ਪੜਚੋਲ ਕਰੋ

ਦਿੱਲੀ ਚੋਣ ਨਤੀਜੇ 2025

(Source: ECI/ABP News)

Heart Attack In Kids: ਬੱਚਿਆਂ ਵਿੱਚ ਕਿਸ ਕਾਰਨ ਹੋ ਰਹੇ ਹਨ ਹਾਰਟ ਅਟੈਕ? ਜਾਣੋ ਕੀ ਕਹਿੰਦੇ ਹਨ ਮਾਹਿਰ

ਅੱਜ ਕੱਲ੍ਹ ਬੱਚਿਆਂ ਨੂੰ ਛੋਟੀ ਉਮਰ ਵਿੱਚ ਹੀ ਹਾਰਟ ਅਟੈਕ ਹੋਣ ਦਾ ਖ਼ਤਰਾ ਰਹਿੰਦਾ ਹੈ। ਉਨ੍ਹਾਂ ਵਿੱਚ ਦਿਲ ਦੀਆਂ ਬਿਮਾਰੀਆਂ ਵੱਧ ਰਹੀਆਂ ਹਨ। ਮਾਹਿਰ ਇਸ ਦਾ ਮੁੱਖ ਕਾਰਨ ਖਰਾਬ ਜੀਵਨ ਸ਼ੈਲੀ ਅਤੇ ਖਾਣ-ਪੀਣ ਦੀਆਂ ਆਦਤਾਂ ਨੂੰ ਮੰਨਦੇ ਹਨ।

Heart Attack in Kids: ਅੱਜ ਕੱਲ੍ਹ ਬੱਚਿਆਂ ਨੂੰ ਛੋਟੀ ਉਮਰ ਵਿੱਚ ਹੀ ਹਾਰਟ ਅਟੈਕ ਹੋਣ ਦਾ ਖ਼ਤਰਾ ਰਹਿੰਦਾ ਹੈ। ਉਨ੍ਹਾਂ ਵਿੱਚ ਦਿਲ ਦੀਆਂ ਬਿਮਾਰੀਆਂ ਵੱਧ ਰਹੀਆਂ ਹਨ। ਮਾਹਿਰ ਇਸ ਦਾ ਮੁੱਖ ਕਾਰਨ ਖਰਾਬ ਜੀਵਨ ਸ਼ੈਲੀ ਅਤੇ ਖਾਣ-ਪੀਣ ਦੀਆਂ ਆਦਤਾਂ ਨੂੰ ਮੰਨਦੇ ਹਨ। ਇਸ ਤੋਂ ਇਲਾਵਾ ਕਿਸੇ ਤਰ੍ਹਾਂ ਦਾ ਤਣਾਅ ਵੀ ਬੱਚਿਆਂ ਦੇ ਦਿਲ ਨੂੰ ਖ਼ਤਰੇ ਵਿਚ ਪਾ ਰਿਹਾ ਹੈ। ਜੇਕਰ ਸਮੇਂ ਸਿਰ ਇਸ ਵੱਲ ਧਿਆਨ ਨਾ ਦਿੱਤਾ ਜਾਵੇ ਤਾਂ ਵਧਦੀ ਉਮਰ ਦੇ ਨਾਲ ਖ਼ਤਰਾ ਵੀ ਵਧ ਜਾਂਦਾ ਹੈ। ਅਜਿਹੇ 'ਚ ਆਓ ਜਾਣਦੇ ਹਾਂ ਛੋਟੀ ਉਮਰ 'ਚ ਹੀ ਬੱਚਿਆਂ ਨੂੰ ਦਿਲ ਦਾ ਦੌਰਾ ਕਿਉਂ ਪੈ ਰਿਹਾ ਹੈ।

ਇਹ ਵੀ ਪੜ੍ਹੋ: ਜਿੰਮ ਜਾਂ ਡਾਈਟਿੰਗ ਦੇ ਬਿਨਾਂ ਵੀ ਘੱਟ ਕਰ ਸਕਦੇ ਹੋ ਭਾਰ, ਅੱਜ ਤੋਂ ਹੀ ਖਾਣਾ ਸ਼ੁਰੂ ਕਰ ਦਿਓ ਇਹ ਫਲ , ਫਿਰ ਦੇਖੋ ਚਮਤਕਾਰ

ਕੀ ਤੁਹਾਡੇ ਬੱਚੇ ਦਾ ਦਿਲ ਵੀ ਹੋ ਰਿਹਾ ਹੈ ਕਮਜ਼ੋਰ?

