ਪੜਚੋਲ ਕਰੋ

ਕਿੰਨੇ ਦਿਨਾਂ ਬਾਅਦ AC ਕੋਚ ਦੇ ਕੰਬਲਾਂ ਨੂੰ ਸਾਫ਼ ਕਰਵਾਉਂਦਾ ਰੇਲਵੇ, ਇਨ੍ਹਾਂ ਦੀ ਵਰਤੋਂ ਸਿਹਤ ਲਈ ਕਿੰਨੀ ਖਤਰਨਾਕ? ਇੱਥੇ ਜਾਣੋ ਪੂਰੀ ਡਿਟੇਲ

ਜਦੋਂ ਵੀ ਕੋਈ ਰੇਲਗੱਡੀ ਦੇ ਏਸੀ ਡੱਬਿਆਂ ਵਿੱਚ ਸਫ਼ਰ ਕਰਦਾ ਹੈ ਤਾਂ ਰੇਲ ਵਾਲੇ ਉਨ੍ਹਾਂ ਨੂੰ ਬੈੱਡਰੋਲ ਦਿੱਤਾ ਜਾਂਦਾ ਹੈ, ਜਿਸ ਵਿੱਚ ਚਾਦਰਾਂ ਦੇ ਨਾਲ ਇੱਕ ਕੰਬਲ ਵੀ ਹੁੰਦਾ ਹੈ। ਤਾਂ ਆਉਣ ਜਾਣਦੇ ਹਾਂ ਇਸ ਕੰਬਲ ਨਾਲ ਕਿਹੜੀਆਂ ਸਿਹਤ ਸਮੱਸਿਆਵਾਂ..

Railway AC Coach Blanket Cleaning : ਭਾਰਤੀ ਰੇਲ ਸਾਡੇ ਦੇਸ਼ ਦੀ ਧੜਕਣ ਹੈ। ਇਸ ਦੇ ਰਾਹੀਂ ਰੋਜ਼ਾਨਾ ਵੱਡੀ ਗਿਣਤੀ ਦੇ ਵਿੱਚ ਲੋਕ ਇੱਕ ਥਾਂ ਤੋਂ ਦੂਜੀ ਥਾਂ ਸਫਰ ਕਰਦੇ ਹਨ। ਰੇਲਗੱਡੀ ਦੇ ਏਸੀ ਡੱਬਿਆਂ ਵਿੱਚ ਸਫ਼ਰ ਕਰਨ ਵਾਲੇ ਯਾਤਰੀਆਂ ਨੂੰ ਬੈੱਡਰੋਲ ਦਿੱਤੇ ਜਾਂਦੇ ਹਨ। ਇਸ ਵਿੱਚ ਦੋ ਚਾਦਰਾਂ, ਇੱਕ ਸਿਰਹਾਣਾ, ਇੱਕ ਤੌਲੀਆ ਅਤੇ ਇੱਕ ਕੰਬਲ ਹੈ। ਇਹ ਮੁਫਤ ਨਹੀਂ ਹੈ, ਇਸ ਦਾ ਚਾਰਜ ਕਿਰਾਏ ਵਿੱਚ ਜੋੜ ਕੇ ਲਿਆ ਜਾਂਦਾ ਹੈ। ਪਰ ਕੀ ਤੁਸੀਂ ਜਾਣਦੇ ਹੋ ਕਿ ਇਨ੍ਹਾਂ ਕੰਬਲਾਂ ਅਤੇ ਚਾਦਰਾਂ ਨੂੰ ਸਾਫ਼ ਕਰਨ ਲਈ ਕਿੰਨੇ ਦਿਨ ਲੱਗਦੇ ਹਨ? ਰੇਲਵੇ ਵੱਲੋਂ ਇਹ ਜਵਾਬ ਇੱਕ ਆਰਟੀਆਈ ਦੇ ਜਵਾਬ ਵਿੱਚ ਆਇਆ ਹੈ। ਆਓ ਜਾਣਦੇ ਹਾਂ AC ਡੱਬਿਆਂ ਵਿੱਚ ਪਾਏ ਗਏ ਕੰਬਲਾਂ (Blanket ) ਨੂੰ ਸਾਫ਼ ਹੋਣ ਵਿੱਚ ਕਿੰਨੇ ਦਿਨ ਲੱਗਦੇ ਹਨ ਅਤੇ ਇਸ ਨਾਲ ਸਿਹਤ ਨੂੰ ਕੀ-ਕੀ ਖ਼ਤਰਾ ਹੋ ਸਕਦਾ ਹੈ...

