Rosted Garlic Benefits: ਰੋਜ਼ ਸਵੇਰੇ ਖਾਲੀ ਪੇਟ ਭੁੰਨੇ ਹੋਏ ਲੱਸਣ ਦੀਆਂ 2-3 ਕਲੀਆਂ ਖਾਣ ਨਾਲ ਸਰੀਰ ਨੂੰ ਮਿਲਦੇ ਨੇ ਗਜ਼ਬ ਦੇ ਫਾਇਦੇ, ਇਹ ਰੋਗ ਹੋ ਜਾਣਗੇ ਛੂ ਮੰਤਰ
Health News:ਭਾਰਤੀ ਰਸੋਈ ਦੇ ਵਿੱਚ ਲੱਸਣ ਦੀ ਕਾਫੀ ਵਰਤੋਂ ਕੀਤੀ ਜਾਂਦੀ ਹੈ। ਇਸਨੂੰ ਕੱਚਾ, ਉਬਾਲੇ, ਤਲ ਕੇ ਜਾਂ ਭੁੰਨ ਕੇ ਖਾਧਾ ਜਾਂਦਾ ਹੈ। ਭੁੰਨਿਆ ਹੋਇਆ ਲੱਸਣ ਖਾਸ ਤੌਰ 'ਤੇ ਮਸ਼ਹੂਰ ਹੈ ਕਿਉਂਕਿ ਇਹ ਸੁਆਦੀ ਅਤੇ ਫਾਇਦੇਮੰਦ ਹੁੰਦਾ ਹੈ।
Rosted Garlic Benefits: ਭਾਰਤੀ ਰਸੋਈ ਦੇ ਵਿੱਚ ਲੱਸਣ ਦੀ ਕਾਫੀ ਵਰਤੋਂ ਕੀਤੀ ਜਾਂਦੀ ਹੈ। ਜਿਸ ਨੂੰ ਕਈ ਤਰੀਕਿਆਂ ਨਾਲ ਖਾਧਾ ਜਾ ਸਕਦਾ ਹੈ। ਇਸਨੂੰ ਕੱਚਾ, ਉਬਾਲੇ, ਤਲ ਕੇ ਜਾਂ ਭੁੰਨ ਕੇ ਖਾਧਾ ਜਾਂਦਾ ਹੈ। ਭੁੰਨਿਆ ਹੋਇਆ ਲੱਸਣ ਖਾਸ ਤੌਰ 'ਤੇ ਮਸ਼ਹੂਰ ਹੈ ਕਿਉਂਕਿ ਇਹ ਸੁਆਦੀ ਅਤੇ ਫਾਇਦੇਮੰਦ ਹੁੰਦਾ ਹੈ। ਆਓ ਜਾਣਦੇ ਹਾਂ ਭੁੰਨੇ ਹੋਏ ਲੱਸਣ (Rosted Garlic) ਦੇ ਕੀ ਫਾਇਦੇ ਹਨ।
ਹੋਰ ਪੜ੍ਹੋ : ਤਿੱਲ ਦੇ ਲੱਡੂ ਬੱਚਿਆਂ ਲਈ ਸੁਪਰ ਫੂਡ, ਦਿਮਾਗ ਹੋਵੇਗਾ ਤੇਜ਼ ਅਤੇ ਹੱਡੀਆਂ ਮਜ਼ਬੂਤ
ਭੁੰਨਿਆ ਲਸਣ ਐਂਟੀਆਕਸੀਡੈਂਟਸ ਨਾਲ ਭਰਪੂਰ ਹੁੰਦਾ ਹੈ, ਇਸ ਲਈ ਇਹ ਸਰੀਰ ਦੀ ਰੋਗ ਪ੍ਰਤੀਰੋਧਕ ਸਮਰੱਥਾ ਨੂੰ ਵਧਾਉਣ ਵਿੱਚ ਮਦਦ ਕਰਦਾ ਹੈ, ਰੋਜ ਸਵੇਰੇ ਖਾਲੀ ਪੇਟ ਭੁੰਨੇ ਹੋਏ ਲੱਸਣ ਦੀਆਂ 2-3 ਕਲੀਆਂ ਖਾਣ ਨਾਲ ਸਰੀਰ ਦੀ ਰੋਗਾਂ ਨਾਲ ਲੜਨ ਦੀ ਪ੍ਰਤੀਰੋਧਕ ਸ਼ਕਤੀ ਵਧਦੀ ਹੈ।
ਭੁੰਨਿਆ ਹੋਇਆ ਲੱਸਣ ਖਾਣ ਨਾਲ ਟੈਸਟੋਸਟ੍ਰੋਨ ਹਾਰਮੋਨ ਵਧਦਾ ਹੈ। ਇਸੇ ਲਈ ਕਈ ਡਾਕਟਰ ਵੀ ਜਿਨਸੀ ਸਮੱਸਿਆਵਾਂ ਦੀ ਸਥਿਤੀ ਵਿੱਚ ਲਸਣ ਖਾਣ ਦੀ ਸਲਾਹ ਦਿੰਦੇ ਹਨ।
