(Source: Poll of Polls)
ਅਚਾਨਕ ਵੱਧ ਜਾਏ ਬਲੱਡ ਪ੍ਰੈਸ਼ਰ ਤਾਂ ਘਬਰਾਉਣ ਦੀ ਥਾਂ ਵਰਤੋਂ ਇਹ ਘਰੇਲੂ ਉਪਾਅ, ਮਿਲੇਗੀ ਰਾਹਤ
ਤਿੱਖੀ ਗਰਮੀ ਹਰ ਕਿਸੇ ਚੀਜ਼ ਉੱਤੇ ਆਪਣਾ ਮਾੜਾ ਪ੍ਰਭਾਵ ਛੱਡਦੀ ਹੈ। ਜਿਸ ਕਰਕੇ ਇਨਸਾਨੀ ਸਰੀਰ ਉੱਤੇ ਵੀ ਗਰਮੀ ਦਾ ਅਸਰ ਦੇਖਣ ਨੂੰ ਮਿਲਦਾ ਹੈ। ਅਜਿਹੇ ਮੌਸਮ ਦੇ ਵਿੱਚ ਹਾਈ ਬੀਪੀ ਦੇ ਮਾਮਲੇ ਤੇਜ਼ੀ ਨਾਲ ਵੱਧਣ ਲੱਗ ਪੈਣ ਹਨ। ਇਸ ਲਈ ਇਸ ਸਥਿਤੀ 'ਚ..

ਹਾਈਪਰਟੈਂਸ਼ਨ ਕਾਰਨ ਕਈ ਲੋਕਾਂ ਨੂੰ ਹਾਈ ਬੀਪੀ (High BP) ਹੋ ਜਾਂਦਾ ਹੈ। ਅਜਿਹੇ ਲੋਕਾਂ ਵਿੱਚ ਜ਼ਰੂਰਤ ਤੋਂ ਵੱਧ ਤਣਾਅ ਅਤੇ ਚਿੰਤਾ ਬਲੱਡ ਪ੍ਰੈਸ਼ਰ ਵਧਾਉਣ ਦਾ ਕਾਰਨ ਬਣਦੀ ਹੈ। ਅਸਲ ਵਿੱਚ, ਜਦੋਂ ਅਸੀਂ ਤਣਾਅ ਵਿੱਚ ਹੁੰਦੇ ਹਾਂ ਤਾਂ ਦਿਮਾਗ ਵਿੱਚ ਮੌਜੂਦ ਖਾਸ ਕਿਸਮ ਦੇ ਨਰਵਸ ਸਿਸਟਮ ਐਕਟਿਵ ਹੋ ਜਾਂਦੇ ਹਨ। ਇਸ ਨਾਲ ਕਾਰਟਿਸੋਲ ਅਤੇ ਐਡ੍ਰੇਨਲਾਈਨ ਨਾਂ ਦੇ ਹਾਰਮੋਨ ਰਿਲੀਜ਼ ਹੋਣ ਲੱਗ ਪੈਂਦੇ ਹਨ, ਜਿਨ੍ਹਾਂ ਨੂੰ 'ਸਟਰੈੱਸ ਹਾਰਮੋਨ' ਵੀ ਕਿਹਾ ਜਾਂਦਾ ਹੈ।
ਇਸ ਹਾਰਮੋਨ ਕਰਕੇ ਸਰੀਰ ਦੀਆਂ ਨਸਾਂ ਸੁੰਗੜਨਾ ਸ਼ੁਰੂ ਕਰ ਦਿੰਦੀਆਂ ਹਨ ਅਤੇ ਦਿਲ ਦੀ ਧੜਕਨ ਤੇਜ਼ ਹੋ ਜਾਂਦੀ ਹੈ। ਨਸਾਂ ਦੇ ਸੁੰਗੜਨ ਕਾਰਨ ਖੂਨ ਨੂੰ ਦਿਲ ਤੱਕ ਪਹੁੰਚਣ ਵਿੱਚ ਮੁਸ਼ਕਲ ਆਉਂਦੀ ਹੈ ਜਿਸ ਨਾਲ ਬਲੱਡ ਪ੍ਰੈਸ਼ਰ ਵੱਧ ਜਾਂਦਾ ਹੈ। ਹਾਈ ਬਲੱਡ ਪ੍ਰੈਸ਼ਰ ਦਾ ਸਮੇਂ 'ਤੇ ਇਲਾਜ ਲਾਜ਼ਮੀ ਹੈ, ਨਹੀਂ ਤਾਂ ਇਹ ਹਾਰਟ ਅਟੈਕ ਜਾਂ ਸਟਰੋਕ ਦੇ ਖਤਰੇ ਨੂੰ ਵਧਾ ਸਕਦਾ ਹੈ।
ਕਈ ਵਾਰ ਬਲੱਡ ਪ੍ਰੈਸ਼ਰ ਅਚਾਨਕ ਹੀ ਵੱਧ ਜਾਂਦਾ ਹੈ। ਅਜਿਹਾ ਵਿੱਚ ਕੁਝ ਘਰੇਲੂ ਨੁਸਖਿਆਂ ਨੂੰ ਜ਼ਰੂਰ ਜਾਣ ਲਓ, ਜਿਨ੍ਹਾਂ ਰਾਹੀਂ ਤੁਰੰਤ ਆਰਾਮ ਮਿਲ ਸਕੇ।
ਅਚਾਨਕ ਵਧ ਜਾਏ ਬਲੱਡ ਪ੍ਰੈਸ਼ਰ ਤਾਂ ਕੀ ਕਰੀਏ?