ਦਿਲ ਦੇ ਮਾਹਿਰਾਂ ਅਨੁਸਾਰ ਅੱਜਕੱਲ੍ਹ ਬੱਚੇ ਕੋਈ ਸਰੀਰਕ ਕੰਮ ਨਹੀਂ ਕਰ ਰਹੇ, ਉਨ੍ਹਾਂ ਦਾ ਪਾਲਣ-ਪੋਸ਼ਣ ਫਾਸਟ ਫੂਡ ਕਲਚਰ ਵਿੱਚ ਹੋ ਰਿਹਾ ਹੈ। ਇਸ ਤੋਂ ਇਲਾਵਾ ਪੜ੍ਹਾਈ ਦਾ ਵੀ ਤਣਾਅ ਚੱਲ ਰਿਹਾ ਹੈ। ਅਜਿਹੇ 'ਚ ਮਾਪਿਆਂ ਨੂੰ ਸਾਵਧਾਨ ਰਹਿਣ ਦੀ ਲੋੜ ਹੈ, ਕਿਉਂਕਿ ਥੋੜ੍ਹੀ ਜਿਹੀ ਲਾਪਰਵਾਹੀ ਬੱਚੇ ਦੀ ਸਿਹਤ ਨੂੰ ਗੰਭੀਰ ਨੁਕਸਾਨ ਪਹੁੰਚਾ ਸਕਦੀ ਹੈ। ਦਿਲ ਦੇ ਮਾਹਿਰਾਂ ਦਾ ਕਹਿਣਾ ਹੈ ਕਿ ਅੱਜ-ਕੱਲ੍ਹ ਬੱਚੇ ਘੱਟ ਚੱਲਦੇ-ਫਿਰਦੇ ਅਤੇ ਖੇਡਦੇ ਹਨ, ਜੋ ਹਾਰਟ ਅਟੈਕ ਦਾ ਕਾਰਨ ਬਣ ਰਿਹਾ ਹੈ। ਬੱਚੇ ਫੈਟ ਵਾਲੀਆਂ ਚੀਜ਼ਾਂ ਨੂੰ ਜ਼ਿਆਦਾ ਪਸੰਦ ਕਰ ਰਹੇ ਹਨ, ਘਰ 'ਚ ਕਈ ਮਾਵਾਂ ਵੀ ਰੋਟੀਆਂ ਬਣਾਉਣ ਦੀ ਬਜਾਏ ਦੋ ਮਿੰਟ 'ਚ ਨਾਸ਼ਤਾ ਬਣਾ ਰਹੀਆਂ ਹਨ, ਜਿਸ ਕਾਰਨ ਹਾਰਟ ਅਟੈਕ ਦਾ ਖਤਰਾ ਵੱਧ ਰਿਹਾ ਹੈ।

