How to get long life: ਮਨੁੱਖ ਖੁਦ ਹੀ ਵਧਾ ਸਕਦਾ ਆਪਣੀ ਉਮਰ! ਅਮੀਰ ਹੀ ਨਹੀਂ ਸਗੋਂ ਗਰੀਬ ਵੀ ਵਰਤ ਸਕਦੇ ਟ੍ਰਿਕ
ਮਨੁੱਖ ਨੇ ਚਾਹੇ ਕਾਫੀ ਵਿਕਾਸ ਕਰ ਲਿਆ ਹੈ ਪਰ ਉਸ ਦੀ ਉਮਰ ਪਹਿਲਾਂ ਦੇ ਮੁਕਾਬਲੇ ਘਟੀ ਹੈ। ਇਸ ਲਈ ਹਰ ਕੋਈ ਹਮੇਸ਼ਾ ਸਿਹਤਮੰਦ ਰਹਿਣ ਤੇ ਲੰਬੀ ਉਮਰ ਦੀ ਇੱਛਾ ਰੱਖਦਾ ਹੈ ਪਰ ਸਮੇਂ ਦੇ ਨਾਲ ਇਹ ਮੁਸ਼ਕਲ ਹੁੰਦਾ ਜਾ ਰਿਹਾ ਹੈ।
How to live long and healthy: ਮਨੁੱਖ ਨੇ ਚਾਹੇ ਕਾਫੀ ਵਿਕਾਸ ਕਰ ਲਿਆ ਹੈ ਪਰ ਉਸ ਦੀ ਉਮਰ ਪਹਿਲਾਂ ਦੇ ਮੁਕਾਬਲੇ ਘਟੀ ਹੈ। ਇਸ ਲਈ ਹਰ ਕੋਈ ਹਮੇਸ਼ਾ ਸਿਹਤਮੰਦ ਰਹਿਣ ਤੇ ਲੰਬੀ ਉਮਰ ਦੀ ਇੱਛਾ ਰੱਖਦਾ ਹੈ ਪਰ ਸਮੇਂ ਦੇ ਨਾਲ ਇਹ ਮੁਸ਼ਕਲ ਹੁੰਦਾ ਜਾ ਰਿਹਾ ਹੈ। ਛੋਟੀ ਉਮਰ ਵਿੱਚ ਬਿਮਾਰੀਆਂ ਦੀ ਵਧਦੀ ਗਿਣਤੀ ਕਾਰਨ ਜੀਵਨ ਦੀ ਗੁਣਵੱਤਾ ਤੇ ਮਿਆਦ 'ਤੇ ਨੈਗਟਿਵ ਪ੍ਰਭਾਵ ਦੇਖਿਆ ਜਾ ਰਿਹਾ ਹੈ। ਦਿਲ ਦੇ ਰੋਗ ਤੇ ਸ਼ੂਗਰ ਵਰਗੀਆਂ ਭਿਆਨਕ ਬਿਮਾਰੀਆਂ ਵੀ 30 ਸਾਲ ਤੋਂ ਘੱਟ ਉਮਰ ਦੇ ਲੋਕਾਂ ਨੂੰ ਆਪਣਾ ਸ਼ਿਕਾਰ ਬਣਾ ਰਹੀਆਂ ਹਨ। ਅਜਿਹੀ ਸਥਿਤੀ ਵਿੱਚ ਸਿਹਤਮੰਦ ਤੇ ਲੰਬੀ ਉਮਰ ਕਿਵੇਂ ਪ੍ਰਾਪਤ ਕੀਤੀ ਜਾਵੇ, ਇਹ ਵੱਡਾ ਸਵਾਲ ਹੈ?