ਹੋਰ ਪੜ੍ਹੋ : ਨਕਲੀ ਜੱਜ ਤੇ ਫਰਜ਼ੀ ਅਦਾਲਤ...ਵਿਵਾਦਿਤ ਕੇਸਾਂ ਦੀ ਸੁਣਵਾਈ ਕਰਦਾ ਸੀ ਆਪਣੀ ਕੋਰਟ 'ਚ, ਫੈਸਲੇ ਦੇ ਹੜੱਪ ਲਈ ਅਰਬਾਂ ਦੀ ਸਰਕਾਰੀ ਜ਼ਮੀਨ

ਰੇਲਵੇ ਕੰਬਲਾਂ ਨੂੰ ਸਾਫ਼ ਕਰਨ ਲਈ ਕਿੰਨੇ ਦਿਨ ਲੱਗਦੇ ਹਨ?

ਰੇਲਵੇ ਨੇ ਆਪਣੇ ਜਵਾਬ ਵਿੱਚ ਕਿਹਾ ਹੈ ਕਿ ਏਸੀ ਕੋਚਾਂ ਵਿੱਚ ਦਿੱਤੀਆਂ ਗਈਆਂ ਚਾਦਰਾਂ, ਸਿਰਹਾਣੇ ਅਤੇ ਤੌਲੀਏ ਹਰ ਵਰਤੋਂ ਤੋਂ ਬਾਅਦ ਸਾਫ਼ ਕੀਤੇ ਜਾਂਦੇ ਹਨ। ਇਸ ਦੇ ਲਈ ਦੇਸ਼ ਭਰ ਵਿੱਚ 46 ਵਿਭਾਗੀ ਲਾਂਡਰੀਆਂ ਹਨ। ਇਸ ਦੇ ਨਾਲ ਹੀ ਕੰਬਲਾਂ ਦੀ ਸਫ਼ਾਈ ਮਹੀਨੇ ਵਿੱਚ ਸਿਰਫ਼ ਇੱਕ ਵਾਰ ਹੀ ਕੀਤੀ ਜਾਂਦੀ ਹੈ। ਜੇਕਰ ਕੰਬਲ ਗਿੱਲਾ ਹੋ ਜਾਵੇ ਜਾਂ ਉਸ 'ਤੇ ਕੋਈ ਚੀਜ਼ ਡਿੱਗ ਜਾਵੇ ਤਾਂ ਉਸ ਨੂੰ ਵਿਚਕਾਰੋਂ ਹੀ ਸਾਫ਼ ਕਰ ਲਿਆ ਜਾਂਦਾ ਹੈ।

ਹਾਲਾਂਕਿ ਕਈ ਵਾਰ ਇਸ ਸਬੰਧੀ ਮਨਮਾਨੀਆਂ ਦੀਆਂ ਖਬਰਾਂ ਵੀ ਆਉਂਦੀਆਂ ਰਹਿੰਦੀਆਂ ਹਨ। ਅਜਿਹੇ 'ਚ ਕਈ ਯਾਤਰੀਆਂ ਵਲੋਂ ਕੰਬਲਾਂ ਦੀ ਸਫਾਈ 'ਚ ਦੇਰੀ ਅਤੇ ਇਸ ਦੀ ਵਰਤੋਂ ਸਿਹਤ ਲਈ ਖਤਰਨਾਕ ਹੋ ਸਕਦੀ ਹੈ। ਇਸ ਨਾਲ ਕਈ ਤਰ੍ਹਾਂ ਦੀਆਂ ਬਿਮਾਰੀਆਂ ਹੋ ਸਕਦੀਆਂ ਹਨ।

ਕੀ ਕਹਿੰਦੇ ਹਨ ਸਿਹਤ ਮਾਹਿਰ ਇਸ ਬਾਰੇ?

