Pregnancy Unhealthy Food: ਪ੍ਰੈਗਨੈਂਸੀ 'ਚ ਫਾਸਟ ਤੇ ਜੰਕ ਫੂਡ ਦਾ ਸੇਵਨ ਪੈ ਸਕਦਾ ਭਾਰੀ... ਜਾਣੋ ਬੱਚੇ ਦੇ ਜਨਮ ਸਮੇਂ ਕਿਵੇਂ ਖੜ੍ਹੀ ਹੋ ਸਕਦੀ ਵੱਡੀ ਪ੍ਰੇਸ਼ਾਨੀ
Pregnancy: ਪ੍ਰੈਗਨੈਂਸੀ 'ਚ ਫਾਸਟ ਫੂਡ ਤੇ ਜੰਕ ਫੂਡ ਦਾ ਸੇਵਨ ਮਾਂ ਤੇ ਹੋਣ ਵਾਲੇ ਬੱਚੇ ਦੋਵਾਂ ਲਈ ਘਾਤਕ ਸਾਬਿਤ ਹੋ ਸਕਦਾ ਹੈ। ਜੀ ਹਾਂ ਹਾਲ ਵਿੱਚ ਹੋਈ ਇੱਕ ਖੋਜ ਵਿੱਚ ਹੈਰਾਨ ਕਰ ਦੇਣ ਵਾਲੇ ਖੁਲਾਸੇ ਹੋਏ ਨੇ। ਐਨਵਾਇਰਮੈਂਟਲ ਇੰਟਰਨੈਸ਼ਨਲ ਰਿਸਰਚ
Pregnancy Unhealthy Food: ਅਜੋਕੇ ਸਮੇਂ ਵਿੱਚ ਸਮੇਂ ਤੋਂ ਪਹਿਲਾਂ ਪੈਦਾ ਹੋਣ ਵਾਲੇ ਬੱਚਿਆਂ ਯਾਨੀਕਿ Premature birth ਦੀ ਗਿਣਤੀ ਵਿੱਚ ਵਾਧਾ ਹੋ ਰਿਹਾ ਹੈ, ਪਰ ਮਾਹਿਰਾਂ ਨੂੰ ਅਜੇ ਵੀ ਇਸ ਦਾ ਸਹੀ ਕਾਰਨ ਨਹੀਂ ਪਤਾ ਹੈ। ਹੁਣ ਹਾਲ ਹੀ 'ਚ ਹੋਈ ਖੋਜ ਤੋਂ ਪਤਾ ਲੱਗਾ ਹੈ ਕਿ ਜੇਕਰ ਗਰਭਵਤੀ ਔਰਤਾਂ ਫਾਸਟ ਫੂਡ ਅਤੇ ਜੰਕ ਫੂਡ ਦਾ ਖੂਬ ਸੇਵਨ ਕਰਦੀਆਂ ਹਨ ਤਾਂ ਇਹ ਉਨ੍ਹਾਂ ਦੇ ਬੱਚਿਆਂ ਲਈ ਨੁਕਸਾਨਦੇਹ ਹੋ ਸਕਦਾ ਹੈ।
ਖੋਜ ਦੇ ਅਨੁਸਾਰ, ਪਲਾਸਟਿਕ ਦੀ ਪੈਕੇਜਿੰਗ ਅਤੇ ਨਿੱਜੀ ਦੇਖਭਾਲ ਉਤਪਾਦਾਂ ਵਿੱਚ ਪਾਏ ਜਾਣ ਵਾਲੇ ਸਿੰਥੈਟਿਕ ਰਸਾਇਣ (ਜਿਸ ਨੂੰ phthalates ਕਹਿੰਦੇ ਹਨ) ਸਮੇਂ ਤੋਂ ਪਹਿਲਾਂ ਜਨਮ ਦਾ ਕਾਰਨ ਹੋ ਸਕਦੇ ਹਨ। ਪਿਛਲੀ ਖੋਜ ਨੇ ਦਿਖਾਇਆ ਹੈ ਕਿ phthalates (ਸਰਬ-ਵਿਆਪਕ ਰਸਾਇਣਾਂ ਵਜੋਂ ਜਾਣੇ ਜਾਂਦੇ ਹਨ ਕਿਉਂਕਿ ਇਹ ਬਹੁਤ ਆਮ ਹਨ) ਹਾਰਮੋਨਾਂ ਨੂੰ ਵਿਗਾੜਦੇ ਹਨ, ਜੋ ਪਲੈਸੈਂਟਾ ਦੇ ਕੰਮਕਾਜ ਨੂੰ ਪ੍ਰਭਾਵਿਤ ਕਰ ਸਕਦੇ ਹਨ। ਇਹ ਅੰਗ ਗਰਭ ਵਿੱਚ ਪਲ ਰਹੇ ਭਰੂਣ ਲਈ ਆਕਸੀਜਨ ਅਤੇ ਪੌਸ਼ਟਿਕ ਤੱਤਾਂ ਦਾ ਸਰੋਤ ਹੈ। ਇਹ ਅਧਿਐਨ ਹਾਲ ਦੇ ਵਿੱਚ ਜਰਨਲ ਲੈਂਸੇਟ ਪਲੈਨੇਟਰੀ ਹੈਲਥ ਵਿੱਚ ਪ੍ਰਕਾਸ਼ਿਤ ਹੋਇਆ ਸੀ। ਜਿਸ ਵਿੱਚ ਦੱਸਿਆ ਗਿਆ ਹੈ ਕਿ Premature birth ਦੇ ਪਿੱਛੇ ਕੀ ਕਾਰਨ ਹੋ ਸਕਦੇ ਹਨ।
ਅਧਿਐਨ ਦੇ ਮੁੱਖ ਲੇਖਕ, ਡਾ. ਲਿਓਨਾਰਡੋ ਟਰਾਸੈਂਡੇ ਦਾ ਕਹਿਣਾ ਹੈ ਕਿ ਫਥਲੇਟਸ ਵੀ ਸੋਜਸ਼ ਵਿੱਚ ਯੋਗਦਾਨ ਪਾ ਸਕਦੇ ਹਨ, ਜੋ ਪਲੈਸੈਂਟਾ ਨੂੰ ਹੋਰ ਬਲੌਕ ਕਰ ਸਕਦਾ ਹੈ ਅਤੇ ਸਮੇਂ ਤੋਂ ਪਹਿਲਾਂ ਜਨਮ ਸ਼ੁਰੂ ਕਰ ਸਕਦਾ ਹੈ। ਉਸਨੇ ਕਿਹਾ ਕਿ ਅਧਿਐਨ ਦਰਸਾਉਂਦੇ ਹਨ ਕਿ ਸਮੇਂ ਤੋਂ ਪਹਿਲਾਂ ਜਨਮ ਦਾ ਸਭ ਤੋਂ ਵੱਡਾ ਲਿੰਕ ਫੂਡ ਪੈਕਿੰਗ ਵਿੱਚ ਪਾਏ ਜਾਣ ਵਾਲੇ ਫਥਾਲੇਟ ਨਾਲ ਹੈ ਜਿਸ ਨੂੰ Di(2-ethylhexyl) phthalate, ਜਾਂ DEHP ਕਿਹਾ ਜਾਂਦਾ ਹੈ। ਡਾ. ਲਿਓਨਾਰਡੋ ਨੇ ਕਿਹਾ ਕਿ ਸਾਡੇ ਨਵੇਂ ਅਧਿਐਨ ਵਿੱਚ, ਅਸੀਂ ਪਾਇਆ ਹੈ ਕਿ 2018 ਵਿੱਚ ਸਾਰੇ ਸਮੇਂ ਤੋਂ ਪਹਿਲਾਂ ਜਨਮਾਂ ਦੇ 5% ਤੋਂ 10% ਲਈ DEHP ਅਤੇ ਤਿੰਨ ਸਮਾਨ ਰਸਾਇਣ ਜ਼ਿੰਮੇਵਾਰ ਹੋ ਸਕਦੇ ਹਨ। ਸਮੇਂ ਤੋਂ ਪਹਿਲਾਂ ਜਨਮ ਵਧਣ ਦਾ ਇਹ ਇੱਕ ਕਾਰਨ ਹੋ ਸਕਦਾ ਹੈ।