ਸਿਹਤ ਮਾਹਿਰਾਂ ਦਾ ਕਹਿਣਾ ਹੈ ਕਿ ਸਿਹਤਮੰਦ ਸਰੀਰ ਲਈ ਜੀਵਨ ਸ਼ੈਲੀ ਤੇ ਖੁਰਾਕ ਦੋਵਾਂ ਵੱਲ ਧਿਆਨ ਦੇਣਾ ਜ਼ਰੂਰੀ ਹੈ। ਅਸੀਂ ਕੀ ਖਾਂਦੇ ਹਾਂ ਤੇ ਕਿਸ ਤਰ੍ਹਾਂ ਦੀ ਜ਼ਿੰਦਗੀ ਜੀਉਂਦੇ ਹਾਂ, ਇਸ ਦਾ ਸਾਡੀ ਸਿਹਤ 'ਤੇ ਸਿੱਧਾ ਅਸਰ ਪੈਂਦਾ ਹੈ। ਖਾਸ ਕਰਕੇ ਖੁਰਾਕ ਦੀ ਗੁਣਵੱਤਾ ਦਾ ਸਾਡੀ ਉਮਰ 'ਤੇ ਸਿੱਧਾ ਅਸਰ ਪੈਂਦਾ ਹੈ। ਖਾਣ-ਪੀਣ ਦੀਆਂ ਵਸਤੂਆਂ ਵਿੱਚ ਰਸਾਇਣਾਂ ਦੀ ਵੱਧ ਰਹੀ ਮਾਤਰਾ ਸਿਹਤ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰ ਰਹੀ ਹੈ। ਆਓ ਜਾਣਦੇ ਹਾਂ ਜੇਕਰ ਤੁਸੀਂ ਸਿਹਤਮੰਦ ਤੇ ਲੰਬੀ ਉਮਰ ਚਾਹੁੰਦੇ ਹੋ ਤਾਂ ਕਿਹੜੀਆਂ ਚੀਜ਼ਾਂ ਦਾ ਸੇਵਨ ਕਰਨਾ ਚਾਹੀਦਾ ਹੈ?
ਮਾਹਿਰ ਦੀ ਕੀ ਸਲਾਹ ?
ਹਾਰਵਰਡ ਟੀਐਚ ਚੈਨ ਸਕੂਲ ਆਫ ਪਬਲਿਕ ਹੈਲਥ ਦੇ ਪੋਸ਼ਣ ਵਿਗਿਆਨ ਦੇ ਪ੍ਰੋਫੈਸਰ ਡਾਕਟਰ ਫਰੈਂਕ ਹੂ ਦਾ ਕਹਿਣਾ ਹੈ ਕਿ ਲੰਬੀ ਉਮਰ ਲਈ ਲੋਕਾਂ ਦੀਆਂ ਖਾਣ-ਪੀਣ ਦੀਆਂ ਆਦਤਾਂ ਵਿੱਚ ਵਿਸ਼ੇਸ਼ ਬਦਲਾਅ ਦੀ ਲੋੜ ਹੁੰਦੀ ਹੈ। ਇਸ ਤੋਂ ਇਲਾਵਾ ਖੁਰਾਕ ਦੇ ਸਹੀ ਸਰੋਤਾਂ ਦੀ ਚੋਣ ਵੀ ਬਹੁਤ ਜ਼ਰੂਰੀ ਹੋ ਜਾਂਦੀ ਹੈ।
ਅਸੀਂ ਸਾਰੇ ਜਾਣਦੇ ਹਾਂ ਕਿ ਸਿਹਤਮੰਦ ਸਰੀਰ ਲਈ ਪ੍ਰੋਟੀਨ ਬਹੁਤ ਜ਼ਰੂਰੀ ਹੈ, ਪਰ ਇਹ ਜਾਣਨਾ ਵੀ ਜ਼ਰੂਰੀ ਹੈ ਕਿ ਸਾਨੂੰ ਸਹੀ ਪ੍ਰੋਟੀਨ ਕਿੱਥੋਂ ਮਿਲਣਾ ਚਾਹੀਦਾ ਹੈ। ਜਦੋਂਕਿ ਫਲ਼ੀਦਾਰ, ਗਿਰੀਦਾਰ ਤੇ ਸਾਬਤ ਅਨਾਜ ਵਰਗੇ ਪੌਦੇ-ਅਧਾਰਤ ਪ੍ਰੋਟੀਨ ਚੰਗੀ ਸਿਹਤ ਵਿੱਚ ਯੋਗਦਾਨ ਪਾਉਂਦੇ ਹਨ ਪਰ ਜਾਨਵਰ-ਅਧਾਰਤ ਪ੍ਰੋਟੀਨ ਦੀ ਬਹੁਤ ਜ਼ਿਆਦਾ ਖਪਤ ਕਈ ਤਰੀਕਿਆਂ ਨਾਲ ਨੁਕਸਾਨਦੇਹ ਪਾਈ ਗਈ ਹੈ।
ਡਾਇਟੀਸ਼ੀਅਨ ਕੀ ਕਹਿੰਦੇ?
