Heat Wave: ਲੂ ਤੋਂ ਬਚਣ ਦੇ ਲਈ ਅਪਣਾਓ ਇਹ 5 ਕਾਰਗਰ ਉਪਾਅ, ਗਰਮ ਹਵਾਵਾਂ ਤੋਂ ਸਰੀਰ ਨੂੰ ਮਿਲੇਗਾ ਸੁਰੱਖਿਆ ਕਵਚ
Health: ਗਰਮੀ ਨੂੰ ਲੈ ਕੇ IMD ਵੱਲੋਂ ਪਹਿਲਾਂ ਹੀ ਚੇਤਾਵਨੀ ਦਿੱਤੀ ਜਾ ਚੁੱਕੀ ਹੈ। ਦੱਸਿਆ ਗਿਆ ਹੈ ਕਿ ਇਸ ਵਾਰ ਅਪ੍ਰੈਲ ਤੋਂ ਜੂਨ ਤੱਕ ਸਖ਼ਤ ਗਰਮੀ ਪੈਣ ਵਾਲੀ ਹੈ। ਦੇਸ਼ ਦੇ ਕਈ ਹਿੱਸਿਆਂ ਵਿੱਚ ਗਰਮੀ ਦੀ ਸੰਭਾਵਨਾ ਹੈ। ਇਸ ਲਈ ਖੁਦ ਨੂੰ ਗਰਮੀ...
Heat Wave: ਅਪ੍ਰੈਲ 'ਚ ਹੀ ਗਰਮੀ ਨੇ ਆਪਣੇ ਤੇਵਰ ਦਿਖਾਉਣੇ ਸ਼ੁਰੂ ਕਰ ਦਿੱਤੇ ਹਨ। ਭਾਰਤੀ ਮੌਸਮ ਵਿਭਾਗ (IMD) ਇਸ ਬਾਰੇ ਪਹਿਲਾਂ ਹੀ ਚੇਤਾਵਨੀ ਦੇ ਚੁੱਕਾ ਹੈ। ਦੱਸਿਆ ਗਿਆ ਹੈ ਕਿ ਇਸ ਵਾਰ ਅਪ੍ਰੈਲ ਤੋਂ ਜੂਨ ਤੱਕ ਸਖ਼ਤ ਗਰਮੀ ਪੈਣ ਵਾਲੀ ਹੈ। ਦੇਸ਼ ਦੇ ਕਈ ਹਿੱਸਿਆਂ ਵਿੱਚ ਗਰਮੀ ਦੀ ਸੰਭਾਵਨਾ ਹੈ। ਕਈ ਹਿੱਸਿਆਂ ਵਿੱਚ ਤਾਪਮਾਨ 40 ਡਿਗਰੀ ਸੈਲਸੀਅਸ ਤੋਂ ਵੱਧ ਸਕਦਾ ਹੈ। ਹਰ ਸਾਲ ਗਰਮੀ ਆਪਣੇ ਹੀ ਰਿਕਾਰਡ ਬਣਾਉਂਦੀ ਹੈ। ਅਜਿਹੀ ਸਥਿਤੀ ਵਿੱਚ, ਗਰਮੀ ਦੀ ਲਹਿਰ ਤੋਂ ਬਚਾਅ ਵੱਲ ਧਿਆਨ ਦੇਣਾ ਚਾਹੀਦਾ ਹੈ। ਨਹੀਂ ਤਾਂ ਤੁਸੀਂ ਹੀਟਸਟ੍ਰੋਕ ਕਾਰਨ ਬਿਮਾਰ ਹੋ ਸਕਦੇ ਹੋ (Heatstroke can cause illness)। ਅਜਿਹੀ ਸਥਿਤੀ ਵਿੱਚ, ਆਓ ਜਾਣਦੇ ਹਾਂ ਗਰਮੀ ਦੀ ਲਹਿਰ ਤੋਂ ਬਚਣ ਦੇ ਕਾਰਗਰ ਟਿਪਸ...