ਬੱਚਿਆਂ ਨੂੰ ਦਿਲ ਦੇ ਦੌਰੇ ਤੋਂ ਬਚਾਉਣ ਲਈ ਕੀ ਕਰਨਾ ਚਾਹੀਦਾ ਹੈ

1. ਫੈਮਲੀ ਹਿਸਟਰੀ ਹੈ ਤਾਂ ਸਾਵਧਾਨੀ ਵਰਤੋ

ਡਾਕਟਰਾਂ ਦਾ ਕਹਿਣਾ ਹੈ ਕਿ ਜੇਕਰ ਘਰ ਵਿੱਚ ਕਿਸੇ ਵਿਅਕਤੀ ਨੂੰ ਹਾਰਟ ਅਟੈਕ ਦੀ ਸਮੱਸਿਆ ਹੈ ਹੋਰ ਚੌਕਸ ਹੋਣ ਦੀ ਲੋੜ ਹੈ। ਲਾਪਰਵਾਹੀ ਤੋਂ ਬਚੋ ਤਾਂ ਕਿ ਖਾਣ-ਪੀਣ ਦੀਆਂ ਗਲਤ ਆਦਤਾਂ ਬੱਚਿਆਂ ਵਿੱਚ ਹਾਰਟ ਬਲਾਕੇਜ ਦਾ ਖਤਰਾ ਨਾ ਪੈਦਾ ਕਰ ਸਕਣ। ਛੋਟੀ ਉਮਰ ਵਿੱਚ ਸ਼ੁਰੂ-ਸ਼ੁਰੂ ਵਿੱਚ ਜੇਕਰ ਇਸ ਪ੍ਰਤੀ ਲਾਪਰਵਾਹੀ ਵਰਤੀ ਜਾਂਦੀ ਹੈ ਤਾਂ ਬਾਅਦ ਵਿੱਚ ਇਹ ਇੱਕ ਵੱਡੀ ਸਮੱਸਿਆ ਬਣ ਜਾਂਦੀ ਹੈ।

2. ਮੋਟਾਪੇ ਕਾਰਨ ਬੱਚਿਆਂ ਨੂੰ ਹਾਰਟ ਅਟੈਕ ਦਾ ਖ਼ਤਰਾ 

ਡਾਕਟਰਾਂ ਦਾ ਕਹਿਣਾ ਹੈ ਕਿ ਬੱਚਿਆਂ ਵਿੱਚ ਦਿਲ ਦੀਆਂ ਬਿਮਾਰੀਆਂ ਦਾ ਸਭ ਤੋਂ ਵੱਡਾ ਕਾਰਨ ਮੋਟਾਪਾ ਹੈ। ਬੱਚਿਆਂ ਵਿੱਚ ਮੋਟਾਪੇ ਕਾਰਨ ਸਾਹ ਦੀ ਸਮੱਸਿਆ, ਸ਼ੂਗਰ ਅਤੇ ਹੋਰ ਬਿਮਾਰੀਆਂ ਹੋ ਸਕਦੀਆਂ ਹਨ। ਜੇਕਰ ਮਾਪੇ ਸਹੀ ਸਮੇਂ 'ਤੇ ਗੰਭੀਰ ਨਾ ਹੋਏ ਤਾਂ ਮੁਸ਼ਕਲਾਂ ਵਧ ਸਕਦੀਆਂ ਹਨ।

3. ਜੇਕਰ ਬੱਚਾ ਦਿਲ ਦੀ ਬਿਮਾਰੀ ਤੋਂ ਪੀੜਤ ਹੈ ਤਾਂ ਧਿਆਨ ਰੱਖੋ

ਦਿਲ ਦੇ ਮਾਹਿਰਾਂ ਦਾ ਕਹਿਣਾ ਹੈ ਕਿ ਜੇਕਰ ਬੱਚਾ ਕਿਸੇ ਗੰਭੀਰ ਦਿਲ ਦੀ ਬਿਮਾਰੀ ਤੋਂ ਪੀੜਤ ਹੈ ਤਾਂ ਉਸ ਦਾ ਧਿਆਨ ਰੱਖੋ। ਸਮੇਂ-ਸਮੇਂ 'ਤੇ ਡਾਕਟਰ ਕੋਲ ਜਾਓ ਅਤੇ ਦਵਾਈਆਂ ਅਤੇ ਸਲਾਹ ਲਓ। ਬੱਚਿਆਂ ਦੀ ਸਿਹਤ ਪ੍ਰਤੀ ਲਾਪਰਵਾਹੀ ਨਾ ਰੱਖੋ।

