Lemon Peel Benefits: ਨਿੰਬੂ ਤੋਂ ਵੀ ਜ਼ਿਆਦਾ ਚਮਤਕਾਰੀ ਉਸਦੇ ਛਿਲਕੇ, ਜਾਣੋ ਇਸਦੇ ਗਜ਼ਬ ਫਾਇਦੇ ਤੇ ਵਰਤੋਂ ਦਾ ਸਹੀ ਤਰੀਕਾ
ਗਰਮੀ ਹੋ ਜਾਂ ਸਰਦੀ ਨਿੰਬੂ ਫਰਿੱਜ ਦੇ ਵਿੱਚ ਜ਼ਰੂਰ ਮਿਲ ਜਾਂਦਾ ਹੈ। ਆਓ ਜਾਣਦੇ ਹਾਂ ਨਿੰਬੂ ਦੇ ਛਿਲਕਿਆਂ ਦੇ ਗੁਣਕਾਰੀ ਫਾਇਦਿਆਂ ਬਾਰੇ ਨਾਲ ਤੁਹਾਨੂੰ ਦੱਸਾਂਗੇ ਕਿਵੇਂ ਤੁਸੀਂ ਤੁਸੀਂ ਇਸਦੇ ਛਿਲਕਿਆਂ ਨੂੰ ਖਾ ਸਕਦੇ ਹੋ।
Lemon Peel Benefits: ਲੋਕ ਅਕਸਰ ਨਿੰਬੂ ਦੇ ਛਿਲਕਿਆਂ ਨੂੰ ਬਿਨਾਂ ਸੋਚੇ ਸਮਝੇ ਸੁੱਟ ਦਿੰਦੇ ਹਨ, ਪਰ ਇਹ ਪੋਸ਼ਣ ਅਤੇ ਸਿਹਤ ਲਾਭਾਂ ਨਾਲ ਭਰਪੂਰ ਹੁੰਦੇ ਹਨ। ਹਾਲਾਂਕਿ ਜ਼ਿਆਦਾਤਰ ਲੋਕ ਨਿੰਬੂ ਦੇ ਜੂਸ ਜਾਂ ਗੁੱਦੇ 'ਤੇ ਧਿਆਨ ਦਿੰਦੇ ਹਨ, ਛਿਲਕਾ ਆਪਣੇ ਆਪ ਵਿਚ ਵਿਟਾਮਿਨ, ਖਣਿਜ ਅਤੇ ਹੋਰ ਪੌਸ਼ਟਿਕ ਤੱਤਾਂ ਦਾ ਸਰੋਤ ਹੈ ਜੋ ਸਿਹਤ ਲਈ ਲਾਭਕਾਰੀ ਹਨ। ਨਿੰਬੂ ਦੇ ਜੂਸ ਦੀ ਵਰਤੋਂ ਬਹੁਤ ਸਾਰੇ ਭਾਰਤੀ ਪਾਕਵਾਨਾਂ ਦੇ ਵਿੱਚ ਕੀਤੀ ਜਾਂਦੀ ਹੈ। ਨਿੰਬੂ-ਪਾਣੀ ਸਿਹਤ ਲਈ ਬਹੁਤ ਹੀ ਲਾਹੇਵੰਦ ਹੁੰਦਾ ਹੈ।
ਹੋਰ ਪੜ੍ਹੋ : Brain Stroke ਦੇ ਸ਼ੁਰੂਆਤੀ ਲੱਛਣ ਕੀ ਹਨ? ਭੁੱਲ ਕੇ ਵੀ ਨਾ ਕਰੋ ਨਜ਼ਰਅੰਦਾਜ਼
ਜਦੋਂ ਵੀ ਅਸੀਂ ਨਿੰਬੂ ਦੇ ਛਿਲਕਿਆਂ ਦੀ ਗੱਲ ਕਰਦੇ ਹਾਂ ਤਾਂ ਲੋਕ ਇਨ੍ਹਾਂ ਦੀ ਵਰਤੋਂ ਘਰੇਲੂ ਕੰਮਾਂ ਜਿਵੇਂ ਭਾਂਡੇ ਸਾਫ਼ ਕਰਨ ਜਾਂ ਕੋਈ ਗੰਦੀ ਚੀਜ਼ ਸਾਫ਼ ਕਰਨ ਲਈ ਕਰਦੇ ਹਨ ਪਰ ਕੀ ਤੁਸੀਂ ਜਾਣਦੇ ਹੋ ਕਿ ਇਸ ਦੇ ਛਿਲਕਿਆਂ ਨੂੰ ਖਾਣ ਦੇ ਕਿੰਨੇ ਫਾਇਦੇ ਹਨ। ਜੇਕਰ ਨਹੀਂ ਤਾਂ ਜਾਣੋ ਇਸ ਦੇ ਫਾਇਦੇ ਅਤੇ ਇਸ ਨੂੰ ਖਾਣ ਦਾ ਸਹੀ ਤਰੀਕਾ ਅੱਜ ਇੱਥੇ ਜਾਣੋ...