ਸਭ ਤੋਂ ਜ਼ਰੂਰੀ ਆਪਣੇ ਆਪ ਨੂੰ ਹਾਈਡਰੇਟ ਰੱਖੋ (Keep yourself hydrated)
ਗਰਮੀਆਂ ਵਿੱਚ ਲੂ ਕਾਰਨ ਡੀਹਾਈਡਰੇਸ਼ਨ ਦਾ ਖ਼ਤਰਾ ਵੱਧ ਜਾਂਦਾ ਹੈ। ਅਜਿਹੇ 'ਚ ਸਮੇਂ-ਸਮੇਂ 'ਤੇ ਪਾਣੀ ਪੀਂਦੇ ਰਹੋ, ਜਿਸ ਨਾਲ ਸਰੀਰ ਹਾਈਡ੍ਰੇਟ ਬਣਿਆ ਰਹੇ। ਇਸ ਮੌਸਮ ਵਿੱਚ ਹਰ ਰੋਜ਼ ਘੱਟ ਤੋਂ ਘੱਟ 8-10 ਗਲਾਸ ਪਾਣੀ ਪੀਣ ਦੀ ਕੋਸ਼ਿਸ਼ ਕਰੋ। ਆਪਣੀ ਖੁਰਾਕ 'ਚ ਭਰਪੂਰ ਮਾਤਰਾ 'ਚ ਫਲ ਅਤੇ ਸਬਜ਼ੀਆਂ ਸ਼ਾਮਲ ਕਰੋ।
ਬਾਹਰ ਜਾਣ ਤੋਂ ਬਚੋ (Avoid to going out unnecessary)
ਜੇਕਰ ਤੁਸੀਂ ਗਰਮੀ ਹਵਾਵਾਂ ਤੋਂ ਬਚਣਾ ਚਾਹੁੰਦੇ ਹੋ, ਤਾਂ ਬਿਨ੍ਹਾਂ ਕਿਸੇ ਕੰਮ ਤੋਂ ਘਰ ਤੋਂ ਬਾਹਰ ਨਿਕਲਣ ਤੋਂ ਪ੍ਰਹੇਜ਼ ਕਰੋ। ਘਰ ਦੇ ਅੰਦਰ ਹੀ ਪੱਖੇ, ਕੂਲਰ, ਏ.ਸੀ. ਹੇਠ ਬੈਠੋ, ਜੇਕਰ ਇਹ ਚੀਜ਼ਾਂ ਘਰ 'ਚ ਨਹੀਂ ਹਨ ਤਾਂ ਪਰਦੇ ਜਾਂ ਸ਼ੇਡ ਲਗਾ ਕੇ ਰੱਖੋ। ਇਸ ਨਾਲ ਤੁਸੀਂ ਹੀਟ ਵੇਵ ਦੇ ਗੰਭੀਰ ਖ਼ਤਰਿਆਂ ਤੋਂ ਬਚ ਸਕਦੇ ਹੋ।
ਖਾਲੀ ਪੇਟ ਬਾਹਰ ਜਾਣ ਤੋਂ ਪਰਹੇਜ਼ ਕਰੋ (Avoid going out on an empty stomach)
ਜੇਕਰ ਬਾਹਰ ਗਰਮੀ ਦੀ ਲਹਿਰ ਤੇਜ਼ ਹੈ ਤਾਂ ਕਦੇ ਵੀ ਗਲਤੀ ਨਾਲ ਵੀ ਖਾਲੀ ਪੇਟ ਘਰ ਤੋਂ ਬਾਹਰ ਨਾ ਨਿਕਲੋ। ਅਜਿਹਾ ਕਰਨ ਨਾਲ ਗਰਮੀ ਅਤੇ ਧੁੱਪ ਕਾਰਨ ਚੱਕਰ ਆ ਸਕਦੇ ਹਨ। ਇਸ ਲਈ ਜਦੋਂ ਵੀ ਘਰ ਤੋਂ ਬਾਹਰ ਜਾਓ ਤਾਂ ਕੁਝ ਖਾਣ ਤੋਂ ਬਾਅਦ ਹੀ ਅਜਿਹਾ ਕਰੋ। ਤਾਂ ਜੋ ਸਮੱਸਿਆਵਾਂ ਤੋਂ ਬਚਿਆ ਜਾ ਸਕੇ। ਦਿਨ ਦੇ ਵਿੱਚ ਨਾਰੀਅਲ ਪਾਣੀ ਦਾ ਸੇਵਨ ਕਰਨ ਸਿਹਤ ਲਈ ਚੰਗਾ ਹੁੰਦਾ ਹੈ। ਇਸ ਤੋਂ ਇਲਾਵਾ ਆਪਣੀ ਡਾਈਟ ਦੇ ਵਿੱਚ ਲੱਸੀ ਨੂੰ ਜ਼ਰੂਰ ਸ਼ਾਮਿਲ ਕਰੋ।
