![ABP Premium](https://cdn.abplive.com/imagebank/Premium-ad-Icon.png)
Papaya Side Effects: ਇਨ੍ਹਾਂ 4 ਲੋਕਾਂ ਨੂੰ ਭੁੱਲ ਕੇ ਵੀ ਨਹੀਂ ਖਾਣਾ ਚਾਹੀਦਾ ਪਪੀਤਾ, ਨਹੀਂ ਤਾਂ ਵਿਗੜ ਜਾਵੇਗੀ ਸਿਹਤ
Papaya Side Effects: ਪਪੀਤਾ ਖਾਣ ਦੇ ਕਈ ਫਾਇਦੇ ਹੁੰਦੇ ਹਨ ਪਰ ਕੁਝ ਲੋਕਾਂ ਲਈ ਪਪੀਤਾ ਖਾਣ ਦੇ ਨੁਕਸਾਨ ਵੀ ਹੁੰਦੇ ਹਨ। ਇਸ ਆਰਟਿਕਲ ਵਿਚ ਅਸੀਂ ਵਿਸਥਾਰ ਨਾਲ ਦੱਸਾਂਗੇ ਕਿ ਪਪੀਤਾ ਖਾਣ ਨਾਲ ਕਿਹੜੇ-ਕਿਹੜੇ ਲੋਕਾਂ ਨੂੰ ਨੁਕਸਾਨ ਹੁੰਦਾ ਹੈ।
![Papaya Side Effects: ਇਨ੍ਹਾਂ 4 ਲੋਕਾਂ ਨੂੰ ਭੁੱਲ ਕੇ ਵੀ ਨਹੀਂ ਖਾਣਾ ਚਾਹੀਦਾ ਪਪੀਤਾ, ਨਹੀਂ ਤਾਂ ਵਿਗੜ ਜਾਵੇਗੀ ਸਿਹਤ side-effects-of-papayas-you-should-know-about-the-reason Papaya Side Effects: ਇਨ੍ਹਾਂ 4 ਲੋਕਾਂ ਨੂੰ ਭੁੱਲ ਕੇ ਵੀ ਨਹੀਂ ਖਾਣਾ ਚਾਹੀਦਾ ਪਪੀਤਾ, ਨਹੀਂ ਤਾਂ ਵਿਗੜ ਜਾਵੇਗੀ ਸਿਹਤ](https://feeds.abplive.com/onecms/images/uploaded-images/2024/05/20/96c2bc6677bf2b171352bbacf311b2041716163170468647_original.png?impolicy=abp_cdn&imwidth=1200&height=675)
ਪਪੀਤਾ ਖਾਣਾ ਸਿਹਤ ਲਈ ਫਾਇਦੇਮੰਦ ਹੁੰਦਾ ਹੈ। ਇਸ ਵਿੱਚ ਭਰਪੂਰ ਮਾਤਰਾ ਵਿੱਚ ਪੋਸ਼ਕ ਤੱਤ ਹੁੰਦੇ ਹਨ। ਜਿਸ ਨੂੰ ਖਾਣ ਨਾਲ ਸਰੀਰ ਨੂੰ ਬਹੁਤ ਫਾਇਦੇ ਹੁੰਦੇ ਹਨ। ਇਹ ਪਾਚਨ ਤੋਂ ਲੈ ਕੇ ਚਮੜੀ ਤੱਕ ਦੀਆਂ ਸਮੱਸਿਆਵਾਂ ਨੂੰ ਠੀਕ ਕਰਨ ਵਿੱਚ ਮਦਦ ਕਰਦਾ ਹੈ। ਖਾਸ ਤੌਰ 'ਤੇ ਗਰਮੀਆਂ 'ਚ ਪਪੀਤਾ ਬਹੁਤ ਜ਼ਿਆਦਾ ਖਾਣਾ ਚਾਹੀਦਾ ਹੈ, ਇਸ ਨਾਲ ਪੇਟ ਵੀ ਠੰਡਾ ਰਹਿੰਦਾ ਹੈ।