ਪਲਾਸਟਿਕ ਵਿੱਚ ਪਾਇਆ ਜਾਣ ਵਾਲਾ ਇਹ ਖਤਰਨਾਕ ਕੈਮੀਕਲ ਸਰੀਰ ਨੂੰ ਬਹੁਤ ਨੁਕਸਾਨ ਪਹੁੰਚਾਉਂਦਾ ਹੈ। ਇਹ ਮਾਂ ਦੇ ਖੂਨ ਵਿੱਚ ਅਤੇ ਬੱਚੇ ਦੇ ਖੂਨ ਵਿੱਚ ਵੀ ਘੁਲ ਜਾਂਦਾ ਹੈ ਅਤੇ ਆਕਸੀਡੇਟਿਵ ਤਣਾਅ ਨੂੰ ਜਨਮ ਦਿੰਦਾ ਹੈ।ਇਸ ਨਾਲ ਪੇਟ ਵਿੱਚ ਵਧ ਰਹੇ ਭਰੂਣ ਦੇ ਵਿਕਾਸ ਉੱਤੇ ਬਹੁਤ ਬੁਰਾ ਪ੍ਰਭਾਵ ਪੈਂਦਾ ਹੈ। ਜੇਕਰ ਇਹ ਗਰਭ 'ਚ ਪਲ ਰਹੇ ਸ਼ੀਸ਼ੂ ਦੇ ਖੂਨ ਵਿੱਚ ਰਲ ਜਾਂਦਾ ਹੈ, ਤਾਂ ਇਸ ਨਾਲ ਬੱਚੇ ਦਾ ਘੱਟ ਵਜ਼ਨ, ਸਮੇਂ ਤੋਂ ਪਹਿਲਾਂ ਡਿਲੀਵਰੀ ਅਤੇ ਬੱਚੇ ਦੇ ਮਾਨਸਿਕ ਵਿਕਾਸ ਉੱਤੇ ਅਸਰ ਪੈ ਸਕਦਾ ਹੈ। ਇਸ ਨਾਲ ਔਟਿਜ਼ਮ ਅਤੇ ADHD ਵਰਗੇ ਮਾਨਸਿਕ ਰੋਗਾਂ ਦਾ ਖਤਰਾ ਹੋ ਸਕਦਾ ਹੈ। ਤੁਹਾਨੂੰ ਦੱਸ ਦੇਈਏ ਕਿ ਇਹ ਪਹਿਲਾ ਅਧਿਐਨ ਹੈ ਜਿਸ ਵਿੱਚ ਗਰਭਵਤੀ ਔਰਤਾਂ ਲਈ ਅਲਟਰਾ ਪ੍ਰੋਸੈਸਡ ਫੂਡ ਦੇ ਖਤਰਿਆਂ ਦਾ ਵਰਣਨ ਕੀਤਾ ਗਿਆ ਹੈ ਅਤੇ ਇਹ ਖ਼ਤਰੇ ਫਥਾਲੇਟ ਕੈਮੀਕਲ ਦੇ ਸੰਪਰਕ ਨਾਲ ਸਬੰਧਤ ਹਨ।
ਯੂਰਪੀਅਨ ਯੂਨੀਅਨ ਆਫ਼ ਪਲਾਸਟਿਕਾਈਜ਼ਰਜ਼ ਦੇ ਅਨੁਸਾਰ, ਹਰ ਸਾਲ ਲਗਭਗ 8.4 ਮਿਲੀਅਨ ਮੀਟ੍ਰਿਕ ਟਨ ਫਥਲੇਟਸ ਅਤੇ ਹੋਰ ਪਲਾਸਟਿਕਾਈਜ਼ਰ ਵਿਸ਼ਵ ਪੱਧਰ 'ਤੇ ਵਰਤੇ ਜਾਂਦੇ ਹਨ। Phthalates ਬਹੁਤ ਸਾਰੇ ਨਿੱਜੀ ਦੇਖਭਾਲ ਉਤਪਾਦਾਂ ਵਿੱਚ ਪਾਏ ਜਾਂਦੇ ਹਨ, ਜਿਸ ਵਿੱਚ ਡਿਟਰਜੈਂਟ, ਆਟੋਮੋਟਿਵ ਪਲਾਸਟਿਕ, ਲੁਬਰੀਕੈਂਟ ਤੇਲ, ਮੀਂਹ ਅਤੇ ਦਾਗ ਰੋਧਕ ਉਤਪਾਦ, ਕੱਪੜੇ, ਜੁੱਤੇ, ਸ਼ੈਂਪੂ, ਸਾਬਣ, ਹੇਅਰ ਸਪਰੇਅ ਅਤੇ ਨੇਲ ਪਾਲਿਸ਼ ਸ਼ਾਮਲ ਹਨ।
Check out below Health Tools-
Calculate Your Body Mass Index ( BMI )