ਨਿੰਬੂ ਦੇ ਛਿਲਕਿਆਂ 'ਚ ਪੋਸ਼ਣ
ਨਿੰਬੂ ਦੇ ਛਿਲਕਿਆਂ ਵਿੱਚ ਪੋਸ਼ਕ ਤੱਤ ਭਰਪੂਰ ਹੁੰਦੇ ਹਨ, ਇਸ ਵਿੱਚ ਨਿੰਬੂ ਜਿੰਨਾ ਵਿਟਾਮਿਨ ਸੀ ਵੀ ਹੁੰਦਾ ਹੈ। ਇਸ 'ਚ ਫਾਈਬਰ, ਕੈਲਸ਼ੀਅਮ ਅਤੇ ਪੋਟਾਸ਼ੀਅਮ ਹੁੰਦਾ ਹੈ, ਜੋ ਤੁਹਾਡੀ ਸਿਹਤ ਲਈ ਕਿਸੇ ਖਜ਼ਾਨੇ ਤੋਂ ਘੱਟ ਨਹੀਂ ਹੁੰਦਾ। ਇਸ ਤੋਂ ਇਲਾਵਾ ਇਨ੍ਹਾਂ ਛਿਲਕਿਆਂ 'ਚ ਫਲੇਵੋਨੋਇਡਸ ਅਤੇ ਲਿਮੋਨੀਨ ਵਰਗੇ ਤੱਤ ਵੀ ਭਰਪੂਰ ਹੁੰਦੇ ਹਨ, ਜੋ ਕੈਂਸਰ ਨੂੰ ਰੋਕ ਸਕਦੇ ਹਨ।
ਨਿੰਬੂ ਦਾ ਛਿਲਕਾ ਖਾਣ ਦੇ ਫਾਇਦੇ
ਇਮਿਊਨਿਟੀ ਵਧਾਓ
ਨਿੰਬੂ ਦੇ ਛਿਲਕਿਆਂ 'ਚ ਵਿਟਾਮਿਨ ਸੀ ਦੀ ਜ਼ਿਆਦਾ ਮਾਤਰਾ ਹੁੰਦੀ ਹੈ, ਜੋ ਸਾਡੀ ਇਮਿਊਨਿਟੀ (Immunity) ਨੂੰ ਮਜ਼ਬੂਤ ਕਰ ਸਕਦੀ ਹੈ। ਵਿਟਾਮਿਨ ਸੀ ਤੁਹਾਡੇ ਸਰੀਰ ਨੂੰ ਲਾਗਾਂ ਨਾਲ ਲੜਨ ਅਤੇ ਵਾਇਰਸਾਂ ਨੂੰ ਦੂਰ ਰੱਖਣ ਵਿੱਚ ਮਦਦ ਕਰਦਾ ਹੈ। ਸਾਨੂੰ ਆਪਣੀ ਖੁਰਾਕ ਵਿੱਚ ਨਿੰਬੂ ਦੇ ਛਿਲਕਿਆਂ ਦਾ ਸੇਵਨ ਕਰਨਾ ਚਾਹੀਦਾ ਹੈ, ਖਾਸ ਕਰਕੇ ਜ਼ੁਕਾਮ ਅਤੇ ਫਲੂ ਦੇ ਮੌਸਮ ਵਿੱਚ।
ਚਮੜੀ ਲਈ ਫਾਇਦੇਮੰਦ
ਨਿੰਬੂ ਦੇ ਛਿਲਕੇ ਆਪਣੇ ਵਿਟਾਮਿਨ ਸੀ (Vitamin C) ਅਤੇ ਐਂਟੀਆਕਸੀਡੈਂਟ ਗੁਣਾਂ ਲਈ ਜਾਣੇ ਜਾਂਦੇ ਹਨ, ਜੋ ਚਮੜੀ ਦੇ ਰੋਗਾਂ ਨੂੰ ਘੱਟ ਕਰਦੇ ਹਨ। ਵਿਟਾਮਿਨ ਸੀ ਕੋਲੇਜਨ ਦੇ ਉਤਪਾਦਨ ਵਿੱਚ ਮਦਦ ਕਰਦਾ ਹੈ, ਜੋ ਚਮੜੀ ਨੂੰ ਟਾਈਟ ਅਤੇ ਜਵਾਨ ਦਿੱਖ ਰੱਖਦਾ ਹੈ। ਨਿੰਬੂ ਦੇ ਛਿਲਕਿਆਂ ਵਿਚ ਮੌਜੂਦ ਐਂਟੀਆਕਸੀਡੈਂਟ ਚਮੜੀ ਦੇ ਸੈੱਲਾਂ ਨੂੰ ਸੂਰਜ ਦੀਆਂ ਹਾਨੀਕਾਰਕ ਕਿਰਨਾਂ ਅਤੇ ਪ੍ਰਦੂਸ਼ਣ ਤੋਂ ਹੋਣ ਵਾਲੇ ਨੁਕਸਾਨ ਤੋਂ ਵੀ ਬਚਾਉਂਦੇ ਹਨ।