4. ਪੜ੍ਹਾਈ ਦਾ ਤਣਾਅ

ਮਾਹਿਰਾਂ ਦਾ ਕਹਿਣਾ ਹੈ ਕਿ ਕਈ ਮਾਪੇ ਛੋਟੀਆਂ-ਛੋਟੀਆਂ ਗੱਲਾਂ ਨੂੰ ਨਜ਼ਰਅੰਦਾਜ਼ ਕਰ ਦਿੰਦੇ ਹਨ, ਜੋ ਬੱਚਿਆਂ ਲਈ ਠੀਕ ਨਹੀਂ ਹੈ। ਸਾਡੇ ਸਮਾਜ ਵਿੱਚ ਪੜ੍ਹਾਈ ਨੂੰ ਲੈ ਕੇ ਬਹੁਤ ਤਣਾਅ ਹੈ। ਜਿਸ ਕਾਰਕਨ ਬੱਚੇ ਘਰੋਂ ਬਾਹਰ ਜਾ ਕੇ ਗਲਤ ਚੀਜ਼ਾਂ ਖਾਂਦੇ ਹਨ, ਕਈ ਵਾਰ ਤਾਂ ਉਹ ਛੋਟੀ ਉਮਰ ਵਿਚ ਹੀ ਨਸ਼ੇ ਦਾ ਸ਼ਿਕਾਰ ਹੋ ਜਾਂਦੇ ਹਨ, ਉਹ ਪੜ੍ਹਾਈ ਨੂੰ ਲੈ ਕੇ ਤਣਾਅ ਵੀ ਲੈਂਦੇ ਹਨ, ਜਿਸ ਨਾਲ ਉਨ੍ਹਾਂ ਦਾ ਦਿਲ ਖੋਖਲਾ ਹੋ ਜਾਂਦਾ ਹੈ ਅਤੇ ਗੰਭੀਰ ਖਤਰੇ ਵਧ ਜਾਂਦੇ ਹਨ।

ਬੱਚਿਆਂ ਦੇ ਦਿਲ ਦਾ ਖਿਆਲ ਕਿਵੇਂ ਰੱਖਿਆ ਜਾਵੇ

1. ਬੱਚਿਆਂ ਨੂੰ ਤਣਾਅ ਨਾ ਲੈਣ ਦਿਓ।

2. ਬੱਚਿਆਂ ਦੀ ਖੁਰਾਕ ਵੱਲ ਧਿਆਨ ਦਿਓ। ਫਾਸਟ ਫੂਡ ਤੋਂ ਪਰਹੇਜ਼ ਕਰੋ।

3. ਨਿਯਮਿਤ ਕਸਰਤ ਕਰੋ।

4. ਜੇਕਰ ਤੁਹਾਨੂੰ ਛੋਟੀ ਉਮਰ 'ਚ ਸ਼ੂਗਰ ਹੈ, ਤਾਂ ਨਿਗਰਾਨੀ ਰੱਖੋ। ਬੱਚਿਆਂ ਦਾ ਬੀਪੀ ਚੈੱਕ ਕਰੋ।

5. ਜੇਕਰ ਬੱਚਾ ਮੋਟਾ ਹੈ ਤਾਂ ਫੈਟ ਬਰਨ ਕਰਨ ਲਈ ਵਰਕਆਊਟ ਦੀ ਮਦਦ ਲਓ।

Disclaimer: ਖ਼ਬਰਾਂ ਵਿੱਚ ਦਿੱਤੀ ਗਈ ਕੁਝ ਜਾਣਕਾਰੀ ਮੀਡੀਆ ਰਿਪੋਰਟਾਂ 'ਤੇ ਅਧਾਰਤ ਹੈ। ਕਿਸੇ ਵੀ ਸੁਝਾਅ ਨੂੰ ਲਾਗੂ ਕਰਨ ਤੋਂ ਪਹਿਲਾਂ, ਤੁਹਾਨੂੰ ਸਬੰਧਤ ਮਾਹਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।

Check out below Health Tools-
Calculate Your Body Mass Index ( BMI )

