Snake: ਸੱਪ ਦੇ ਕੱਟਣ ਨਾਲ ਸਰੀਰ 'ਤੇ ਹੁੰਦਾ ਇਹ ਅਸਰ, ਇਹ ਜ਼ਹਿਰ ਸਰੀਰ ਨੂੰ ਕਰ ਦਿੰਦਾ ਖਰਾਬ
Snakebite Envenoming : ਸੱਪ ਦੇ ਕੱਟਣ ਨਾਲ ਸਰੀਰ 'ਤੇ ਕਈ ਮਾੜੇ ਪ੍ਰਭਾਵ ਪੈਂਦੇ ਹਨ। ਆਓ ਜਾਣਦੇ ਹਾਂ
Snakebite Envenoming : ਹਰ ਸਾਲ ਲਗਭਗ 5.4 ਮਿਲੀਅਨ ਲੋਕ ਸੱਪ ਦੇ ਡੰਗਣ ਦਾ ਸ਼ਿਕਾਰ ਹੁੰਦੇ ਹਨ, ਜਿਨ੍ਹਾਂ ਵਿੱਚੋਂ 1.8 ਤੋਂ 2.7 ਮਿਲੀਅਨ ਮਾਮਲਿਆਂ ਵਿੱਚ ਜ਼ਹਿਰੀਲੇ ਸੱਪਾਂ ਵਲੋਂ ਡੰਗਿਆ ਜਾਂਦਾ ਹੈ। ਹਰ ਸਾਲ ਲਗਭਗ 81,410 ਤੋਂ 137,880 ਲੋਕ ਸੱਪ ਦੇ ਡੰਗਣ ਕਰਕੇ ਮਰਦੇ ਹਨ। ਸਭ ਤੋਂ ਵੱਧ ਪ੍ਰਭਾਵਿਤ ਖੇਤੀਬਾੜੀ ਕਰਮਚਾਰੀ ਅਤੇ ਬੱਚੇ ਹਨ।
ਬੱਚਿਆਂ ਦੇ ਸਰੀਰ ਛੋਟਾ ਹੁੰਦਾ ਹੈ, ਇਸ ਲਈ ਉਨ੍ਹਾਂ ‘ਤੇ ਜ਼ਿਆਦਾ ਪ੍ਰਭਾਵ ਪੈਂਦਾ ਹੈ। ਵਰਲਡ ਹੈਲਥ ਆਰਗੇਨਾਈਜ਼ੇਸ਼ਨ (WHO) ਦੀ ਇੱਕ ਨਵੀਂ ਰਿਪੋਰਟ ਦੇ ਅਨੁਸਾਰ ਹਰ ਸਾਲ ਸੱਪ ਦੇ ਡੰਗਣ ਨਾਲ ਹੋਣ ਵਾਲੀਆਂ ਮੌਤਾਂ ਅਤੇ ਅਪਾਹਜਾਂ ਦੀ ਗਿਣਤੀ ਪੂਰੀ ਦੁਨੀਆ ਵਿੱਚ ਬਹੁਤ ਜ਼ਿਆਦਾ ਹੈ।
ਰਿਪੋਰਟ ਮੁਤਾਬਕ 2019 ਤੋਂ 2020 ਦਰਮਿਆਨ ਇਕੱਲੇ ਭਾਰਤ ਵਿੱਚ ਹੀ ਸੱਪ ਦੇ ਡੰਗਣ ਕਾਰਨ 12 ਲੱਖ ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀਆਂ ਹਨ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਪੇਂਡੂ ਖੇਤਰਾਂ ਵਿੱਚ ਸਿਹਤ ਸਹੂਲਤਾਂ ਦੀ ਘਾਟ ਕਾਰਨ ਸੱਪ ਦੇ ਡੰਗਣ ਦਾ ਸਹੀ ਇਲਾਜ ਨਾ ਮਿਲਣਾ ਵੱਡੀ ਸਮੱਸਿਆ ਹੈ। ਇਸ ਤੋਂ ਇਲਾਵਾ, ਬਹੁਤ ਸਾਰੇ ਦੇਸ਼ਾਂ ਵਿੱਚ ਸੱਪ ਦੇ ਕੱਟਣ ਵਾਲੇ ਮਾਮਲਿਆਂ ਸਬੰਧੀ ਜਾਣਕਾਰੀ ਇਕੱਠੇ ਕਰਨ ਲਈ ਕੋਈ ਪ੍ਰਣਾਲੀ ਨਹੀਂ ਹੈ।
WHO ਦਾ ਕਹਿਣਾ ਹੈ ਕਿ ਸੱਪ ਦੇ ਕੱਟਣ ਨਾਲ ਹੋਣ ਵਾਲੀਆਂ ਮੌਤਾਂ ਨੂੰ ਰੋਕਣ ਲਈ ਜ਼ਹਿਰ ਵਿਰੋਧੀ ਦਵਾਈਆਂ ਦੀ ਉਪਲਬਧਤਾ ਨੂੰ ਯਕੀਨੀ ਬਣਾਉਣਾ, ਸਿਹਤ ਕਰਮਚਾਰੀਆਂ ਨੂੰ ਸਿਖਲਾਈ ਦੇਣਾ ਅਤੇ ਲੋਕਾਂ ਵਿੱਚ ਜਾਗਰੂਕਤਾ ਫੈਲਾਉਣਾ ਜ਼ਰੂਰੀ ਹੈ। ਦੂਰ-ਦੁਰਾਡੇ ਦੇ ਖੇਤਰਾਂ ਵਿੱਚ ਸਿਹਤ ਸਹੂਲਤਾਂ ਤੱਕ ਪਹੁੰਚ ਵਧਾਉਣ ਵੱਲ ਵੀ ਧਿਆਨ ਦੇਣ ਦੀ ਲੋੜ ਹੈ।
ਇਹ ਵੀ ਪੜ੍ਹੋ: Gastric Cancer : ਇਸ ਕੈਂਸਰ ਤੋਂ ਸਾਵਧਾਨ ਰਹਿਣ ਔਰਤਾਂ, ਜਾਣੋ ਕਿਉਂ ਹੈ ਇੰਨਾਂ ਖ਼ਤਰਨਾਕ
ਸੱਪ ਦੇ ਡੰਗਣ ਨਾਲ ਸਰੀਰ ਵਿੱਚ ਕੀ ਹੁੰਦਾ ਹੈ?
ਸੱਪ ਦੇ ਕੱਟਣ ਨਾਲ ਸਰੀਰ 'ਤੇ ਕਈ ਮਾੜੇ ਪ੍ਰਭਾਵ ਪੈਂਦੇ ਹਨ। ਕੱਟਣ ਵਾਲੀ ਥਾਂ 'ਤੇ ਤੇਜ਼ ਦਰਦ ਹੁੰਦਾ ਹੈ ਅਤੇ ਉੱਥੇ ਸੋਜ ਆ ਜਾਂਦੀ ਹੈ। ਸੱਪ ਦਾ ਜ਼ਹਿਰ ਖੂਨ ਵਿੱਚ ਘੁਲ ਕੇ ਸਰੀਰ ਦੇ ਹੋਰ ਹਿੱਸਿਆਂ ਵਿੱਚ ਪਹੁੰਚ ਜਾਂਦਾ ਹੈ, ਜਿਸ ਨਾਲ ਖੂਨ ਵਹਿਣਾ, ਮਾਸਪੇਸ਼ੀਆਂ ਦੀ ਕਮਜ਼ੋਰੀ ਅਤੇ ਅਧਰੰਗ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ।