ਪਪੀਤਾ ਖਾਣ ਨਾਲ ਆਹ ਬਿਮਾਰੀਆਂ ਹੁੰਦੀਆਂ ਦੂਰ
ਪਪੀਤਾ ਇੱਕ ਅਜਿਹਾ ਫਲ ਹੈ ਜੋ ਕਈ ਖਤਰਨਾਕ ਬਿਮਾਰੀਆਂ ਤੋਂ ਬਚਾਉਂਦਾ ਹੈ। ਜਿਵੇਂ ਦਿਲ ਦੀ ਬਿਮਾਰੀ, ਹਾਈਪਰਟੈਨਸ਼ਨ, ਸ਼ੂਗਰ, ਕੈਂਸਰ। ਕਈ ਲੋਕ ਰੋਜ਼ਾਨਾ ਖਾਲੀ ਪੇਟ ਪਪੀਤਾ ਖਾਂਦੇ ਹਨ। ਪਪੀਤਾ ਡਾਇਟਰੀ ਫਾਈਬਰ, ਖਣਿਜ, ਵਿਟਾਮਿਨ ਅਤੇ ਐਂਟੀਆਕਸੀਡੈਂਟਸ ਨਾਲ ਭਰਪੂਰ ਹੁੰਦਾ ਹੈ।
ਪਪੀਤੇ ਦੇ ਮਿੱਠੇ ਸੁਆਦ ਕਾਰਨ ਲੋਕ ਇਸ ਨੂੰ ਖਾਣਾ ਬਹੁਤ ਪਸੰਦ ਕਰਦੇ ਹਨ
ਇਸ ਦੇ ਮਿੱਠੇ ਸੁਆਦ ਕਾਰਨ ਲੋਕ ਇਸ ਨੂੰ ਖਾਣਾ ਬਹੁਤ ਪਸੰਦ ਕਰਦੇ ਹਨ। ਸਿਰਫ ਪੱਕਾ ਹੀ ਨਹੀਂ ਲੋਕ ਕੱਚਾ ਪਪੀਤਾ ਖਾਣਾ ਵੀ ਪਸੰਦ ਕਰਦੇ ਹਨ। ਕਈ ਲੋਕ ਕੱਚੇ ਪਪੀਤੇ ਨੂੰ ਸਬਜ਼ੀ ਵਜੋਂ ਖਾਂਦੇ ਹਨ। ਜੋ ਕਿ ਬਹੁਤ ਜ਼ਿਆਦਾ ਸੁਆਦੀ ਹੁੰਦੇ ਹਨ। ਇੰਨੇ ਲਾਭਾਂ ਦੇ ਬਾਵਜੂਦ, ਇਹ ਬਹੁਤ ਸਾਰੇ ਲੋਕਾਂ ਲਈ ਬਹੁਤ ਨੁਕਸਾਨਦੇਹ ਹੈ। ਅੱਜ ਅਸੀਂ ਦੱਸਾਂਗੇ ਕਿ ਕਿਹੜੇ ਲੋਕਾਂ ਨੂੰ ਪਪੀਤਾ ਨਹੀਂ ਖਾਣਾ ਚਾਹੀਦਾ।
ਇਹ ਵੀ ਪੜ੍ਹੋ: Sirka Pyaaz: ਗਰਮੀਆਂ ‘ਚ ਸਿਰਕੇ ਵਾਲਾ ਪਿਆਜ਼ ਸਵਾਦ ਦੇ ਨਾਲ-ਨਾਲ ਸਿਹਤ ਦਾ ਵੀ ਰੱਖੇਗਾ ਖਾਸ ਖਿਆਲ, ਇੰਝ ਕਰੋ ਘਰ ‘ਚ ਤਿਆਰ
ਗੁਰਦੇ ਦੀ ਪਥਰੀ ਵਾਲੇ ਲੋਕਾਂ ਨੂੰ ਨਹੀਂ ਖਾਣਾ ਚਾਹੀਦਾ ਪਪੀਤਾ
ਪਪੀਤੇ ਵਿੱਚ ਵਿਟਾਮਿਨ ਸੀ ਭਰਪੂਰ ਮਾਤਰਾ ਵਿੱਚ ਹੁੰਦਾ ਹੈ। ਇਸ ਲਈ, ਜਿਨ੍ਹਾਂ ਲੋਕਾਂ ਨੂੰ ਗੁਰਦੇ ਦੀ ਪੱਥਰੀ ਹੈ। ਉਨ੍ਹਾਂ ਨੂੰ ਗਲਤੀ ਨਾਲ ਵੀ ਪਪੀਤਾ ਨਹੀਂ ਖਾਣਾ ਚਾਹੀਦਾ। ਪਪੀਤਾ ਖਾਣ ਨਾਲ ਗੁਰਦੇ ਦੀ ਪੱਥਰੀ ਦਾ ਆਕਾਰ ਵਧਦਾ ਹੈ। ਇਸ ਕਾਰਨ ਸਥਿਤੀ ਹੋਰ ਵਿਗੜ ਸਕਦੀ ਹੈ। ਇਸ 'ਚ ਮੌਜੂਦ ਵਿਟਾਮਿਨ ਸੀ ਅਤੇ ਕੈਲਸ਼ੀਅਮ ਆਕਸਲੇਟ ਹੋਣ ਕਾਰਨ ਗੁਰਦੇ 'ਚ ਪੱਥਰੀ ਬਣਨੀ ਸ਼ੁਰੂ ਹੋ ਜਾਂਦੀ ਹੈ।