Calculate The Age Through Age Calculator

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਚੀਨ 'ਚ ਮਿਲਿਆ ਚਮਗਿੱਦੜ ਤੋਂ ਇਨਸਾਨਾਂ 'ਚ ਫੈਲਣ ਵਾਲਾ ਨਵਾਂ ਕੋਰੋਨਾਵਾਇਰਸ, ਕੀ Covid-19 ਵਾਂਗ ਮਚਾਵੇਗਾ ਤਬਾਹੀ? ਇੱਥੇ ਜਾਣੋ ਜਵਾਬ
ਚੀਨ 'ਚ ਮਿਲਿਆ ਚਮਗਿੱਦੜ ਤੋਂ ਇਨਸਾਨਾਂ 'ਚ ਫੈਲਣ ਵਾਲਾ ਨਵਾਂ ਕੋਰੋਨਾਵਾਇਰਸ, ਕੀ Covid-19 ਵਾਂਗ ਮਚਾਵੇਗਾ ਤਬਾਹੀ? ਇੱਥੇ ਜਾਣੋ ਜਵਾਬ
Punjab News: ਉੱਘੇ ਸਿੱਖਿਆ ਸ਼ਾਸਤਰੀ ਡਾ. ਕਰਮਜੀਤ ਸਿੰਘ ਸੰਭਾਲਣਗੇ ਪੰਜਾਬੀ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਦਾ ਵਾਧੂ ਚਾਰਜ
Punjab News: ਉੱਘੇ ਸਿੱਖਿਆ ਸ਼ਾਸਤਰੀ ਡਾ. ਕਰਮਜੀਤ ਸਿੰਘ ਸੰਭਾਲਣਗੇ ਪੰਜਾਬੀ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਦਾ ਵਾਧੂ ਚਾਰਜ
Punjab News: PSPCL ਦਾ J.E. ਵਿਜੀਲੈਂਸ ਬਿਊਰੋ ਵੱਲੋਂ ਗ੍ਰਿਫਤਾਰ, 5000 ਰੁਪਏ ਰਿਸ਼ਵਤ ਲੈਂਦਾ ਰੰਗੇ ਹੱਥੀਂ ਕੀਤਾ ਕਾਬੂ
Punjab News: PSPCL ਦਾ J.E. ਵਿਜੀਲੈਂਸ ਬਿਊਰੋ ਵੱਲੋਂ ਗ੍ਰਿਫਤਾਰ, 5000 ਰੁਪਏ ਰਿਸ਼ਵਤ ਲੈਂਦਾ ਰੰਗੇ ਹੱਥੀਂ ਕੀਤਾ ਕਾਬੂ
ਪੰਜਾਬ 'ਚ 21 ਪੁਲਿਸ ਅਧਿਕਾਰੀ ਕੀਤੇ ਇਧਰੋਂ-ਉਧਰ, 9 ਜ਼ਿਲ੍ਹਿਆਂ ਦੇ SSP ਬਦਲੇ, ਦੇਖੋ ਪੂਰੀ ਸੂਚੀ
ਪੰਜਾਬ 'ਚ 21 ਪੁਲਿਸ ਅਧਿਕਾਰੀ ਕੀਤੇ ਇਧਰੋਂ-ਉਧਰ, 9 ਜ਼ਿਲ੍ਹਿਆਂ ਦੇ SSP ਬਦਲੇ, ਦੇਖੋ ਪੂਰੀ ਸੂਚੀ
Advertisement
ABP Premium

ਵੀਡੀਓਜ਼

ਭ੍ਰਿਸ਼ਟਾਚਾਰੀਆਂ ਖ਼ਿਲਾਫ਼ ਸਰਕਾਰ ਦਾ ਐਕਸ਼ਨ   ਪੁਲਿਸ ਦੇ 8 ਮੁਲਾਜ਼ਮ ਹੋਰ ਬਰਖ਼ਾਸਤ!ਅਮਰੀਕਾ ਦੀ ਦਿਲ ਦਹਿਲਾਉਣ ਵਾਲ਼ੀ ਘਟਨਾ  ਡਿਪੋਰਟ ਦੇ ਡਰ ਤੋਂ 11 ਸਾਲ ਦੀ ਬੱਚੀ ਨੇ ਕੀਤੀ ਖ਼ੁਦਖੁਸ਼ੀ!ਧਾਮੀ ਦੇ ਅਸਤੀਫ਼ੇ 'ਤੇ ਅੱਜ ਹੋਵੇਗਾ ਵੱਡਾ ਫ਼ੈਸਲਾ! ਬਦਲੇਗਾ SGPC ਦਾ ਪ੍ਰਧਾਨ?ਗਿਆਨੀ ਜੀ ਅੱਜ ਸਮੁੱਚਾ ਪੰਥ ਤੁਹਾਡੇ ਇਹ ਡਰਾਮੇ ਦੇਖ ਰਿਹਾ! ਗਿਆਨੀ ਹਰਪ੍ਰੀਤ ਸਿੰਘ 'ਤੇ ਵਰ੍ਹੇ ਅਕਾਲੀ ਲੀਡਰ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਚੀਨ 'ਚ ਮਿਲਿਆ ਚਮਗਿੱਦੜ ਤੋਂ ਇਨਸਾਨਾਂ 'ਚ ਫੈਲਣ ਵਾਲਾ ਨਵਾਂ ਕੋਰੋਨਾਵਾਇਰਸ, ਕੀ Covid-19 ਵਾਂਗ ਮਚਾਵੇਗਾ ਤਬਾਹੀ? ਇੱਥੇ ਜਾਣੋ ਜਵਾਬ
ਚੀਨ 'ਚ ਮਿਲਿਆ ਚਮਗਿੱਦੜ ਤੋਂ ਇਨਸਾਨਾਂ 'ਚ ਫੈਲਣ ਵਾਲਾ ਨਵਾਂ ਕੋਰੋਨਾਵਾਇਰਸ, ਕੀ Covid-19 ਵਾਂਗ ਮਚਾਵੇਗਾ ਤਬਾਹੀ? ਇੱਥੇ ਜਾਣੋ ਜਵਾਬ
Punjab News: ਉੱਘੇ ਸਿੱਖਿਆ ਸ਼ਾਸਤਰੀ ਡਾ. ਕਰਮਜੀਤ ਸਿੰਘ ਸੰਭਾਲਣਗੇ ਪੰਜਾਬੀ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਦਾ ਵਾਧੂ ਚਾਰਜ
Punjab News: ਉੱਘੇ ਸਿੱਖਿਆ ਸ਼ਾਸਤਰੀ ਡਾ. ਕਰਮਜੀਤ ਸਿੰਘ ਸੰਭਾਲਣਗੇ ਪੰਜਾਬੀ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਦਾ ਵਾਧੂ ਚਾਰਜ
Punjab News: PSPCL ਦਾ J.E. ਵਿਜੀਲੈਂਸ ਬਿਊਰੋ ਵੱਲੋਂ ਗ੍ਰਿਫਤਾਰ, 5000 ਰੁਪਏ ਰਿਸ਼ਵਤ ਲੈਂਦਾ ਰੰਗੇ ਹੱਥੀਂ ਕੀਤਾ ਕਾਬੂ
Punjab News: PSPCL ਦਾ J.E. ਵਿਜੀਲੈਂਸ ਬਿਊਰੋ ਵੱਲੋਂ ਗ੍ਰਿਫਤਾਰ, 5000 ਰੁਪਏ ਰਿਸ਼ਵਤ ਲੈਂਦਾ ਰੰਗੇ ਹੱਥੀਂ ਕੀਤਾ ਕਾਬੂ