ਰੇਲਗੱਡੀ ਵਿੱਚ ਬੈੱਡਸ਼ੀਟਾਂ ਅਤੇ ਕੰਬਲਾਂ ਦੀ ਸਫ਼ਾਈ ਬਾਰੇ ਕੀ ਕਹਿਣਾ ਹੈ ਡਾ: ਦੇਵੇਂਦਰ ਦੂਬੇ ਦਾ? ਡੱਬੇ ਦੇ ਵਿੱਚ ਮਿਲਣ ਵਾਲੀ ਚਾਦਰ ਅਤੇ ਕੰਬਲ ਦੀ ਸਫਾਈ ਬਹੁਤ ਹੀ ਜ਼ਰੂਰੀ ਹੈ।  ਕੰਬਲ ਦੀ ਸਫਾਈ ਨੂੰ ਲੈ ਕੇ ਰੇਲਵੇ ਵੱਲੋਂ ਦਿੱਤਾ ਗਿਆ ਜਵਾਬ ਹੈਰਾਨੀਜਨਕ ਹੈ। ਡਾਕਟਰ ਮੁਤਾਬਕ ਬਿਨਾਂ ਖੋਲ੍ਹੇ ਹੋਏ ਕੰਬਲ ਦੀ ਵਰਤੋਂ ਕਰਨ ਨਾਲ ਖੁਜਲੀ, ਐਗਜ਼ੀਮਾ, ਫੰਗਲ ਇਨਫੈਕਸ਼ਨ, ਬੈਕਟੀਰੀਅਲ ਇਨਫੈਕਸ਼ਨ, ਸਾਹ ਲੈਣ 'ਚ ਤਕਲੀਫ, ਮੁਹਾਸੇ, ਐਲਰਜੀ ਅਤੇ ਅਸਥਮਾ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ।

ਕੰਬਲਾਂ ਦੀ ਸਫ਼ਾਈ ਨਾ ਕਰਨ ਦੇ ਸਿਹਤ ਨੂੰ ਕੀ ਖ਼ਤਰੇ ਹਨ?

ਐਲਰਜੀ ਦੀ ਸਮੱਸਿਆ

ਗੰਦੇ ਕੰਬਲਾਂ ਵਿੱਚ ਧੂੜ, ਗੰਦਗੀ ਅਤੇ ਹੋਰ ਐਲਰਜੀਨ ਹੋ ਸਕਦੀਆਂ ਹਨ। ਵੱਖ-ਵੱਖ ਯਾਤਰੀਆਂ ਵੱਲੋਂ ਵਾਰ-ਵਾਰ ਵਰਤੋਂ ਕਰਨ ਨਾਲ ਐਲਰਜੀ ਹੋਣ ਦਾ ਖਤਰਾ ਰਹਿੰਦਾ ਹੈ। ਇਸ ਨਾਲ ਚਮੜੀ ਨੂੰ ਕਈ ਸਮੱਸਿਆਵਾਂ ਹੋ ਸਕਦੀਆਂ ਹਨ। ਲਾਲੀ, ਖੁਜਲੀ ਅਤੇ ਫੋੜੇ ਦਿਖਾਈ ਦੇ ਸਕਦੇ ਹਨ।

