Longevity Tips: ਲੱਭ ਗਿਆ ਮੌਤ ਨੂੰ ਟਾਲਣ ਦਾ ਰਾਜ! ਇੰਝ ਵਧਾਓ 100 ਸਾਲ ਤੱਕ ਉਮਰ
Longevity Tips: ਹਰ ਕੋਈ ਲੰਬੀ ਉਮਰ ਜੀਣਾ ਚਾਹੁੰਦਾ ਹੈ। ਪੁਰਾਣੇ ਸਮੇਂ ਵਿੱਚ ਆਮ ਲੋਕਾਂ ਦੀ ਉਮਰ 100 ਸਾਲ ਤੱਕ ਹੁੰਦੀ ਸੀ, ਪਰ ਕੀ ਇਹ ਅੱਜ ਵੀ ਹੋ ਸਕਦਾ ਹੈ? ਦੂਜੇ ਪਾਸੇ ਜਿਸ ਤਰ੍ਹਾਂ ਦੁਨੀਆ ਭਰ ਵਿੱਚ ਕ੍ਰੋਨਿਕ ਬਿਮਾਰੀਆਂ ਦਾ ਖ਼ਤਰਾ...

Longevity Tips: ਹਰ ਕੋਈ ਲੰਬੀ ਉਮਰ ਜੀਣਾ ਚਾਹੁੰਦਾ ਹੈ। ਪੁਰਾਣੇ ਸਮੇਂ ਵਿੱਚ ਆਮ ਲੋਕਾਂ ਦੀ ਉਮਰ 100 ਸਾਲ ਤੱਕ ਹੁੰਦੀ ਸੀ, ਪਰ ਕੀ ਇਹ ਅੱਜ ਵੀ ਹੋ ਸਕਦਾ ਹੈ? ਦੂਜੇ ਪਾਸੇ ਜਿਸ ਤਰ੍ਹਾਂ ਦੁਨੀਆ ਭਰ ਵਿੱਚ ਕ੍ਰੋਨਿਕ ਬਿਮਾਰੀਆਂ ਦਾ ਖ਼ਤਰਾ ਵਧ ਰਿਹਾ ਹੈ, ਲੋਕ ਛੋਟੀ ਉਮਰ ਵਿੱਚ ਹੀ ਗੰਭੀਰ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ। ਇਸ ਨਾਲ ਲੋਕਾਂ ਦੀ ਉਮਰ ਘੱਟ ਰਹੀ ਹੈ। ਅਜਿਹੇ ਵਿੱਚ ਲੰਬੀ ਉਮਰ ਦੇ ਰਾਜ ਦੀ ਖੋਜ ਹੋਰ ਵੀ ਅਹਿਮ ਹੋ ਗਈ ਹੈ।
ਭਾਰਤ ਵਿੱਚ ਔਸਤ ਜੀਵਨ ਸੰਭਾਵਨਾ ਲਗਪਗ 70 ਸਾਲ ਹੈ। ਵਿਸ਼ਵ ਸਿਹਤ ਸੰਗਠਨ (WHO) ਅਨੁਸਾਰ 2019 ਦੇ ਤਾਜ਼ਾ ਅੰਕੜੇ ਔਸਤਨ ਉਮਰ 70.8 ਸਾਲ ਦਰਸਾਉਂਦੇ ਹਨ। ਇਹ 1970-75 ਦੇ 49.7 ਸਾਲਾਂ ਤੋਂ ਵੱਧ ਹੈ। ਹਾਲਾਂਕਿ, ਇੱਥੇ ਇਹ ਸਮਝਣਾ ਮਹੱਤਵਪੂਰਨ ਹੈ ਕਿ ਜੀਵਨ ਸੰਭਾਵਨਾ ਤੇ ਸਿਹਤਮੰਦ ਜੀਵਨ ਸੰਭਾਵਨਾ ਵਿੱਚ ਅੰਤਰ ਹੈ। ਪ੍ਰਦੂਸ਼ਣ ਤੇ ਜੀਵਨ ਸ਼ੈਲੀ ਨਾਲ ਸਬੰਧਤ ਬਿਮਾਰੀਆਂ ਕਾਰਨ ਲੋਕਾਂ ਦੀ ਸਿਹਤਮੰਦ ਜੀਵਨ ਸੰਭਾਵਨਾ ਘੱਟ ਗਈ ਹੈ।