ਦਿਲ ਦੀ ਬਿਮਾਰੀ ਲਈ ਫਾਇਦੇਮੰਦ
ਨਿੰਬੂ ਦੇ ਛਿਲਕਿਆਂ ਵਿੱਚ ਮੌਜੂਦ ਫਾਈਬਰ, ਪੋਟਾਸ਼ੀਅਮ ਅਤੇ ਫਲੇਵੋਨੋਇਡ ਦਿਲ ਦੀ ਸਿਹਤ ਵਿੱਚ ਯੋਗਦਾਨ ਪਾਉਂਦੇ ਹਨ। ਫਾਈਬਰ ਕੋਲੈਸਟ੍ਰੋਲ ਦੇ ਪੱਧਰ ਨੂੰ ਘਟਾਉਣ ਵਿੱਚ ਮਦਦ ਕਰ ਸਕਦਾ ਹੈ, ਜਦੋਂ ਕਿ ਪੋਟਾਸ਼ੀਅਮ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਵਿੱਚ ਰੱਖਣ ਵਿੱਚ ਮਦਦ ਕਰਦਾ ਹੈ। ਨਿੰਬੂ ਦੇ ਛਿਲਕਿਆਂ 'ਚ ਮੌਜੂਦ ਫਲੇਵੋਨੋਇਡਸ ਵੀ ਸੋਜ ਨੂੰ ਘੱਟ ਕਰਨ 'ਚ ਮਦਦ ਕਰਦੇ ਹਨ।
ਭਾਰ ਘਟਾਉਣ ਵਿੱਚ ਮਦਦਗਾਰ
ਨਿੰਬੂ ਦੇ ਛਿਲਕਿਆਂ ਵਿੱਚ ਪੈਕਟਿਨ ਨਾਮਕ ਤੱਤ ਹੁੰਦਾ ਹੈ, ਜੋ ਕਿ ਇੱਕ ਕਿਸਮ ਦਾ ਫਾਈਬਰ ਹੈ ਜੋ ਤੁਹਾਨੂੰ ਲੰਬੇ ਸਮੇਂ ਤੱਕ ਭਰਪੂਰ ਮਹਿਸੂਸ ਕਰਨ ਵਿੱਚ ਮਦਦ ਕਰਦਾ ਹੈ। ਇਹ ਫਾਈਬਰ ਪਾਚਨ ਕਿਰਿਆ ਨੂੰ ਹੌਲੀ ਕਰਦਾ ਹੈ, ਜਿਸ ਨਾਲ ਜ਼ਿਆਦਾ ਖਾਣ ਦੀ ਇੱਛਾ ਘੱਟ ਜਾਂਦੀ ਹੈ। ਇਸ ਤੋਂ ਇਲਾਵਾ ਨਿੰਬੂ ਦੇ ਛਿਲਕਿਆਂ 'ਚ ਮੌਜੂਦ ਲਿਮੋਨੀਨ ਫੈਟ ਬਰਨ ਕਰਨ 'ਚ ਮਦਦ ਕਰਦਾ ਹੈ।
ਪਾਚਨ ਵਿੱਚ ਸੁਧਾਰ
ਨਿੰਬੂ ਦੇ ਛਿਲਕਿਆਂ ਵਿੱਚ ਮੌਜੂਦ ਫਾਈਬਰ ਅੰਤੜੀਆਂ ਦੀ ਗਤੀ ਵਿੱਚ ਮਦਦ ਕਰਦਾ ਹੈ। ਇਨ੍ਹਾਂ ਛਿਲਕਿਆਂ ਦਾ ਸੇਵਨ ਕਰਨ ਨਾਲ ਅੰਤੜੀਆਂ ਵਿਚ ਚੰਗੇ ਬੈਕਟੀਰੀਆ ਦੀ ਮਾਤਰਾ ਵਧ ਜਾਂਦੀ ਹੈ, ਜਿਸ ਨਾਲ ਕਬਜ਼, ਐਸੀਡਿਟੀ ਅਤੇ ਪਾਚਨ ਸੰਬੰਧੀ ਹਰ ਤਰ੍ਹਾਂ ਦੀਆਂ ਸਮੱਸਿਆਵਾਂ ਤੋਂ ਰਾਹਤ ਮਿਲਦੀ ਹੈ।
ਨਿੰਬੂ ਦੇ ਛਿਲਕੇ ਨੂੰ ਕਿਵੇਂ ਖਾਓ?
