ਇੰਜੈਕਸ਼ਨ, ਟੈਬਲੇਟ ਜਾਂ ਫਿਰ ਲਿਕਵਿਡ...ਸਰੀਰ 'ਚ ਦਵਾਈ ਪਹੁੰਚਾਉਣ ਦਾ ਕੀ ਹੈ ਸਭ ਤੋਂ ਵਧੀਆ ਤਰੀਕਾ?
Way to Get Medication into the Body : ਜਦੋਂ ਵੀ ਅਸੀਂ ਬਿਮਾਰ ਹੁੰਦੇ ਹਾਂ, ਡਾਕਟਰ ਸਾਨੂੰ ਕਈ ਰੂਪਾਂ ਵਿੱਚ ਦਵਾਈਆਂ ਦਿੰਦੇ ਹਨ। ਆਓ ਜਾਣਦੇ ਹਾਂ ਟੀਕਾ, ਗੋਲੀ ਅਤੇ ਲਿਕਵਿਡ, ਕਿਹੜੀ ਤਰ੍ਹਾਂ ਦਵਾਈ ਲੈਣੀ ਰਹਿੰਦੀ ਵਧੀਆ?

Way to Get Medication into the Body : ਜਦੋਂ ਕੋਈ ਵੀ ਵਿਅਕਤੀ ਬਿਮਾਰ ਹੁੰਦਾ ਹੈ, ਤਾਂ ਡਾਕਟਰ ਉਸ ਨੂੰ ਉਸਦੀ ਹਾਲਤ ਦੇ ਹਿਸਾਬ ਨਾਲ ਦਵਾਈਆਂ ਦਿੰਦਾ ਹੈ। ਡਾਕਟਰ ਆਪਣੇ ਮਰੀਜ਼ਾਂ ਨੂੰ ਵੱਖ-ਵੱਖ ਰੂਪਾਂ ਵਿੱਚ ਦਵਾਈਆਂ ਦਿੰਦੇ ਹਨ, ਜਿਸ ਵਿੱਚ ਗੋਲੀਆਂ, ਕੈਪਸੂਲ, ਲਿਕਵਿਡ, ਟੀਕੇ ਜਾਂ ਇਨਹੇਲਰ ਵਰਗੇ ਹੋਰ ਆਪਸ਼ਨ ਸ਼ਾਮਲ ਹੁੰਦੇ ਹਨ। ਅਕਸਰ ਲੋਕਾਂ ਦੇ ਮਨ ਵਿੱਚ ਇਹ ਸਵਾਲ ਆਉਂਦਾ ਹੈ ਕਿ ਇਨ੍ਹਾਂ ਵਿੱਚੋਂ ਕਿਹੜੇ ਤਰੀਕੇ ਨਾਲ ਦਵਾਈ ਲੈਣਾ ਸਭ ਤੋਂ ਵਧੀਆ ਰਹਿੰਦਾ ਹੈ? ਤਾਂ ਆਓ ਤੁਹਾਨੂੰ ਦੱਸ ਦਈਏ ਕਿ ਇਸ ਦਾ ਜਵਾਬ ਇਸ ਗੱਲ 'ਤੇ ਨਿਰਭਰ ਕਰਦਾ ਹੈ ਕਿ ਤੁਹਾਨੂੰ ਕਿਸ ਤਰ੍ਹਾਂ ਦੀ ਸਮੱਸਿਆ ਹੈ ਅਤੇ ਤੁਹਾਡੀ ਸਥਿਤੀ ਕਿੰਨੀ ਗੰਭੀਰ ਹੈ। ਆਓ ਜਾਣਦੇ ਹਾਂ ਇਸ ਬਾਰੇ-
ਟੈਬਲੇਟ ਅਤੇ ਕੈਪਸੂਲ (Tablet and Capsule)