ਚਮੜੀ ਨਾਲ ਸਬੰਧਤ ਸਮੱਸਿਆ

ਜਿਨ੍ਹਾਂ ਕੰਬਲਾਂ ਦੀ ਸਫ਼ਾਈ ਵਿੱਚ ਦੇਰੀ ਹੁੰਦੀ ਹੈ, ਉਹ ਬਹੁਤ ਗੰਦੇ ਹੋ ਜਾਂਦੇ ਹਨ, ਉਨ੍ਹਾਂ ਵਿੱਚ ਮੌਜੂਦ ਧੂੜ ਅਤੇ ਗੰਦਗੀ ਚਮੜੀ ਦੀ ਸਿਹਤ ਨੂੰ ਵਿਗਾੜ ਸਕਦੀ ਹੈ। ਇਸ ਨਾਲ ਚੰਬਲ ਅਤੇ ਧੱਫੜ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ।

ਲਾਗ

ਗੰਦੇ ਕੰਬਲਾਂ ਵਿੱਚ ਬੈਕਟੀਰੀਆ, ਵਾਇਰਸ ਅਤੇ ਫੰਗਸ ਹੋ ਸਕਦੇ ਹਨ ਜੋ ਯਾਤਰੀਆਂ ਨੂੰ ਲਾਗ ਦਾ ਸ਼ਿਕਾਰ ਬਣਾ ਸਕਦੇ ਹਨ। ਬਹੁਤ ਸਾਰੇ ਯਾਤਰੀਆਂ ਦੁਆਰਾ ਇਹਨਾਂ ਦੀ ਵਰਤੋਂ ਕਰਕੇ, ਇਹ ਵਾਇਰਸ ਅਤੇ ਬੈਕਟੀਰੀਆ ਆਸਾਨੀ ਨਾਲ ਇੱਕ ਦੂਜੇ ਵਿੱਚ ਤਬਦੀਲ ਹੋ ਸਕਦੇ ਹਨ।

ਸਾਹ ਦੀ ਸਮੱਸਿਆ

ਗੰਦੇ ਕੰਬਲਾਂ ਵਿੱਚ ਮੌਜੂਦ ਧੂੜ ਅਤੇ ਮਿੱਟੀ ਦਮੇ ਅਤੇ ਬ੍ਰੌਨਕਾਈਟਿਸ ਵਰਗੀਆਂ ਸਾਹ ਦੀਆਂ ਸਮੱਸਿਆਵਾਂ ਦੇ ਜੋਖਮ ਨੂੰ ਵਧਾ ਸਕਦੇ ਹਨ। ਇਨ੍ਹਾਂ ਕਾਰਨ ਫੇਫੜੇ ਖਰਾਬ ਹੋ ਸਕਦੇ ਹਨ। ਇਸ ਲਈ, ਕਿਸੇ ਨੂੰ ਰੇਲ ਗੱਡੀਆਂ ਜਾਂ ਘਰ ਵਿੱਚ ਬਿਨਾਂ ਧੋਤੇ ਕੰਬਲ ਦੀ ਵਰਤੋਂ ਕਰਨ ਤੋਂ ਬਚਣਾ ਚਾਹੀਦਾ ਹੈ।

ਹੋਰ ਪੜ੍ਹੋ : ਸਵੇਰੇ ਉੱਠਦੇ ਹੀ ਮੂੰਹ 'ਚੋਂ ਕਿਉਂ ਆਉਂਦੀ ਬਦਬੂ, ਇੰਝ ਪਾਓ ਇਸ ਸਮੱਸਿਆ ਤੋਂ ਛੁਟਕਾਰਾ

Disclaimer: ਖ਼ਬਰਾਂ ਵਿੱਚ ਦਿੱਤੀ ਗਈ ਕੁਝ ਜਾਣਕਾਰੀ ਮੀਡੀਆ ਰਿਪੋਰਟਾਂ 'ਤੇ ਅਧਾਰਤ ਹੈ। ਕਿਸੇ ਵੀ ਸੁਝਾਅ ਨੂੰ ਲਾਗੂ ਕਰਨ ਤੋਂ ਪਹਿਲਾਂ, ਤੁਹਾਨੂੰ ਸਬੰਧਤ ਮਾਹਿਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।

Check out below Health Tools-
Calculate Your Body Mass Index ( BMI )