ਨਿਊਟ੍ਰੀਸ਼ਨਾਂ ਦਾ ਕਹਿਣਾ ਹੈ ਕਿ ਜੇਕਰ ਤੁਸੀਂ ਸਿਹਤਮੰਦ ਤੇ ਲੰਬੀ ਉਮਰ ਚਾਹੁੰਦੇ ਹੋ ਤਾਂ ਇਹ ਜਾਣਨਾ ਜ਼ਰੂਰੀ ਹੈ ਕਿ ਕੀ ਖਾਣਾ ਚਾਹੀਦਾ ਹੈ ਤੇ ਕਿਹੜੀਆਂ ਚੀਜ਼ਾਂ ਤੋਂ ਪ੍ਰਹੇਜ਼ ਕਰਨਾ ਚਾਹੀਦਾ ਹੈ। ਬਹੁਤ ਸਾਰੀਆਂ ਖੋਜਾਂ ਦਰਸਾਉਂਦੀਆਂ ਹਨ ਕਿ ਪ੍ਰੋਸੈਸਡ, ਜੰਕ-ਫਾਸਟ ਫੂਡ ਸਰੀਰ ਵਿੱਚ ਇੰਫਲਾਮੇਸ਼ਨ ਦਾ ਕਾਰਨ ਬਣ ਸਕਦੇ ਹਨ। ਇਸ ਨਾਲ ਸ਼ੂਗਰ ਤੇ ਦਿਲ ਦੀਆਂ ਬਿਮਾਰੀਆਂ ਦਾ ਖ਼ਤਰਾ ਵੀ ਵਧ ਜਾਂਦਾ ਹੈ ਜੋ ਸਿੱਧੇ ਤੌਰ 'ਤੇ ਸਾਡੇ ਜੀਵਨ ਕਾਲ ਨੂੰ ਪ੍ਰਭਾਵਿਤ ਕਰਦਾ ਹੈ।
ਇਸ ਤੋਂ ਇਲਾਵਾ ਨਮਕ ਤੇ ਚੀਨੀ ਨੂੰ ਚਿੱਟਾ ਜ਼ਹਿਰ ਕਿਹਾ ਗਿਆ ਹੈ। ਇਨ੍ਹਾਂ ਦਾ ਜ਼ਿਆਦਾ ਸੇਵਨ ਨਾ ਸਿਰਫ ਤੁਹਾਨੂੰ ਬਿਮਾਰ ਕਰ ਸਕਦਾ ਹੈ, ਸਗੋਂ ਇਹ ਜੀਵਨ ਦੀ ਗੁਣਵੱਤਾ ਨੂੰ ਵੀ ਪ੍ਰਭਾਵਿਤ ਕਰਦਾ ਹੈ।
ਪੌਦੇ ਆਧਾਰਿਤ ਚੀਜ਼ਾਂ ਦਾ ਸੇਵਨ ਕਰਨਾ ਜ਼ਰੂਰੀ
ਲੰਬੀ ਉਮਰ ਲਈ ਪੌਦਿਆਂ 'ਤੇ ਆਧਾਰਿਤ ਚੀਜ਼ਾਂ ਦਾ ਜ਼ਿਆਦਾ ਸੇਵਨ ਕਰਨਾ ਚਾਹੀਦਾ ਹੈ। ਫਲ, ਸਬਜ਼ੀਆਂ, ਸਾਬਤ ਅਨਾਜ ਤੇ ਪੌਦਿਆਂ ਦੇ ਭੋਜਨ ਸਰੀਰ ਨੂੰ ਲੋੜੀਂਦੇ ਜ਼ਿਆਦਾਤਰ ਪੌਸ਼ਟਿਕ ਤੱਤ ਪ੍ਰਦਾਨ ਕਰਨ ਵਿੱਚ ਮਦਦ ਕਰਦੇ ਹਨ। ਇਹ ਸਿਹਤਮੰਦ ਉਮਰ ਵਧਾਉਣ ਵਿੱਚ ਵੀ ਮਦਦ ਕਰਦੇ ਹਨ। ਪੌਦਿਆਂ-ਆਧਾਰਿਤ ਖੁਰਾਕਾਂ ਨੂੰ ਐਂਟੀਆਕਸੀਡੈਂਟਸ ਦਾ ਇੱਕ ਵਧੀਆ ਸਰੋਤ ਵੀ ਮੰਨਿਆ ਜਾਂਦਾ ਹੈ। ਇਹ ਸ਼ੂਗਰ, ਖਾਸ ਕਿਸਮ ਦੇ ਕੈਂਸਰ, ਦਿਲ ਦੀ ਬਿਮਾਰੀ ਤੇ ਬੋਧਾਤਮਕ ਗਿਰਾਵਟ ਦੇ ਜੋਖਮ ਨੂੰ ਘਟਾਉਣ ਵਿੱਚ ਮਦਦ ਕਰ ਸਕਦਾ ਹੈ।
ਇਨ੍ਹਾਂ ਗੱਲਾਂ ਦਾ ਧਿਆਨ ਰੱਖੋ
ਡਾਇਟੀਸ਼ੀਅਨਾਂ ਦਾ ਕਹਿਣਾ ਹੈ ਕਿ ਬਿਹਤਰ ਸਿਹਤ ਲਈ ਬਚਪਨ ਤੋਂ ਹੀ ਲਗਾਤਾਰ ਯਤਨ ਕਰਨ ਦੀ ਲੋੜ ਹੁੰਦੀ ਹੈ। ਪੈਕ ਕੀਤੇ ਭੋਜਨ, ਪ੍ਰੋਸੈਸਡ ਮੀਟ ਤੇ ਮਿੱਠੇ ਪੀਣ ਵਾਲੇ ਪਦਾਰਥਾਂ ਤੋਂ ਦੂਰ ਰਹੋ। ਨਮਕ ਤੇ ਖੰਡ ਦਾ ਸੇਵਨ ਘੱਟ ਤੋਂ ਘੱਟ ਕਰੋ। ਇਨ੍ਹਾਂ ਦੀ ਬਜਾਏ ਜ਼ਿਆਦਾ ਤਾਜ਼ੇ ਫਲ ਤੇ ਸਬਜ਼ੀਆਂ ਦਾ ਸੇਵਨ ਕਰਨਾ ਫਾਇਦੇਮੰਦ ਮੰਨਿਆ ਜਾਂਦਾ ਹੈ। ਚਰਬੀ ਵਾਲੀ ਮੱਛੀ ਓਮੇਗਾ-3 ਫੈਟੀ ਐਸਿਡ ਦੇ ਅਮੀਰ ਸਰੋਤ ਹਨ। ਇਹ ਪੌਸ਼ਟਿਕ ਤੱਤ ਜੋ ਸਮੁੱਚੀ ਸਿਹਤ ਨੂੰ ਬਣਾਈ ਰੱਖਣ ਵਿੱਚ ਲਾਭਦਾਇਕ ਮੰਨਿਆ ਜਾਂਦਾ ਹੈ।
Check out below Health Tools-
Calculate Your Body Mass Index ( BMI )