Heart Attack: ਜੇਕਰ ਇਦਾਂ ਆ ਰਿਹਾ ਪਸੀਨਾ ਤਾਂ ਹੋ ਸਕਦੇ ਹਾਰਟ ਅਟੈਕ ਦੇ ਲੱਛਣ, ਇਦਾਂ ਕਰੋ ਪਛਾਣ
Sweating Heart Attack: ਗਰਮੀਆਂ ਵਿੱਚ ਪਸੀਨਾ ਹਰ ਕਿਸੇ ਨੂੰ ਆਉਂਦਾ ਹੈ। ਪਰ ਕਈ ਵਾਰ ਅਜਿਹਾ ਹੁੰਦਾ ਹੈ ਕਿ ਪਸੀਨਾ ਆਉਣਾ ਹਾਰਟ ਅਟੈਕ ਦਾ ਲੱਛਣ ਹੋ ਸਕਦਾ ਹੈ।
Heart Attack: ਖ਼ਰਾਬ ਲਾਈਫਸਟਾਈਲ ਅਤੇ ਖਾਣ-ਪੀਣ ਦੀਆਂ ਆਦਤਾਂ ਦਿਲ ਦੀਆਂ ਬਿਮਾਰੀਆਂ ਦਾ ਖ਼ਤਰਾ ਵਧਾਉਂਦੀਆਂ ਹਨ। ਖਾਸ ਤੌਰ 'ਤੇ ਕੋਰੋਨਾ ਮਹਾਂਮਾਰੀ ਨੇ ਸਾਨੂੰ ਸਿਖਾਇਆ ਹੈ ਕਿ ਸਿਹਤਮੰਦ ਰਹਿਣਾ ਕਿੰਨਾ ਜ਼ਰੂਰੀ ਹੈ। ਕੋਰੋਨਾ ਤੋਂ ਬਾਅਦ ਦਿਲ ਦੇ ਦੌਰੇ ਦੇ ਮਾਮਲੇ ਤੇਜ਼ੀ ਨਾਲ ਵਧੇ ਹਨ। ਇਸ ਤੋਂ ਪਹਿਲਾਂ 50 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਲੋਕਾਂ ਨੂੰ ਦਿਲ ਦਾ ਦੌਰਾ ਪੈਂਦਾ ਸੀ। ਪਰ ਹੁਣ ਦਿਲ ਦੇ ਦੌਰੇ ਨਾਲ ਮਰਨ ਵਾਲਿਆਂ ਦੀ ਗਿਣਤੀ ਦਿਨੋ-ਦਿਨ ਵੱਧ ਰਹੀ ਹੈ। ਹੁਣ ਤਾਂ ਬੱਚਿਆਂ ਅਤੇ ਨੌਜਵਾਨਾਂ ਨੂੰ ਵੀ ਦਿਲ ਦਾ ਦੌਰਾ ਪੈ ਰਿਹਾ ਹੈ।
ਦਿਲ ਦੇ ਦੌਰੇ ਦੇ ਲੱਛਣ
ਦਿਲ ਦੇ ਦੌਰੇ ਦੇ ਕਈ ਲੱਛਣ ਹੋ ਸਕਦੇ ਹਨ ਜਿਵੇਂ ਕਿ ਛਾਤੀ ਵਿੱਚ ਦਰਦ, ਘਬਰਾਹਟ ਅਤੇ ਬਹੁਤ ਜ਼ਿਆਦਾ ਪਸੀਨਾ ਆਉਣਾ ਦਿਲ ਦੇ ਦੌਰੇ ਦੇ ਮੁੱਖ ਲੱਛਣਾਂ ਵਿੱਚੋਂ ਇੱਕ ਹੈ। ਗਰਮੀਆਂ ਵਿੱਚ ਪਸੀਨਾ ਆਉਣਾ ਆਮ ਗੱਲ ਹੈ, ਪਰ ਤੇਜ਼ੀ ਨਾਲ ਪਸੀਨਾ ਆਉਣਾ ਅਤੇ ਫਿਰ ਬੇਚੈਨੀ ਮਹਿਸੂਸ ਹੋਣਾ ਦਿਲ ਦੇ ਦੌਰੇ ਦੇ ਲੱਛਣ ਹੋ ਸਕਦੇ ਹਨ।
