ਹਾਰਟ ਅਤੇ ਬੀਪੀ ਦੇ ਮਰੀਜ਼ਾਂ ਨੂੰ ਛਠ ਦਾ ਵਰਤ ਰੱਖਣ ਵੇਲੇ ਇਨ੍ਹਾਂ ਗੱਲਾਂ ਦਾ ਰੱਖਣਾ ਚਾਹੀਦਾ ਖਾਸ ਧਿਆਨ, ਨਹੀਂ ਤਾਂ...
ਦੇਸ਼ ਭਰ 'ਚ ਛਠ ਪੂਜਾ ਨੂੰ ਲੈ ਕੇ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਇਸ ਤਿਉਹਾਰ ਦੀ ਸ਼ੁਰੂਆਤ 5 ਨਵੰਬਰ ਤੋਂ ਨਹਾਏ-ਖਾਏ ਨਾਲ ਹੋਵੇਗੀ। ਅਜਿਹੇ 'ਚ ਹਾਰਟ ਅਤੇ ਬੀਪੀ ਦੇ ਮਰੀਜ਼ਾਂ ਨੂੰ ਵਰਤ ਰੱਖਣ ਵੇਲੇ ਕੁਝ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ।
Chhath Vrat and Health : ਛਠ ਪੂਜਾ (Chhath Puja 2024) ਮੰਗਲਵਾਰ 5 ਨਵੰਬਰ ਨੂੰ ਭਾਵ ਕਿ ਅੱਜ ਨਹਾਏ-ਖਾਏ ਨਾਲ ਸ਼ੁਰੂ ਹੋਵੇਗੀ। ਇਸ ਨੂੰ ਲੈ ਕੇ ਦੇਸ਼ ਭਰ 'ਚ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਇਸ ਵਰਤ ਦਾ ਬਹੁਤ ਮਹੱਤਵ ਹੈ। ਜਿਸ ਨੂੰ ਵੱਡੀ ਗਿਣਤੀ ਵਿਚ ਔਰਤਾਂ ਅਤੇ ਮਰਦ ਕਰਨਾ ਚਾਹੁੰਦੇ ਹਨ। ਕਈ ਬੀ.ਪੀ. ਅਤੇ ਦਿਲ ਦੇ ਮਰੀਜ਼ ਵੀ ਇਹ ਵਰਤ ਰੱਖਦੇ ਹਨ। ਅਜਿਹੇ 'ਚ ਉਨ੍ਹਾਂ ਨੂੰ ਕੁਝ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ, ਕਿਉਂਕਿ ਛੋਟੀ ਜਿਹੀ ਲਾਪਰਵਾਹੀ ਵੀ ਉਨ੍ਹਾਂ ਦੀ ਸਿਹਤ ਵਿਗਾੜ ਸਕਦੀ ਹੈ।
ਇਹ ਵਰਤ ਰੱਖਣ ਤੋਂ ਪਹਿਲਾਂ ਮਰੀਜ਼ਾਂ ਨੂੰ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ। ਜੇਕਰ ਬੀਪੀ ਵਿੱਚ ਘਟਦਾ-ਵਧਦਾ ਹੈ ਤਾਂ ਵੀ ਇੱਕ ਵਾਰ ਆਪਣੇ ਡਾਕਟਰ ਨਾਲ ਜ਼ਰੂਰ ਗੱਲ ਕਰ ਲਓ। ਆਓ ਜਾਣਦੇ ਹਾਂ ਛਠ ਦਾ ਵਰਤ ਰੱਖਣ ਵਾਲੇ ਦਿਲ ਅਤੇ ਬੀਪੀ ਦੇ ਮਰੀਜ਼ਾਂ ਨੂੰ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ।
ਛਠ ਦਾ ਵਰਤ ਰੱਖਣ ਤੋਂ ਪਹਿਲਾਂ ਬੀਪੀ ਦੇ ਮਰੀਜ਼ਾਂ ਨੂੰ ਕੀ ਕਰਨਾ ਚਾਹੀਦਾ?