ਸੂਰਜ ਦੀਆਂ ਕਿਰਨਾਂ ਤੋਂ ਬਚਣ ਦੀ ਕੋਸ਼ਿਸ਼ ਕਰੋ (Try to avoid sun rays)
ਜਦੋਂ ਵੀ ਗਰਮ ਲੂ ਅਤੇ ਸਿੱਧੀ ਧੁੱਪ ਵਿਚ ਨਾ ਆਓ। ਜੇਕਰ ਤੁਸੀਂ ਕਿਸੇ ਕਾਰਨ ਬਾਹਰ ਜਾ ਰਹੇ ਹੋ ਤਾਂ ਵੀ ਟੋਪੀ, ਤੌਲੀਆ ਅਤੇ ਐਨਕਾਂ ਦੀ ਵਰਤੋਂ ਕਰਨਾ ਨਾ ਭੁੱਲੋ। ਸਿਰਫ਼ ਹਲਕੇ ਰੰਗ ਦੇ ਢਿੱਲੇ ਕੱਪੜੇ ਹੀ ਪਹਿਨੋ, ਤਾਂ ਜੋ ਚਮੜੀ ਨੂੰ ਸੁਰੱਖਿਅਤ ਰੱਖਿਆ ਜਾ ਸਕੇ ਅਤੇ ਲੂ ਨਾ ਲੱਗੇ।
ਬਹੁਤ ਜ਼ਿਆਦਾ ਸਰੀਰਕ ਗਤੀਵਿਧੀ ਤੋਂ ਬਚੋ (Avoid excessive physical activity)
ਗਰਮੀਆਂ ਹਵਾਵਾਂ ਦੌਰਾਨ ਬਹੁਤ ਜ਼ਿਆਦਾ ਸਰੀਰਕ ਗਤੀਵਿਧੀਆਂ ਤੋਂ ਬਚਣ ਦੀ ਕੋਸ਼ਿਸ਼ ਕਰੋ। ਕਿਉਂਕਿ ਗਰਮੀ ਦੇ ਮੌਸਮ 'ਚ ਜ਼ਿਆਦਾ ਵਰਕਆਊਟ ਕਰਨ ਨਾਲ ਸਰੀਰ ਦਾ ਤਾਪਮਾਨ ਵਧ ਸਕਦਾ ਹੈ। ਇਸ ਨਾਲ ਹੀਟ ਸਟ੍ਰੋਕ ਦਾ ਖਤਰਾ ਵਧ ਸਕਦਾ ਹੈ।
Disclaimer: ਖ਼ਬਰਾਂ ਵਿੱਚ ਦਿੱਤੀ ਗਈ ਕੁਝ ਜਾਣਕਾਰੀ ਮੀਡੀਆ ਰਿਪੋਰਟਾਂ 'ਤੇ ਅਧਾਰਤ ਹੈ। ਕਿਸੇ ਵੀ ਸੁਝਾਅ ਨੂੰ ਲਾਗੂ ਕਰਨ ਤੋਂ ਪਹਿਲਾਂ, ਤੁਹਾਨੂੰ ਸਬੰਧਤ ਮਾਹਿਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।
Check out below Health Tools-
Calculate Your Body Mass Index ( BMI )