ਪੜਚੋਲ ਕਰੋ

Heart Attack: ਸਾਵਧਾਨ! ਪਿੱਠ ਦਾ ਦਰਦ ਬਣ ਸਕਦੈ ਹਾਰਟ ਅਟੈਕ ਦਾ ਖਤਰਾ, ਜਾਣੋ ਕਿਵੇਂ ?

Health Tips: ਪਿੱਠ ਦੇ ਹੇਠਲੇ ਹਿੱਸੇ ਵਿੱਚ ਅਚਾਨਕ ਦਰਦ ਕਈ ਵਾਰ ਦਿਲ ਦੇ ਦੌਰੇ ਦਾ ਸੰਕੇਤ ਦਿੰਦਾ ਹੈ। ਆਓ ਜਾਣਦੇ ਹਾਂ ਕਿ ਕਮਰ ਦਰਦ ਅਤੇ ਹਾਰਟ ਅਟੈਕ ਵਿਚਕਾਰ ਕੀ ਸਬੰਧ ਹੈ।

Heart Attack And Back Pain Connection: ਦਿਲ ਦੇ ਦੌਰੇ ਵਰਗੀਆਂ ਸਥਿਤੀਆਂ ਦਾ ਖਤਰਾ ਇਨ੍ਹੀਂ ਦਿਨੀਂ ਤੇਜ਼ੀ ਨਾਲ ਵੱਧ ਰਿਹਾ ਹੈ। ਸਰਦੀਆਂ ਦੇ ਵਿੱਚ ਹਾਰਟ ਅਟੈਕ (Heart Attack) ਦਾ ਖਤਰਾ ਜ਼ਿਆਦਾ ਵੱਧ ਜਾਂਦਾ ਹੈ। ਸ਼ਹਿਰੀਕਰਨ, ਬਦਲਦੀ ਜੀਵਨ ਸ਼ੈਲੀ ਅਤੇ ਖਾਣ-ਪੀਣ ਦੀਆਂ ਗਲਤ ਆਦਤਾਂ ਕਾਰਨ 30 ਤੋਂ 40 ਸਾਲ ਦੀ ਉਮਰ ਦੇ ਲੋਕਾਂ ਵਿੱਚ ਵੀ ਦਿਲ ਦੀਆਂ ਬਿਮਾਰੀਆਂ ਆਮ ਹੋ ਰਹੀਆਂ ਹਨ। ਕੁੱਝ ਮਾਮਲਿਆਂ ਵਿੱਚ, ਇਹ ਵਧਦਾ ਦੇਖਿਆ ਜਾ ਰਿਹਾ ਹੈ ਕਿ ਲੋਕਾਂ ਨੂੰ ਅਚਾਨਕ ਪਿੱਠ ਵਿੱਚ ਦਰਦ ਹੋ ਰਿਹਾ ਹੈ। ਜੇਕਰ ਤੁਹਾਨੂੰ ਅਚਾਨਕ ਬਿਨਾਂ ਕਿਸੇ ਕਾਰਨ ਪਿੱਠ ਦਰਦ ਹੋਣ ਲੱਗ ਜਾਵੇ ਤਾਂ ਇਸ ਨੂੰ ਹਲਕੇ ਵਿੱਚ ਨਹੀਂ ਲੈਣਾ ਚਾਹੀਦਾ। ਤੁਰੰਤ ਇਸ ਬਾਰੇ ਸੋਚਣਾ ਚਾਹੀਦਾ ਹੈ ਅਤੇ ਕਿਸੇ ਡਾਕਟਰ ਦੇ ਨਾਲ ਇਸ ਬਾਰੇ ਵਿੱਚ ਗੱਲ ਕਰਨੀ ਚਾਹੀਦੀ ਹੈ।