ਜ਼ਿਆਦਾਤਰ ਦਵਾਈ ਟੈਬਲੇਟ ਅਤੇ ਕੈਪਸੂਲ ਦੇ ਰੂਪ ਵਿੱਚ ਹੀ ਦਿੱਤੀ ਜਾਂਦੀ ਹੈ। ਇਸ ਨੂੰ ਲੈਣਾ ਵੀ ਸੌਖਾ ਹੁੰਦਾ ਹੈ ਅਤੇ ਲੰਬੇ ਸਮੇਂ ਲਈ ਸਟੋਰ ਵੀ ਕਰ ਸਕਦੇ ਹਾਂ ਅਤੇ ਮਹਿੰਗੀ ਵੀ ਘੱਟ ਹੁੰਦੀ ਹੈ। ਹਾਲਾਂਕਿ, ਇਹਨਾਂ ਨੂੰ ਪਚਣ ਅਤੇ ਖੂਨ ਵਿੱਚ ਘੁਲਣ ਵਿੱਚ ਸਮਾਂ ਲੱਗਦਾ ਹੈ, ਇਸ ਲਈ ਇਹ ਉਨਾਂ ਬਿਮਾਰੀਆਂ ਵਿੱਚ ਦਿੱਤੀ ਜਾਂਦੀ ਹੈ ਜਿਨ੍ਹਾਂ ਵਿੱਚ ਤੁਰੰਤ ਪ੍ਰਭਾਵ ਦੀ ਲੋੜ ਨਹੀਂ ਹੁੰਦੀ, ਜਿਵੇਂ ਕਿ - ਆਮ ਬੁਖਾਰ, ਦਰਦ, ਐਲਰਜੀ, ਬਲੱਡ ਪ੍ਰੈਸ਼ਰ ਆਦਿ ਵਰਗੀਆਂ ਸਥਿਤੀਆਂ ਵਿੱਚ, ਗੋਲੀਆਂ ਅਤੇ ਕੈਪਸੂਲ ਵਰਗੀਆਂ ਦਵਾਈਆਂ ਦਿੱਤੀਆਂ ਜਾਂਦੀਆਂ ਹਨ।
ਲਿਕਵਿਡ (Liquid)
ਜਿਨ੍ਹਾਂ ਮਰੀਜ਼ਾਂ ਦੀ ਨਿਗਲਣ ਦੀ ਸਮਰੱਥਾ ਘੱਟ ਹੁੰਦੀ ਹੈ, ਜਿਵੇਂ ਕਿ ਛੋਟੇ ਬੱਚੇ ਜਾਂ ਬਜ਼ੁਰਗ, ਉਨ੍ਹਾਂ ਨੂੰ ਲਿਕਵਿਡ ਦਵਾਈਆਂ ਦਿੱਤੀਆਂ ਜਾਂਦੀਆਂ ਹਨ। ਲਿਕਵਿਡ ਰੂਪ ਵਿੱਚ ਮਿਲਣ ਵਾਲੀਆਂ ਦਵਾਈਆਂ ਜਲਦੀ ਲੀਨ ਹੋ ਜਾਂਦੀਆਂ ਹਨ ਅਤੇ ਸੁਆਦ ਅਨੁਸਾਰ ਬਣਾਈਆਂ ਜਾਂਦੀਆਂ ਹਨ। ਪਰ ਇਨ੍ਹਾਂ ਦੀ ਮਾਤਰਾ ਨੂੰ ਸਹੀ ਢੰਗ ਨਾਲ ਨਿਰਧਾਰਤ ਕਰਨਾ ਜ਼ਰੂਰੀ ਹੁੰਦਾ ਹੈ।
ਟੀਕਾ (Injection)
ਕਿਸੇ ਵੀ ਮਰੀਜ਼ ਨੂੰ ਟੀਕਾ ਉਦੋਂ ਲਗਾਇਆ ਜਾਂਦਾ ਹੈ ਜਦੋਂ ਦਵਾਈ ਨੂੰ ਤੁਰੰਤ ਸਰੀਰ ਵਿੱਚ ਪਹੁੰਚਾਉਣ ਦੀ ਲੋੜ ਹੁੰਦੀ ਹੈ। ਟੀਕਾ ਲਗਾਉਣਾ ਸਭ ਤੋਂ ਪ੍ਰਭਾਵਸ਼ਾਲੀ ਤਰੀਕਾ ਹੈ। ਇਹ ਸਿੱਧੇ ਖੂਨ ਦੇ ਪ੍ਰਵਾਹ (IV), ਮਾਸਪੇਸ਼ੀ (IM), ਜਾਂ ਚਮੜੀ ਦੇ ਹੇਠਾਂ (SC) ਦਿੱਤੇ ਜਾਂਦੇ ਹਨ। ਟੀਕੇ ਗੰਭੀਰ ਇਨਫੈਕਸ਼ਨ, ਐਲਰਜੀ ਰਿਐਕਸ਼ਨ ਜਾਂ ਸਰਜਰੀ ਦੇ ਦੌਰਾਨ ਲਾਏ ਜਾਂਦੇ ਹਨ। ਇਹ ਮੁੱਖ ਤੌਰ 'ਤੇ ਤੇਜ਼ ਬੁਖਾਰ, ਡੀਹਾਈਡਰੇਸ਼ਨ, ਗੰਭੀਰ ਲਾਗਾਂ, ਸ਼ੂਗਰ (Insulin) ਵਰਗੀਆਂ ਸਥਿਤੀਆਂ ਵਿੱਚ ਲਾਏ ਜਾਂਦੇ ਹਨ।
ਸਭ ਤੋਂ ਵਧੀਆ ਤਰੀਕਾ ਕਿਹੜਾ ਹੈ?
ਦਵਾਈ ਦੇਣ ਦਾ ਕੋਈ ਸਹੀ ਤਰੀਕਾ ਨਹੀਂ ਹੈ। ਇਹ ਪੂਰੀ ਤਰ੍ਹਾਂ ਇਸ ਗੱਲ 'ਤੇ ਨਿਰਭਰ ਕਰਦਾ ਹੈ ਕਿ ਬਿਮਾਰੀ ਕਿਵੇਂ ਦੀ ਹੈ? ਦਵਾਈ ਕਿੰਨੀ ਜਲਦੀ ਅਸਰ ਕਰਦੀ ਹੈ? ਮਰੀਜ਼ ਦੀ ਉਮਰ ਅਤੇ ਸਰੀਰਕ ਸਥਿਤੀ ਕੀ ਹੈ? ਦਵਾਈ ਦੇਣ ਦਾ ਹਰ ਤਰੀਕਾ ਆਪਣੀ ਥਾਂ 'ਤੇ ਸਹੀ ਹੈ। ਡਾਕਟਰ ਤੁਹਾਡੀ ਹਾਲਤ ਦੇ ਅਨੁਸਾਰ ਸਭ ਤੋਂ ਢੁਕਵਾਂ ਤਰੀਕਾ ਚੁਣਦਾ ਹੈ। ਦਵਾਈ ਲੈਣ ਦੇ ਢੰਗ ਨੂੰ ਆਪਣੇ ਆਪ ਬਦਲਣਾ ਖ਼ਤਰਨਾਕ ਹੋ ਸਕਦਾ ਹੈ, ਇਸ ਲਈ ਸਭ ਤੋਂ ਵਧੀਆ ਤਰੀਕਾ ਹਮੇਸ਼ਾ ਡਾਕਟਰ ਦੀ ਸਲਾਹ ਲੈਣਾ ਹੈ।
Disclaimer: ਖ਼ਬਰ ਵਿੱਚ ਦਿੱਤੀ ਗਈ ਕੁਝ ਜਾਣਕਾਰੀ ਮੀਡੀਆ ਰਿਪੋਰਟਾਂ 'ਤੇ ਅਧਾਰਤ ਹੈ। ਕਿਸੇ ਵੀ ਸੁਝਾਅ ਨੂੰ ਲਾਗੂ ਕਰਨ ਤੋਂ ਪਹਿਲਾਂ, ਤੁਹਾਨੂੰ ਸਬੰਧਤ ਮਾਹਰ ਨਾਲ ਸਲਾਹ-ਮਸ਼ਵਰਾ ਕਰਨਾ ਚਾਹੀਦਾ ਹੈ।
Check out below Health Tools-
Calculate Your Body Mass Index ( BMI )






