ਪੰਜਾਬ 'ਚ 21 ਪੁਲਿਸ ਅਧਿਕਾਰੀ ਕੀਤੇ ਇਧਰੋਂ-ਉਧਰ, 9 ਜ਼ਿਲ੍ਹਿਆਂ ਦੇ SSP ਬਦਲੇ, ਦੇਖੋ ਪੂਰੀ ਸੂਚੀ
ਪੰਜਾਬ 'ਚ 21 ਪੁਲਿਸ ਅਧਿਕਾਰੀ ਕੀਤੇ ਇਧਰੋਂ-ਉਧਰ, 9 ਜ਼ਿਲ੍ਹਿਆਂ ਦੇ SSP ਬਦਲੇ, ਦੇਖੋ ਪੂਰੀ ਸੂਚੀ
FasTag ਨੂੰ ਲੈ ਕੇ ਇੱਕ ਹੋਰ 'ਸਿਆਪਾ' ! Toll 'ਤੇ ਪਹੁੰਚਣ ਤੋਂ 60 ਮਿੰਟ ਪਹਿਲਾਂ ਕਰਨਾ ਪਵੇਗਾ ਇਹ ਕੰਮ, ਨਹੀਂ ਤਾਂ ਲੱਗੇਗੀ ਡਬਲ ਪਰਚੀ !
FasTag ਨੂੰ ਲੈ ਕੇ ਇੱਕ ਹੋਰ 'ਸਿਆਪਾ' ! Toll 'ਤੇ ਪਹੁੰਚਣ ਤੋਂ 60 ਮਿੰਟ ਪਹਿਲਾਂ ਕਰਨਾ ਪਵੇਗਾ ਇਹ ਕੰਮ, ਨਹੀਂ ਤਾਂ ਲੱਗੇਗੀ ਡਬਲ ਪਰਚੀ !
Punjab News: ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਤੋਂ ਵਾਪਸ ਲਿਆ ਇਹ ਮੰਤਰਾਲਾ, ਹੁਣ ਸਿਰਫ ਦੇਖਣਗੇ NRI ਮਾਮਲਿਆਂ ਨੂੰ
Punjab News: ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਤੋਂ ਵਾਪਸ ਲਿਆ ਇਹ ਮੰਤਰਾਲਾ, ਹੁਣ ਸਿਰਫ ਦੇਖਣਗੇ NRI ਮਾਮਲਿਆਂ ਨੂੰ
ਥਾਣੇ 'ਚ ਇੱਕ ਨੌਜਵਾਨ ਨੇ ਮੂਸੇਵਾਲਾ ਦਾ ਗੀਤ ਲਾਕੇ ਬਣਾਈ ਰੀਲ, ਵਾਇਰਲ ਹੋਣ ਤੋਂ ਬਾਅਦ ਪੁਲਿਸ ਨੇ ਚੁੱਕਿਆ, ਹੱਥ ਜੋੜ ਕੇ ਮੰਗੀ ਮੁਆਫੀ, ਦੇਖੋ ਵੀਡੀਓ
ਥਾਣੇ 'ਚ ਇੱਕ ਨੌਜਵਾਨ ਨੇ ਮੂਸੇਵਾਲਾ ਦਾ ਗੀਤ ਲਾਕੇ ਬਣਾਈ ਰੀਲ, ਵਾਇਰਲ ਹੋਣ ਤੋਂ ਬਾਅਦ ਪੁਲਿਸ ਨੇ ਚੁੱਕਿਆ, ਹੱਥ ਜੋੜ ਕੇ ਮੰਗੀ ਮੁਆਫੀ, ਦੇਖੋ ਵੀਡੀਓ
Apple ਵੱਲੋਂ ਵੱਡੀ ਕਾਰਵਾਈ, ਐਪ ਸਟੋਰ 'ਤੇ 1,35,000 Apps ਬੈਨ, ਦੁਨੀਆ 'ਚ ਮੱਚੀ ਤਰਥੱਲੀ
Apple ਵੱਲੋਂ ਵੱਡੀ ਕਾਰਵਾਈ, ਐਪ ਸਟੋਰ 'ਤੇ 1,35,000 Apps ਬੈਨ, ਦੁਨੀਆ 'ਚ ਮੱਚੀ ਤਰਥੱਲੀ
Embed widget