- ਤੁਸੀਂ ਨਿੰਬੂ ਦੇ ਛਿਲਕਿਆਂ ਨੂੰ ਪੀਸ ਕੇ ਆਪਣੀ ਹਰਬਲ ਚਾਹ ਵਿੱਚ ਮਿਲਾ ਕੇ ਪੀ ਸਕਦੇ ਹੋ।
- ਜੇਕਰ ਤੁਸੀਂ ਚਾਹੋ ਤਾਂ ਨਿੰਬੂ ਦੇ ਛਿਲਕਿਆਂ ਨੂੰ ਪਾਣੀ 'ਚ ਉਬਾਲ ਕੇ ਇਸ ਨੂੰ ਪੀਸ ਕੇ ਸਿਹਤਮੰਦ ਡਰਿੰਕ ਬਣਾ ਸਕਦੇ ਹੋ।
- ਨਿੰਬੂ ਦੇ ਛਿਲਕੇ ਅਤੇ ਅਦਰਕ ਨੂੰ ਮਿਲਾ ਕੇ ਅਚਾਰ ਬਣਾਇਆ ਜਾਂਦਾ ਹੈ, ਜੋ ਪਾਚਨ ਲਈ ਫਾਇਦੇਮੰਦ ਮੰਨਿਆ ਜਾਂਦਾ ਹੈ।
- ਤੁਸੀਂ ਨਿੰਬੂ ਦੇ ਛਿਲਕਿਆਂ ਨੂੰ ਇਕੱਠਾ ਕਰਕੇ, ਉਨ੍ਹਾਂ ਨੂੰ ਸੁਕਾ ਕੇ ਜਾਂ ਮਾਈਕ੍ਰੋਵੇਵ ਵਿੱਚ ਸੁਕਾ ਕੇ ਪਾਊਡਰ ਤਿਆਰ ਕਰ ਸਕਦੇ ਹੋ।
ਹੋਰ ਪੜ੍ਹੋ : ਵਧਦੇ ਪ੍ਰਦੂਸ਼ਣ 'ਚ ਸੈਰ ਕਰਨ ਦਾ ਸਭ ਤੋਂ ਵਧੀਆ ਸਮਾਂ ਕਿਹੜਾ, ਸਵੇਰੇ ਜਾਂ ਸ਼ਾਮ? ਬਚਣ ਲਈ ਵਰਤੋਂ ਇਹ ਸਾਵਧਾਨੀਆਂ
Disclaimer: ਖ਼ਬਰਾਂ ਵਿੱਚ ਦਿੱਤੀ ਗਈ ਕੁਝ ਜਾਣਕਾਰੀ ਮੀਡੀਆ ਰਿਪੋਰਟਾਂ 'ਤੇ ਅਧਾਰਤ ਹੈ। ਕਿਸੇ ਵੀ ਸੁਝਾਅ ਨੂੰ ਲਾਗੂ ਕਰਨ ਤੋਂ ਪਹਿਲਾਂ, ਤੁਹਾਨੂੰ ਸਬੰਧਤ ਮਾਹਿਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।
Check out below Health Tools-
Calculate Your Body Mass Index ( BMI )