ਖਾਸ ਤੌਰ 'ਤੇ ਜੇਕਰ ਦਰਦ ਦੇ ਨਾਲ-ਨਾਲ ਸਾਹ ਲੈਣ 'ਚ ਤਕਲੀਫ, ਛਾਤੀ 'ਤੇ ਦਬਾਅ ਜਾਂ ਦਰਦ ਮਹਿਸੂਸ ਹੋਵੇ ਤਾਂ ਤੁਰੰਤ ਡਾਕਟਰ ਨਾਲ ਸੰਪਰਕ ਕਰਨਾ ਚਾਹੀਦਾ ਹੈ। ਇਹ ਦਿਲ ਦਾ ਦੌਰਾ, ਸਟ੍ਰੋਕ ਜਾਂ ਹੋਰ ਗੰਭੀਰ ਸਥਿਤੀਆਂ ਦਾ ਸੰਕੇਤ ਹੋ ਸਕਦਾ ਹੈ। ਸਮੇਂ ਸਿਰ ਇਲਾਜ ਸ਼ੁਰੂ ਕਰਕੇ ਜਾਨ ਬਚਾਈ ਜਾ ਸਕਦੀ ਹੈ।

ਪਿੱਠ ਦੇ ਦਰਦ ਨੂੰ ਹਲਕੇ ਵਿੱਚ ਨਾ ਲਓ
ਦਿਲ ਦਾ ਦੌਰਾ ਇੱਕ ਗੰਭੀਰ ਸਥਿਤੀ ਹੈ ਜਿਸ ਵਿੱਚ ਦਿਲ ਦੀਆਂ ਧਮਨੀਆਂ ਵਿੱਚ ਖੂਨ ਦਾ ਵਹਾਅ ਅਚਾਨਕ ਬੰਦ ਹੋ ਜਾਂਦਾ ਹੈ। ਇਹ ਧਮਨੀਆਂ ਜਾਂ ਖੂਨ ਦੇ ਥੱਕੇ ਵਿੱਚ ਰੁਕਾਵਟ ਦੇ ਕਾਰਨ ਹੋ ਸਕਦਾ ਹੈ। ਜਦੋਂ ਦਿਲ ਤੱਕ ਲੋੜੀਂਦਾ ਖੂਨ ਨਹੀਂ ਪਹੁੰਚਦਾ ਹੈ, ਤਾਂ ਸਰੀਰ ਦੇ ਦੂਜੇ ਹਿੱਸਿਆਂ ਵਿੱਚ ਵੀ ਆਕਸੀਜਨ ਅਤੇ ਪੌਸ਼ਟਿਕ ਤੱਤਾਂ ਦੀ ਕਮੀ ਹੋ ਜਾਂਦੀ ਹੈ।

ਇਸ ਕਾਰਨ ਦਿਲ ਦੇ ਦੌਰੇ ਦੌਰਾਨ ਸਰੀਰ ਦੇ ਕਿਸੇ ਵੀ ਹਿੱਸੇ ਜਿਵੇਂ ਪਿੱਠ, ਬਾਂਹ, ਪੇਟ ਜਾਂ ਗਰਦਨ ਵਿੱਚ ਅਚਾਨਕ ਤੇਜ਼ ਦਰਦ ਸ਼ੁਰੂ ਹੋ ਸਕਦਾ ਹੈ। ਅਜਿਹਾ ਦਰਦ ਆਮ ਤੌਰ 'ਤੇ ਕਾਫ਼ੀ ਗੰਭੀਰ ਹੁੰਦਾ ਹੈ ਅਤੇ ਇਸ ਨੂੰ ਹਲਕੇ ਵਿੱਚ ਨਹੀਂ ਲੈਣਾ ਚਾਹੀਦਾ। ਜੇਕਰ ਅਜਿਹਾ ਕੁਝ ਹੁੰਦਾ ਹੈ, ਤਾਂ ਤੁਰੰਤ ਡਾਕਟਰ ਨਾਲ ਸੰਪਰਕ ਕਰੋ।

