ਜੇਕਰ ਤੁਸੀਂ ਵੀ ਰਾਤ ਨੂੰ Mobile Phone ਸਿਰਹਾਣੇ ਥੱਲ੍ਹੇ ਰੱਖ ਕੇ ਸੌਂਦੇ ਹੋ ਤਾਂ ਜਾਣ ਲਓ ਇਸ ਦੇ ਗੰਭੀਰ ਨੁਕਸਾਨ
ਕੀ ਤੁਹਾਨੂੰ ਪਤਾ ਹੈ ਕਿ ਪੂਰੀ ਰਾਤ ਸਿਰਹਾਣੇ ਥੱਲ੍ਹੇ ਫੋਨ ਕੇ ਸੌਣ ਨਾਲ ਤੁਸੀਂ ਬਿਮਾਰ ਹੋ ਸਕਦੇ ਹੋ?
Side Effects of Keeping Mobile Phone Near Bed: ਦਿਨ ਦਾ ਕੰਮ ਖਤਮ ਕਰਨ ਤੋਂ ਬਾਅਦ ਕੁਝ ਦੇਰ ਫੋਨ 'ਤੇ ਟਾਈਮ ਪਾਸ ਕਰਨਾ ਹਰ ਕਿਸੇ ਦੇ ਲਾਈਫਸਟਾਈਲ ਦਾ ਹਿੱਸਾ ਬਣ ਗਿਆ ਹੈ। ਦਿਨ ਭਰ ਆਏ ਮੈਸੇਜ ਦੇਖਣ ਅਤੇ ਅਗਲੇ ਦਿਨ ਦੀ ਪਲਾਨਿੰਗ ਤੋਂ ਇਲਾਵਾ ਆਪਣੀ ਪਸੰਦੀਦਾ ਵੈੱਬ ਸੀਰੀਜ਼ ਦੇ ਐਪੀਸੋਡ ਦੇਖਣ ਤੋਂ ਬਾਅਦ ਲੋਕ ਸੌਂਦੇ ਹਨ। ਪਰ ਸੌਣ ਤੋਂ ਪਹਿਲਾਂ ਉਹ ਜਾਂ ਤਾਂ ਆਪਣਾ ਫ਼ੋਨ ਸਿਰਹਾਣੇ ਦੇ ਥੱਲ੍ਹੇ ਜਾਂ ਮੇਜ਼ ਜਾਂ ਕੁਰਸੀ 'ਤੇ ਸਿਰ ਦੇ ਕੋਲ ਰੱਖ ਕੇ ਸੌਂਦੇ ਹਨ। ਪਰ, ਕੀ ਤੁਹਾਨੂੰ ਪਤਾ ਹੈ ਜੇਕਰ ਪੂਰੀ ਰਾਤ ਤੁਹਾਡਾ ਮੋਬਾਈਲ ਫੋਨ ਸਿਰ ਦੇ ਕੋਲ ਰਹਿੰਦਾ ਹੈ ਤਾਂ ਤੁਸੀਂ ਬਿਮਾਰ ਹੋ ਸਕਦੇ ਹੋ।
ਬੈੱਡ ਦੇ ਕੋਲ ਮੋਬਾਈਲ ਫ਼ੋਨ ਰੱਖ ਕੇ ਸੌਣਾ ਸਿਹਤ ਨੂੰ ਗੰਭੀਰ ਨੁਕਸਾਨ ਪਹੁੰਚਾ ਸਕਦਾ ਹੈ। ਦਰਅਸਲ, ਮੋਬਾਈਲ ਫੋਨਾਂ ਤੋਂ ਨਿਕਲਣ ਵਾਲੇ ਰੇਡੀਏਸ਼ਨ ਕਾਰਨ ਲੋਕਾਂ ਨੂੰ ਨੁਕਸਾਨ ਹੁੰਦਾ ਹੈ। ਆਓ ਜਾਣਦੇ ਹਾਂ ਮੋਬਾਈਲ ਦੇ ਰੇਡੀਏਸ਼ਨ ਨਾਲ ਕਿਹੜੀਆਂ ਬਿਮਾਰੀਆਂ ਹੁੰਦੀਆਂ ਹਨ।
ਕੁਝ ਅਧਿਐਨਾਂ ਦੇ ਅਨੁਸਾਰ, ਮੋਬਾਈਲ ਫੋਨ ਤੋਂ ਨਿਕਲਣ ਵਾਲੀ Blue Light ਇਨਸੌਮਨੀਆ ਦੀ ਸਮੱਸਿਆ ਨੂੰ ਵਧਾ ਸਕਦੀ ਹੈ। ਇਸ ਨੀਲੀ ਰੋਸ਼ਨੀ ਨਾਲ ਨੀਂਦ ਲਿਆਉਣ ਵਾਲੇ ਹਾਰਮੋਨਸ ਦੇ ਪੱਧਰ ਪ੍ਰਭਾਵਿਤ ਹੋ ਸਕਦੇ ਹਨ, ਜਿਸ ਨਾਲ ਨੀਂਦ ਨਾ ਆਉਣ ਵਰਗੀਆਂ ਸਮੱਸਿਆਵਾਂ ਵਧ ਸਕਦੀਆਂ ਹਨ।
ਇਸ ਦੇ ਨਾਲ ਹੀ ਮੋਬਾਈਲ ਰੇਡੀਏਸ਼ਨ ਕਾਰਨ ਮਰਦਾਂ ਦੀ ਸਿਹਤ 'ਤੇ ਮਾੜਾ ਅਸਰ ਪੈਂਦਾ ਹੈ ਅਤੇ ਉਨ੍ਹਾਂ 'ਚ ਇਰੈਕਟਾਈਲ ਡਿਸਫੰਕਸ਼ਨ ਵਰਗੀਆਂ ਸਮੱਸਿਆਵਾਂ ਵਧ ਸਕਦੀਆਂ ਹਨ। ਬਿਸਤਰੇ ਦੇ ਕੋਲ ਮੋਬਾਈਲ ਫ਼ੋਨ ਰੱਖ ਕੇ ਸੌਣ ਨਾਲ ਵੀ ਦਿਮਾਗ 'ਤੇ ਬੁਰਾ ਪ੍ਰਭਾਵ ਪੈਂਦਾ ਹੈ। ਇਸ ਕਾਰਨ ਤੁਹਾਨੂੰ ਮਾਸਪੇਸ਼ੀਆਂ ਵਿੱਚ ਦਰਦ ਅਤੇ ਸਿਰ ਦਰਦ ਵਰਗੀਆਂ ਸਮੱਸਿਆਵਾਂ ਵੀ ਹੋ ਸਕਦੀਆਂ ਹਨ।
ਮਾਹਿਰਾਂ ਦੇ ਅਨੁਸਾਰ, ਤੁਹਾਨੂੰ ਰਾਤ ਨੂੰ ਸੌਂਦੇ ਸਮੇਂ ਆਪਣੇ ਫੋਨ ਨੂੰ ਆਪਣੇ ਸਰੀਰ ਦੇ ਬਹੁਤ ਨੇੜੇ ਨਹੀਂ ਰੱਖਣਾ ਚਾਹੀਦਾ ਹੈ। ਫ਼ੋਨ ਨੂੰ ਬੈੱਡ ਤੋਂ 3 ਫੁੱਟ ਜਾਂ ਇਸ ਤੋਂ ਵੱਧ ਦੂਰ ਰੱਖਣ ਚਾਹੀਦਾ।
ਨੋਟ : - ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।
Check out below Health Tools-
Calculate Your Body Mass Index ( BMI )