Calculate The Age Through Age Calculator

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Punjab News: ਪੰਜਾਬ ਪੁਲਿਸ ਦਾ ਕਾਂਸਟੇਬਲ 2000 ਦੀ ਰਿਸ਼ਵਤ ਲੈਂਦਾ ਕਾਬੂ, ਮੰਗੇ ਸੀ 5000 ਰੁਪਏ
Punjab News: ਪੰਜਾਬ ਪੁਲਿਸ ਦਾ ਕਾਂਸਟੇਬਲ 2000 ਦੀ ਰਿਸ਼ਵਤ ਲੈਂਦਾ ਕਾਬੂ, ਮੰਗੇ ਸੀ 5000 ਰੁਪਏ
Prince Narula ਤੇ Yuvika Chaudhary ਨੇ ਦਿਖਾਈ ਨਵਜੰਮੀ ਬੱਚੀ ਦੀ ਪਹਿਲੀ ਝਲਕ, ਫੈਨਜ਼ ਲੁੱਟਾ ਰਹੇ ਪਿਆਰ
Prince Narula ਤੇ Yuvika Chaudhary ਨੇ ਦਿਖਾਈ ਨਵਜੰਮੀ ਬੱਚੀ ਦੀ ਪਹਿਲੀ ਝਲਕ, ਫੈਨਜ਼ ਲੁੱਟਾ ਰਹੇ ਪਿਆਰ
Punjab News: ਮੰਡੀਆਂ 'ਚ ਪਿਆ 70 ਫੀਸਦੀ ਝੋਨਾ, ਮੰਤਰੀ ਕੁਲਦੀਪ ਧਾਲੀਵਾਲ ਦਾ ਫੁੱਟਿਆ ਗੁੱਸਾ ਬੋਲੇ- FCI ਤੇ ਕੇਂਦਰ ਨੇ ਜਾਣਬੁੱਝ ਕੇ ਕੀਤੀ ਦੇਰੀ, ਸਾਡੀ ਗਲਤੀ ਨਹੀਂ
Punjab News: ਮੰਡੀਆਂ 'ਚ ਪਿਆ 70 ਫੀਸਦੀ ਝੋਨਾ, ਮੰਤਰੀ ਕੁਲਦੀਪ ਧਾਲੀਵਾਲ ਦਾ ਫੁੱਟਿਆ ਗੁੱਸਾ ਬੋਲੇ- FCI ਤੇ ਕੇਂਦਰ ਨੇ ਜਾਣਬੁੱਝ ਕੇ ਕੀਤੀ ਦੇਰੀ, ਸਾਡੀ ਗਲਤੀ ਨਹੀਂ
Viral Infection: ਬਦਲਦੇ ਮੌਸਮ 'ਚ ਜ਼ੁਕਾਮ ਅਤੇ ਖਾਂਸੀ ਦਾ ਹੋ ਗਏ ਸ਼ਿਕਾਰ? ਰਾਹਤ ਪਾਉਣ ਲਈ ਅਪਣਾਓ ਇਹ ਘਰੇਲੂ ਨੁਸਖੇ, ਮਿਲੇਗਾ ਫਾਇਦਾ
Viral Infection: ਬਦਲਦੇ ਮੌਸਮ 'ਚ ਜ਼ੁਕਾਮ ਅਤੇ ਖਾਂਸੀ ਦਾ ਹੋ ਗਏ ਸ਼ਿਕਾਰ? ਰਾਹਤ ਪਾਉਣ ਲਈ ਅਪਣਾਓ ਇਹ ਘਰੇਲੂ ਨੁਸਖੇ, ਮਿਲੇਗਾ ਫਾਇਦਾ
Advertisement
ABP Premium