ਹੋਰ ਪੜ੍ਹੋ : ਤਿੱਲ ਦੇ ਲੱਡੂ ਬੱਚਿਆਂ ਲਈ ਸੁਪਰ ਫੂਡ, ਦਿਮਾਗ ਹੋਵੇਗਾ ਤੇਜ਼ ਅਤੇ ਹੱਡੀਆਂ ਮਜ਼ਬੂਤ

ਦਿਲ ਦੇ ਦੌਰੇ ਦੇ ਹੋਰ ਲੱਛਣ

ਛਾਤੀ ਵਿੱਚ ਦਰਦ ਜਾਂ ਦਬਾਅ: ਛਾਤੀ ਵਿੱਚ ਭਾਰੀਪਨ, ਜਲਨ ਜਾਂ ਦਰਦ ਦੀ ਸ਼ਿਕਾਇਤ ਦਿਲ ਦੇ ਦੌਰੇ ਦੇ ਸਭ ਤੋਂ ਆਮ ਲੱਛਣ ਹਨ।
ਸਾਹ ਲੈਣ ਵਿੱਚ ਮੁਸ਼ਕਲ: ਸਾਹ ਲੈਣ ਵਿੱਚ ਮੁਸ਼ਕਲ ਜਾਂ ਸਾਹ ਚੜ੍ਹਨਾ।
ਪਸੀਨਾ ਆਉਣਾ: ਅਚਾਨਕ ਪਸੀਨਾ ਆਉਣਾ ਜਾਂ ਠੰਡ ਮਹਿਸੂਸ ਹੋਣਾ।
ਚੱਕਰ ਆਉਣਾ: ਬਿਨਾਂ ਕਿਸੇ ਕਾਰਨ ਦੇ ਅਚਾਨਕ ਚੱਕਰ ਆਉਣਾ ਅਤੇ ਹਲਕਾ ਸਿਰ ਹੋਣਾ।

ਭੁੱਖ ਨਾ ਲੱਗਣਾ: ਭੁੱਖ ਦਾ ਅਚਾਨਕ ਘੱਟ ਹੋ ਜਾਣਾ।
ਉਲਟੀਆਂ ਅਤੇ ਮਤਲੀ: ਬਿਨਾਂ ਕਿਸੇ ਕਾਰਨ ਦੇ ਉਲਟੀਆਂ ਅਤੇ ਮਤਲੀ ਹੋ ਸਕਦੀ ਹੈ।
ਪਿੱਠ ਦਰਦ: ਪਿੱਠ ਦੇ ਹੇਠਲੇ ਹਿੱਸੇ ਵਿੱਚ ਅਚਾਨਕ ਦਰਦ ਕਈ ਵਾਰ ਦਿਲ ਦੇ ਦੌਰੇ ਦਾ ਸੰਕੇਤ ਦਿੰਦਾ ਹੈ।
ਇਹਨਾਂ ਵਿੱਚੋਂ ਕੋਈ ਵੀ ਲੱਛਣ ਦਿਲ ਦੇ ਦੌਰੇ ਦਾ ਸੰਕੇਤ ਹੋ ਸਕਦਾ ਹੈ, ਇਸ ਲਈ ਸਾਵਧਾਨ ਰਹੋ ਅਤੇ ਤੁਰੰਤ ਡਾਕਟਰ ਦੀ ਸਲਾਹ ਲਓ।

Disclaimer: ਇਸ ਲੇਖ ਵਿਚ ਦੱਸੇ ਗਏ ਤਰੀਕਿਆਂ ਅਤੇ ਸੁਝਾਵਾਂ ਨੂੰ ਅਪਣਾਉਣ ਤੋਂ ਪਹਿਲਾਂ,ਕਿਸੇ ਡਾਕਟਰ ਜਾਂ ਸਬੰਧਤ ਮਾਹਰ ਦੀ ਸਲਾਹ ਜ਼ਰੂਰ ਲਓ।

Check out below Health Tools-
Calculate Your Body Mass Index ( BMI )