ਅਜਿਹੇ ਪ੍ਰਤੀਕੂਲ ਤੇ ਚੁਣੌਤੀਪੂਰਨ ਹਾਲਾਤ ਵਿੱਚ ਜੇਕਰ ਤੁਸੀਂ ਵੀ ਲੰਬੀ ਉਮਰ ਚਾਹੁੰਦੇ ਹੋ ਤਾਂ ਹੁਣ ਤੋਂ ਹੀ ਇਸ ਲਈ ਕੁਝ ਉਪਾਅ ਕਰਨਾ ਸ਼ੁਰੂ ਕਰ ਦਿਓ। ਖੋਜਕਰਤਾਵਾਂ ਨੇ ਕਿਹਾ ਕਿ ਜੇਕਰ ਤੁਸੀਂ ਇੱਕ ਸਿਹਤਮੰਦ ਤੇ ਲੰਬੀ ਜ਼ਿੰਦਗੀ ਚਾਹੁੰਦੇ ਹੋ ਤਾਂ ਇਹ ਇੰਨਾ ਔਖਾ ਨਹੀਂ। ਬੱਸ ਛੋਟੀ ਉਮਰ ਤੋਂ ਹੀ ਕੁਝ ਗੱਲਾਂ ਵੱਲ ਗੰਭੀਰਤਾ ਨਾਲ ਧਿਆਨ ਦੇਣਾ ਸ਼ੁਰੂ ਕਰ ਦਿਓ।
ਸਿਹਤਮੰਦ ਤੇ ਲੰਮੀ ਉਮਰ ਇੰਨਾ ਔਖਾ ਨਹੀਂ
ਸਿਹਤ ਮਾਹਿਰਾਂ ਦਾ ਕਹਿਣਾ ਹੈ ਕਿ ਇੱਕ ਸਿਹਤਮੰਦ ਤੇ ਲੰਬੀ ਜ਼ਿੰਦਗੀ ਲਈ ਪੌਸ਼ਟਿਕ ਭੋਜਨ ਖਾਣ ਦੇ ਨਾਲ-ਨਾਲ ਨਿਯਮਿਤ ਤੌਰ 'ਤੇ ਕਸਰਤ ਕਰਨਾ ਜ਼ਰੂਰੀ ਹੈ। ਹਾਲਾਂਕਿ, ਲੋਕਾਂ ਲਈ ਕੰਮ ਤੇ ਦਫ਼ਤਰ ਦੇ ਕੰਮ ਦੇ ਬੋਝ ਦੇ ਵਿਚਕਾਰ ਕਸਰਤ ਕਰਨ ਤੇ ਜਿੰਮ ਜਾਣ ਲਈ ਸਮਾਂ ਕੱਢਣਾ ਮੁਸ਼ਕਲ ਹੋ ਗਿਆ ਹੈ ਪਰ ਚਿੰਤਾ ਕਰਨ ਦੀ ਜ਼ਰੂਰਤ ਨਹੀਂ। ਜਿੰਮ ਵਿੱਚ ਸਮਾਂ ਬਿਤਾਉਣ ਦੀ ਬਜਾਏ, ਜੇਕਰ ਤੁਸੀਂ ਆਪਣੇ ਡੈਸਕ ਤੋਂ ਉੱਠ ਕੇ ਦਫ਼ਤਰ ਵਿੱਚ ਸੈਰ ਕਰਨ ਦੀ ਆਦਤ ਪਾ ਲੈਂਦੇ ਹੋ ਤਾਂ ਇਹ ਲੰਬੀ ਉਮਰ ਪ੍ਰਾਪਤ ਕਰਨ ਵਿੱਚ ਮਦਦ ਕਰ ਸਕਦਾ ਹੈ।
ਸਿਹਤ ਮਾਹਿਰ ਕੀ ਕਹਿੰਦੇ?
ਇੰਗਲੈਂਡ ਦੀ ਯੂਨੀਵਰਸਿਟੀ ਆਫ਼ ਸੈਲਫੋਰਡ ਦੇ ਬਾਇਓਮੈਡੀਕਲ ਮਾਹਰ ਡਾ. ਗੈਰੇਥ ਨਿਊ ਨੇ ਕਿਹਾ ਕਿ 100 ਸਾਲ ਤੱਕ ਜੀਣਾ ਸਿਰਫ਼ ਕਿਸਮਤ ਤੇ ਜੈਨੇਟਿਕਸ 'ਤੇ ਨਿਰਭਰ ਨਹੀਂ ਕਰਦਾ। ਆਮ ਤੌਰ 'ਤੇ ਇਹ ਦੇਖਿਆ ਗਿਆ ਹੈ ਕਿ ਜੋ ਲੋਕ ਲੰਬੇ ਸਮੇਂ ਤੱਕ ਜੀਉਂਦੇ ਹਨ, ਉਹ ਸਰੀਰਕ ਤੌਰ 'ਤੇ ਵਧੇਰੇ ਸਰਗਰਮ ਸਨ। ਨਿਯਮਤ ਕਸਰਤ ਰੁਟੀਨ 'ਤੇ ਧਿਆਨ ਕੇਂਦਰਿਤ ਕਰਨ ਦੀ ਬਜਾਏ, ਆਪਣੀ ਰੋਜ਼ਾਨਾ ਜ਼ਿੰਦਗੀ ਵਿੱਚ ਗਤੀਵਿਧੀ ਬਣਾਈ ਰੱਖਣਾ ਤੁਹਾਡੇ ਲਈ ਬਹੁਤ ਮਦਦਗਾਰ ਹੋ ਸਕਦਾ ਹੈ।
