚ ਬੀਅਰ ਪੀਂਦੇ ਹੋ, ਤਾਂ ਇਸ ਦੇ ਖਤਰਨਾਕ ਪ੍ਰਭਾਵ ਦੇਖੇ ਜਾ ਸਕਦੇ ਹਨ। ਇਸ ਨਾਲ ਬਲੱਡ ਪ੍ਰੈਸ਼ਰ ਵਧ ਸਕਦਾ ਹੈ ਤੇ ਟ੍ਰਾਈਗਲਿਸਰਾਈਡ ਵਧ ਸਕਦਾ ਹੈ। ਇਸ ਤਰ੍ਹਾਂ ਦਿਲ ਲਈ ਕਈ ਖ਼ਤਰੇ ਪੈਦਾ ਹੋ ਸਕਦੇ ਹਨ।
5. ਮੈਗਨੀਸ਼ੀਅਮ-ਵਿਟਾਮਿਨ ਬੀ ਦੀ ਕਮੀ
ਬੀਅਰ ਤੇ ਸ਼ਰਾਬ ਵਿੱਚ ਪੌਸ਼ਟਿਕ ਤੱਤ ਨਹੀਂ ਹੁੰਦੇ। ਇਸ ਨੂੰ ਪੀਣ ਨਾਲ ਸਰੀਰ ਵਿੱਚ ਮੌਜੂਦ ਕਈ ਪੌਸ਼ਟਿਕ ਤੱਤ ਖਤਮ ਹੋ ਸਕਦੇ ਹਨ। ਇਸ ਕਾਰਨ ਸਰੀਰ ਵਿੱਚ ਮੈਗਨੀਸ਼ੀਅਮ ਤੇ ਵਿਟਾਮਿਨ ਬੀ ਦੀ ਕਮੀ ਹੋਣ ਲੱਗਦੀ ਹੈ। ਫੋਲਿਕ ਐਸਿਡ ਤੇ ਜ਼ਿੰਕ ਵੀ ਨਸ਼ਟ ਹੋ ਸਕਦੇ ਹਨ, ਜੋ ਸਿਹਤ ਲਈ ਬਿਲਕੁਲ ਵੀ ਚੰਗਾ ਨਹੀਂ।
Disclaimer: ਖ਼ਬਰਾਂ ਵਿੱਚ ਦਿੱਤੀ ਗਈ ਕੁਝ ਜਾਣਕਾਰੀ ਮੀਡੀਆ ਰਿਪੋਰਟਾਂ 'ਤੇ ਅਧਾਰਤ ਹੈ। ਕਿਸੇ ਵੀ ਸੁਝਾਅ ਨੂੰ ਲਾਗੂ ਕਰਨ ਤੋਂ ਪਹਿਲਾਂ, ਤੁਹਾਨੂੰ ਸਬੰਧਤ ਮਾਹਰ ਨਾਲ ਸਲਾਹ-ਮਸ਼ਵਰਾ ਕਰਨਾ ਚਾਹੀਦਾ ਹੈ।
Check out below Health Tools-
Calculate Your Body Mass Index ( BMI )






