ਜ਼ਹਿਰ ਨਾਲ ਫੇਫੜੇ, ਦਿਲ, ਗੁਰਦੇ ਅਤੇ ਦਿਮਾਗ ਵਰਗੇ ਮਹੱਤਵਪੂਰਨ ਅੰਗ ਵੀ ਪ੍ਰਭਾਵਿਤ ਹੋ ਸਕਦੇ ਹਨ। ਕਈ ਵਾਰ ਸੱਪ ਵਲੋਂ ਡੰਗੇ ਹੋਏ ਹਿੱਸੇ ਨੂੰ ਕੱਟਣਾ ਪੈਂਦਾ ਹੈ। ਜੇਕਰ ਸਹੀ ਸਮੇਂ 'ਤੇ ਇਲਾਜ ਨਾ ਕਰਵਾਇਆ ਜਾਵੇ ਤਾਂ ਸੱਪ ਦੇ ਡੰਗਣ ਨਾਲ ਮੌਤ ਵੀ ਹੋ ਸਕਦੀ ਹੈ।
WHO ਨੇ ਚੁੱਕਿਆ ਇਹ ਕਦਮ
ਵਿਸ਼ਵ ਸਿਹਤ ਸੰਗਠਨ (WHO) ਨੇ ਸੱਪ ਦੇ ਕੱਟਣ ਨਾਲ ਹੋਣ ਵਾਲੀਆਂ ਮੌਤਾਂ ਅਤੇ ਅਪਾਹਜਾਂ 'ਤੇ ਗੰਭੀਰ ਚਿੰਤਾ ਪ੍ਰਗਟਾਈ ਹੈ। WHO ਨੇ ਇਨ੍ਹਾਂ ਸਮੱਸਿਆ ਦੇ ਹੱਲ ਲਈ ਕਈ ਕਦਮ ਚੁੱਕੇ ਹਨ। ਉਨ੍ਹਾਂ ਨੇ ਸੱਪ ਦੇ ਡੰਗਣ ਦੀ ਸਮੱਸਿਆ 'ਤੇ ਕੰਮ ਕਰਨ ਲਈ ਟੀਮ ਬਣਾਈ ਹੈ। ਇਸ ਟੀਮ ਨੇ 2030 ਤੱਕ ਸੱਪ ਦੇ ਕੱਟਣ ਨਾਲ ਹੋਣ ਵਾਲੀਆਂ ਮੌਤਾਂ ਅਤੇ ਅਪਾਹਜਾਂ ਨੂੰ ਘਟਾਉਣ ਦਾ ਟੀਚਾ ਰੱਖਿਆ ਹੈ।
WHO ਨੇ ਸੱਪ ਦੇ ਕੱਟਣ ਨਾਲ ਨਜਿੱਠਣ ਲਈ ਇੱਕ ਯੋਜਨਾ ਬਣਾਈ ਹੈ। ਇਸ ਵਿੱਚ ਲੋਕਾਂ ਨੂੰ ਜਾਗਰੂਕ ਕਰਨਾ, ਸਹੀ ਇਲਾਜ ਮੁਹੱਈਆ ਕਰਵਾਉਣਾ, ਹਸਪਤਾਲਾਂ ਨੂੰ ਮਜ਼ਬੂਤ ਕਰਨਾ ਅਤੇ ਵਿੱਤੀ ਮਦਦ ਪ੍ਰਦਾਨ ਕਰਨਾ ਸ਼ਾਮਲ ਹੈ।
ਇਹ ਵੀ ਪੜ੍ਹੋ: Health: ਜੇਕਰ ਤੁਸੀਂ ਵੀ ਦੇਰ ਰਾਤ ਤੱਕ ਜਾਗਦੇ ਹੋ, ਤਾਂ ਹੋ ਸਕਦੀ ਇਹ ਬਿਮਾਰੀ, ਰਿਸਰਚ ‘ਚ ਹੋਇਆ ਖੁਲਾਸਾ
Check out below Health Tools-
Calculate Your Body Mass Index ( BMI )