(Source: ECI/ABP News/ABP Majha)
Less Water consuming In Winter: ਕੀ ਤੁਸੀਂ ਵੀ ਸਰਦੀਆਂ ਵਿੱਚ ਘੱਟ ਪਾਣੀ ਪੀਂਦੇ ਹੋ? ਸਾਵਧਾਨ ਹੋ ਜਾਓ! ਪਰੇਸ਼ਾਨ ਕਰ ਸਕਦੀ ਹੈ ਦਿਮਾਗੀ ਬਿਮਾਰੀ
health:ਪਾਣੀ ਸਰੀਰ ਨੂੰ ਹਾਈਡਰੇਟ ਰੱਖਦਾ ਹੈ ਅਤੇ ਗੰਦਗੀ ਨੂੰ ਦੂਰ ਕਰਦੈ। ਜੇਕਰ ਸਰੀਰ ਨੂੰ ਪਾਣੀ ਦੀ ਸਹੀ ਮਾਤਰਾ ਨਾ ਮਿਲੇ ਤਾਂ ਕਈ ਤਰ੍ਹਾਂ ਦੀਆਂ ਗੰਭੀਰ ਬਿਮਾਰੀਆਂ ਹੋ ਸਕਦੀਆਂ ਨੇ। ਸਰਦੀਆਂ 'ਚ ਘੱਟ ਪਾਣੀ ਪੀਣ ਨਾਲ ਮਾਨਸਿਕ ਰੋਗ ਵੀ ਹੋ ਸਕਦੇ।
Less Water consuming In Winter: ਗਰਮੀਆਂ ਵਿੱਚ ਲੋਕ ਬਹੁਤ ਪਾਣੀ ਪੀਂਦੇ ਨੇ, ਪਰ ਇਸ ਦੇ ਉਲਟ ਸਰਦੀਆਂ ਦੇ ਵਿੱਚ ਪਾਣੀ ਪੀਣਾ ਘੱਟ ਕਰ ਦਿੰਦੇ ਹਨ। ਜਿਸ ਕਰਕੇ ਬਹੁਤ ਸਾਰੇ ਲੋਕ ਸਰਦੀਆਂ ਵਿੱਚ ਪਾਣੀ ਘੱਟ ਪੀਂਦੇ ਹਨ। ਇਸ ਕਾਰਨ ਸਰੀਰ 'ਚ ਪਾਣੀ ਦੀ ਕਮੀ ਹੋਣ ਲੱਗਦੀ ਹੈ, ਜੋ ਕਿ ਸਿਹਤ ਲਈ ਬਹੁਤ ਹੀ ਜ਼ਿਆਦਾ ਹਾਨੀਕਾਰਕ ਹੈ ਅਤੇ ਬਾਅਦ 'ਚ ਕਈ ਬਿਮਾਰੀਆਂ ਦਾ ਕਾਰਨ ਬਣ ਜਾਂਦੀ ਹੈ। ਅਜਿਹੇ 'ਚ ਮੌਸਮ ਕੋਈ ਵੀ ਹੋਵੇ, ਸਰੀਰ 'ਚ ਪਾਣੀ ਦੀ ਕਮੀ ਨਹੀਂ ਹੋਣੀ ਚਾਹੀਦੀ। ਪਾਣੀ ਸਰੀਰ ਨੂੰ ਹਾਈਡਰੇਟ ਰੱਖਦਾ ਹੈ ਅਤੇ ਗੰਦਗੀ ਨੂੰ ਦੂਰ ਕਰਦਾ ਹੈ। ਜੇਕਰ ਸਰੀਰ ਨੂੰ ਪਾਣੀ ਦੀ ਸਹੀ ਮਾਤਰਾ ਨਾ ਮਿਲੇ ਤਾਂ ਕਈ ਤਰ੍ਹਾਂ ਦੀਆਂ ਗੰਭੀਰ ਬਿਮਾਰੀਆਂ ਹੋ ਸਕਦੀਆਂ ਹਨ। ਸਰਦੀਆਂ ਵਿੱਚ ਘੱਟ ਪਾਣੀ ਪੀਣ ਨਾਲ ਗੰਭੀਰ ਮਾਨਸਿਕ ਰੋਗ ਵੀ ਹੋ ਸਕਦੇ ਹਨ। ਆਓ ਜਾਣਦੇ ਹਾਂ ਪਾਣੀ ਦੀ ਕਮੀ ਨਾਲ ਦਿਮਾਗ ਨੂੰ ਕਿੰਨਾ ਨੁਕਸਾਨ ਹੋ ਸਕਦਾ ਹੈ...