Calculate The Age Through Age Calculator

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਏਅਰਪੋਰਟ 'ਤੇ ਬਦਸਲੂਕੀ ਦਾ ਸ਼ਿਕਾਰ ਹੋਇਆ ਭਾਰਤ ਟੀਮ 'ਚ ਸ਼ਾਮਲ ਇਹ ਪੰਜਾਬੀ ਖਿਡਾਰੀ ! ਸੋਸ਼ਲ ਮੀਡੀਆ ਤੇ ਜੰਮ ਕੇ ਕੱਢਿਆ ਗ਼ੁੱਸਾ
ਏਅਰਪੋਰਟ 'ਤੇ ਬਦਸਲੂਕੀ ਦਾ ਸ਼ਿਕਾਰ ਹੋਇਆ ਭਾਰਤ ਟੀਮ 'ਚ ਸ਼ਾਮਲ ਇਹ ਪੰਜਾਬੀ ਖਿਡਾਰੀ ! ਸੋਸ਼ਲ ਮੀਡੀਆ ਤੇ ਜੰਮ ਕੇ ਕੱਢਿਆ ਗ਼ੁੱਸਾ
Ludhiana News: ਕੁੱਤਿਆਂ ਦੇ ਵੱਢਣ ਮਗਰੋਂ ਭੜਕੇ ਕੇਂਦਰੀ ਮੰਤਰੀ ਰਵਨੀਤ ਬਿੱਟੂ, ਡੀਸੀ ਤੇ ਕਮਿਸ਼ਨਰ ਨੂੰ ਚੇਤਾਵਨੀ
Ludhiana News: ਕੁੱਤਿਆਂ ਦੇ ਵੱਢਣ ਮਗਰੋਂ ਭੜਕੇ ਕੇਂਦਰੀ ਮੰਤਰੀ ਰਵਨੀਤ ਬਿੱਟੂ, ਡੀਸੀ ਤੇ ਕਮਿਸ਼ਨਰ ਨੂੰ ਚੇਤਾਵਨੀ
Mela Maghi: ਭਾਈ ਅੰਮ੍ਰਿਤਪਾਲ ਸਿੰਘ ਦੀ ਨਵੀਂ ਪਾਰਟੀ ਦਾ ਹੋਏਗਾ ਐਲਾਨ, ਸਿਆਸੀ ਕਾਨਫਰੰਸ 'ਚ ਸੁਖਬੀਰ ਬਾਦਲ ਵੀ ਪਹੁੰਚਣਗੇ
Mela Maghi: ਭਾਈ ਅੰਮ੍ਰਿਤਪਾਲ ਸਿੰਘ ਦੀ ਨਵੀਂ ਪਾਰਟੀ ਦਾ ਹੋਏਗਾ ਐਲਾਨ, ਸਿਆਸੀ ਕਾਨਫਰੰਸ 'ਚ ਸੁਖਬੀਰ ਬਾਦਲ ਵੀ ਪਹੁੰਚਣਗੇ
ਸਰਵਾਈਕਲ ਕੈਂਸਰ ਤੋਂ ਬਚਣਾ ਚਾਹੁੰਦੇ ਹੋ ਤਾਂ ਡਾਈਟ 'ਚ ਸ਼ਾਮਲ ਕਰੋ ਵਿਟਾਮਿਨ ਸੀ ਨਾਲ ਭਰਪੂਰ ਫੂਡਸ
ਸਰਵਾਈਕਲ ਕੈਂਸਰ ਤੋਂ ਬਚਣਾ ਚਾਹੁੰਦੇ ਹੋ ਤਾਂ ਡਾਈਟ 'ਚ ਸ਼ਾਮਲ ਕਰੋ ਵਿਟਾਮਿਨ ਸੀ ਨਾਲ ਭਰਪੂਰ ਫੂਡਸ
Advertisement
ABP Premium