ਗਰਮੀਆਂ ਵਿੱਚ ਕਈ ਵਾਰ ਬਲੱਡ ਪ੍ਰੈਸ਼ਰ ਦੇ ਮਰੀਜ਼ਾਂ ਨੂੰ ਦਵਾਈ ਖਾਣ ਤੋਂ ਬਾਅਦ ਵੀ ਦਿਨ ਦੌਰਾਨ ਬੀਪੀ ਵੱਧ ਜਾਣ ਦੀ ਸਮੱਸਿਆ ਹੋ ਜਾਂਦੀ ਹੈ। ਅਜਿਹਾ ਹਾਲਾਤਾਂ ਵਿੱਚ ਕੁਝ ਘਰੇਲੂ ਅਤੇ ਆਯੁਰਵੇਦਿਕ ਨੁਸਖੇ ਅਜ਼ਮਾਏ ਜਾ ਸਕਦੇ ਹਨ, ਜੋ ਤੁਰੰਤ ਆਰਾਮ ਦੇ ਸਕਦੇ ਹਨ।
ਘਰੇਲੂ ਨੁਸਖੇ:
ਤੁਲਸੀ ਦੇ ਪੱਤੇ – 5-6 ਤੁਲਸੀ ਦੇ ਪੱਤੇ ਚਾਬਣਾ ਲਾਭਕਾਰੀ ਰਹਿੰਦਾ ਹੈ।
ਲੱਸਣ – ਲੱਸਣ ਦੀ ਇੱਕ ਕਲੀ ਖਾਲੀ ਪੇਟ ਚਾਬਣਾ ਬਲੱਡ ਪ੍ਰੈਸ਼ਰ ਘਟਾਉਂਦਾ ਹੈ।
ਨਿੰਬੂ ਪਾਣੀ – ਗਰਮ ਪਾਣੀ ਵਿੱਚ ਨਿੰਬੂ ਪੀਣਾ ਰਕਤ ਚਾਪ ਨੂੰ ਨਿਯੰਤ੍ਰਿਤ ਕਰਦਾ ਹੈ।
ਧਨੀਆ ਅਤੇ ਸੌਂਫ ਦਾ ਕਾੜਾ – ਧਨੀਆ ਅਤੇ ਸੌਂਫ ਨੂੰ ਪਾਣੀ ਵਿੱਚ ਉਬਾਲ ਕੇ ਪੀਣਾ ਲਾਭਕਾਰੀ ਹੈ।
ਡੂੰਘੇ ਸਾਂਹ ਲੈਣ ਦੀ ਕਸਰਤ – ਹੌਲੀ-ਹੌਲੀ ਅਤੇ ਡੂੰਘੇ ਸਾਂਹ ਲੈਣਾ ਤਣਾਅ ਘਟਾ ਕੇ ਬੀਪੀ ਕਾਬੂ ਕਰ ਸਕਦਾ ਹੈ।
ਹੱਥਾਂ ਨੂੰ ਠੰਡੇ ਪਾਣੀ ਵਿੱਚ ਪਾਓ
- ਜਦੋਂ ਵੀ ਬੀਪੀ ਵਧਣ ਕਾਰਨ ਚੱਕਰ ਆਉਣ, ਘਬਰਾਹਟ, ਬੇਚੈਨੀ ਜਾਂ ਬੇਹੋਸ਼ੀ ਵਰਗਾ ਅਹਿਸਾਸ ਹੋਵੇ, ਤਾਂ ਤੁਰੰਤ ਆਪਣੇ ਦੋਵੇਂ ਹੱਥਾਂ ਨੂੰ ਲਗਭਗ 10 ਮਿੰਟ ਲਈ ਠੰਡੇ ਜਾਂ ਨਾਰਮਲ ਤਾਪਮਾਨ ਵਾਲੇ ਪਾਣੀ ਦੀ ਬਾਲਟੀ ਵਿੱਚ ਡੁਬੋ ਦਿਓ।
- ਹਥੇਲੀਆਂ, ਕਲਾਈਆਂ ਅਤੇ ਕੋਹਣੀ ਤੋਂ ਹੇਠਾਂ ਤੱਕ ਦੇ ਹਿੱਸੇ ਨੂੰ ਪਾਣੀ ਵਿੱਚ ਰੱਖੋ।
ਇਸ ਤਰੀਕੇ ਨਾਲ ਸਰੀਰ ਦੀ ਗਰਮੀ ਘਟਦੀ ਹੈ ਅਤੇ ਬਲੱਡ ਪ੍ਰੈਸ਼ਰ ਨੂੰ ਨਾਰਮਲ ਕਰਨ ਵਿੱਚ ਮਦਦ ਮਿਲਦੀ ਹੈ।