ਹਾਰਟ ਅਟੈਕ ਤੋਂ ਪਹਿਲਾਂ ਕਿਉਂ ਆਉਂਦਾ ਪਸੀਨਾ
ਜਦੋਂ ਖੂਨ ਸਹੀ ਢੰਗ ਨਾਲ ਦਿਲ ਤੱਕ ਨਹੀਂ ਪਹੁੰਚਦਾ ਤਾਂ ਦਿਲ ਦੇ ਦੌਰੇ ਦਾ ਖਤਰਾ ਵੱਧ ਜਾਂਦਾ ਹੈ। ਇਸ ਕਾਰਨ ਕੋਰੋਨਰੀ ਬਲੱਡ ਸਰਕੁਲੇਸ਼ਨ ਵਿੱਚ ਸਮੱਸਿਆਵਾਂ ਹੋਣ ਲੱਗ ਜਾਂਦੀਆਂ ਹਨ। ਜਿਸ ਕਾਰਨ ਬਹੁਤ ਜ਼ਿਆਦਾ ਪਸੀਨਾ ਆਉਣ ਲੱਗਦਾ ਹੈ। ਜਦੋਂ ਕੋਰੋਨਰੀ ਵਿਚ ਕੋਲੈਸਟ੍ਰੋਲ ਇਕੱਠਾ ਹੋਣਾ ਸ਼ੁਰੂ ਹੋ ਜਾਂਦਾ ਹੈ ਅਤੇ ਇਸ ਕਾਰਨ ਦਿਲ ਵਿਚ ਰੁਕਾਵਟ ਆਉਣ ਲੱਗਦੀ ਹੈ, ਤਾਂ ਦਿਲ ਵਿਚ ਖੂਨ ਦੀ ਕਮੀ ਹੋ ਜਾਂਦੀ ਹੈ ਅਤੇ ਫਿਰ ਦਿਲ ਦੇ ਦੌਰੇ ਦਾ ਖ਼ਤਰਾ ਵੱਧ ਜਾਂਦਾ ਹੈ।
ਦਰਅਸਲ, ਦਿਲ ਖੂਨ ਨੂੰ ਪੰਪ ਕਰਨ ਦਾ ਕੰਮ ਕਰਦਾ ਹੈ। ਜਦੋਂ ਦਿਲ ਸਹੀ ਢੰਗ ਨਾਲ ਖੂਨ ਪੰਪ ਨਹੀਂ ਕਰ ਪਾਉਂਦਾ, ਤਾਂ ਉਸ 'ਤੇ ਦਬਾਅ ਵਧਣਾ ਸ਼ੁਰੂ ਹੋ ਜਾਂਦਾ ਹੈ। ਇਸ ਸਥਿਤੀ ਵਿੱਚ ਸਰੀਰ ਨੂੰ ਆਮ ਹੋਣ ਲਈ ਪਸੀਨਾ ਆਉਣ ਲੱਗਦਾ ਹੈ ਅਤੇ ਇਸ ਕਾਰਨ ਬਹੁਤ ਜ਼ਿਆਦਾ ਪਸੀਨਾ ਆਉਂਦਾ ਹੈ ਅਤੇ ਫਿਰ ਦਿਲ ਦਾ ਦੌਰਾ ਪੈਂਦਾ ਹੈ।
ਇਹ ਵੀ ਪੜ੍ਹੋ: Muskmelon Seeds: ਖਰਬੂਜੇ ਦੇ ਬੀਜ ਬੇਕਾਰ ਨਹੀਂ ਸਗੋਂ ਸਿਹਤ ਲਈ ਹੁੰਦੇ ਫਾਇਦੇਮੰਦ, ਆਹ ਬਿਮਾਰੀਆਂ ਹੋ ਜਾਂਦੀਆਂ ਹਮੇਸ਼ਾ ਲਈ ਦੂਰ
ਹਾਰਟ ਅਟੈਕ ਦੇ ਲੱਛਣ
ਛਾਤੀ ਵਿੱਚ ਦਰਦ ਅਤੇ ਚਿੰਤਾ ਹੋਣਾ
ਸੀਨੇ ਵਿੱਚ ਤੇਜ਼ ਜਲਨ ਅਤੇ ਐਸੀਡਿਟੀ
ਤੇਜ਼ੀ ਨਾਲ ਪਸੀਨਾ ਆਉਣਾ
ਥਕਾਵਟ ਅਤੇ ਚੱਕਰ ਆਉਣੇ
ਸਾਹ ਲੈਣ ਵਿੱਚ ਮੁਸ਼ਕਲ ਹੋਣਾ
ਦਿਲ ਦੀ ਧੜਕਣ ਤੇਜ਼ ਜਾਂ ਘੱਟ ਹੋਣਾ