ਵੀਡੀਓਜ਼

Amritpal Singh ਦੇ ਸਾਥੀ  Diljit Kalsi ਨਹੀਂ ਲੜਨਗੇ ਚੋਣ, ਮੌਜੂਦਾ ਹਾਲਾਤ ਕਰਕੇ ਬਦਲਿਆ ਫੈਸਲਾ ! | By ElectionAkali Dal Core Committee | By Election ਲਈ ਅਕਾਲੀ ਨੇ ਖਿੱਚੀ ਤਿਆਰੀ | Abp Sanjhaਝੋਨੇ ਦੀ ਖਰੀਦ ਨੂੰ ਲੈ ਕੇ CM ਮਾਨ 'ਤੇ ਤੱਤੇ ਹੋਏ ਕਿਸਾਨ ! | Paddy | Abp Sanjha|Farmers|Sarwan Singh Pandherਸਰਗੁਣ ਤੇ ਨਿਮਰਤ ਨੇ ਹੁਣ ਫੇਰ ਪਾ ਲਿਆ ਨਵਾਂ ਪੰਗਾ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਪੰਜਾਬ ਪੁਲਿਸ ਦਾ ਕਾਂਸਟੇਬਲ 2000 ਦੀ ਰਿਸ਼ਵਤ ਲੈਂਦਾ ਕਾਬੂ, ਮੰਗੇ ਸੀ 5000 ਰੁਪਏ
Punjab News: ਪੰਜਾਬ ਪੁਲਿਸ ਦਾ ਕਾਂਸਟੇਬਲ 2000 ਦੀ ਰਿਸ਼ਵਤ ਲੈਂਦਾ ਕਾਬੂ, ਮੰਗੇ ਸੀ 5000 ਰੁਪਏ
Prince Narula ਤੇ Yuvika Chaudhary ਨੇ ਦਿਖਾਈ ਨਵਜੰਮੀ ਬੱਚੀ ਦੀ ਪਹਿਲੀ ਝਲਕ, ਫੈਨਜ਼ ਲੁੱਟਾ ਰਹੇ ਪਿਆਰ
Prince Narula ਤੇ Yuvika Chaudhary ਨੇ ਦਿਖਾਈ ਨਵਜੰਮੀ ਬੱਚੀ ਦੀ ਪਹਿਲੀ ਝਲਕ, ਫੈਨਜ਼ ਲੁੱਟਾ ਰਹੇ ਪਿਆਰ
Punjab News: ਮੰਡੀਆਂ 'ਚ ਪਿਆ 70 ਫੀਸਦੀ ਝੋਨਾ, ਮੰਤਰੀ ਕੁਲਦੀਪ ਧਾਲੀਵਾਲ ਦਾ ਫੁੱਟਿਆ ਗੁੱਸਾ ਬੋਲੇ- FCI ਤੇ ਕੇਂਦਰ ਨੇ ਜਾਣਬੁੱਝ ਕੇ ਕੀਤੀ ਦੇਰੀ, ਸਾਡੀ ਗਲਤੀ ਨਹੀਂ
Punjab News: ਮੰਡੀਆਂ 'ਚ ਪਿਆ 70 ਫੀਸਦੀ ਝੋਨਾ, ਮੰਤਰੀ ਕੁਲਦੀਪ ਧਾਲੀਵਾਲ ਦਾ ਫੁੱਟਿਆ ਗੁੱਸਾ ਬੋਲੇ- FCI ਤੇ ਕੇਂਦਰ ਨੇ ਜਾਣਬੁੱਝ ਕੇ ਕੀਤੀ ਦੇਰੀ, ਸਾਡੀ ਗਲਤੀ ਨਹੀਂ
Viral Infection: ਬਦਲਦੇ ਮੌਸਮ 'ਚ ਜ਼ੁਕਾਮ ਅਤੇ ਖਾਂਸੀ ਦਾ ਹੋ ਗਏ ਸ਼ਿਕਾਰ? ਰਾਹਤ ਪਾਉਣ ਲਈ ਅਪਣਾਓ ਇਹ ਘਰੇਲੂ ਨੁਸਖੇ, ਮਿਲੇਗਾ ਫਾਇਦਾ
Viral Infection: ਬਦਲਦੇ ਮੌਸਮ 'ਚ ਜ਼ੁਕਾਮ ਅਤੇ ਖਾਂਸੀ ਦਾ ਹੋ ਗਏ ਸ਼ਿਕਾਰ? ਰਾਹਤ ਪਾਉਣ ਲਈ ਅਪਣਾਓ ਇਹ ਘਰੇਲੂ ਨੁਸਖੇ, ਮਿਲੇਗਾ ਫਾਇਦਾ
ਕਿੰਨੇ ਦਿਨਾਂ ਬਾਅਦ AC ਕੋਚ ਦੇ ਕੰਬਲਾਂ ਨੂੰ ਸਾਫ਼ ਕਰਵਾਉਂਦਾ ਰੇਲਵੇ, ਇਨ੍ਹਾਂ ਦੀ ਵਰਤੋਂ ਸਿਹਤ ਲਈ ਕਿੰਨੀ ਖਤਰਨਾਕ? ਇੱਥੇ ਜਾਣੋ ਪੂਰੀ ਡਿਟੇਲ
ਕਿੰਨੇ ਦਿਨਾਂ ਬਾਅਦ AC ਕੋਚ ਦੇ ਕੰਬਲਾਂ ਨੂੰ ਸਾਫ਼ ਕਰਵਾਉਂਦਾ ਰੇਲਵੇ, ਇਨ੍ਹਾਂ ਦੀ ਵਰਤੋਂ ਸਿਹਤ ਲਈ ਕਿੰਨੀ ਖਤਰਨਾਕ? ਇੱਥੇ ਜਾਣੋ ਪੂਰੀ ਡਿਟੇਲ
ਪੁਰਸ਼ਾਂ ਦੀ ਸਿਹਤ ਲਈ ਅਦਰਕ ਵਰਦਾਨ, ਜ਼ਰੂਰ ਕਰਨ ਡਾਈਟ 'ਚ ਸ਼ਾਮਿਲ, ਜਾਣੋ ਫਾਇਦੇ
ਪੁਰਸ਼ਾਂ ਦੀ ਸਿਹਤ ਲਈ ਅਦਰਕ ਵਰਦਾਨ, ਜ਼ਰੂਰ ਕਰਨ ਡਾਈਟ 'ਚ ਸ਼ਾਮਿਲ, ਜਾਣੋ ਫਾਇਦੇ
Indigo Flights: ਜਹਾਜ਼ਾਂ 'ਚ ਸਫਰ ਕਰਨ ਵਾਲਿਆਂ  ਨੂੰ ਖਤਰਾ! ਫਲਾਈਟਾਂ ਨੂੰ ਬੰਬਾਂ ਨਾਲ ਉਡਾਉਣ ਦੀਆਂ ਧਮਕੀਆਂ ਮਗਰੋਂ ਮੱਚਿਆ ਹੜਕੰਪ
Indigo Flights: ਜਹਾਜ਼ਾਂ 'ਚ ਸਫਰ ਕਰਨ ਵਾਲਿਆਂ  ਨੂੰ ਖਤਰਾ! ਫਲਾਈਟਾਂ ਨੂੰ ਬੰਬਾਂ ਨਾਲ ਉਡਾਉਣ ਦੀਆਂ ਧਮਕੀਆਂ ਮਗਰੋਂ ਮੱਚਿਆ ਹੜਕੰਪ
ਲਾਰੈਂਸ ਬਿਸ਼ਨੋਈ ਗੈਂਗ ਦੀਆਂ ਧ*ਮਕੀਆਂ ਤੋਂ ਨਹੀਂ ਡਰੇ ਸਲਮਾਨ ਖਾਨ, 'Singham Again' ਦੀ ਕਰਨਗੇ ਸ਼ੂਟਿੰਗ
ਲਾਰੈਂਸ ਬਿਸ਼ਨੋਈ ਗੈਂਗ ਦੀਆਂ ਧ*ਮਕੀਆਂ ਤੋਂ ਨਹੀਂ ਡਰੇ ਸਲਮਾਨ ਖਾਨ, 'Singham Again' ਦੀ ਕਰਨਗੇ ਸ਼ੂਟਿੰਗ
Embed widget