ਇਹ ਇੱਕ ਤੇਜ਼ ਅਤੇ ਪ੍ਰਭਾਵਸ਼ਾਲੀ ਘਰੇਲੂ ਨੁਸਖਾ ਹੈ ਜੋ ਅਚਾਨਕ ਵਧੇ ਬੀਪੀ ਨੂੰ ਕਾਬੂ ਕਰਨ ਵਿੱਚ ਸਹਾਇਕ ਸਾਬਤ ਹੋ ਸਕਦਾ ਹੈ।
ਸਿਰ 'ਤੇ ਠੰਡੇ ਪਾਣੀ ਦੀ ਪੱਟੀ ਰੱਖੋ
- ਗਰਮੀ, ਤਿੱਖੀ ਧੁੱਪ ਅਤੇ ਡੀਹਾਈਡਰੇਸ਼ਨ ਕਾਰਨ ਕਈ ਵਾਰ ਬੀਪੀ ਵਧ ਜਾਂਦਾ ਹੈ। ਅਜਿਹੇ ਹਾਲਾਤ ਵਿੱਚ ਸਿਰ 'ਤੇ ਠੰਡੇ ਪਾਣੀ ਦੀ ਪੱਟੀ ਰੱਖਣੀ ਚਾਹੀਦੀ ਹੈ।
- ਇਸ ਨਾਲ ਸਿਰ ਦਰਦ 'ਚ ਆਰਾਮ ਮਿਲਦਾ ਹੈ ਅਤੇ ਸਰੀਰ ਦਾ ਤਾਪਮਾਨ ਨਿਯੰਤ੍ਰਿਤ ਰਹਿੰਦਾ ਹੈ, ਜਿਸ ਨਾਲ ਬਲੱਡ ਪ੍ਰੈਸ਼ਰ ਨੂੰ ਕਾਬੂ ਵਿੱਚ ਲਿਆਉਣ ਵਿੱਚ ਮਦਦ ਮਿਲਦੀ ਹੈ।
ਇਹ ਘਰੇਲੂ ਉਪਾਅ ਗਰਮੀਆਂ ਵਿੱਚ ਬਹੁਤ ਲਾਭਕਾਰੀ ਸਾਬਤ ਹੋ ਸਕਦਾ ਹੈ।
ਪਾਣੀ ਸੀਪ-ਸੀਪ ਕਰ ਕੇ ਪੀਓ ਅਤੇ ਡੂੰਘੇ ਸਾਂਹ ਲਵੋ
ਜਦੋਂ ਵੀ ਤਣਾਅ ਕਾਰਨ ਬੀਪੀ ਵੱਧਣ ਦਾ ਅਹਿਸਾਸ ਹੋਵੇ ਤਾਂ ਪਾਣੀ ਨੂੰ ਇੱਕੋ ਵਾਰੀ ਨਾ ਪੀ ਕੇ ਸੀਪ-ਸੀਪ ਕਰ ਕੇ ਪੀਓ। ਇਸ ਨਾਲ ਸਰੀਰ ਨੂੰ ਹਾਈਡ੍ਰੇਸ਼ਨ ਮਿਲਦਾ ਹੈ ਅਤੇ ਦਿਲ ਦੀ ਧੜਕਨ ਸਧਾਰਨ ਰਹਿੰਦੀ ਹੈ। ਨਾਲ ਹੀ, ਗਹਿਰੀ ਸਾਂਹ ਲੈ ਕੇ ਖੁਦ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕਰੋ, ਇਸ ਨਾਲ ਗੁੱਸਾ ਵੀ ਘੱਟ ਹੁੰਦਾ ਹੈ ਅਤੇ ਬੀਪੀ ਵੀ ਕਾਬੂ ਵਿੱਚ ਆਉਂਦਾ ਹੈ।
ਚੰਦਰ ਨਾੜੀ ਨੂੰ ਸਰਗਰਮ ਕਰੋ
ਜਦੋਂ ਵੀ ਬਲੱਡ ਪ੍ਰੈਸ਼ਰ ਵਧਿਆ ਮਹਿਸੂਸ ਹੋਵੇ, ਆਪਣੇ ਨੱਕ ਦੇ ਸੁਰਾਖਾਂ ਨੂੰ ਜਾਂਚੋ। ਸੱਜੇ ਪਾਸੇ ਦੇ ਸੁਰਾਖ ਨੂੰ ਬੰਦ ਕਰਕੇ ਸਿਰਫ ਖੱਬੇ ਨੱਕ ਨਾਲ ਸਾਹ ਲਓ ਅਤੇ ਛੱਡੋ। ਚੰਦਰ ਨਾੜੀ ਸਰਗਰਮ ਹੁੰਦੇ ਸਾਰ ਬੀ.ਪੀ. ਨਾਰਮਲ ਹੋਣ ਲੱਗੇਗਾ।