ਬਾਂਹ ਜਾਂ ਮੋਢੇ ਵਿੱਚ ਗੰਭੀਰ ਦਰਦ
ਦੰਦ ਜਾਂ ਜਬਾੜੇ ਵਿੱਚ ਦਰਦ
ਇਸ ਕਰਕੇ ਹੋ ਸਕਦਾ ਹਾਰਟ ਅਟੈਕ
ਦਿਲ ਦੇ ਦੌਰੇ ਦੇ ਕਈ ਕਾਰਨ ਹੋ ਸਕਦੇ ਹਨ ਜਿਵੇਂ ਕਿ ਬਹੁਤ ਜ਼ਿਆਦਾ ਤਣਾਅ, ਖਰਾਬ ਲਾਈਫਸਟਾਈਲ, ਖਾਣ-ਪੀਣ ਦੀਆਂ ਆਦਤਾਂ, ਸ਼ਰਾਬ ਪੀਣਾ।
ਜਿਨ੍ਹਾਂ ਲੋਕਾਂ ਨੂੰ ਸ਼ਰਾਬ ਪੀਣ ਦੀ ਆਦਤ ਹੈ ਉਨ੍ਹਾਂ ਨੂੰ ਵੀ ਦਿਲ ਦਾ ਦੌਰਾ ਪੈਣ ਦਾ ਖ਼ਤਰਾ ਹੋ ਸਕਦਾ ਹੈ। ਇਹ ਦਿਮਾਗ ਨੂੰ ਪ੍ਰਭਾਵਿਤ ਕਰਦਾ ਹੈ।
ਕੋਲੈਸਟ੍ਰੋਲ ਜ਼ਿਆਦਾ ਹੋਣ ਨਾਲ ਦਿਲ ਦੇ ਦੌਰੇ ਦਾ ਖ਼ਤਰਾ ਵੀ ਵਧ ਜਾਂਦਾ ਹੈ। ਜਿਸ ਕਾਰਨ ਧਮਣੀ ਵਿੱਚ ਰੁਕਾਵਟ ਦੀ ਸਥਿਤੀ ਵੱਧ ਜਾਂਦੀ ਹੈ। ਜਿਸ ਕਾਰਨ ਦਿਲ ਦਾ ਦੌਰਾ ਪੈਂਦਾ ਹੈ।
ਜਿਨ੍ਹਾਂ ਲੋਕਾਂ ਨੂੰ ਸ਼ੂਗਰ, ਕਿਡਨੀ ਜਾਂ ਲੀਵਰ ਨਾਲ ਸਬੰਧਤ ਗੰਭੀਰ ਬਿਮਾਰੀਆਂ ਹਨ, ਉਨ੍ਹਾਂ ਨੂੰ ਵੀ ਦਿਲ ਦੇ ਦੌਰੇ ਦਾ ਖ਼ਤਰਾ ਜ਼ਿਆਦਾ ਹੁੰਦਾ ਹੈ।
ਪ੍ਰਦੂਸ਼ਣ ਕਾਰਨ ਵੀ ਦਿਲ ਦਾ ਦੌਰਾ ਪੈ ਸਕਦਾ ਹੈ। ਇਹ ਸਾਹ ਦੀਆਂ ਬਿਮਾਰੀਆਂ, ਫੇਫੜਿਆਂ ਅਤੇ ਦਿਲ ਨੂੰ ਵੀ ਪ੍ਰਭਾਵਿਤ ਕਰਦਾ ਹੈ।ਟ
ਭਾਰ ਵਧਣ ਕਾਰਨ ਵੀ ਦਿਲ ਦਾ ਦੌਰਾ ਪੈ ਸਕਦਾ ਹੈ। ਜ਼ਿਆਦਾ ਭਾਰ ਵਾਲੇ ਲੋਕਾਂ ਨੂੰ ਦਿਲ ਦਾ ਦੌਰਾ ਪੈ ਸਕਦਾ ਹੈ।
ਇਹ ਵੀ ਪੜ੍ਹੋ: Health: ਤੁਹਾਨੂੰ ਵੀ ਛੋਟੀ ਉਮਰ 'ਚ ਲੱਗੀਆਂ ਵੱਡੀਆਂ-ਵੱਡੀਆਂ ਐਨਕਾਂ, ਤਾਂ ਅੱਜ ਹੀ ਭੋਜਨ 'ਚ ਸ਼ਾਮਲ ਕਰ ਲਓ ਆਹ ਵਿਟਾਮਿਨਸ
Check out below Health Tools-
Calculate Your Body Mass Index ( BMI )