ਸਿਹਤ ਮਾਹਿਰਾਂ ਅਨੁਸਾਰ ਜੇਕਰ ਕਿਸੇ ਨੂੰ ਬਲੱਡ ਪ੍ਰੈਸ਼ਰ ਦੀ ਸਮੱਸਿਆ ਹੈ ਅਤੇ ਉਹ ਛਠ ਪੂਜਾ ਦੌਰਾਨ ਵਰਤ ਰੱਖਣ ਬਾਰੇ ਸੋਚ ਰਿਹਾ ਹੈ ਤਾਂ ਉਸ ਨੂੰ ਲੰਬੇ ਸਮੇਂ ਤੱਕ ਅਸਰ ਕਰਨ ਵਾਲੀਆਂ ਦਵਾਈਆਂ ਨਹੀਂ ਲੈਣੀਆਂ ਚਾਹੀਦੀਆਂ।
ਸਿਰਫ਼ ਘੱਟ ਸਮੇਂ ਤੱਕ ਅਸਰ ਕਰਨ ਵਾਲੀਆਂ ਦਵਾਈਆਂ ਹੀ ਲੈਣੀਆਂ ਚਾਹੀਦੀਆਂ ਹਨ। ਤਾਂ ਕਿ ਬੀਪੀ ਵਧਣ ਜਾਂ ਘੱਟ ਹੋਣ ਦਾ ਕੋਈ ਖਤਰਾ ਨਾ ਹੋਵੇ। ਅਜਿਹੇ ਮਰੀਜ਼ਾਂ ਨੂੰ ਦਵਾਈਆਂ ਨੂੰ ਲੈਕੇ ਇੱਕ ਵਾਰ ਡਾਕਟਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ। ਇਸ ਦੌਰਾਨ ਆਪਣੀ ਖੁਰਾਕ ਦਾ ਧਿਆਨ ਰੱਖੋ। ਛਠ ਦੇ ਵਰਤ ਦੇ ਤਿੰਨ-ਚਾਰ ਦਿਨਾਂ ਬਾਅਦ ਆਪਣਾ ਬੀਪੀ ਜ਼ਰੂਰ ਚੈੱਕ ਕਰਵਾਓ। ਤਾਂ ਜੋ ਕਿਸੇ ਵੀ ਸਮੱਸਿਆ ਨੂੰ ਸਮੇਂ ਸਿਰ ਕਾਬੂ ਕੀਤਾ ਜਾ ਸਕੇ।
ਹਾਰਟ ਅਤੇ ਬੀਪੀ ਦੇ ਮਰੀਜ਼ਾਂ ਨੂੰ ਵਰਤ ਦੇ ਦੌਰਾਨ ਵਰਤਣੀਆਂ ਚਾਹੀਦੀਆਂ ਆਹ ਸਾਵਧਾਨੀਆਂ
1. ਵਰਤ ਰੱਖਣ ਤੋਂ ਪਹਿਲਾਂ, ਆਪਣੇ ਡਾਕਟਰ ਨਾਲ ਸਲਾਹ ਕਰੋ ਅਤੇ ਆਪਣੀਆਂ ਦਵਾਈਆਂ ਨੂੰ ਐਡਜਸਟ ਕਰਾਓ।
2. ਹਾਰਟ-ਬੀ.ਪੀ ਵਰਗੀਆਂ ਸਮੱਸਿਆਵਾਂ ਦੇ ਮਾਮਲੇ 'ਚ ਜੇਕਰ ਹੋ ਸਕੇ ਤਾਂ ਵਰਤ ਦਾ ਸਮਾਂ ਘਟਾਓ।
3. ਵਰਤ ਦੇ ਦੌਰਾਨ ਤਰਲ ਪਦਾਰਥ ਲੈਂਦੇ ਰਹੋ, ਤਾਂ ਜੋ ਸਰੀਰ ਵਿੱਚ ਪਾਣੀ ਦੀ ਕਮੀ ਨਾ ਹੋਵੇ।
4. ਵਰਤ ਦੇ ਦੌਰਾਨ ਜਿੰਨਾ ਹੋ ਸਕੇ ਨਮਕ ਅਤੇ ਚੀਨੀ ਦਾ ਸੇਵਨ ਘੱਟ ਕਰੋ।
5. ਵਰਤ ਦੇ ਦੌਰਾਨ ਫਲਾਂ ਦਾ ਸੇਵਨ ਜ਼ਰੂਰ ਕਰੋ।
6. ਸਰੀਰ ਨੂੰ ਆਰਾਮ ਦਿਓ ਅਤੇ ਜ਼ਿਆਦਾ ਸਰੀਰਕ ਕੰਮ ਨਾ ਕਰੋ।
7. ਵਰਤ ਦੌਰਾਨ ਆਪਣੀਆਂ ਦਵਾਈਆਂ ਸਮੇਂ ਸਿਰ ਲੈਂਦੇ ਰਹੋ।
8. ਵਰਤ ਰੱਖਣ ਵੇਲੇ ਤਿੰਨ-ਚਾਰ ਦਿਨ ਲਗਾਤਾਰ ਬਲੱਡ ਪ੍ਰੈਸ਼ਰ ਚੈੱਕ ਕਰਵਾਉਂਦੇ ਰਹੋ।
9. ਆਪਣੇ ਦਿਲ ਦੀ ਵੀ ਜਾਂਚ ਕਰਦੇ ਰਹੋ।
10. ਜੇਕਰ ਕਿਸੇ ਵੀ ਤਰ੍ਹਾਂ ਦੀ ਐਮਰਜੈਂਸੀ ਆਉਂਦੀ ਹੈ ਤਾਂ ਤੁਰੰਤ ਡਾਕਟਰ ਕੋਲ ਜਾਓ।
Check out below Health Tools-
Calculate Your Body Mass Index ( BMI )