ਇੱਥੇ ਅਹਿਮ ਗੱਲ ਇਹ ਹੈ ਕਿ ਦਿਨ ਭਰ ਵੱਧ ਤੋਂ ਵੱਧ ਗਤੀਵਿਧੀ ਬਣਾਈ ਰੱਖਣਾ ਤੇ ਲੰਬੇ ਸਮੇਂ ਤੱਕ ਇੱਕ ਜਗ੍ਹਾ 'ਤੇ ਬੈਠਣ ਤੋਂ ਬਚਣਾ ਚੰਗੀ ਸਿਹਤ ਲਈ ਮਹੱਤਵਪੂਰਨ ਹੈ।ਉਦਾਹਰਣ ਵਜੋਂ ਦਫਤਰ ਵਿੱਚ ਕੰਮ ਕਰਨ ਵਾਲੇ ਲੋਕ ਖੜ੍ਹੇ ਮੇਜ਼ਾਂ ਦੀ ਵਰਤੋਂ ਕਰ ਸਕਦੇ ਹਨ ਜਾਂ ਤਬਦੀਲੀ ਲਈ ਉਹ ਲਿਫਟ ਦੀ ਬਜਾਏ ਪੌੜੀਆਂ ਦੀ ਵਰਤੋਂ ਕਰ ਸਕਦੇ ਹਨ, ਕੁਝ ਦੇਰ ਲਈ ਡੈਸਕ ਤੋਂ ਉੱਠ ਕੇ ਘੁੰਮ ਸਕਦੇ ਹਨ। ਇਹ ਛੋਟੇ ਉਪਾਅ ਸਿਹਤ ਵਿੱਚ ਬਿਹਤਰ ਬਦਲਾਅ ਲਿਆਉਣ ਵਿੱਚ ਵੀ ਮਦਦਗਾਰ ਹੋ ਸਕਦੇ ਹਨ।
ਸਿਹਤ ਮਾਹਿਰ ਕਹਿੰਦੇ ਹਨ ਕਿ ਜੋ ਲੋਕ ਜ਼ਿਆਦਾ ਉੱਠਦੇ-ਬੈਠਦੇ ਹਨ, ਜ਼ਿਆਦਾ ਤੁਰਦੇ ਹਨ, ਉਹ ਉਨ੍ਹਾਂ ਲੋਕਾਂ ਨਾਲੋਂ ਜ਼ਿਆਦਾ ਜੀਉਂਦੇ ਹਨ ਜਿਨ੍ਹਾਂ ਦੀ ਜੀਵਨ ਸ਼ੈਲੀ ਬੈਠਣ ਵਾਲੀ ਹੈ। ਬਹੁਤ ਸਾਰੇ ਅਧਿਐਨ ਦੱਸਦੇ ਹਨ ਕਿ ਜੇਕਰ ਤੁਸੀਂ ਸਰੀਰ ਨੂੰ ਸਿਹਤਮੰਦ ਰੱਖਣਾ ਚਾਹੁੰਦੇ ਹੋ ਤਾਂ ਦਿਨ ਭਰ ਜਿੰਨਾ ਸੰਭਵ ਹੋ ਸਕੇ ਨਿਸ਼ਕਿਰਿਆ ਸਮੇਂ ਤੋਂ ਬਚਣਾ ਸਭ ਤੋਂ ਮਹੱਤਵਪੂਰਨ ਹੈ। ਖੋਜ ਦਰਸਾਉਂਦੀ ਹੈ ਕਿ ਲੰਬੇ ਸਮੇਂ ਤੱਕ ਬੈਠਣਾ ਅਲਜ਼ਾਈਮਰ ਦੇ ਜੋਖਮ ਨੂੰ ਵਧਾ ਸਕਦਾ ਹੈ ਭਾਵੇਂ ਤੁਸੀਂ ਕਿੰਨੀ ਵੀ ਕਸਰਤ ਕਰੋ। ਜਿੰਮ ਜਾਣ ਵਾਲਿਆਂ ਨਾਲ ਸਮੱਸਿਆ ਇਹ ਹੈ ਕਿ ਕੁਝ ਸਮੇਂ ਲਈ ਜ਼ਿਆਦਾ ਸਰਗਰਮ ਰਹਿੰਦੇ ਹੋ ਤੇ ਬਾਕੀ ਸਮਾਂ ਨਿਸ਼ਕਿਰਿਆ ਰਹਿੰਦੇ ਹੋ। ਜਦੋਂਕਿ ਇਹ ਮਹੱਤਵਪੂਰਨ ਹੈ ਕਿ ਤੁਸੀਂ ਦਿਨ ਭਰ ਕੁਝ ਨਾ ਕੁਝ ਕਰਦੇ ਰਹੋ।