ਵੀਡੀਓਜ਼

ਅਮਰੀਕਾ ਦੇ LA ਦੀ ਅੱਗ 'ਚ ਸੜੇ ਕਲਾਕਾਰਾਂ ਦੇ ਘਰ , ਪ੍ਰਿਯੰਕਾ ਚੋਪੜਾ ਦਾ ਘਰ ਵੀ ਖ਼ਤਰੇ 'ਚਔਰਤ ਨੂੰ ਕੋਈ ਜ਼ਿੰਮੇਵਾਰੀ ਦਿਓ ਸੱਤਿਆਨਾਸ ਮਾਰ ਦੇਵੇਗੀ, ਯੋਗਰਾਜ ਦੀ ਔਰਤਾਂ 'ਤੇ ਭੱਦੀ ਟਿੱਪਣੀਦਿਲਜੀਤ ਦਾ ਇਹ ਅੰਦਾਜ਼ ਕਰੇਗਾ ਹੈਰਾਨ , ਫਰਵਰੀ 'ਚ ਉਹ ਹੋਏਗਾ ਜੋ ਪਹਿਲਾਂ ਨਹੀਂ ਹੋਇਆCM ਮਾਨ ਦੀ ਘਰਵਾਲੀ ਨੇ ਮਨਾਈ ਲੋਹੜੀ , ਬੱਚਿਆਂ ਦੇ ਨਾਲ ਵੇਖੋ ਲੋਹੜੀ ਦੇ ਪਲ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਏਅਰਪੋਰਟ 'ਤੇ ਬਦਸਲੂਕੀ ਦਾ ਸ਼ਿਕਾਰ ਹੋਇਆ ਭਾਰਤ ਟੀਮ 'ਚ ਸ਼ਾਮਲ ਇਹ ਪੰਜਾਬੀ ਖਿਡਾਰੀ ! ਸੋਸ਼ਲ ਮੀਡੀਆ ਤੇ ਜੰਮ ਕੇ ਕੱਢਿਆ ਗ਼ੁੱਸਾ
ਏਅਰਪੋਰਟ 'ਤੇ ਬਦਸਲੂਕੀ ਦਾ ਸ਼ਿਕਾਰ ਹੋਇਆ ਭਾਰਤ ਟੀਮ 'ਚ ਸ਼ਾਮਲ ਇਹ ਪੰਜਾਬੀ ਖਿਡਾਰੀ ! ਸੋਸ਼ਲ ਮੀਡੀਆ ਤੇ ਜੰਮ ਕੇ ਕੱਢਿਆ ਗ਼ੁੱਸਾ
Ludhiana News: ਕੁੱਤਿਆਂ ਦੇ ਵੱਢਣ ਮਗਰੋਂ ਭੜਕੇ ਕੇਂਦਰੀ ਮੰਤਰੀ ਰਵਨੀਤ ਬਿੱਟੂ, ਡੀਸੀ ਤੇ ਕਮਿਸ਼ਨਰ ਨੂੰ ਚੇਤਾਵਨੀ
Ludhiana News: ਕੁੱਤਿਆਂ ਦੇ ਵੱਢਣ ਮਗਰੋਂ ਭੜਕੇ ਕੇਂਦਰੀ ਮੰਤਰੀ ਰਵਨੀਤ ਬਿੱਟੂ, ਡੀਸੀ ਤੇ ਕਮਿਸ਼ਨਰ ਨੂੰ ਚੇਤਾਵਨੀ
Mela Maghi: ਭਾਈ ਅੰਮ੍ਰਿਤਪਾਲ ਸਿੰਘ ਦੀ ਨਵੀਂ ਪਾਰਟੀ ਦਾ ਹੋਏਗਾ ਐਲਾਨ, ਸਿਆਸੀ ਕਾਨਫਰੰਸ 'ਚ ਸੁਖਬੀਰ ਬਾਦਲ ਵੀ ਪਹੁੰਚਣਗੇ
Mela Maghi: ਭਾਈ ਅੰਮ੍ਰਿਤਪਾਲ ਸਿੰਘ ਦੀ ਨਵੀਂ ਪਾਰਟੀ ਦਾ ਹੋਏਗਾ ਐਲਾਨ, ਸਿਆਸੀ ਕਾਨਫਰੰਸ 'ਚ ਸੁਖਬੀਰ ਬਾਦਲ ਵੀ ਪਹੁੰਚਣਗੇ