ਸਿਰ ਦਰਦ ਤੁਹਾਨੂੰ ਪਰੇਸ਼ਾਨ ਕਰ ਸਕਦਾ ਹੈ
ਮਾਹਿਰਾਂ ਅਨੁਸਾਰ ਘੱਟ ਪਾਣੀ ਪੀਣ ਨਾਲ ਸਿਰਦਰਦ ਹੋ ਸਕਦਾ ਹੈ। ਅਜਿਹਾ ਇਸ ਲਈ ਹੈ ਕਿਉਂਕਿ ਘੱਟ ਪਾਣੀ ਪੀਣ ਨਾਲ ਸਰੀਰ ਦਾ ਹਾਈਡ੍ਰੇਸ਼ਨ ਪੱਧਰ ਘੱਟ ਜਾਂਦਾ ਹੈ ਅਤੇ ਸਿਰ ਦਰਦ ਵਰਗੀਆਂ ਸਮੱਸਿਆਵਾਂ ਵਧ ਜਾਂਦੀਆਂ ਹਨ। ਇਸ ਲਈ ਪਾਣੀ ਪੀਂਦੇ ਰਹਿਣਾ ਚਾਹੀਦਾ ਹੈ।
ਯਾਦਦਾਸ਼ਤ ਕਮਜ਼ੋਰ ਹੋ ਜਾਵੇਗੀ
ਸਰਦੀਆਂ ਜਾਂ ਕਿਸੇ ਹੋਰ ਮੌਸਮ ਵਿਚ ਪਾਣੀ ਦੀ ਕਮੀ ਹੋਣ ਕਾਰਨ ਡੀਹਾਈਡ੍ਰੇਸ਼ਨ ਦਾ ਖਤਰਾ ਰਹਿੰਦਾ ਹੈ, ਜਿਸ ਦਾ ਸਿੱਧਾ ਅਸਰ ਦਿਮਾਗ 'ਤੇ ਪੈਂਦਾ ਹੈ। ਅਜਿਹੇ 'ਚ ਯਾਦਦਾਸ਼ਤ ਕਮਜ਼ੋਰ ਹੋਣ ਦੀ ਸੰਭਾਵਨਾ ਰਹਿੰਦੀ ਹੈ। ਇਸ ਨਾਲ ਚੀਜ਼ਾਂ ਜਲਦੀ ਭੁੱਲਣ ਦੀ ਸਮੱਸਿਆ ਹੋ ਸਕਦੀ ਹੈ।
ਬ੍ਰੇਨ ਸਟ੍ਰੋਕ ਦਾ ਖਤਰਾ
ਡਾਕਟਰਾਂ ਮੁਤਾਬਕ ਸਰਦੀਆਂ ਵਿੱਚ ਬ੍ਰੇਨ ਸਟ੍ਰੋਕ ਦਾ ਖ਼ਤਰਾ ਵੱਧ ਜਾਂਦਾ ਹੈ, ਜਿਸ ਦੇ ਇੱਕ ਤੋਂ ਵੱਧ ਕਾਰਨ ਹੋ ਸਕਦੇ ਹਨ। ਇਨ੍ਹਾਂ ਵਿੱਚੋਂ ਇੱਕ ਹੈ ਘੱਟ ਪਾਣੀ ਪੀਣਾ। ਸਿਹਤ ਮਾਹਿਰਾਂ ਅਨੁਸਾਰ ਠੰਢ ਦੇ ਮੌਸਮ ਵਿੱਚ ਲੋਕਾਂ ਨੂੰ ਪਿਆਸ ਘੱਟ ਲੱਗਦੀ ਹੈ। ਇਸ ਕਾਰਨ ਸਰੀਰ ਵਿੱਚ ਡੀਹਾਈਡ੍ਰੇਸ਼ਨ ਹੋ ਸਕਦੀ ਹੈ। ਬਹੁਤ ਸਾਰੇ ਮਾਮਲਿਆਂ ਵਿੱਚ, ਡੀਹਾਈਡਰੇਸ਼ਨ ਦਿਮਾਗ ਵਿੱਚ ਖੂਨ ਦੇ ਥੱਕੇ ਦਾ ਕਾਰਨ ਬਣ ਸਕਦੀ ਹੈ। ਜਿਸ ਕਾਰਨ ਸਟ੍ਰੋਕ ਦਾ ਖ਼ਤਰਾ ਰਹਿੰਦਾ ਹੈ।
ਕਿੰਨਾ ਪਾਣੀ ਪੀਣਾ ਚਾਹੀਦਾ ਹੈ
ਅਕਸਰ ਲੋਕ ਸੋਚਦੇ ਹਨ ਕਿ ਗਰਮੀਆਂ ਦੇ ਮੁਕਾਬਲੇ ਸਰਦੀਆਂ ਵਿੱਚ ਘੱਟ ਪਾਣੀ ਪੀਣਾ ਚਾਹੀਦਾ ਹੈ ਪਰ ਮਾਹਿਰਾਂ ਦਾ ਕਹਿਣਾ ਹੈ ਕਿ ਅਜਿਹਾ ਬਿਲਕੁਲ ਨਹੀਂ ਹੈ। ਸਰਦੀਆਂ ਵਿੱਚ, ਇੱਕ ਦਿਨ ਵਿੱਚ ਘੱਟੋ ਘੱਟ 3-4 ਲੀਟਰ ਪਾਣੀ ਪੀਣਾ ਚਾਹੀਦਾ ਹੈ, ਜਦੋਂ ਕਿ ਗਰਮੀਆਂ ਵਿੱਚ, ਵਿਅਕਤੀ ਨੂੰ ਹਰ ਰੋਜ਼ 7-8 ਗਲਾਸ ਪਾਣੀ ਪੀਣਾ ਚਾਹੀਦਾ ਹੈ।
Disclaimer: ਇਸ ਲੇਖ ਵਿਚ ਦੱਸੇ ਗਏ ਤਰੀਕਿਆਂ ਅਤੇ ਸੁਝਾਵਾਂ ਨੂੰ ਅਪਣਾਉਣ ਤੋਂ ਪਹਿਲਾਂ,ਕਿਸੇ ਡਾਕਟਰ ਜਾਂ ਸਬੰਧਤ ਮਾਹਰ ਦੀ ਸਲਾਹ ਜ਼ਰੂਰ ਲਓ।
Check out below Health Tools-
Calculate Your Body Mass Index ( BMI )