(Source: ECI/ABP News)
Health Tips : ਕੰਟੈਕਟ ਲੈਂਸ ਅੱਖਾਂ ਲਈ ਹੋ ਸਕਦੇ ਹਾਨੀਕਾਰਕ, ਅੱਖਾਂ 'ਚ ਆ ਸਕਦੀਆਂ ਇਹ ਸਮੱਸਿਆਵਾਂ
ਇਹ ਛੋਟੀ ਜਿਹੀ ਗ਼ਲਤੀ ਅੱਖਾਂ ਨੂੰ ਨੁਕਸਾਨ ਪਹੁੰਚਾ ਸਕਦੀ ਹੈ। ਇਸ ਕਾਰਨ ਅੱਖਾਂ 'ਚ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਹੋਣ ਦਾ ਖਤਰਾ ਰਹਿੰਦਾ ਹੈ।
![Health Tips : ਕੰਟੈਕਟ ਲੈਂਸ ਅੱਖਾਂ ਲਈ ਹੋ ਸਕਦੇ ਹਾਨੀਕਾਰਕ, ਅੱਖਾਂ 'ਚ ਆ ਸਕਦੀਆਂ ਇਹ ਸਮੱਸਿਆਵਾਂ Health Tips: Contact lenses can be harmful to the eyes, these problems can occur in the eyes Health Tips : ਕੰਟੈਕਟ ਲੈਂਸ ਅੱਖਾਂ ਲਈ ਹੋ ਸਕਦੇ ਹਾਨੀਕਾਰਕ, ਅੱਖਾਂ 'ਚ ਆ ਸਕਦੀਆਂ ਇਹ ਸਮੱਸਿਆਵਾਂ](https://feeds.abplive.com/onecms/images/uploaded-images/2022/07/31/e9736ca4c8f1bcaae37145c69d51c8c71659243317_original.jpg?impolicy=abp_cdn&imwidth=1200&height=675)
Contact Lenses : ਐਨਕ ਤੋਂ ਬਚਣ ਅਤੇ ਚਿਹਰੇ ਦੀ ਸੁੰਦਰਤਾ ਵਧਾਉਣ ਲਈ ਬਹੁਤ ਸਾਰੇ ਲੋਕ ਆਪਣੀਆਂ ਅੱਖਾਂ ਵਿਚ ਕਾਂਟੈਕਟ ਲੈਂਸ ਲਗਾਉਂਦੇ ਹਨ। ਇਸ ਨਾਲ ਤੁਹਾਡੀ ਖ਼ੂਬਸੂਰਤੀ ਤਾਂ ਵਧ ਸਕਦੀ ਹੈ ਪਰ ਤੁਹਾਡੀ ਇਹ ਛੋਟੀ ਜਿਹੀ ਗ਼ਲਤੀ ਅੱਖਾਂ ਨੂੰ ਨੁਕਸਾਨ ਪਹੁੰਚਾ ਸਕਦੀ ਹੈ। ਇਸ ਕਾਰਨ ਅੱਖਾਂ 'ਚ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਹੋਣ ਦਾ ਖਤਰਾ ਰਹਿੰਦਾ ਹੈ। ਇਸ ਲਈ ਅੱਖਾਂ ਵਿੱਚ ਕਾਂਟੈਕਟ ਲੈਂਸ ਨਾ ਲਗਾਉਣ ਦੀ ਕੋਸ਼ਿਸ਼ ਕਰੋ। ਆਓ ਜਾਣਦੇ ਹਾਂ ਅੱਖਾਂ 'ਚ ਕਾਂਟੈਕਟ ਲੈਂਸ ਲਗਾਉਣ ਨਾਲ ਹੋਣ ਵਾਲੇ ਨੁਕਸਾਨ ਬਾਰੇ:-