ਸਰਵਾਈਕਲ ਕੈਂਸਰ ਤੋਂ ਬਚਣਾ ਚਾਹੁੰਦੇ ਹੋ ਤਾਂ ਡਾਈਟ 'ਚ ਸ਼ਾਮਲ ਕਰੋ ਵਿਟਾਮਿਨ ਸੀ ਨਾਲ ਭਰਪੂਰ ਫੂਡਸ
ਸਰਵਾਈਕਲ ਕੈਂਸਰ ਤੋਂ ਬਚਣਾ ਚਾਹੁੰਦੇ ਹੋ ਤਾਂ ਡਾਈਟ 'ਚ ਸ਼ਾਮਲ ਕਰੋ ਵਿਟਾਮਿਨ ਸੀ ਨਾਲ ਭਰਪੂਰ ਫੂਡਸ
Shreyas Iyer: ਸ਼੍ਰੇਅਸ ਅਈਅਰ ਨੂੰ ਮਿਲੀ ਵੱਡੀ ਜ਼ਿੰਮੇਵਾਰੀ, ਚੈਂਪੀਅਨਜ਼ ਟਰਾਫੀ ਤੋਂ ਪਹਿਲਾਂ ਬਣੇ ਕਪਤਾਨ, ਗਦਗਦ ਹੋਏ ਫੈਨਜ਼...
ਸ਼੍ਰੇਅਸ ਅਈਅਰ ਨੂੰ ਮਿਲੀ ਵੱਡੀ ਜ਼ਿੰਮੇਵਾਰੀ, ਚੈਂਪੀਅਨਜ਼ ਟਰਾਫੀ ਤੋਂ ਪਹਿਲਾਂ ਬਣੇ ਕਪਤਾਨ, ਗਦਗਦ ਹੋਏ ਫੈਨਜ਼...
ਕੀ ਕੁੜੀਆਂ ਨੂੰ ਸੱਚਮੁੱਚ ਇਸ ਤਰ੍ਹਾਂ ਮਿਲਦੀ ਤਰੱਕੀ ? ਦਫ਼ਤਰ ਤੋਂ ਵਾਇਰਲ ਹੋਈ ਅਸ਼ਲੀਲ ਵੀਡੀਓ ਨੇ ਸਾਰਿਆਂ ਨੂੰ ਕੀਤਾ ਹੈਰਾਨ ! ਦੇਖੋ ਵੀਡੀਓ
ਕੀ ਕੁੜੀਆਂ ਨੂੰ ਸੱਚਮੁੱਚ ਇਸ ਤਰ੍ਹਾਂ ਮਿਲਦੀ ਤਰੱਕੀ ? ਦਫ਼ਤਰ ਤੋਂ ਵਾਇਰਲ ਹੋਈ ਅਸ਼ਲੀਲ ਵੀਡੀਓ ਨੇ ਸਾਰਿਆਂ ਨੂੰ ਕੀਤਾ ਹੈਰਾਨ ! ਦੇਖੋ ਵੀਡੀਓ
India-China Relations: ਚੀਨ ਨੇ ਫਿਰ ਚੱਲੀ ਚਾਲ, LAC ਕੋਲ ਕੀਤੀ ਮਿਲਟ੍ਰੀ ਡ੍ਰਿਲ, ਭਾਰਤ ਨੂੰ ਰਹਿਣਾ ਹੋਵੇਗਾ ਅਲਰਟ
India-China Relations: ਚੀਨ ਨੇ ਫਿਰ ਚੱਲੀ ਚਾਲ, LAC ਕੋਲ ਕੀਤੀ ਮਿਲਟ੍ਰੀ ਡ੍ਰਿਲ, ਭਾਰਤ ਨੂੰ ਰਹਿਣਾ ਹੋਵੇਗਾ ਅਲਰਟ
IPL 2025 ਲਈ 6 ਟੀਮਾਂ ਦੇ ਕਪਤਾਨਾਂ ਦਾ ਐਲਾਨ, ਜਾਣੋ ਕੌਣ ਸੰਭਾਲੇਗਾ ਚੇਨਈ-ਮੁੰਬਈ ਦੀ ਕਮਾਨ
IPL 2025 ਲਈ 6 ਟੀਮਾਂ ਦੇ ਕਪਤਾਨਾਂ ਦਾ ਐਲਾਨ, ਜਾਣੋ ਕੌਣ ਸੰਭਾਲੇਗਾ ਚੇਨਈ-ਮੁੰਬਈ ਦੀ ਕਮਾਨ
Embed widget