ਨਿੰਬੂ ਪਾਣੀ ਪੀਓ
ਜੇਕਰ ਬਲੱਡ ਪ੍ਰੈਸ਼ਰ ਵੱਧ ਗਿਆ ਹੋਵੇ ਤਾਂ ਤੁਰੰਤ ਨਿੰਬੂ ਦਾ ਰਸ ਇਕ ਗਲਾਸ ਪਾਣੀ ਵਿੱਚ ਪਾ ਕੇ ਪੀਓ। ਇਹ ਸਰੀਰ ਨੂੰ ਰਿਲੈਕਸ ਕਰਦਾ ਹੈ ਅਤੇ ਤਣਾਅ ਘਟਾਉਂਦਾ ਹੈ। ਨਿੰਬੂ ਵਿੱਚ ਮੌਜੂਦ ਪੋਟੈਸ਼ੀਅਮ ਅਤੇ ਐਂਟੀਆਕਸੀਡੈਂਟਸ ਬੀਪੀ ਕੰਟਰੋਲ ਕਰਨ ਵਿੱਚ ਮਦਦ ਕਰਦੇ ਹਨ।
ਅਚਾਨਕ ਹਾਈ ਬਲੱਡ ਪ੍ਰੈਸ਼ਰ ਵਧਣ ਦੇ ਲੱਛਣ
ਗਰਮੀਆਂ ਵਿੱਚ ਅਕਸਰ ਤਣਾਅ ਜਾਂ ਡੀਹਾਈਡਰੇਸ਼ਨ ਕਾਰਨ ਬੀਪੀ ਵੱਧ ਜਾਂਦਾ ਹੈ। ਜੇਕਰ ਹੇਠਾਂ ਦਿੱਤੇ ਲੱਛਣ ਸਰੀਰ ਵਿੱਚ ਨਜ਼ਰ ਆਉਣ, ਤਾਂ ਤੁਰੰਤ ਸਾਵਧਾਨ ਹੋ ਜਾਓ:
- ਸਿਰ ਦਰਦ
- ਚੱਕਰ ਆਉਣ
- ਘਬਰਾਹਟ ਜਾਂ ਬੇਚੈਨੀ
- ਸਾਂਹ ਚੜ੍ਹਣਾ
- ਨੱਕ ਚੋਂ ਖੂਨ ਆਉਣਾ
- ਦਿਲ ਦੀ ਧੜਕਨ ਤੇਜ਼ ਹੋਣਾ
- ਅੱਖਾਂ ਅੱਗੇ ਧੁੰਦਲਾ ਨਜ਼ਰ ਆਉਣਾ
ਇਹ ਲੱਛਣ ਅਚਾਨਕ ਵਧੇ ਬੀਪੀ ਦੀ ਨਿਸ਼ਾਨੀ ਹੋ ਸਕਦੇ ਹਨ, ਇਸ ਲਈ ਸਮੇਂ 'ਤੇ ਘਰੇਲੂ ਉਪਾਅ ਵਰਤੋ ਜਾਂ ਡਾਕਟਰੀ ਸਲਾਹ ਲਵੋ।
Disclaimer: ਖ਼ਬਰਾਂ ਵਿੱਚ ਦਿੱਤੀ ਗਈ ਕੁਝ ਜਾਣਕਾਰੀ ਮੀਡੀਆ ਰਿਪੋਰਟਾਂ 'ਤੇ ਅਧਾਰਤ ਹੈ। ਕਿਸੇ ਵੀ ਸੁਝਾਅ ਨੂੰ ਲਾਗੂ ਕਰਨ ਤੋਂ ਪਹਿਲਾਂ, ਤੁਹਾਨੂੰ ਸਬੰਧਤ ਮਾਹਿਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।
Check out below Health Tools-
Calculate Your Body Mass Index ( BMI )






