ਗਰਭਵਤੀ ਔਰਤਾਂ ਨੂੰ ਬਿਲਕੁਲ ਨਹੀਂ ਖਾਣਾ ਚਾਹੀਦਾ ਪਪੀਤਾ
ਗਰਭਵਤੀ ਔਰਤਾਂ ਨੂੰ ਪਪੀਤਾ ਬਿਲਕੁਲ ਨਹੀਂ ਖਾਣਾ ਚਾਹੀਦਾ। ਕਿਉਂਕਿ ਇਸ ਨੂੰ ਖਾਣ ਨਾਲ ਬੱਚੇਦਾਨੀ ਵਿੱਚ ਸੰਕੁਚਨ ਹੋ ਜਾਂਦਾ ਹੈ। ਇਸ ਵਿੱਚ ਪਪੈਨ ਅਤੇ ਲੈਟੇਕਸ ਹੁੰਦਾ ਹੈ। ਜਿਸ ਕਾਰਨ ਬੱਚੇ ਦਾ ਸਮੇਂ ਤੋਂ ਪਹਿਲਾਂ ਜਨਮ ਹੋ ਸਕਦਾ ਹੈ। ਇਸ ਨਾਲ ਗਰਭਪਾਤ ਵੀ ਹੋ ਸਕਦਾ ਹੈ। ਗਰਭ ਅਵਸਥਾ ਦੌਰਾਨ ਕੱਚਾ ਜਾਂ ਪੱਕਾ ਪਪੀਤਾ ਨਾ ਖਾਓ।
ਲੈਟੇਕਸ ਐਲਰਜੀ
ਬਹੁਤ ਸਾਰੇ ਲੋਕਾਂ ਨੂੰ ਪਪੀਤੇ ਵਿੱਚ ਪਾਏ ਜਾਣ ਵਾਲੇ ਲੈਟੇਕਸ ਤੋਂ ਐਲਰਜੀ ਹੁੰਦੀ ਹੈ। ਅਜਿਹੇ ਲੋਕਾਂ ਨੂੰ ਪਪੀਤਾ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਪਪੀਤਾ ਖਾਣ ਨਾਲ ਧੱਫੜ, ਛਿੱਕ, ਸਾਹ ਲੈਣ ਵਿੱਚ ਤਕਲੀਫ਼ ਅਤੇ ਸਰੀਰ ਵਿੱਚ ਸੋਜ ਹੋ ਸਕਦੀ ਹੈ।
ਦਿਲ ਦੇ ਮਰੀਜ਼
ਦਿਲ ਨੂੰ ਸਿਹਤਮੰਦ ਰੱਖਣ ਲਈ ਪਪੀਤਾ ਖਾਣਾ ਚੰਗਾ ਹੈ। ਪਰ ਜੇਕਰ ਤੁਸੀਂ ਦਿਲ ਦੇ ਮਰੀਜ਼ ਹੋ ਤਾਂ ਤੁਹਾਨੂੰ ਪਪੀਤਾ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਪਪੀਤੇ 'ਚ ਕੁਝ ਅਜਿਹੇ ਖਾਸ ਤੱਤ ਹੁੰਦੇ ਹਨ। ਜਿਸ ਨਾਲ ਦਿਲ ਦੀ ਧੜਕਣ ਦੀ ਰਫ਼ਤਾਰ ਵੱਧ ਜਾਂਦੀ ਹੈ। ਇਸ ਲਈ ਦਿਲ ਦੇ ਰੋਗੀਆਂ ਨੂੰ ਗਲਤੀ ਨਾਲ ਵੀ ਪਪੀਤਾ ਨਹੀਂ ਖਾਣਾ ਚਾਹੀਦਾ।
ਇਹ ਵੀ ਪੜ੍ਹੋ: Health Tips: ਸਰੀਰ 'ਚ ਆਇਰਨ ਦੀ ਕਮੀ ਨੂੰ ਕਿਵੇਂ ਦੂਰ ਕਰੀਏ? ਖੂਨ ਵਧਾਉਣ ਲਈ ਪੀਓ ਇਹ ਵਾਲੀਆਂ ਸਬਜ਼ੀਆਂ ਦਾ ਜੂਸ, ਸਿਹਤ ਲਈ ਬਹੁਤ ਫਾਇਦੇਮੰਦ
Check out below Health Tools-
Calculate Your Body Mass Index ( BMI )
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)