ਸਵੇਰੇ ਖਾਲੀ ਪੇਟ ਲੱਸਣ ਦੀਆਂ 2-3 ਭੁੰਨੀਆਂ ਕਲੀਆਂ ਖਾਣ ਨਾਲ ਸਰੀਰ ਵਿਚ ਮੌਜੂਦ ਜ਼ਹਿਰੀਲੇ ਤੱਤ ਪਿਸ਼ਾਬ ਰਾਹੀਂ ਬਾਹਰ ਨਿਕਲ ਜਾਂਦੇ ਹਨ।
ਲੱਸਣ ਹਾਨੀਕਾਰਕ ਫ੍ਰੀ ਰੈਡੀਕਲਸ ਤੋਂ ਬਚਾਉਂਦਾ ਹੈ ਅਤੇ ਇਸ ਵਿੱਚ ਜ਼ਿੰਕ ਅਤੇ ਵਿਟਾਮਿਨ ਸੀ ਵੀ ਹੁੰਦਾ ਹੈ, ਜੋ ਚਮੜੀ ਨੂੰ ਸਿਹਤਮੰਦ ਰੱਖਦਾ ਹੈ।
ਰੋਜ਼ ਸਵੇਰੇ ਭੁੰਨੇ ਹੋਏ ਲੱਸਣ ਦੀਆਂ 2-3 ਕਲੀਆਂ ਖਾਣ ਨਾਲ ਖਰਾਬ ਕੋਲੈਸਟ੍ਰੋਲ ਘੱਟ ਹੁੰਦਾ ਹੈ ਅਤੇ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ 'ਚ ਮਦਦ ਮਿਲਦੀ ਹੈ। ਇਹ ਬਲੌਕੇਜ ਦੀ ਸਮੱਸਿਆ ਨੂੰ ਦੂਰ ਕਰਨ ਵਿੱਚ ਕਾਰਗਰ ਹੈ।
ਖਾਲੀ ਪੇਟ ਭੁੰਨਿਆ ਹੋਇਆ ਲੱਸਣ ਖਾਣ ਨਾਲ ਪਾਚਨ ਸੰਬੰਧੀ ਸਮੱਸਿਆਵਾਂ ਤੋਂ ਛੁਟਕਾਰਾ ਮਿਲ ਸਕਦਾ ਹੈ ਅਤੇ ਰੋਜ਼ਾਨਾ ਇਸ ਨੂੰ ਖਾਣ ਨਾਲ ਗੈਸ, ਬਦਹਜ਼ਮੀ, ਕਬਜ਼ ਅਤੇ ਐਸੀਡਿਟੀ ਵਰਗੀਆਂ ਸਮੱਸਿਆਵਾਂ ਪਲਾਂ 'ਚ ਹੀ ਦੂਰ ਹੋ ਜਾਂਦੀਆਂ ਹਨ।
ਹੋਰ ਪੜ੍ਹੋ : ਸਾਵਧਾਨ! ਪਿੱਠ ਦਾ ਦਰਦ ਬਣ ਸਕਦੈ ਹਾਰਟ ਅਟੈਕ ਦਾ ਖਤਰਾ, ਜਾਣੋ ਕਿਵੇਂ ?
Disclaimer: ਇਸ ਲੇਖ ਵਿਚ ਦੱਸੇ ਗਏ ਤਰੀਕਿਆਂ ਅਤੇ ਸੁਝਾਵਾਂ ਨੂੰ ਅਪਣਾਉਣ ਤੋਂ ਪਹਿਲਾਂ,ਕਿਸੇ ਡਾਕਟਰ ਜਾਂ ਸਬੰਧਤ ਮਾਹਰ ਦੀ ਸਲਾਹ ਜ਼ਰੂਰ ਲਓ।
ਇੱਥੇ ਪੜ੍ਹੋ ਪੰਜਾਬ ਅਤੇ ਦੇਸ਼ ਦੁਨਿਆ ਨਾਲ ਜੁੜੀਆਂ ਹੋਰ ਖ਼ਬਰਾਂ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ
Check out below Health Tools-
Calculate Your Body Mass Index ( BMI )