ਮਾਹਿਰਾਂ ਨੇ ਕਿਹਾ ਕਿ ਲੰਬੀ ਤੇ ਸਿਹਤਮੰਦ ਜ਼ਿੰਦਗੀ ਲਈ ਇਸ ਗੱਲ ਦਾ ਵੀ ਧਿਆਨ ਰੱਖੋ ਕਿ ਤੁਹਾਡੇ ਸਰੀਰ ਵਿੱਚ ਖੁਰਾਕ ਦੇ ਰੂਪ ਵਿੱਚ ਕੀ ਜਾ ਰਿਹਾ ਹੈ? ਸ਼ਰਾਬ ਦੀ ਖਪਤ ਨੂੰ ਘਟਾਉਣਾ, ਸਿਗਰਟਨੋਸ਼ੀ ਛੱਡਣਾ ਤੇ ਸੰਤ੍ਰਿਪਤ ਚਰਬੀ ਵਾਲੇ ਭੋਜਨਾਂ ਤੋਂ ਪ੍ਰਹੇਜ਼ ਕਰਨਾ ਵੀ ਇੱਕ ਸਿਹਤਮੰਦ ਜ਼ਿੰਦਗੀ ਲਈ ਮਹੱਤਵਪੂਰਨ ਹੈ। ਦਿਨ ਵਿੱਚ ਸੱਤ ਘੰਟੇ ਤੋਂ ਘੱਟ ਸੌਣ ਵਾਲਿਆਂ ਵਿੱਚ ਸਮੇਂ ਤੋਂ ਪਹਿਲਾਂ ਮੌਤ ਦਾ ਖ਼ਤਰਾ 12 ਪ੍ਰਤੀਸ਼ਤ ਵੱਧ ਜਾਂਦਾ ਹੈ ਜਦੋਂਕਿ ਅੱਠ ਘੰਟੇ ਤੋਂ ਵੱਧ ਸੌਣ ਵਾਲਿਆਂ ਵਿੱਚ ਮੌਤ ਦਾ ਖ਼ਤਰਾ 30 ਪ੍ਰਤੀਸ਼ਤ ਵੱਧ ਜਾਂਦਾ ਹੈ।
ਇਸ ਲਈ ਨਿਯਮਤ ਨੀਂਦ ਦੇ ਪੈਟਰਨਾਂ ਦਾ ਧਿਆਨ ਰੱਖਣਾ ਵੀ ਜ਼ਰੂਰੀ ਹੈ। ਨੀਂਦ ਦੀ ਘਾਟ ਲੋਕਾਂ ਵਿੱਚ ਮੋਟਾਪਾ, ਦਿਲ ਦੀ ਬਿਮਾਰੀ ਤੇ ਟਾਈਪ 2 ਸ਼ੂਗਰ ਵਰਗੀਆਂ ਬਿਮਾਰੀਆਂ ਦੇ ਜੋਖਮ ਨੂੰ ਵਧਾ ਸਕਦੀ ਹੈ। ਇਹ ਸਾਰੀਆਂ ਅਜਿਹੀਆਂ ਸਥਿਤੀਆਂ ਹਨ ਜੋ ਸਮੇਂ ਤੋਂ ਪਹਿਲਾਂ ਮੌਤ ਨੂੰ ਵਧਾਉਂਦੀਆਂ ਹਨ। ਸਿਹਤ ਮਾਹਿਰਾਂ ਦੀ ਅੰਤਿਮ ਸਲਾਹ ਇਹ ਹੈ ਕਿ ਤੁਹਾਨੂੰ ਤੇ ਤੁਹਾਡੇ ਪਰਿਵਾਰ ਦੇ ਹਰ ਵਿਅਕਤੀ ਨੂੰ ਕਿਸੇ ਵੀ ਬਿਮਾਰੀ ਦੇ ਪਰਿਵਾਰਕ ਇਤਿਹਾਸ ਤੋਂ ਜਾਣੂ ਹੋਣਾ ਚਾਹੀਦਾ ਹੈ ਤੇ ਨਿਯਮਤ ਸਿਹਤ ਜਾਂਚ ਵੀ ਕਰਵਾਉਣੀ ਚਾਹੀਦੀ ਹੈ, ਤਾਂ ਜੋ ਇਸ ਨੂੰ ਸਮੇਂ ਸਿਰ ਕੰਟਰੋਲ ਕੀਤਾ ਜਾ ਸਕੇ।
Check out below Health Tools-
Calculate Your Body Mass Index ( BMI )






