ਅੱਖਾਂ ਵਿੱਚ ਕਾਂਟੈਕਟ ਲੈਂਸ ਲਗਾਉਣ ਦੇ ਨੁਕਸਾਨ
ਅੱਖਾਂ ਲਾਲ ਹੋ ਸਕਦੀਆਂ ਹਨ : ਜੇਕਰ ਤੁਸੀਂ ਨਿਯਮਿਤ ਤੌਰ 'ਤੇ ਅੱਖਾਂ ਵਿਚ ਕਾਂਟੈਕਟ ਲੈਂਸ ਲਗਾਉਂਦੇ ਹੋ ਤਾਂ ਲੈਂਸ ਅੱਖਾਂ ਵਿਚ ਲਾਲੀ ਦੀ ਸਮੱਸਿਆ ਨੂੰ ਵਧਾ ਸਕਦੇ ਹੈ। ਇਹ ਤੁਹਾਡੀਆਂ ਅੱਖਾਂ ਨੂੰ ਬਹੁਤ ਨੁਕਸਾਨ ਪਹੁੰਚਾ ਸਕਦਾ ਹੈ। ਜੇਕਰ ਤੁਹਾਡੀਆਂ ਅੱਖਾਂ ਕਾਂਟੈਕਟ ਲੈਂਸ ਲਗਾਉਣ ਤੋਂ ਬਾਅਦ ਲਾਲ ਹੋ ਰਹੀਆਂ ਹਨ ਤਾਂ ਅਜਿਹੀ ਸਥਿਤੀ ਵਿੱਚ ਤੁਰੰਤ ਆਪਣੇ ਡਾਕਟਰ ਨਾਲ ਸੰਪਰਕ ਕਰੋ।
ਅੱਖਾਂ ਦੀਆਂ ਬਿਮਾਰੀਆਂ ਦਾ ਖਤਰਾ : ਅੱਖਾਂ ਵਿੱਚ ਲੰਬੇ ਸਮੇਂ ਤੱਕ ਕਾਂਟੈਕਟ ਲੈਂਸ ਲਗਾਉਣ ਨਾਲ ਅੱਖਾਂ ਦੀਆਂ ਬਿਮਾਰੀਆਂ ਹੋ ਸਕਦੀਆਂ ਹਨ। ਇਸ ਨਾਲ ਅੱਖਾਂ ਦੀ ਇਨਫੈਕਸ਼ਨ ਹੋ ਸਕਦੀ ਹੈ। ਇਸ ਦੇ ਨਾਲ ਹੀ ਤੁਹਾਡੀਆਂ ਅੱਖਾਂ ਨੂੰ ਧੁੰਦਲਾ ਨਜ਼ਰ ਆਉਣ ਸ਼ੁਰੂ ਹੋ ਸਕਦਾ ਹੈ। ਇਸ ਲਈ ਅੱਖਾਂ ਵਿੱਚ ਘੱਟ ਤੋਂ ਘੱਟ ਕਾਂਟੈਕਟ ਲੈਂਸ ਲਗਾਉਣ ਦੀ ਕੋਸ਼ਿਸ਼ ਕਰੋ।
ਅੱਖਾਂ ਵਿੱਚ ਛਾਲੇ ਹੋ ਸਕਦੇ ਹਨ : ਜੇਕਰ ਤੁਸੀਂ ਬਹੁਤ ਜ਼ਿਆਦਾ ਕਾਂਟੈਕਟ ਲੈਂਸ ਪਾਉਂਦੇ ਹੋ ਤਾਂ ਇਸ ਨਾਲ ਤੁਹਾਡੀਆਂ ਅੱਖਾਂ ਵਿੱਚ ਛਾਲੇ ਹੋ ਸਕਦੇ ਹਨ। ਦੇਰ ਤੱਕ ਕਾਂਟੈਕਟ ਲੈਂਸ ਪਾ ਕੇ ਰੱਖਣ ਨਾਲ ਅੱਖਾਂ ਵਿੱਚ ਸੁੱਕਾਪਣ (Dryness) ਆ ਜਾਂਦਾ ਹੈ। ਜੋ ਅੱਖਾਂ ਦੀ ਸਿਹਤ ਲਈ ਠੀਕ ਨਹੀਂ ਹੁੰਦਾ। ਹੋ ਸਕੇ ਤਾ ਐਨਕ ਵਰਤੋਂ ਵੱਧ ਕਰੋ।
Check out below Health Tools-
Calculate Your Body Mass Index ( BMI )
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)